ਕੂਕੀ ਨੀਤੀ
ਬ੍ਰਾਊਜ਼ਰ ਕੂਕੀ ਡੇਟਾ ਦਾ ਇੱਕ ਛੋਟਾ ਟੁਕੜਾ ਹੁੰਦਾ ਹੈ ਜੋ ਵੈੱਬਸਾਈਟਾਂ ਅਤੇ ਮੋਬਾਈਲ ਐਪਾਂ ਨੂੰ ਤੁਹਾਡੇ ਬਾਰੇ ਯਾਦ ਰੱਖਣ ਵਿੱਚ ਸਹਾਇਤਾ ਕਰਨ ਲਈ ਤੁਹਾਡੇ ਡਿਵਾਈਸ 'ਤੇ ਸਟੋਰ ਕੀਤਾ ਜਾਂਦਾ ਹੈ। ਤੁਹਾਡੇ ਡਿਵਾਈਸ ਨਾਲ ਜੁੜੀਆਂ ਵੈੱਬ ਬੀਕਨਜ਼, ਵੈੱਬ ਸਟੋਰੇਜ ਅਤੇ ਪਛਾਣਕਰਤਾਵਾਂ ਸਮੇਤ ਹੋਰ ਤਕਨੀਕਾਂ ਦੀ ਵਰਤੋਂ ਇਸੇ ਮੰਤਵ ਲਈ ਕੀਤੀ ਜਾ ਸਕਦੀ ਹੈ। ਇਸ ਨੀਤੀ ਵਿੱਚ, ਅਸੀਂ ਇਨ੍ਹਾਂ ਸਾਰੀਆਂ ਤਕਨੀਕਾਂ ਦਾ ਹਵਾਲਾ ਦੇਣ ਲਈ "ਕੂਕੀਜ਼" ਸ਼ਬਦ ਵਰਤਦੇ ਹਾਂ।
ਸਾਡੀ ਪਰਦੇਦਾਰੀ ਬਾਰੇ ਨੀਤੀ ਦੱਸਦੀ ਹੈ ਕਿ ਜਦੋਂ ਤੁਸੀਂ Snapchat ਅਤੇ ਕੁਝ ਹੋਰ Snap Inc. ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਤੁਹਾਡੇ ਤੋਂ ਅਤੇ ਤੁਹਾਡੇ ਬਾਰੇ ਜਾਣਕਾਰੀ ਕਿਵੇਂ ਇਕੱਤਰ ਕਰਦੇ ਅਤੇ ਵਰਤਦੇ ਹਾਂ। ਇਹ ਨੀਤੀ ਇਸ ਬਾਰੇ ਵਧੇਰੇ ਵਿਆਖਿਆ ਕਰਦੀ ਹੈ ਕਿ ਅਸੀਂ ਕੂਕੀਜ਼ ਅਤੇ ਤੁਹਾਡੀਆਂ ਸੰਬੰਧਿਤ ਚੋਣਾਂ ਦੀ ਵਰਤੋਂ ਕਿਵੇਂ ਕਰਦੇ ਹਾਂ।
ਆਨਲਾਈਨ ਸੇਵਾਵਾਂ ਦੇ ਬਹੁਤ ਸਾਰੇ ਪ੍ਰਦਾਤਾਵਾਂ ਦੀ ਤਰ੍ਹਾਂ, Snap Inc. ਕਈ ਤਰ੍ਹਾਂ ਦੇ ਕਾਰਨਾਂ ਕਰਕੇ ਤੀਜੀ-ਧਿਰ ਦੀਆਂ ਕੂਕੀਜ਼ ਸਮੇਤ ਕੂਕੀਜ਼ ਦੀ ਵਰਤੋਂ ਕਰਦਾ ਹੈ, ਜਿਵੇਂ ਕਿ ਤੁਹਾਡੇ Snapchat ਡੇਟਾ ਅਤੇ ਖਾਤੇ ਦੀ ਰੱਖਿਆ ਕਰਨਾ, ਸਾਡੀ ਇਹ ਵੇਖਣ ਵਿੱਚ ਮਦਦ ਕਿ ਕਿਹੜੀਆਂ ਵਿਸ਼ੇਸ਼ਤਾਵਾਂ ਸਭ ਤੋਂ ਮਸ਼ਹੂਰ ਹਨ, ਕਿਸੇ ਪੰਨੇ 'ਤੇ ਆਉਣ ਵਾਲੇ ਦਰਸ਼ਕਾਂ ਦੀ ਗਿਣਤੀ ਕਰਨਾ, ਇਹ ਸਮਝਣਾ ਕਿ ਤੁਸੀਂ ਵੈੱਬ ਸਮਗਰੀ ਅਤੇ ਸਾਡੇ ਵਲੋਂ ਭੇਜੀਆਂ ਈਮੇਲਾਂ ਨਾਲ ਕਿਵੇਂ ਜੁੜਦੇ ਹੋ, ਸਾਡੇ ਵਰਤੋਂਕਾਰਾਂ ਦੇ ਤਜ਼ਰਬੇ ਵਿੱਚ ਸੁਧਾਰ, ਸਾਡੀਆਂ ਸੇਵਾਵਾਂ ਨੂੰ ਸੁਰੱਖਿਅਤ ਰੱਖਣਾ, ਸੰਬੰਧਿਤ ਇਸ਼ਤਿਹਾਰ ਪ੍ਰਦਾਨ ਕਰਨਾ, ਅਤੇ ਆਮ ਤੌਰ 'ਤੇ ਤੁਹਾਨੂੰ ਵਧੀਆ, ਵਧੇਰੇ ਅਨੁਭਵੀ ਅਤੇ ਸਹਿਜ ਤਜ਼ਰਬਾ ਪ੍ਰਦਾਨ ਕਰਨਾ। ਕੂਕੀਜ਼ ਜੋ ਅਸੀਂ ਵਰਤਦੇ ਹਾਂ ਆਮ ਤੌਰ 'ਤੇ ਹੇਠ ਲਿਖੀਆਂ ਸ਼੍ਰੇਣੀਆਂ ਵਿੱਚੋਂ ਇੱਕ ਵਿੱਚ ਆਉਂਦੀਆਂ ਹਨ।
ਤੁਸੀਂ ਸਾਡੇ ਕੂਕੀਜ਼ ਜਾਣਕਾਰੀ ਪੰਨੇ 'ਤੇ ਇਹ ਦੇਖ ਸਕਦੇ ਹੋ ਕਿ ਅਸੀਂ ਆਪਣੀਆਂ ਸਾਈਟਾਂ 'ਤੇ ਕਿਹੜੀਆਂ ਕੂਕੀਜ਼ ਦੀ ਵਰਤੋਂ ਕਰਦੇ ਹਾਂ, ਕਿਹੜੇ ਮੰਤਵ(ਵਾਂ) ਲਈ ਕਰਦੇ ਹਾਂ ਅਤੇ ਕਿੰਨਾ ਚਿਰ ਲਈ ਕਰਦੇ ਹਾਂ। ਸਾਡੀਆਂ ਕੁਝ ਸਾਈਟਾਂ 'ਤੇ, ਅਸੀਂ ਜੋ ਕੂਕੀਜ਼ ਸੈੱਟ ਕਰਦੇ ਹਾਂ ਅਤੇ ਕਿੰਨਾ ਚਿਰ ਲਈ ਕਰਦੇ ਹਾਂ ਉਹ ਤੁਸੀਂ ਸਾਡੀਆਂ ਸਾਈਟਾਂ ਨਾਲ ਜਿਸ ਸਮੇਂ ਅੰਤਰਕਿਰਿਆ ਕਰਦੇ ਹੋ ਉਸ ਸਮੇਂ ਦੇ ਤੁਹਾਡੇ ਟਿਕਾਣੇ 'ਤੇ ਨਿਰਭਰ ਕਰਦਾ ਹੈ।
ਕੂਕੀਜ਼ ਦੀ ਸ਼੍ਰੇਣੀ
ਅਸੀਂ ਇਹ ਕੂਕੀਜ਼ ਕਿਉਂ ਵਰਤਦੇ ਹਾਂ
ਲਾਜ਼ਮੀ
ਇਹਨਾਂ ਨੂੰ "ਜ਼ਰੂਰੀ" ਕੂਕੀਜ਼ ਵਜੋਂ ਵੀ ਜਾਣਿਆ ਜਾਂਦਾ ਹੈ। ਅਸੀਂ ਆਪਣੀ ਸਾਈਟ ਨੂੰ ਚਲਾਉਣ ਲਈ, ਅਤੇ ਸੁਰੱਖਿਆ ਦੇ ਖ਼ਤਰਿਆਂ ਦੀ ਪਛਾਣ ਕਰਨ ਅਤੇ ਉਹਨਾਂ ਨੂੰ ਰੋਕਣ ਲਈ ਇਹਨਾਂ ਕੂਕੀਜ਼ ਦੀ ਵਰਤੋਂ ਕਰਦੇ ਹਾਂ।
ਉਦਾਹਰਨ ਦੇ ਲਈ, ਅਸੀਂ ਇਹਨਾਂ ਕੂਕੀਜ਼ ਦੀ ਵਰਤੋਂ ਤੁਹਾਡੇ ਸੈਸ਼ਨ ਦੀ ਜਾਣਕਾਰੀ ਨੂੰ ਸਟੋਰ ਕਰਨ ਲਈ ਕਰ ਸਕਦੇ ਹਾਂ ਤਾਂ ਜੋ ਦੂਜਿਆਂ ਨੂੰ ਤੁਹਾਡੇ ਵਰਤੋਂਕਾਰ ਨਾਂ ਅਤੇ ਪਾਸਵਰਡ ਤੋਂ ਬਿਨਾਂ ਤੁਹਾਡੇ ਪਾਸਵਰਡ ਨੂੰ ਬਦਲਣ ਤੋਂ ਰੋਕਿਆ ਜਾ ਸਕੇ ਜਾਂ ਫਿਰ ਤੁਹਾਡੀ ਕੂਕੀਜ਼ ਤਰਜੀਹਾਂ ਨੂੰ ਯਾਦ ਰੱਖਣ ਲਈ ਕਰਦੇ ਹਾਂ।
ਸਾਡੀਆਂ ਕੁਝ ਸਾਈਟਾਂ 'ਤੇ ਅਤੇ ਕੁਝ ਅਧਿਕਾਰ ਖੇਤਰਾਂ ਵਿੱਚ ਅਸੀਂ ਇਹ ਸਮਝਣ ਲਈ ਕੁਝ ਕੂਕੀਜ਼ ਦੀ ਵਰਤੋਂ ਕਰ ਸਕਦੇ ਹਾਂ ਕਿ ਤੁਸੀਂ ਕਿਸੇ ਇਕੱਲੇ ਬ੍ਰਾਊਜ਼ਰ ਸ਼ੈਸ਼ਨ ਦੌਰਾਨ ਸਾਡੀ ਸਾਈਟ ਦੀ ਵਰਤੋਂ ਕਿਵੇਂ ਕਰਦੇ ਹੋ। ਇਹਨਾਂ ਖਾਸ ਸੈਸ਼ਨ ਕੂਕੀਜ਼ ਦੀ ਮਿਆਦ — ਜ਼ਿਆਦਾਤਰ 24 ਘੰਟਿਆਂ ਤੋਂ ਬਾਅਦ — ਖਤਮ ਹੁੰਦੀ ਹੈ ਅਤੇ ਉਹਨਾਂ ਨਾਲ ਸੰਬੰਧਿਤ ਕੋਈ ਵੀ ਡੇਟਾ ਉਸ ਸਮੇਂ ਤੋਂ ਗੁਮਨਾਮ ਬਣ ਜਾਂਦਾ ਹੈ। ਕਿਉਂਕਿ ਇਹ ਲਾਜ਼ਮੀ ਹਨ, ਇਹ ਉਦੋਂ ਤੋਂ ਹੀ ਸਰਗਰਮ ਹੋ ਸਕਦੀਆਂ ਹਨ ਜਦੋਂ ਤੁਸੀਂ ਵੈੱਬਸਾਈਟ 'ਤੇ ਜਾਂਦੇ ਹੋ। ਹਾਲਾਂਕਿ, ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਉਹਨਾਂ ਨੂੰ ਅਯੋਗ ਕਰ ਸਕਦੇ ਹੋ — ਹੇਠਾਂ ਦਿੱਤੇ "ਤੁਹਾਡੀਆਂ ਚੋਣਾਂ" ਭਾਗ ਨੂੰ ਦੇਖੋ।
ਤਰਜੀਹਾਂ
ਅਸੀਂ ਇਹਨਾਂ ਕੂਕੀਜ਼ ਦੀ ਵਰਤੋਂ ਤੁਹਾਡੀਆਂ ਸੈਟਿੰਗਾਂ ਅਤੇ ਤਰਜੀਹਾਂ ਨੂੰ ਯਾਦ ਰੱਖਣ ਲਈ ਕਰਦੇ ਹਾਂ, ਅਤੇ ਸਾਡੀ ਸਾਈਟ ਉੱਤੇ ਤੁਹਾਡੇ ਤਜ਼ਰਬੇ ਵਿੱਚ ਸੁਧਾਰ ਕਰਨ ਲਈ ਕਰਦੇ ਹਾਂ।
ਉਦਾਹਰਨ ਦੇ ਲਈ, ਅਸੀਂ ਕੂਕੀਜ਼ ਦੀ ਵਰਤੋਂ ਤੁਹਾਡੀ ਭਾਸ਼ਾ ਦੀਆਂ ਤਰਜੀਹਾਂ ਨੂੰ ਯਾਦ ਰੱਖਣ ਲਈ ਕਰ ਸਕਦੇ ਹਾਂ।
ਕਾਰਗੁਜ਼ਾਰੀ ਅਤੇ ਵਿਸ਼ਲੇਸ਼ਣ
ਅਸੀਂ ਇਹ ਜਾਣਕਾਰੀ ਇਕੱਤਰ ਕਰਨ ਲਈ ਕਿ ਤੁਸੀਂ ਸਾਡੀ ਸਾਈਟ ਦੀ ਵਰਤੋਂ ਕਿਵੇਂ ਕਰਦੇ ਹੋ, ਸਾਈਟ ਦੀ ਕਾਰਗੁਜ਼ਾਰੀ ਦੀ ਨਿਗਰਾਨੀ ਕਰਨ ਲਈ, ਅਤੇ ਆਪਣੀ ਸਾਈਟ ਦੀ ਕਾਰਗੁਜ਼ਾਰੀ, ਸਾਡੀਆਂ ਸੇਵਾਵਾਂ ਅਤੇ ਤੁਹਾਡੇ ਤਜ਼ਰਬੇ ਵਿੱਚ ਸੁਧਾਰ ਕਰਨ ਲਈ ਇਹਨਾਂ ਕੂਕੀਜ਼ ਦੀ ਵਰਤੋਂ ਕਰਦੇ ਹਾਂ।
ਉਦਾਹਰਨ ਦੇ ਲਈ, ਅਸੀਂ ਇਹਨਾਂ ਕੂਕੀਜ਼ ਦੀ ਵਰਤੋਂ ਇਹ ਜਾਣਨ ਲਈ ਕਰ ਸਕਦੇ ਹਾਂ ਕਿ ਸਾਡੇ ਵਰਤੋਂਕਾਰਾਂ ਵਿੱਚ ਕਿਹੜੀਆਂ ਵਿਸ਼ੇਸ਼ਤਾਵਾਂ ਸਭ ਤੋਂ ਵੱਧ ਮਸ਼ਹੂਰ ਹਨ ਅਤੇ ਕਿਹੜੀਆਂ ਵਿਸ਼ੇਸ਼ਤਾਵਾਂ ਵਿੱਚ ਸੁਧਾਰ ਕਰਨ ਦੀ ਲੋੜ ਹੈ।
ਮਾਰਕੀਟਿੰਗ
ਅਸੀਂ ਇਸ਼ਤਿਹਾਰ ਦਿਖਾਉਣ ਲਈ, ਖਪਤਕਾਰਾਂ ਲਈ ਇਸ਼ਤਿਹਾਰਾਂ ਨੂੰ ਵਧੇਰੇ ਢੁਕਵਾਂ ਅਤੇ ਅਰਥਪੂਰਨ ਬਣਾਉਣ ਲਈ, ਅਤੇ ਸਾਡੀਆਂ ਸੇਵਾਵਾਂ ਅਤੇ ਹੋਰ ਵੈੱਬਸਾਈਟਾਂ ਜਾਂ ਮੋਬਾਈਲ ਐਪਾਂ ਦੋਹਾਂ 'ਤੇ ਸਾਡੀਆਂ ਇਸ਼ਤਿਹਾਰਬਾਜ਼ੀ ਮੁਹਿੰਮਾਂ ਦੀ ਕੁਸ਼ਲਤਾ 'ਤੇ ਨਜ਼ਰ ਰੱਖਣ ਲਈ ਇਹਨਾਂ ਕੂਕੀਜ਼ ਦੀ ਵਰਤੋਂ ਕਰਦੇ ਹਾਂ। ਸਾਡੇ ਤੀਜੀ-ਧਿਰ ਇਸ਼ਤਿਹਾਰਬਾਜ਼ੀ ਭਾਈਵਾਲ ਤੁਹਾਡੀਆਂ ਦਿਲਚਸਪੀਆਂ ਦੀ ਪ੍ਰੋਫਾਈਲ ਬਣਾਉਣ ਲਈ ਅਤੇ ਹੋਰਾਂ ਸਾਈਟਾਂ ਵਿੱਚ ਢੁੱਕਵੇਂ ਇਸ਼ਤਿਹਾਰ ਦਿਖਾਉਣ ਲਈ ਇਹਨਾਂ ਕੂਕੀਜ਼ ਦੀ ਵਰਤੋਂ ਕਰ ਸਕਦੇ ਹਨ।
ਅਸੀਂ ਦੂਜੀਆਂ ਕੰਪਨੀਆਂ ਨੂੰ ਆਪਣੀਆਂ ਸੇਵਾਵਾਂ 'ਤੇ ਕੂਕੀਜ਼ ਦੀ ਵਰਤੋਂ ਕਰਨ ਦੇ ਸਕਦੇ ਹਾਂ। ਇਹ ਕੰਪਨੀਆਂ ਇਸ ਬਾਰੇ ਜਾਣਕਾਰੀ ਇਕੱਤਰ ਕਰ ਸਕਦੀਆਂ ਹਨ ਕਿ ਤੁਸੀਂ ਸਮੇਂ ਦੇ ਨਾਲ ਸਾਡੀਆਂ ਸੇਵਾਵਾਂ ਦੀ ਕਿਵੇਂ ਵਰਤੋਂ ਕਰਦੇ ਹੋ ਅਤੇ ਇਸ ਨੂੰ ਹੋਰ ਸੇਵਾਵਾਂ ਅਤੇ ਕੰਪਨੀਆਂ ਤੋਂ ਮਿਲਦੀ ਜੁਲਦੀ ਜਾਣਕਾਰੀ ਨਾਲ ਜੋੜ ਸਕਦੀਆਂ ਹਨ। ਇਸ ਜਾਣਕਾਰੀ ਦੀ ਵਰਤੋਂ ਹੋਰ ਚੀਜ਼ਾਂ ਦੇ ਨਾਲ, ਵਿਸ਼ਲੇਸ਼ਣ ਅਤੇ ਡੇਟਾ 'ਤੇ ਨਜ਼ਰ ਰੱਖਣ ਲਈ, ਕਿਸੇ ਸਮੱਗਰੀ ਦੀ ਪ੍ਰਸਿੱਧੀ ਨੂੰ ਨਿਰਧਾਰਤ ਕਰਨ ਅਤੇ ਤੁਹਾਡੀ ਆਨਲਾਈਨ ਸਰਗਰਮੀ ਨੂੰ ਬਿਹਤਰ ਢੰਗ ਨਾਲ ਸਮਝਣ ਲਈ ਕੀਤੀ ਜਾ ਸਕਦੀ ਹੈ।
ਇਸ ਤੋਂ ਇਲਾਵਾ, ਸਾਡੇ ਭਾਗੀਦਾਰਾਂ ਸਮੇਤ ਕੁਝ ਕੰਪਨੀਆਂ, ਹੋਰ ਅਣਅਧਿਕਾਰਤ ਜਾਂ ਗੈਰ ਕਨੂੰਨੀ ਸਰਗਰਮੀਆਂ ਨੂੰ ਰੋਕਣ ਲਈ ਅਤੇ ਇਸ਼ਤਿਹਾਰਾਂ ਦੀ ਕਾਰਗੁਜ਼ਾਰੀ ਨੂੰ ਮਾਪਣ ਅਤੇ ਅਨੁਕੂਲ ਬਣਾਉਣ ਲਈ ਅਤੇ ਤੀਜੀ-ਧਿਰ ਦੀਆਂ ਵੈੱਬ ਸਾਈਟਾਂ ਅਤੇ ਐਪਾਂ ਸਮੇਤ ਸਾਡੀ ਜਾਂ ਹੋਰ ਕੰਪਨੀਆਂ ਦੀ ਤਰਫੋਂ ਵਧੇਰੇ ਢੁਕਵੇਂ ਇਸ਼ਤਿਹਾਰ ਪ੍ਰਦਾਨ ਕਰਨ ਲਈ ਸਾਡੀਆਂ ਸੇਵਾਵਾਂ ਤੇ ਇੱਕਤਰ ਕੀਤੀ ਜਾਣਕਾਰੀ ਦੀ ਵਰਤੋਂ ਕਰ ਸਕਦੀਆਂ ਹਨ। ਦਿਲਚਸਪੀਆਂ ਅਧਾਰਿਤ ਇਸ਼ਤਿਹਾਰਾਂ ਅਤੇ ਤੁਹਾਡੇ ਲਈ ਉਪਲਬਧ ਚੋਣਾਂ ਬਾਰੇ ਵਧੇਰੇ ਜਾਣਕਾਰੀ ਲਈ, ਇੱਥੇ ਜਾਓ।
ਅਸੀਂ ਤੀਜੀ-ਧਿਰ ਦੀਆਂ ਸੇਵਾਵਾਂ 'ਤੇ ਤੁਹਾਡੀ ਸਰਗਰਮੀ ਬਾਰੇ ਜਾਣਕਾਰੀ ਇਕੱਤਰ ਕਰ ਸਕਦੇ ਹਾਂ ਜੋ ਸਾਡੇ ਵੱਲੋਂ ਦਿੱਤੀਆਂ ਕੂਕੀਜ਼ ਦੀ ਵਰਤੋਂ ਕਰਦੀਆਂ ਹਨ। ਅਸੀਂ ਇਸ਼ਤਿਹਾਰਾਂ ਦੀ ਕਾਰਗੁਜ਼ਾਰੀ ਨੂੰ ਮਾਪਣ ਅਤੇ ਤੁਹਾਨੂੰ ਵਧੇਰੇ ਢੁਕਵੇਂ ਇਸ਼ਤਿਹਾਰ ਦਿਖਾਉਣ ਸਮੇਤ ਇਸ਼ਤਿਹਾਰਬਾਜ਼ੀ ਸੇਵਾਵਾਂ ਨੂੰ ਬਿਹਤਰ ਬਣਾਉਣ ਲਈ ਇਸ ਜਾਣਕਾਰੀ ਦੀ ਵਰਤੋਂ ਕਰਦੇ ਹਾਂ। Snapchat ਇਸ਼ਤਿਹਾਰਬਾਜ਼ੀ ਅਤੇ ਤੁਹਾਨੂੰ ਦਿਸਣ ਵਾਲੇ ਇਸ਼ਤਿਹਾਰ ਚੁਣਨ ਲਈ ਵਰਤੀ ਜਾਂਦੀ ਜਾਣਕਾਰੀ ਨੂੰ ਕਿਵੇਂ ਨਿਯੰਤਰਿਤ ਕਰ ਸਕਦੇ ਹੋ, ਇਸ ਬਾਰੇ ਹੋਰ ਜਾਣਨ ਲਈ ਸਾਡੇ ਇਸ਼ਤਿਹਾਰਬਾਜ਼ੀ ਤਰਜੀਹਾਂ ਪੰਨੇ 'ਤੇ ਜਾਓ।
ਸਾਡੀਆਂ ਸਾਈਟਾਂ 'ਤੇ ਸਾਡੇ ਵਲੋਂ ਤੁਹਾਡੇ ਲਈ ਉਪਲਬਧ ਕਰਵਾਈਆਂ ਸੈਟਿੰਗਾਂ ਦੇ ਨਾਲ ਹੀ ਤੁਸੀਂ ਆਪਣੇ ਬ੍ਰਾਊਜ਼ਰ ਜਾਂ ਡਿਵਾਈਸ 'ਤੇ ਤੁਹਾਡੀਆਂ ਕੂਕੀ ਸੈਟਿੰਗਾਂ ਵਿੱਚ ਫ਼ੇਰਬਦਲ ਕਰ ਸਕਦੇ ਹੋ। ਹਰੇਕ ਵਿਕਲਪ ਬਾਰੇ ਤੁਹਾਡੇ ਲਈ ਉਪਲਬਧ ਹੋ ਸਕਣ ਵਾਲੀ ਹੋਰ ਜਾਣਕਾਰੀ ਲਈ ਹੇਠਾਂ ਦੇਖੋ।
ਤੁਹਾਡਾ ਬ੍ਰਾਊਜ਼ਰ ਤੁਹਾਨੂੰ ਕੁਝ ਜਾਂ ਸਾਰੀਆਂ ਗੈਰ-ਲਾਜ਼ਮੀ ਬ੍ਰਾਊਜ਼ਰ ਕੂਕੀਜ਼ ਤੋਂ ਇਨਕਾਰ ਕਰਨਾ ਚੁਣਨ ਦੇ ਸਕਦਾ ਹੈ। ਤੁਸੀਂ ਆਪਣੇ ਬ੍ਰਾਊਜ਼ਰ ਤੋਂ ਕੂਕੀਜ਼ ਨੂੰ ਹਟਾ ਵੀ ਸਕਦੇ ਹੋ। ਬ੍ਰਾਊਜ਼ਰ ਕੂਕੀਜ਼ ਦੇ ਪ੍ਰਬੰਧਨ ਬਾਰੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਆਪਣੇ ਬ੍ਰਾਊਜ਼ਰ ਵੱਲੋਂ ਦਿੱਤੀਆਂ ਹਿਦਾਇਤਾਂ ਦੀ ਪਾਲਣਾ ਕਰੋ।
ਤੁਹਾਡਾ ਡਿਵਾਈਸ ਓਪਰੇਟਿੰਗ ਸਿਸਟਮ ਤੁਹਾਨੂੰ ਦਿਲਚਸਪੀ-ਆਧਾਰਿਤ ਇਸ਼ਤਿਹਾਰਾਂ ਲਈ ਵਰਤੇ ਜਾਂਦੇ ਕੁਝ ਡਿਵਾਈਸ ਪਛਾਣਕਰਤਾਵਾਂ ਨੂੰ ਛੱਡਣਾ ਚੁਣਨ ਦੇ ਸਕਦਾ ਹੈ। ਤੁਹਾਨੂੰ ਆਪਣੇ ਮੋਬਾਈਲ ਡਿਵਾਈਸ ਦੇ ਨਿਰਮਾਤਾ ਵੱਲੋਂ ਦਿੱਤੀਆਂ ਹਦਾਇਤਾਂ ਦਾ ਹਵਾਲਾ ਲੈਣਾ ਚਾਹੀਦਾ ਹੈ; ਇਹ ਜਾਣਕਾਰੀ ਆਮ ਤੌਰ 'ਤੇ ਤੁਹਾਡੇ ਮੋਬਾਈਲ ਡਿਵਾਈਸ ਦੇ "ਸੈਟਿੰਗਾਂ" ਫੰਕਸ਼ਨ ਦੇ ਤਹਿਤ ਉਪਲਬਧ ਹੁੰਦੀ ਹੈ।
ਇਸ ਦੇ ਨਾਲ ਹੀ, ਜੇ ਤੁਹਾਡਾ ਮੋਬਾਈਲ ਡਿਵਾਈਸ ਅਣ-ਸਥਾਪਤ ਕਰਨ ਦੀ ਪੇਸ਼ਕਸ਼ ਕਰਦਾ ਹੈ, ਤਾਂ ਤੁਸੀਂ Snapchat ਐਪ ਨੂੰ ਅਣ-ਸਥਾਪਤ ਕਰਕੇ ਸਾਨੂੰ ਐਪ ਰਾਹੀਂ ਜਾਣਕਾਰੀ ਇਕੱਤਰ ਕਰਨ ਤੋਂ ਰੋਕ ਸਕਦੇ ਹੋ।
ਤੁਸੀਂ ਆਪਣੀ ਪਸੰਦ ਮੁਤਾਬਕ ਵੀ ਬਦਲ ਸਕਦੇ ਹੋ ਕਿ ਸਾਡੀਆਂ ਸਾਈਟਾਂ 'ਤੇ ਕਿਹੜੀਆਂ ਕੂਕੀਜ਼ ਨੂੰ ਤੁਹਾਡੀਆਂ ਸੈਟਿੰਗਾਂ ਵਿੱਚ ਫ਼ੇਰਬਦਲ ਕਰਕੇ ਸੈੱਟ ਕੀਤਾ ਜਾ ਸਕਦਾ ਹੈ। ਸਾਡੀਆਂ ਸਾਈਟਾਂ 'ਤੇ ਕੂਕੀ ਮੇਨੂ ਨੂੰ ਦੇਖੋ, ਜਿਸ ਰਾਹੀਂ ਤੁਸੀਂ ਅਜਿਹਾ ਕਰ ਸਕੋਗੇ:
Snapfoundation.org ਕੁੂਕੀ ਸੈਟਿੰਗਾਂ