ਕਿਰਪਾ ਕਰਕੇ ਧਿਆਨ ਦਿਓ:  ਰਚਨਾਕਾਰ ਨੂੰ ਤੋਹਫ਼ਾ ਦੇਣ ਦਾ ਪ੍ਰੋਗਰਾਮ 10 ਫਰਵਰੀ 2025 ਨੂੰ ਖ਼ਤਮ ਹੋ ਰਿਹਾ ਹੈ।  ਉਸ ਮਿਤੀ ਤੋਂ ਬਾਅਦ, ਰਚਨਾਕਾਰ ਇਹਨਾਂ ਰਚਨਾਕਾਰ ਮਦਾਂ ਦੀ ਧਾਰਾ 1 ਵਿੱਚ ਵਰਣਨ ਕੀਤੇ ਅਨੁਸਾਰ ਜਵਾਬਾਂ ਵਿੱਚ ਤੋਹਫ਼ੇ ਲੈਣ ਦੇ ਯੋਗ ਨਹੀਂ ਹੋਣਗੇ।  ਹੋਰ ਜਾਣਕਾਰੀ ਲਈ ਜਿਸ ਵਿੱਚ 10 ਫਰਵਰੀ 2025 ਤੱਕ ਕੋਈ ਵੀ ਯੋਗ ਸਰਗਰਮੀ ਲਈ ਭੁਗਤਾਨ ਬਾਰੇ ਵੇਰਵੇ ਸ਼ਾਮਲ ਹਨ, ਕਿਰਪਾ ਕਰਕੇ Snapchat ਸਹਾਇਤਾ ਵੈੱਬਸਾਈਟ 'ਤੇ ਜਾਓ।

ਰਚਨਾਕਾਰ ਮਦਾਂ

ਪ੍ਰਭਾਵੀ: 29 ਸਤੰਬਰ 2021

ਸਾਲਸੀ ਨੋਟਿਸ: ਇਹ ਰਚਨਾਕਾਰ ਮਦਾਂ ਇਨ੍ਹਾਂ ਦੇ ਹਵਾਲੇ ਵੱਲੋਂ ਸ਼ਾਮਿਲ ਹਨ ਸਾਲਸੀ, ਸਮੂਹਿਕ-ਕਾਰਵਾਈ ਤੋਂ ਰਿਆਇਤ, ਜਿਊਰੀ ਤੋਂ ਰਿਆਇਤ ਦਾ ਉਪਬੰਧ, ਕਾਨੂੰਨ ਦੀ ਚੋਣ ਦਾ ਉਪਬੰਧ, ਅਤੇ SNAP INC. ਦੇ ਵਿਸ਼ੇਸ਼ ਸਥਾਨ ਦਾ ਉਪਬੰਧ ਸੇਵਾ ਦੀਆਂ ਮਦਾਂ ਜਾਂ ਵਿਵਾਦਾਂ ਦਾ ਫੈਸਲਾ, ਸਾਲਸੀ ਉਪਬੰਧ, ਕਾਨੂੰਨ ਦੀ ਚੋਣ ਦਾ ਉਪਬੰਧ, ਅਤੇ SNAP GROUP LIMITED ਸੇਵਾ ਦੀਆਂ ਮਦਾਂ ਦਾਵਿਸ਼ੇਸ਼ ਸਥਾਨ ਦਾ ਉਪਬੰਧ (ਜਿਹੜਾ ਵੀ ਤੁਹਾਡੇ ਉੱਤੇ ਲਾਗੂ ਹੁੰਦਾ ਹੈ)। ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੇ ਹੋ ਜਾਂ ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਵਿੱਚ ਸਥਿਤ ਕਾਰੋਬਾਰਾਂ ਦੇ ਆਪਣੇ ਪ੍ਰਮੁੱਖ ਸਥਾਨ ਦੇ ਨਾਲ ਕਿਸੇ ਕਾਰੋਬਾਰ ਦੀ ਸੇਵਾ ਦੀ ਵਰਤੋਂ ਕਰ ਰਹੇ ਹੋ, ਤਾਂ ਹੇਠਾਂ ਲਿਖਿਆ ਤੁਹਾਡੇ ਉੱਤੇ ਲਾਗੂ ਹੁੰਦਾ ਹੈ: ਇਹ ਇਕਰਾਰਨਾਮਾ SNAP INC. ਨਾਲ਼ ਹੈ ਅਤੇ SNAP INC. ਦੇ ਸਾਲਸੀਉਪਬੰਧ ਵਿੱਚ ਮੌਜੂਦ ਕੁਝ ਤਰ੍ਹਾਂ ਦੇ ਵਿਵਾਦਾਂ ਤੋਂ ਇਲਾਵਾ ਸੇਵਾ ਦੀਆਂ ਮਦਾਂ, ਤੁਸੀਂ ਅਤੇ SNAP INC. ਸਹਿਮਤ ਹੋਵੋ ਕਿ ਸਾਡੇ ਵਿਚਾਲੇ ਕਿਸੇ ਵੀ ਵਿਵਾਦ ਦਾ ਹੱਲ SNAP INC. ਦੇ ਲਾਜ਼ਮੀ ਬੱਝਵੇਂ ਸਾਲਸੀ ਉਪਬੰਧ ਵੱਲੋਂ ਕੀਤਾ ਜਾਵੇਗਾ ਸੇਵਾ ਦੀਆਂ ਮਦਾਂ, ਅਤੇ ਤੁਸੀਂ ਅਤੇ SNAP INC., ਇੱਕ ਕਲਾਸ-ਐਕਟ ਕਾਨੂੰਨੀ ਜਾਂ ਕਲਾਸ-ਵਾਈਡ ਸਾਲਸੀ ਵਿੱਚ ਹਿੱਸਾ ਲੈਣ ਲਈ ਕੋਈ ਵੀ ਅਧਿਕਾਰ ਛੱਡਦੇ ਹੋ। ਤੁਹਾਡੇ ਕੋਲ ਸਾਲਸ ਧਾਰਾ ਵਿੱਚ ਵਿਆਖਿਆ ਕੀਤੇ ਅਨੁਸਾਰ ਸਾਲਸ ਛੱਡਣ ਦਾ ਅਧਿਕਾਰ ਹੈ। ਜੇ ਤੁਸੀਂ ਕਿਸੇ ਅਜਿਹੇ ਕਾਰੋਬਾਰ ਦੀ ਤਰਫ਼ੋਂ ਸੇਵਾਵਾਂ ਦੀ ਵਰਤੋਂ ਕਰ ਰਹੇ ਹੋ ਜਿਸਦਾ ਪ੍ਰਮੁੱਖ ਕਾਰੋਬਾਰੀ ਸਥਾਨ ਸੰਯੁਕਤ ਰਾਜ ਤੋਂ ਬਾਹਰ ਹੈ, ਤਾਂ ਹੇਠਾਂ ਲਿਖਿਆ ਤੁਹਾਡੇ ਉੱਤੇ ਲਾਗੂ ਹੁੰਦਾ ਹੈ: ਇਹ ਇਕਰਾਰਨਾਮਾ ਤੁਹਾਡੇ ਅਤੇ SNAP GROUP LIMITED ਦੇ ਵਿਚਕਾਰ ਹੈ ਅਤੇ SNAP GROUP LIMITED ਇਸ ਨਾਲ਼ ਸਹਿਮਤ ਹੈ ਕਿ ਸਾਡੇ ਵਿਚਾਲੇ ਕਿਸੇ ਵੀ ਵਿਵਾਦ ਦਾ ਹੱਲ SNAP GROUP LIMITED ਦੀ ਸੇਵਾ ਦੀਆਂ ਮਦਾਂਵਿੱਚ ਦਿੱਤੇ ਬੱਝਵੇਂ ਸਾਲਸੀ ਉਪਬੰਧ ਵੱਲੋਂ ਕੀਤਾ ਜਾਵੇਗਾ।

ਇਹ Snap ਰਚਨਾਕਾਰ ਮਦਾਂ (“ਰਚਨਾਕਾਰ ਮਦਾਂ”) ਵਿੱਚ ਉਹ ਮਦਾਂ ਅਤੇ ਸ਼ਰਤਾਂ ਸ਼ਾਮਲ ਹਨ ਜੋ Snap ਰਚਨਾਕਾਰ ਪ੍ਰੋਗਰਾਮ (“ਪ੍ਰੋਗਰਾਮ”) ਵਿੱਚ ਤੁਹਾਡੇ ਯੋਗਦਾਨ 'ਤੇ ਲਾਗੂ ਹੋਣਗੀਆਂ। ਪ੍ਰੋਗਰਾਮ ਚੋਣਵੇਂ ਵਰਤੋਂਕਾਰਾਂ ਨੂੰ ਇਜਾਜ਼ਤ ਦਿੰਦਾ ਹੈ, ਜਿਨ੍ਹਾਂ ਨੂੰ ਅਸੀਂ ਇਹਨਾਂ ਰਚਨਾਕਾਰ ਮਦਾਂ ਦੇ ਦੌਰਾਨ "ਸੇਵਾ ਪ੍ਰਦਾਤਾ" ਜਾਂ "ਰਚਨਾਕਾਰ" ਆਖਦੇ ਹਾਂ, ਕੁਝ ਸਰਗਰਮੀਆਂ ਕਰਨ ਅਤੇ Snapchat 'ਤੇ ਸਮੱਗਰੀ ਪ੍ਰਦਾਨ ਕਰਨ ਦੀਆਂ ਉਨ੍ਹਾਂ ਦੀਆਂ ਸੇਵਾਵਾਂ ਦੇ ਸੰਬੰਧ ਵਿੱਚ Snap ਤੋਂ ਭੁਗਤਾਨ ਪ੍ਰਾਪਤ ਕਰਨ ਦੇ ਮੌਕੇ ਦੇ ਨਾਲ਼। ਪ੍ਰੋਗਰਾਮ, ਅਤੇ ਪ੍ਰੋਗਰਾਮ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹਰੇਕ ਉਤਪਾਦ, ਸੇਵਾ ਅਤੇ ਵਿਸ਼ੇਸ਼ਤਾ, ਇੱਕ "ਸੇਵਾ" ਹੈ ਜਿਵੇਂ ਕਿ Snap Inc. ਸੇਵਾ ਦੀਆਂ ਮਦਾਂ ਅਤੇ Snap Group Limited ਸੇਵਾ ਦੀਆਂ ਮਦਾਂ ਦੇ ਵਿੱਚ ਦੱਸਿਆ ਗਿਆ ਹੈ (ਜਿਹੜੀ ਵੀ ਤੁਹਾਡੇ ਉੱਤੇ ਲਾਗੂ ਹੁੰਦੀ ਹੈ), ਸਾਡੀਆਂ ਭਾਈਚਾਰਕ ਸੇਧਾਂ, ਕ੍ਰਿਸਟਲਸ ਪੇਅਆਉਟ ਸੇਧਾਂ, ਅਤੇ ਸੇਵਾਵਾਂ ਨੂੰ ਸੰਚਾਲਿਤ ਕਰਨ ਵਾਲੀਆਂ ਕਿਸੇ ਵੀ ਹੋਰ ਮਦਾਂ, ਨੀਤੀਆਂ ਜਾਂ ਸੇਧਾਂ ਦੇ ਨਾਲ, ਇਹਨਾਂ ਰਚਨਾਕਾਰ ਮਦਾਂ ਦੇ ਹਵਾਲੇ ਵੱਲੋਂ ਸ਼ਾਮਲ ਕੀਤੇ ਗਏ ਹਨ। ਕਿਰਪਾ ਕਰਕੇ ਇਹਨਾਂ ਰਚਨਾਕਾਰ ਮਦਾਂ ਨੂੰ ਧਿਆਨ ਨਾਲ ਪੜ੍ਹੋ। ਕਿਰਪਾ ਕਰਕੇ ਇਹ ਜਾਣਨ ਲਈ ਸਾਡੀ ਪਰਦੇਦਾਰੀ ਬਾਰੇ ਨੀਤੀ ਦੀ ਵੀ ਸਮੀਖਿਆ ਕਰੋ ਕਿ ਜਦੋਂ ਤੁਸੀਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਜਾਣਕਾਰੀ ਕਿਵੇਂ ਸੰਭਾਲਦੇ ਹਾਂ। ਜਿਸ ਹੱਦ ਤੱਕ ਕਿ ਇਹ ਰਚਨਾਕਾਰ ਮਦਾਂ ਸੇਵਾਵਾਂ ਨੂੰ ਚਲਾਉਣ ਵਾਲੀ ਕਿਸੇ ਹੋਰ ਮਦਾਂ ਨਾਲ ਟਕਰਾਉਂਦੀਆਂ ਹਨ, ਇਹ ਰਚਨਾਕਾਰ ਮਦਾਂ ਪ੍ਰੋਗਰਾਮ ਦੇ ਹਿੱਸੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਸੰਬੰਧ ਵਿੱਚ ਨਿਯੰਤਰਣ ਕਰਨਗੀਆਂ। ਇਹਨਾਂ ਰਚਨਾਕਾਰ ਮਦਾਂ ਵਿੱਚ ਵਰਤੇ ਗਏ ਪਰ ਪਰਿਭਾਸ਼ਿਤ ਨਾ ਕੀਤੇ ਗਏ ਸਾਰੇ ਪੂੰਜੀਗਤ ਸ਼ਬਦਾਂ ਦੇ ਉਹਨਾਂ ਦੇ ਸੰਬੰਧਤ ਅਰਥ ਹਨ ਜੋ ਸੇਵਾਵਾਂ ਨੂੰ ਚਲਾਉਣ ਵਾਲੇ ਲਾਗੂ ਨਿਯਮਾਂ ਵਿੱਚ ਨਿਰਧਾਰਤ ਕੀਤੇ ਗਏ ਹਨ। ਕਿਰਪਾ ਕਰਕੇ ਇਹਨਾਂ ਰਚਨਾਕਾਰ ਮਦਾਂ ਦੀ ਕਾਪੀ ਨੂੰ ਪ੍ਰਿੰਟ ਕਰੋ ਅਤੇ ਉਸਨੂੰ ਆਪਣੇ ਹਵਾਲੇ ਵਜੋਂ ਰੱਖੋ।

1. ਰਚਨਾਕਾਰ ਭੁਗਤਾਨ

ਰਚਨਾਤਮਕ ਸਰਗਰਮੀਆਂ ਨੂੰ ਪ੍ਰੇਰਿਤ ਕਰਨ, ਉਤਸ਼ਾਹਤ ਕਰਨ ਅਤੇ ਇਨਾਮ ਦੇਣ ਲਈ ਅਤੇ ਪ੍ਰੋਗਰਾਮ ਦੇ ਹਿੱਸੇ ਵਜੋਂ ਵਰਤੋਂਕਾਰ ਸ਼ਮੂਲੀਅਤ ਪੈਦਾ ਕਰਨ ਵਾਲੀ ਸਮੱਗਰੀ ਦੀ ਸਿਰਜਣਾ ਲਈ, ਅਸੀਂ ਤੁਹਾਡੇ ਨਾਲ ਸੰਬੰਧਤ ਸੇਵਾਵਾਂ ਲਈ ਰਚਨਾਕਾਰ ਵਜੋਂ, ਤੁਹਾਨੂੰ ਭੁਗਤਾਨ ਕਰ ਸਕਦੇ ਹਾਂ, "ਯੋਗਤਾ ਸਰਗਰਮੀ
" (ਹੇਠਾਂ ਪਰਿਭਾਸ਼ਤ ਕੀਤਾ ਗਿਆ ਹੈ) (ਤੁਹਾਡੇ ਲਈ ਸਾਡਾ ਭੁਗਤਾਨ, ਜਿਵੇਂ ਕਿ ਹੇਠਾਂ ਸੋਧਿਆ ਗਿਆ ਹੈ, "ਸੇਵਾ ਭੁਗਤਾਨ" ਜਾਂ ਸਿਰਫ਼ "ਭੁਗਤਾਨ
")।  ਭੁਗਤਾਨ ਜਾਂ ਤਾਂ Snap ਵੱਲੋਂ ਜਾਂ ਸੇਵਾਵਾਂ ਦੇ ਸੰਬੰਧ ਵਿੱਚ ਵੰਡੇ ਕਿਸੇ ਵੀ ਵਿਗਿਆਪਨਾਂ ਤੋਂ ਸਾਨੂੰ ਪ੍ਰਾਪਤ ਹੋਣ ਵਾਲੀ ਕਮਾਈ ਦੇ ਹਿੱਸੇ ਤੋਂ ਫੰਡ ਕੀਤਾ ਜਾ ਸਕਦਾ ਹੈ। ਯੋਗਤਾ ਸਰਗਰਮੀ ਸਾਡੇ ਵੱਲੋਂ ਹੇਠ ਲਿਖੇ ਮਾਪਦੰਡਾਂ ਦੀ ਵਰਤੋਂ ਕਰਕੇ ਨਿਰਧਾਰਤ ਕੀਤੀ ਜਾਵੇਗੀ:

  • ਤੁਹਾਡੀ ਸਮੱਗਰੀ ਲਈ ਪ੍ਰਸ਼ੰਸਾ ਜ਼ਾਹਰ ਕਰਨ ਵਾਲੇ ਵਰਤੋਂਕਾਰਾਂ ਦੇ ਜਵਾਬਾਂ ਵਜੋਂ ਤੁਹਾਡੇ ਵੱਲੋਂ ਪ੍ਰਾਪਤ ਕੀਤੀਆਂ ਤਸਵੀਰਾਂ, ਸਟਿੱਕਰਾਂ, ਕਲਾ, ਇਮੋਟਿਕੋਨਾਂ, ਪ੍ਰਭਾਵਾਂ ਜਾਂ ਹੋਰ ਡਿਜੀਟਲ ਸਮਾਨ ("
    ਤੋਹਫ਼ਿਆਂ”) ਦੀ ਗਿਣਤੀ;

  • ਕਿਸੇ ਵੀ ਵਿਸ਼ੇਸ਼ ਪ੍ਰੋਗਰਾਮਾਂ (" ਵਿਸ਼ੇਸ਼ ਪ੍ਰੋਗਰਾਮਾਂ ") ਵਿੱਚ ਤੁਹਾਡੇ ਯੋਗਦਾਨ ਜੋ ਅਸੀਂ ਸਮੇਂ-ਸਮੇਂ 'ਤੇ ਪੇਸ਼ ਕਰ ਸਕਦੇ ਹਾਂ, ਕਿਸੇ ਵੀ ਵਾਧੂ ਮਦਾਂ ਦੀ ਤੁਹਾਡੀ ਪ੍ਰਵਾਨਗੀ ਦੇ ਅਧੀਨ ਜੋ ਸਾਨੂੰ ਅਜਿਹੇ ਵਿਸ਼ੇਸ਼ ਪ੍ਰੋਗਰਾਮਾਂ ਲਈ ਲੁੜੀਂਦੇ ਹੋ ਸਕਦੀ ਹੈ (ਜੋ ਇਹਨਾਂ ਰਚਨਾਕਾਰ ਮਦਾਂ ਵਿੱਚ ਸ਼ਾਮਲ ਕੀਤੇ ਜਾਣਗੇ); ਅਤੇ

  • ਕੋਈ ਵੀ ਹੋਰ ਸਰਗਰਮੀ ਜਿਸਨੂੰ ਅਸੀਂ ਸਮੇਂ -ਸਮੇਂ 'ਤੇ ਯੋਗਤਾ ਸਰਗਰਮੀ ਦੇ ਤੌਰ 'ਤੇ ਮਨੋਨੀਤ ਜਾਂ ਮਾਨਤਾ ਦੇ ਸਕਦੇ ਹਾਂ।

ਸਪੱਸ਼ਟਤਾ ਲਈ, ਤੋਹਫ਼ੇ Snapchat ਐਪਲੀਕੇਸ਼ਨ 'ਤੇ ਡਿਜੀਟਲ ਸਮੱਗਰੀ ਨੂੰ ਦਰਸਾਉਂਦੇ ਹਨ ਅਤੇ ਤੁਹਾਡੀ ਤੋਹਫੇ ਦੀ ਪ੍ਰਾਪਤੀ ਤੁਹਾਨੂੰ Snapchat ਐਪਲੀਕੇਸ਼ਨ 'ਤੇ ਕੁਝ ਸਮੱਗਰੀ ਜਾਂ ਵਿਸ਼ੇਸ਼ਤਾਵਾਂ ਤੱਕ ਪਹੁੰਚਣ ਲਈ ਦਿੱਤਾ ਸੀਮਤ ਲਾਇਸੈਂਸ ਬਣਾਉਂਦੀ ਹੈ।  ਤੁਸੀਂ Snapchat ਐਪਲੀਕੇਸ਼ਨ ਦੇ ਬਾਹਰ ਤੋਹਫ਼ਿਆਂ ਦੀ ਵਰਤੋਂ, ਲੈਣ-ਦੇਣ, ਵੇਚ ਜਾਂ ਵਪਾਰ ਨਹੀਂ ਕਰ ਸਕਦੇ ਅਤੇ ਉਨ੍ਹਾਂ ਦਾ ਕਿਸੇ ਵੀ ਸਥਾਨ ਜਾਂ ਐਪਲੀਕੇਸ਼ਨ ਵਿੱਚ ਕੋਈ ਮੁੱਲ ਨਹੀਂ ਹੁੰਦਾ।  ਤੋਹਫ਼ੇ ਸੰਪਤੀ ਨਹੀਂ ਬਣਾਉਂਦ, ਨਾ ਹੀ ਰਿਡੀਮ ਕੀਤੇ ਜਾ ਸਕਦੇ ਹਨ ਅਤੇ ਨਾ ਹੀ ਪੈਸੇ ਜਾਂ ਕਿਸੇ ਹੋਰ ਸਾਮਾਨ ਜਾਂ ਸੇਵਾਵਾਂ ਲਈ ਬਦਲੇ ਜਾ ਸਕਦੇ ਹਨ ਅਤੇ ਸੇਵਾਵਾਂ ਦੇ ਦੂਜੇ ਵਰਤੋਂਕਾਰਾਂ ਸਮੇਤ ਕਿਸੇ ਤੀਜੀ ਧਿਰ ਨੂੰ ਵੇਚੇ ਨਹੀਂ ਜਾ ਸਕਦੇ।

ਇਹ ਨਿਰਧਾਰਤ ਕਰਨ ਵਿੱਚ ਕਿ ਸਰਗਰਮੀ ਯੋਗਤਾ ਦੀ ਸਰਗਰਮੀ ਹੈ ਜਾਂ ਨਹੀਂ, ਅਸੀਂ ਜਿਸ ਨੂੰ "ਅਵੈਧ ਸਰਗਰਮੀ" ਕਹਿੰਦੇ ਹਾਂ, ਉਸ ਨੂੰ ਬਾਹਰ ਕੱਢ ਸਕਦੇ ਹਾਂ, ਉਦਾਹਰਨ ਵਜੋਂ, ਅਜਿਹੀ ਸਰਗਰਮੀ ਜੋ ਨਕਲੀ ਰੂਪ ਵਿੱਚ ਦੇਖਣ ਦੀ ਗਿਣਤੀ (ਜਾਂ ਤੁਹਾਡੀ ਸਮੱਗਰੀ ਦੇ ਹੋਰ ਦਰਸ਼ਕ ਮਾਪਕਾਂ) ਜਾਂ ਤੁਹਾਡੀ ਸਮੱਗਰੀ ਨਾਲ ਜੁੜੇ ਤੋਹਫ਼ਿਆਂ ਦੀ ਗਿਣਤੀ ਵਧਾਉਂਦੀ ਹੈ।  ਅਵੈਧ ਸਰਗਰਮੀ Snap ਵੱਲੋਂ ਆਪਣੇ ਵਿਵੇਕ ਅਨੁਸਾਰ ਨਿਰਧਾਰਤ ਕੀਤੀ ਜਾਵੇਗੀ ਅਤੇ ਇਸ ਵਿੱਚ ਸ਼ਾਮਲ ਹਨ, ਪਰ ਇਸ ਤੱਕ ਸੀਮਿਤ ਨਹੀਂ ਹਨ: (i) ਸਪੈਮ, ਅਵੈਧ ਪੁੱਛਗਿੱਛਾਂ, ਅਵੈਧ ਜਵਾਬਾਂ, ਅਵੈਧ ਪਸੰਦਾਂ, ਅਵੈਧ ਮਨਪਸੰਦਾਂ, ਅਵੈਧ ਫਾਲੋਆਂ, ਅਵੈਧ ਗਾਹਕੀਆਂ, ਅਵੈਧ ਤੋਹਫ਼ਿਆਂ ਜਾਂ ਕਿਸੇ ਵੀ ਵਿਅਕਤੀ ਵੱਲੋਂ ਸਿਰਜੇ ਅਵੈਧ ਪ੍ਰਭਾਵਾਂ, ਕਲਿੱਕ ਫਾਰਮਾਂ ਜਾਂ ਸਮਾਨ ਸੇਵਾ, ਬੋਟ, ਸਵੈਚਾਲਤ ਪ੍ਰੋਗਰਾਮ ਜਾਂ ਸਮਾਨ ਡੀਵਾਇਸ ਸਮੇਤ ਕਿਸੇ ਵੀ ਕਲਿੱਕਾਂ, ਪ੍ਰਭਾਵਾਂ ਰਾਹੀਂ, ਜਾਂ ਤੁਹਾਡੇ ਮੋਬਾਈਲ ਡੀਵਾਇਸ, ਤੁਹਾਡੇ ਨਿਯੰਤਰਣ ਅਧੀਨ ਮੋਬਾਈਲ ਡੀਵਾਇਸਾਂ ਜਾਂ ਨਵੇਂ ਜਾਂ ਸ਼ੱਕੀ ਖਾਤਿਆਂ ਵਾਲੇ ਮੋਬਾਈਲ ਡੀਵਾਇਸਾਂ ਤੋਂ ਉਪਜੀ ਹੋਰ ਸਰਗਰਮੀ; (ii) ਪ੍ਰਭਾਵਾਂ, ਜਵਾਬਾਂ, ਤੋਹਫ਼ਿਆਂ, ਪਸੰਦਾਂ, ਫਾਲੋਆਂ, ਮਨਪਸੰਦਾਂ, ਗਾਹਕੀਆਂ, ਕਲਿੱਕਾਂ, ਜਾਂ ਤੀਜੀ ਧਿਰਾਂ ਨੂੰ ਪੈਸੇ ਦੇ ਭੁਗਤਾਨ ਜਾਂ ਹੋਰ ਪ੍ਰੇਰਣਾ, ਗਲਤ ਨੁਮਾਇੰਦਗੀ ਜਾਂ ਵਪਾਰਕ ਵਿਚਾਰਾਂ ਦੀ ਪੇਸ਼ਕਸ਼ ਰਾਹੀਂ ਪੈਦਾ ਕੀਤੀਆਂ ਪੁੱਛਗਿੱਛਾਂ;
(iii) ਪ੍ਰਭਾਵਾਂ, ਪਸੰਦਾਂ, ਫਾਲੋਆਂ, ਕਲਿੱਕਾਂ, ਪੁੱਛਗਿੱਛਾਂ, ਮਨਪਸੰਦਾਂ, ਗਾਹਕੀਆਂ, ਜਵਾਬ ਜਾਂ ਤੋਹਫ਼ੇ ਜੋ ਸਰਗਰਮੀ ਪੈਦਾ ਕਰਦੇ ਹਨ ਜੋ ਕਿ ਇਹਨਾਂ ਰਚਨਾਕਾਰ ਮਦਾਂ ਦੀ ਉਲੰਘਣਾ ਹੈ ਅਤੇ (iv) ਕਲਿੱਕਾਂ, ਪਸੰਦਾਂ, ਫਾਲੋਆਂ, ਗਾਹਕੀਆਂ, ਜਵਾਬਾਂ, ਤੋਹਫ਼ਿਆਂ, ਉਪਰੋਕਤ (i), (ii), ਜਾਂ (iii) ਵਿੱਚ ਵਰਣਿਤ ਕਿਸੇ ਵੀ ਸਰਗਰਮੀ ਦੇ ਨਾਲ ਮਨਪਸੰਦਾਂ, ਪੁੱਛਗਿੱਛਾਂ ਜਾਂ ਪ੍ਰਭਾਵ।

ਸਾਡੀਆਂ ਅੰਦਰੂਨੀ ਪ੍ਰਣਾਲੀਆਂ ਵਿੱਚ "ਕ੍ਰਿਸਟਲਾਂ" ਦੀ ਵਰਤੋਂ ਮੁਤਾਬਕ ਯੋਗਤਾ ਦੀ ਸਰਗਰਮੀ ਦਾ ਹਿਸਾਬ ਲਗਾਇਆ ਜਾਵੇਗਾ, ਜੋ ਕਿ ਮਾਪ ਦੀ ਇਕਾਈ ਹੈ ਜਿਸਦੀ ਵਰਤੋਂ ਅਸੀਂ ਨਿਰਧਾਰਤ ਮਿਆਦ ਦੇ ਦੌਰਾਨ ਹਰੇਕ ਰਚਨਾਕਾਰ ਦੀ ਯੋਗਤਾ ਪ੍ਰਾਪਤ ਸਰਗਰਮੀ ਨੂੰ ਟਰੈਕ ਅਤੇ ਰਿਕਾਰਡ ਕਰਨ ਲਈ ਕਰਦੇ ਹਾਂ।  ਯੋਗਤਾ ਸਰਗਰਮੀ ਦੇ ਯੋਗ ਬਣਨ ਲਈ ਕ੍ਰਿਸਟਲਾਂ ਦੀ ਗਿਣਤੀ ਜੋ ਅਸੀਂ ਰਿਕਾਰਡ ਕਰਦੇ ਹਾਂ ਸਾਡੇ ਅੰਦਰੂਨੀ ਮਾਪਦੰਡਾਂ ਅਤੇ ਫਾਰਮੂਲੇ ਦੇ ਅਧਾਰ 'ਤੇ ਵੱਖੋ ਵੱਖਰੀ ਹੋ ਸਕਦੀ ਹੈ, ਜਿਸਨੂੰ ਅਸੀਂ ਸਮੇਂ-ਸਮੇਂ 'ਤੇ ਆਪਣੇ ਵਿਵੇਕ ਅਨੁਸਾਰ ਬਦਲ ਸਕਦੇ ਹਾਂ।  ਤੁਸੀਂ Snapchat ਐਪਲੀਕੇਸ਼ਨ ਵਿੱਚ ਤੁਹਾਡੀ ਵਰਤੋਂਕਾਰ ਪ੍ਰੋਫਾਈਲ 'ਤੇ ਜਾ ਕੇ ਕ੍ਰਿਸਟਲਾਂ ਦੀ ਅਨੁਮਾਨਤ ਗਿਣਤੀ ਵੇਖ ਸਕਦੇ ਹੋ ਜੋ ਅਸੀਂ ਤੁਹਾਡੀ ਯੋਗਤਾ ਸਰਗਰਮੀ ਲਈ ਦਰਜ ਕੀਤੀ ਹੈ।  ਕਿਰਪਾ ਕਰਕੇ ਨੋਟ ਕਰੋ ਕਿ ਤੁਹਾਡੀ ਵਰਤੋਂਕਾਰ ਪ੍ਰੋਫਾਈਲ ਮੁਤਾਬਕ ਵੇਖਣਯੋਗ ਕੋਈ ਵੀ ਅਜਿਹੀ ਗਿਣਤੀ ਸਾਡੇ ਅੰਦਰੂਨੀ ਲੇਖੇ ਦੇ ਉਦੇਸ਼ਾਂ ਲਈ ਗਣਨਾ ਕੀਤੇ ਮੁੱਢਲੇ ਅੰਦਾਜ਼ੇ ਹਨ। ਸਪੱਸ਼ਟਤਾ ਲਈ, ਕ੍ਰਿਸਟਲ ਸਿਰਫ਼ ਅੰਦਰੂਨੀ ਮਾਪ ਸਾਧਨ ਹਨ ਜੋ ਸਾਡੇ ਵੱਲੋਂ ਕਿਸੇ ਰਚਨਾਕਾਰ ਦੀ ਯੋਗਤਾ ਸਰਗਰਮੀ ਅਤੇ ਰਚਨਾਕਾਰ ਦੀ ਸਮੱਗਰੀ ਦੀ ਪ੍ਰਸਿੱਧੀ ਨੂੰ ਮਾਪਣ ਲਈ ਵਰਤੇ ਜਾਂਦੇ ਹਨ। ਕ੍ਰਿਸਟਲ ਕਿਸੇ ਵੀ ਅਧਿਕਾਰ ਨੂੰ ਦੇਣ ਜਾਂ ਦਰਸਾਉਣ ਜਾਂ ਕਿਸੇ ਜ਼ਿੰਮੇਵਾਰੀ ਨੂੰ ਦਰਸਾਉਣ, ਸੰਪਤੀ ਬਣਾਉਣ, ਤਬਾਦਲਾ ਕਰਨ ਯੋਗ ਜਾਂ ਨਿਰਧਾਰਤ ਕਰਨ ਦੇ ਇਰਾਦੇ ਨਾਲ ਨਹੀਂ ਹਨ, ਅਤੇ ਨਾ ਹੀ ਖਰੀਦੇ ਜਾ ਸਕਦੇ ਹਨ ਜਾਂ ਵਿਕਰੀ, ਸੌਦੇ ਜਾਂ ਆਦਾਨ-ਪ੍ਰਦਾਨ ਦਾ ਵਿਸ਼ਾ ਨਹੀਂ ਹੋ ਸਕਦੇ।  

ਯੋਗ ਰਚਨਾਕਾਰਾਂ ਲਈ ਭੁਗਤਾਨ ਦੀ ਰਕਮ ਕ੍ਰਿਸਟਲਾਂ ਦੀ ਅੰਤਮ ਗਿਣਤੀ ਦੇ ਅਧਾਰ 'ਤੇ ਨਿਰਧਾਰਤ ਕੀਤੀ ਜਾਵੇਗੀ ਜੋ ਅਸੀਂ ਉਸ ਰਚਨਾਕਾਰ ਦੀ ਯੋਗਤਾ ਸਰਗਰਮੀ ਲਈ ਸਾਡੇ ਮਲਕੀਅਤ ਭੁਗਤਾਨ ਫਾਰਮੂਲੇ ਦੇ ਅਨੁਸਾਰ ਨਿਰਧਾਰਤ ਮਿਆਦ ਦੇ ਦੌਰਾਨ ਦਰਜ ਕੀਤੀ ਹੈ, ਜੋ ਕਿ ਸਮੇਂ-ਸਮੇਂ 'ਤੇ ਸਾਡੇ ਵੱਲੋਂ ਵਿਵਸਥਿਤ ਕੀਤੀ ਜਾ ਸਕਦੀ ਹੈ।  ਭੁਗਤਾਨ ਦੀਆਂ ਰਕਮਾਂ, ਜੇ ਕੋਈ ਹਨ, ਸਾਡੇ ਵੱਲੋਂ ਸਾਡੇ ਹਿਸਾਬਾਂ ਦੇ ਅਧਾਰ 'ਤੇ ਨਿਰਧਾਰਤ ਕੀਤੀਆਂ ਜਾਣਗੀਆਂ।  ਕੀਤੇ ਗਏ ਕਿਸੇ ਵੀ ਭੁਗਤਾਨ ਨੂੰ Snap ਦੇ ਅਧਿਕਾਰਤ ਤੀਜੀ-ਧਿਰ ਭੁਗਤਾਨ ਪ੍ਰਦਾਤਾ ("ਭੁਗਤਾਨ ਖਾਤਾ") ਨਾਲ ਤੁਹਾਡੇ ਭੁਗਤਾਨ ਖਾਤੇ ਵਿੱਚ ਵੰਡ ਦਿੱਤਾ ਜਾਵੇਗਾ, ਬਸ਼ਰਤੇ ਤੁਸੀਂ ਇਨ੍ਹਾਂ ਰਚਨਾਕਾਰ ਮਦਾਂ ਅਤੇ ਸਾਡੀ ਤੀਜੀ-ਧਿਰ ਭੁਗਤਾਨ ਪ੍ਰਦਾਤਾ ਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਹੋਵੇ। ਭੁਗਤਾਨਾਂ ਨੂੰ ਪ੍ਰਾਪਤ ਕਰਨ ਦੀ ਯੋਗਤਾ ਸਿਰਫ਼ ਸੀਮਤ ਗਿਣਤੀ ਦੇ ਦੇਸ਼ਾਂ ਵਿੱਚ ਉਪਲਬਧ ਹੋਵੇਗੀ, ਜੋ ਕਿ ਕ੍ਰਿਸਟਲਾਂ ਦੀਆਂ ਭੁਗਤਾਨ ਸੇਧਾਂ (" ਯੋਗ ਦੇਸ਼ ") ਵਿੱਚ ਸੂਚੀਬੱਧ ਹਨ। ਕਿਸੇ ਵੀ ਵੇਲੇ Snap ਯੋਗ ਦੇਸ਼ਾਂ ਦੀ ਸੂਚੀ ਵਿੱਚ ਦੇਸ਼ਾਂ ਨੂੰ ਜੋੜ ਜਾਂ ਹਟਾ ਸਕਦਾ ਹੈ।

ਅਸੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਕਾਰਨ, ਆਪਣੇ ਵਿਵੇਕ ਅਨੁਸਾਰ, ਬਿਨ੍ਹਾਂ ਕਿਸੇ ਪੂਰਵ ਨੋਟਿਸ ਜਾਂ ਜ਼ਿੰਮੇਵਾਰੀ ਦੇ, ਵੱਧੋ-ਵੱਧ ਹੱਦ ਤੱਕ, ਬੰਦ ਕਰਨ, ਸੋਧਣ, ਪੇਸ਼ਕਸ਼ ਨਾ ਕਰਨ, ਜਾਂ ਪੇਸ਼ਕਸ਼ ਕਰਨ ਜਾਂ ਸਹਿਯੋਗ ਦੇਣ ਦਾ ਅਧਿਕਾਰ ਲਾਗੂ ਕਾਨੂੰਨਾਂ ਮੁਤਾਬਕ ਰਾਖਵਾਂ ਰੱਖਦੇ ਹਾਂ।  ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਉਪਰੋਕਤ ਵਿੱਚੋਂ ਕੋਈ ਵੀ ਹਰ ਸਮੇਂ ਜਾਂ ਕਿਸੇ ਵੀ ਸਮੇਂ ਉਪਲਬਧ ਹੋਵੇਗਾ, ਜਾਂ ਇਹ ਕਿ ਅਸੀਂ ਕਿਸੇ ਵੀ ਖਾਸ ਸਮੇਂ ਲਈ ਉਪਰੋਕਤ ਵਿੱਚੋਂ ਕਿਸੇ ਦੀ ਪੇਸ਼ਕਸ਼ ਜਾਰੀ ਰੱਖਾਂਗੇ।  ਤੁਹਾਨੂੰ ਕਿਸੇ ਵੀ ਕਾਰਨ ਕਰਕੇ ਪ੍ਰੋਗਰਾਮ ਜਾਂ ਕਿਸੇ ਵੀ ਸੇਵਾ ਦੀ ਨਿਰੰਤਰ ਉਪਲਬਧਤਾ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।

2. ਭੁਗਤਾਨ ਯੋਗਤਾ

ਇਨ੍ਹਾਂ ਰਚਨਾਕਾਰ ਮਦਾਂ ਦੇ ਅਧੀਨ, ਸਿਰਫ ਹੇਠਾਂ ਦਿੱਤੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲ਼ੇ ਰਚਨਾਕਾਰ, ਪ੍ਰੋਗਰਾਮ ਦੇ ਸੰਬੰਧ ਵਿੱਚ Snap ਤੋਂ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਹੋਣਗੇ:

  • ਜੇ ਤੁਸੀਂ ਇੱਕ ਵਿਅਕਤੀ ਹੋ, ਤਾਂ ਤੁਹਾਨੂੰ ਕਿਸੇ ਯੋਗ ਦੇਸ਼ ਦੇ ਕਨੂੰਨੀ ਨਿਵਾਸੀ ਹੋਣਾ ਚਾਹੀਦਾ ਹੈ।  ਇਸ ਤੋਂ ਇਲਾਵਾ, ਸੰਬੰਧਿਤ ਯੋਗਤਾ ਸਰਗਰਮੀ ਦੇ ਵਾਪਰਨ ਦੇ ਸਮੇਂ ਤੁਹਾਨੂੰ ਯੋਗ ਦੇਸ਼ ਵਿੱਚ ਮੌਜੂਦ ਹੋਣਾ ਚਾਹੀਦਾ ਹੈ।  

  • ਤੁਸੀਂ ਆਪਣੇ ਅਧਿਕਾਰਤਾ ਖੇਤਰ ਵਿੱਚ ਬਾਲਗ ਹੋਣ ਦੀ ਕਨੂੰਨੀ ਉਮਰ 'ਤੇ ਪਹੁੰਚੇ ਹੋਣੇ ਚਾਹੀਦੇ ਹੋ ਜਾਂ ਘੱਟੋ ਘੱਟ 16 ਸਾਲ ਦੇ ਹੋਣੇ ਚਾਹੀਦੇ ਹੋ ਅਤੇ ਸਾਡੀਆਂ ਪ੍ਰਕਿਰਿਆਵਾਂ ਦੇ ਅਨੁਸਾਰ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤ ਦੀ ਲੁੜੀਂਦੀ ਸਹਿਮਤੀ ਪ੍ਰਾਪਤ ਹੋਣੀ ਚਾਹੀਦੀ ਹੈ।
    ਜੇ ਲਾਗੂ ਕਾਨੂੰਨ ਅਧੀਨ ਮਾਪਿਆਂ ਜਾਂ ਕਨੂੰਨੀ ਸਰਪ੍ਰਸਤ ਦੀ ਸਹਿਮਤੀ ਲੁੜੀਂਦੀ ਹੈ, ਤਾਂ ਤੁਸੀਂ ਸਿਰਫ ਆਪਣੇ ਮਾਪਿਆਂ/ਕਨੂੰਨੀ ਸਰਪ੍ਰਸਤਾਂ ਦੀ ਨਿਗਰਾਨੀ ਹੇਠ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹੋ, ਜਿਨ੍ਹਾਂ ਨੂੰ ਇਹਨਾਂ ਰਚਨਾਕਾਰ ਮਦਾਂ ਨੂੰ ਮੰਨਣ ਲਈ ਵੀ ਸਹਿਮਤ ਹੋਣਾ ਚਾਹੀਦਾ ਹੈ, ਅਤੇ ਤੁਸੀਂ ਹਾਮੀ ਭਰਦੇ ਅਤੇ ਇਸ ਗੱਲ ਦੀ ਵਰੰਟੀ ਦਿੰਦੇ ਹੋ ਕਿ ਤੁਸੀਂ ਅਜਿਹੀਆਂ ਸਾਰੀਆਂ ਸਹਿਮਤੀਆਂ ਪ੍ਰਾਪਤ ਕੀਤੀਆਂ ਹਨ (ਦੋ-ਮਾਪਿਆਂ ਦੀ ਸਹਿਮਤੀ ਸਮੇਤ, ਜੇ ਤੁਹਾਡੇ ਅਧਿਕਾਰਤਾ ਖੇਤਰ ਵਿੱਚ ਲੋੜ ਹੋਵੇ)।  ਸਾਡੇ ਕੋਲ ਆਪਣੀ, ਆਪਣੇ ਭਾਗੀਦਾਰਾਂ ਅਤੇ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਦੀ ਤਰਫੋਂ, ਰਚਨਾਕਾਰ ਮਦਾਂ ਦੇ ਅਧੀਨ ਭੁਗਤਾਨ ਦੀ ਸ਼ਰਤ ਵਜੋਂ ਨਾਬਾਲਗਾਂ ਲਈ ਮਾਂ-ਪਿਓ/ਕਾਨੂੰਨੀ ਸਰਪ੍ਰਸਤ ਦੀ ਸਹਿਮਤੀ ਦੀ ਤਸਦੀਕ ਦੀ ਮੰਗ ਕਰਨ ਦਾ ਅਧਿਕਾਰ ਰਾਖ਼ਵਾਂ ਹੈ।

  • ਜੇ ਤੁਸੀਂ ਕੋਈ ਸੰਸਥਾ ਹੋ, ਜਾਂ ਸਾਡੀ ਅਤੇ ਸਾਡੇ ਅਧਿਕਾਰਤ ਤੀਜੀ-ਧਿਰ ਭੁਗਤਾਨ ਪ੍ਰਦਾਤਾ ਦੀਆਂ ਪ੍ਰਕਿਰਿਆਵਾਂ ਅਨੁਸਾਰ ਤੁਹਾਡੇ ਭੁਗਤਾਨਾਂ ਨੂੰ ਤੁਹਾਡੀ ਕਾਰੋਬਾਰੀ ਸੰਸਥਾ ਵਿੱਚ ਤਬਦੀਲ ਕਰਨ ਦਾ ਅਧਿਕਾਰ ਦਿੱਤਾ ਹੈ, ਤਾਂ ਤੁਹਾਡਾ ਜਾਂ ਅਜਿਹੀ ਸੰਸਥਾ (ਜਿਵੇਂ ਲਾਗੂ ਹੋਵੇ) ਦਾ ਕਿਸੇ ਯੋਗ ਦੇਸ਼ ਅੰਦਰ ਸੰਸਥਾਪਤ ਹੋਣਾ, ਮੁੱਖ ਦਫ਼ਤਰ ਹੋਣਾ ਜਾਂ ਦਫ਼ਤਰ ਹੋਣਾ ਲਾਜ਼ਮੀ ਹੈ।

  • ਤੁਸੀਂ Snap ਅਤੇ ਇਸਦੇ ਅਧਿਕਾਰਤ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਨੂੰ ਮੁਕੰਮਲ ਅਤੇ ਸਹੀ ਸੰਪਰਕ ਜਾਣਕਾਰੀ ਦਿੱਤੀ ਹੈ, ਜਿਸ ਵਿੱਚ ਤੁਹਾਡੇ ਕਾਨੂੰਨੀ ਨਾਮ ਦਾ ਪਹਿਲਾ ਅਤੇ ਆਖਰੀ ਭਾਗ, ਈਮੇਲ, ਫ਼ੋਨ ਨੰਬਰ, ਰਾਜ ਅਤੇ ਨਿਵਾਸ ਦਾ ਦੇਸ਼ ਅਤੇ ਜਨਮ ਮਿਤੀ ("
    ਸੰਪਰਕ ਜਾਣਕਾਰੀ
    ") ਸ਼ਾਮਲ ਹੈ, ਅਤੇ ਕੋਈ ਵੀ ਹੋਰ ਜਾਣਕਾਰੀ ਜੋ ਸਮੇਂ-ਸਮੇਂ 'ਤੇ ਲੁੜੀਂਦੀ ਹੋ ਸਕਦੀ ਹੈ, ਤਾਂ ਜੋ Snap ਜਾਂ ਇਸਦੇ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਤੁਹਾਡੇ ਨਾਲ ਸੰਪਰਕ ਕਰ ਸਕਣ ਅਤੇ ਤੁਹਾਡੇ (ਜਾਂ ਤੁਹਾਡੇ ਮਾਪਿਆਂ/ਕਨੂੰਨੀ ਸਰਪ੍ਰਸਤ) ਜਾਂ ਕਾਰੋਬਾਰ ਸੰਸਥਾ, ਜੇ ਲਾਗੂ ਹੋਵੇ, ਨੂੰ ਭੁਗਤਾਨ ਕਰਨ ਦਾ ਕਾਰਨ ਬਣ ਸਕਣ) ਜੇ ਤੁਸੀਂ ਕਿਸੇ ਭੁਗਤਾਨ ਦੇ ਯੋਗ ਹੋ, ਜਾਂ ਕਿਸੇ ਕਾਨੂੰਨੀ ਲੋੜ ਦੇ ਸੰਬੰਧ ਵਿੱਚ।

  • ਤੁਸੀਂ ਵੈਧ ਭੁਗਤਾਨ ਖਾਤਾ ਸਥਾਪਤ ਕਰਨ ਲਈ ਸਾਰੀਆਂ ਲੁੜੀਂਦੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ ਹਨ ਅਤੇ ਤੁਹਾਡਾ Snapchat ਖਾਤਾ ਅਤੇ ਭੁਗਤਾਨ ਖਾਤਾ ਕਾਰਜਸ਼ੀਲ, ਚੰਗੀ ਸਥਿਤੀ ਵਿੱਚ ਹਨ (ਜਿਵੇਂ ਕਿ ਸਾਡੇ ਅਤੇ ਸਾਡੇ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਵੱਲੋਂ ਨਿਰਧਾਰਤ ਕੀਤਾ ਗਿਆ ਹੈ) ਅਤੇ ਤੁਸੀਂ ਇਹਨਾਂ ਰਚਨਾਕਾਰ ਮਦਾਂ ਦੀ ਪਾਲਣਾ ਕਰਦੇ ਹੋ।

  • ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਕਾਨੂੰਨੀ ਨਿਵਾਸੀ ਹੋ, ਤਾਂ ਤੁਸੀਂ (ਅਤੇ ਕੋਈ ਵੀ ਪ੍ਰਬੰਧਕ, ਸਹਿਯੋਗੀ ਜਾਂ ਤੁਹਾਡੇ ਖਾਤੇ ਵਿੱਚ ਸਮੱਗਰੀ ਪੋਸਟ ਕਰਨ ਵਾਲਾ ਯੋਗਦਾਨੀ) ਸਰੀਰਕ ਤੌਰ 'ਤੇ ਸੰਯੁਕਤ ਰਾਜ ਤੋਂ ਬਾਹਰ ਅਤੇ ਕਿਸੇ ਯੋਗ ਦੇਸ਼ ਦੇ ਅੰਦਰ ਹੋਣਾ ਚਾਹੀਦਾ ਹੈ ਜਦੋਂ ਤੁਸੀਂ (ਜਾਂ ਅਜਿਹੇ ਪ੍ਰਬੰਧਕ, ਸਹਿਯੋਗੀ, ਜਾਂ ਯੋਗਦਾਨੀ) ਤੁਹਾਡੀ ਯੋਗਤਾ ਸਰਗਰਮੀ (ਜਿਵੇਂ ਅੱਗੇ ਹੇਠਾਂ ਚਰਚਾ ਕੀਤੀ ਹੈ) ਦੇ ਸੰਬੰਧ ਵਿੱਚ ਕੋਈ ਵੀ ਸੇਵਾਵਾਂ ਨਿਭਾਉਂਦੇ ਅਤੇਂ ਵਿਗਿਆਪਨਾਂ ਦੀ ਵੰਡ ਦੀ ਸਹੂਲਤ ਦਿੰਦੇ ਹੋ।

ਤੁਸੀਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ ਅਤੇ ਅਸੀਂ ਤੁਹਾਨੂੰ ਕੋਈ ਭੁਗਤਾਨ ਨਹੀਂ ਕਰਾਂਗੇ, ਜੇਕਰ ਤੁਸੀਂ (ਜਾਂ ਤੁਹਾਡੇ ਮਾਪੇ/ਕਾਨੂੰਨੀ ਸਰਪ੍ਰਸਤ ਜਾਂ ਕਾਰੋਬਾਰੀ ਸੰਸਥਾ, ਜੇ ਲਾਗੂ ਹੋਵੇ) ਸਾਡੀ, ਜਾਂ ਸਾਡੇ ਤੀਜੀ-ਧਿਰ ਭੁਗਤਾਨ ਪ੍ਰਦਾਤੇ ਦੀ ਪਾਲਣ ਸਮੀਖਿਆ 'ਤੇ ਖਰੇ ਨਹੀਂ ਉਤਰਦੇ। ਅਜਿਹੀ ਸਮੀਖਿਆ ਵਿੱਚ ਇਹ ਸ਼ਾਮਲ ਹੋ ਸਕਦਾ ਹੈ, ਪਰ ਇਸ ਤੱਕ ਸੀਮਿਤ ਨਹੀਂ, ਇਹ ਯਕੀਨੀ ਬਣਾਉਣ ਲਈ ਜਾਂਚ ਜੇਕਰ ਤੁਸੀਂ, ਯੂ.ਐਸ. ਵਿਸ਼ੇਸ਼ ਰੂਪ ਵਿੱਚ ਨਿਰਧਾਰਤ ਨਾਗਰਿਕਾਂ ਦੀ ਸੂਚੀ ਅਤੇ ਵਿਦੇਸ਼ੀ ਮਨੋਨੀਤ ਧੋਖੇਬਾਜ਼ਾਂ ਦੀ ਸੂਚੀ ਸਮੇਤ ਕਿਸੇ ਵੀ ਸੰਬੰਧਿਤ ਸਰਕਾਰੀ ਅਥਾਰਟੀ ਵੱਲੋਂ ਬਣਾਈ ਪ੍ਰਤਿਬੰਧਿਤ ਪਾਰਟੀ ਸੂਚੀ 'ਤੇ ਦਿਖਾਈ ਦਿੰਦੇ ਹੋ। ਇਹਨਾਂ ਰਚਨਾਕਾਰ ਮਦਾਂ ਵਿੱਚ ਦੱਸੀ ਵਰਤੋਂ ਤੋਂ ਇਲਾਵਾ, ਤੁਹਾਡੀ ਪਛਾਣ ਦੀ ਤਸਦੀਕ ਕਰਨ, ਸਾਡੀ ਪਾਲਣਾ ਦੀ ਸਮੀਖਿਆ ਕਰਨ ਅਤੇ ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜੋ ਜਾਣਕਾਰੀ ਤੁਸੀਂ ਸਾਨੂੰ ਦਿੰਦੇ ਹੋ ਉਹ ਤੀਜੀ-ਧਿਰਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ।  ਜੇ ਤੁਸੀਂ (ਜਾਂ ਤੁਹਾਡੇ ਮਾਪੇ/ਕਨੂੰਨੀ ਸਰਪ੍ਰਸਤ ਜਾਂ ਕਾਰੋਬਾਰੀ ਸੰਸਥਾ, ਜਿਵੇਂ ਲਾਗੂ ਹੋਵੇ)
ਕਿਸੇ ਵੀ ਸਮੇਂ ਉਪਰੋਕਤ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਫਲ ਹੁੰਦੇ ਹੋ, ਤਾਂ ਤੁਸੀਂ ਭੁਗਤਾਨਾਂ ਦੇ ਯੋਗ ਨਹੀਂ ਹੋਵੋਗੇ। ਜੇਕਰ ਤੁਸੀਂ (i) Snap ਜਾਂ ਇਸਦੀ ਮੁੱਖ ਕੰਪਨੀ, ਸਹਾਇਕ ਸੰਸਥਾਵਾਂ ਜਾਂ ਸਹਾਇਕ ਕੰਪਨੀਆਂ ਦੇ ਕਰਮਚਾਰੀ, ਅਧਿਕਾਰੀ ਜਾਂ ਨਿਰਦੇਸ਼ਕ ਹੋ, ਜਾਂ (ii) ਕਿਸੇ ਸਰਕਾਰੀ ਸੰਸਥਾ, ਸਹਾਇਕ ਜਾਂ ਕਿਸੇ ਸਰਕਾਰੀ ਸੰਸਥਾ ਦੇ ਸਹਿਯੋਗੀ, ਜਾਂ ਕਿਸੇ ਸ਼ਾਹੀ ਪਰਿਵਾਰ ਦੇ ਮੈਂਬਰ ਹੋ, ਤਾਂ ਤੁਸੀਂ ਭੁਗਤਾਨਾਂ ਲਈ ਯੋਗ ਨਹੀਂ ਹੋਵੋਗੇ।  

3. ਭੁਗਤਾਨ ਸੂਚਨਾ ਅਤੇ ਪ੍ਰਕਿਰਿਆ

ਇਨ੍ਹਾਂ ਰਚਨਾਕਾਰ ਮਦਾਂ ਦੀ ਤੁਹਾਡੀ ਪਾਲਣਾ ਦੇ ਅਧੀਨ, ਫਿਰ, ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ, ਤੁਸੀਂ (ਜਾਂ ਤੁਹਾਡੇ ਮਾਪੇ/ਕਨੂੰਨੀ ਸਰਪ੍ਰਸਤ ਜਾਂ ਕਾਰੋਬਾਰੀ ਸੰਸਥਾ, ਜਿਵੇਂ ਲਾਗੂ ਹੋਵੇ) ਤੁਹਾਡੀ ਵਰਤੋਂਕਾਰ ਪ੍ਰੋਫਾਈਲ ਵਿੱਚ ਢੁਕਵਾਂ ਵਿਕਲਪ ਚੁਣ ਕੇ ਭੁਗਤਾਨ ਦੀ ਬੇਨਤੀ ਕਰਨ ਦੇ ਯੋਗ ਹੋਵੋਗੇ। ਤੁਹਾਡੇ ਵੱਲੋਂ ਭੁਗਤਾਨ ਦੀ ਵੈਧਤਾਪੂਰਵਕ ਬੇਨਤੀ ਕਰਨ ਲਈ ਸਾਡੇ ਵੱਲੋਂ ਤੁਹਾਨੂੰ ਦਿੱਤੇ ਬਹੁਤੇ ਕ੍ਰਿਸਟਲ ਦਰਜ ਅਤੇ ਸ਼ਾਮਲ ਹੋਣੇ ਚਾਹੀਦੇ ਹਨ ਜਿਸ ਨਾਲ਼ ਤੁਸੀਂ $100 USD ਦੀ ਘੱਟੋ-ਘੱਟ ਭੁਗਤਾਨ ਸੀਮਾ ਤੱਕ ਪਹੁੰਚੋ (“ਭੁਗਤਾਨ ਸੀਮਾ”)।  

ਕਿਰਪਾ ਕਰਕੇ ਨੋਟ ਕਰੋ: ਜੇ (ੳ) ਅਸੀਂ ਤੁਹਾਡੇ ਵੱਲੋਂ ਇੱਕ ਸਾਲ ਦੀ ਮਿਆਦ ਦੇ ਲਈ ਕਿਸੇ ਵੀ ਯੋਗਤਾ ਸਰਗਰਮੀ ਨੂੰ ਰਿਕਾਰਡ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਵੀ ਕ੍ਰਿਸਟਲ ਨੂੰ ਸ਼ਾਮਲ ਕੀਤਾ ਹੈ, ਜਾਂ (ਅ) ਤੁਹਾਡੇ ਕੋਲ ਦੋ ਸਾਲਾਂ ਦੀ ਮਿਆਦ ਦੇ ਲਈ ਤੁਰੰਤ ਨਿਰਧਾਰਤ ਪੈਰੇ ਸਬੰਧੀ ਅਦਾਇਗੀ ਦੀ ਵੈਧਤਾਪੂਰਵਕ ਬੇਨਤੀ ਨਹੀਂ ਹੈ, ਫਿਰ — ਲਾਗੂ ਹੋਣ ਦੀ ਮਿਆਦ ਦੇ ਅੰਤ ਵਿੱਚ — ਅਸੀਂ ਤੁਹਾਡੇ ਕਿਸੇ ਵੀ ਕ੍ਰਿਸਟਲਾਂ 'ਤੇ ਅਧਾਰਤ ਤੁਹਾਡੇ ਭੁਗਤਾਨ ਖਾਤੇ ਨੂੰ ਅਦਾਇਗੀ ਦਾ ਭੁਗਤਾਨ ਕਰਾਂਗੇ, ਜਿਨ੍ਹਾਂ ਨੂੰ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀ ਯੋਗਤਾ ਸਰਗਰਮੀ ਲਈ ਰਿਕਾਰਡ ਅਤੇ ਸ਼ਾਮਲ ਕੀਤਾ ਹੋਵੇ, ਬਸ਼ਰਤੇ: (I) ਤੁਸੀਂ ਭੁਗਤਾਨ ਸੀਮਾ 'ਤੇ ਪਹੁੰਚ ਗਏ ਹੋ, (II) ਤੁਸੀਂ ਭੁਗਤਾਨ ਖਾਤਾ ਬਣਾਇਆ ਹੈ, (III) ਤੁਸੀਂ ਸਾਰੀ ਜ਼ਰੂਰੀ ਸੰਪਰਕ ਜਾਣਕਾਰੀ ਅਤੇ ਹੋਰ ਜਾਣਕਾਰੀ ਦਿੱਤੀ ਹੈ ਤਾਂ ਜੋ ਤੁਹਾਨੂੰ ਭੁਗਤਾਨ ਕੀਤਾ ਜਾ ਸਕੇ,
(IV) ਅਸੀਂ ਤੁਹਾਨੂੰ ਕਿਸੇ ਵੀ ਕ੍ਰਿਸਟਲ ਦੇ ਸੰਬੰਧ ਵਿੱਚ ਤੁਹਾਡੇ ਲਈ ਭੁਗਤਾਨ ਨਹੀਂ ਕੀਤਾ ਹੋਵੇ ਜਿਸਨੂੰ ਅਸੀਂ ਅਜਿਹੀ ਯੋਗਤਾ ਸਰਗਰਮੀ ਲਈ ਰਿਕਾਰਡ ਅਤੇ ਸ਼ਾਮਲ ਕੀਤਾ ਹੋਵੇ, (V) ਤੁਹਾਡਾ SNAPCHAT ਖਾਤਾ ਅਤੇ ਭੁਗਤਾਨ ਖਾਤਾ ਵਧੀਆ ਸਥਿਤੀ ਵਿੱਚ ਹੋਵੇ, ਅਤੇ (VI) ਤੁਸੀਂ ਇਨ੍ਹਾਂ ਰਚਨਾਕਾਰ ਮਦਾਂ ਅਤੇ ਸਾਡੀ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਦੀਆਂ ਪ੍ਰਕਿਰਿਆਵਾਂ ਅਤੇ ਮਦਾਂ ਦੀ ਪਾਲਣਾ ਕਰਦੇ ਹੋਵੋ।  ਜੇ, ਫਿਰ ਵੀ, ਲਾਗੂ ਹੋਣ ਵਾਲੀ ਮਿਆਦ ਦੇ ਅੰਤ 'ਤੇ ਤੁਸੀਂ ਸਾਰੀਆਂ ਲੁੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਹੋ, ਤਾਂ ਤੁਸੀਂ ਇਸ ਤਰ੍ਹਾਂ ਦੀ ਯੋਗਤਾ ਸਰਗਰਮੀ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਅਦਾਇਗੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ।  

Snap ਦੀ ਤਰਫੋਂ ਸਹਾਇਕ ਜਾਂ ਸਹਿਯੋਗੀ ਸੰਸਥਾਵਾਂ ਜਾਂ ਹੋਰ ਅਧਿਕਾਰਤ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾਵਾਂ ਵੱਲੋਂ ਤੁਹਾਡੇ ਲਈ ਭੁਗਤਾਨ ਕੀਤੇ ਜਾ ਸਕਦੇ ਹਨ, ਜੋ ਇਨ੍ਹਾਂ ਰਚਨਾਕਾਰ ਮਦਾਂ ਦੇ ਅਧੀਨ ਭੁਗਤਾਨ ਕਰਨ ਵਾਲੇ ਵਜੋਂ ਕੰਮ ਕਰ ਸਕਦੇ ਹਨ। ਇਹਨਾਂ ਰਚਨਾਕਾਰ ਮਦਾਂ ਜਾਂ ਸਾਡੀਆਂ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਦੀਆਂ ਮਦਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿਣ ਸਮੇਤ, Snap ਦੀ ਨਿਗਰਾਨੀ ਤੋਂ ਬਾਹਰ ਕਿਸੇ ਵੀ ਕਾਰਨ ਤੁਹਾਡੇ ਭੁਗਤਾਨ ਖਾਤੇ ਵਿੱਚ ਭੁਗਤਾਨ ਕਰਨ ਵਿੱਚ ਹੋਣੀ ਵਾਲੀ ਕਿਸੇ ਵੀ ਦੇਰੀ, ਅਸਫ਼ਲਤਾ, ਜਾਂ ਅਯੋਗਤਾ ਲਈ ਜਿੰਮੇਵਾਰੀ ਨਹੀਂ ਹੋਵੇਗੀ। ਜੇ ਤੁਹਾਡੇ ਤੋਂ ਇਲਾਵਾ ਕੋਈ ਹੋਰ (ਜਾਂ ਤੁਹਾਡੇ ਮਾਪੇ/ਕਨੂੰਨੀ ਸਰਪ੍ਰਸਤ, ਜਿਵੇਂ ਵੀ ਲਾਗੂ ਹੋਵੇ) ਕਿਸੇ ਵੀ ਕ੍ਰਿਸਟਲਾਂ ਦੇ ਅਧਾਰ 'ਤੇ ਭੁਗਤਾਨ ਦੀ ਬੇਨਤੀ ਕਰਦਾ ਹੈ ਜੋ ਤੁਹਾਡੇ Snapchat ਖਾਤੇ ਦੀ ਵਰਤੋਂ ਕਰਦੇ ਹੋਏ ਤੁਹਾਡੀ ਯੋਗਤਾ ਸਰਗਰਮੀ ਨੂੰ ਅਸੀਂ ਰਿਕਾਰਡ ਅਤੇ ਸ਼ਾਮਲ ਕਰਦੇ ਹਾਂ ਜਾਂ ਤੁਹਾਡੇ ਭੁਗਤਾਨ ਖਾਤੇ ਦੀ ਜਾਣਕਾਰੀ ਰਾਹੀਂ ਭੁਗਤਾਨਾਂ ਨੂੰ ਟ੍ਰਾਂਸਫਰ ਕਰਦਾ ਹੈ ਤਾਂ Snap ਇਸ ਲਈ ਜ਼ਿੰਮੇਵਾਰ ਨਹੀਂ ਹੋਵੇਗਾ। ਭੁਗਤਾਨ ਸੰਯੁਕਤ ਰਾਜ ਅਮਰੀਕਾ ਦੇ ਡਾਲਰਾਂ ਵਿੱਚ ਕੀਤਾ ਜਾਵੇਗਾ, ਪਰ ਤੁਸੀਂ ਆਪਣੇ ਭੁਗਤਾਨ ਖਾਤੇ ਤੋਂ ਆਪਣੀ ਸਥਾਨਕ ਮੁਦਰਾ ਵਿੱਚ ਫੰਡ ਲੈਣਾ ਚੁਣ ਸਕਦੇ ਹੋ, ਜਿਸਦੀ ਵਰਤੋਂ, ਵਟਾਂਦਰੇ ਅਤੇ ਲੈਣ-ਦੇਣ ਫ਼ੀਸਾਂ ਦਾ ਕ੍ਰਿਸਟਲਾਂ ਦੀਆਂ ਭੁਗਤਾਨ ਸੇਧਾਂ ਅਤੇ ਅਕਸਰ ਪੁੱਛੇ ਜਾਂਦੇ ਸਵਾਲਾਂ ਵਿੱਚ ਹੋਰ ਵਰਣਨ ਕੀਤਾ ਗਿਆ ਹੈ ਅਤੇ ਸਾਡੇ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਦੀਆਂ ਮਦਾਂ ਅਧੀਨ ਹੈ। Snapchat ਐਪਲੀਕੇਸ਼ਨ ਵਿੱਚ ਦਰਸਾਈ ਭੁਗਤਾਨ ਦੀ ਕੋਈ ਵੀ ਰਕਮ ਦੇ ਮੁੱਲ ਅਨੁਮਾਨਿਤ ਹਨ ਅਤੇ ਇਹ ਬਦਲਾਅ ਦੇ ਅਧੀਨ ਹੋ ਸਕਦੇ ਹਨ। ਕਿਸੇ ਵੀ ਭੁਗਤਾਨ ਦੀ ਪੂਰੀ ਰਕਮ ਤੁਹਾਡੇ ਭੁਗਤਾਨ ਖਾਤੇ ਵਿੱਚ ਦਿਸੇਗੀ।  

ਸਾਡੇ ਹੋਰ ਅਧਿਕਾਰਾਂ ਅਤੇ ਉਪਚਾਰਾਂ ਤੋਂ ਇਲਾਵਾ, ਅਸੀਂ, ਚੇਤਾਵਨੀ ਜਾਂ ਪੂਰਵ ਨੋਟਿਸ ਦਿੱਤੇ ਬਗੈਰ, ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ, ਸ਼ੱਕੀ ਅਵੈਧ ਸਰਗਰਮੀ, ਅਸਫਲਤਾ ਲਈ ਇਨ੍ਹਾਂ ਰਚਨਾਕਾਰ ਮਦਾਂ ਦੇ ਅਧੀਨ ਤੁਹਾਡੇ ਕਿਸੇ ਵੀ ਭੁਗਤਾਨ ਨੂੰ ਰੋਕ, ਆਫਸੈਟ, ਵਿਵਸਥਿਤ ਜਾਂ ਬਾਹਰ ਕੱਢ ਸਕਦੇ ਹਾਂ। ਇਨ੍ਹਾਂ ਰਚਨਾਕਾਰ ਮਦਾਂ ਦੀ ਪਾਲਣਾ ਨਾ ਹੋਣ, ਗਲਤੀ ਨਾਲ ਤੁਹਾਨੂੰ ਕੀਤੇ ਕਿਸੇ ਵੀ ਵਾਧੂ ਭੁਗਤਾਨ ਜਾਂ ਕਿਸੇ ਹੋਰ ਸਮਝੌਤੇ ਦੇ ਅਧੀਨ ਸਾਡੇ ਵੱਲੋਂ ਬਕਾਇਆ ਕਿਸੇ ਵੀ ਫੀਸ ਮੁਤਾਬਕ ਅਜਿਹੀ ਰਕਮ ਦੀ ਭਰਪਾਈ ਕਰਨੀ ਪੈ ਸਕਦੀ ਹੈ। ਤੁਸੀਂ ਮੰਨਦੇ ਅਤੇ ਗਰੰਟੀ ਦਿੰਦੇ ਹੋ ਕਿ ਸਾਰੀ ਜਾਣਕਾਰੀ ਜੋ ਤੁਸੀਂ ਸਾਨੂੰ ਜਾਂ ਸਾਡੇ ਸਹਾਇਕਾਂ, ਭਾਗੀਦਾਰਾਂ ਜਾਂ ਅਧਿਕਾਰਤ ਭੁਗਤਾਨ ਪ੍ਰਦਾਤਾ ਨੂੰ ਦਿੰਦੇ ਹੋ, ਉਹ ਸੱਚੀ ਅਤੇ ਸਹੀ ਹੈ ਅਤੇ ਤੁਸੀਂ ਹਰ ਸਮੇਂ ਅਜਿਹੀ ਜਾਣਕਾਰੀ ਦੀ ਸਟੀਕਤਾ ਨੂੰ ਕਾਇਮ ਰੱਖੋਗੇ।

4. ਟੈਕਸ

ਤੁਸੀਂ ਸਹਿਮਤ ਹੋ ਅਤੇ ਮੰਨਦੇ ਹੋ ਕਿ ਇਹਨਾਂ ਰਚਨਾਕਾਰ ਮਦਾਂ ਦੇ ਅਨੁਸਾਰ ਪ੍ਰਾਪਤ ਹੋਣ ਵਾਲ਼ੇ ਕਿਸੇ ਵੀ ਭੁਗਤਾਨਾਂ ਨਾਲ ਸੰਬੰਧਿਤ ਕੋਈ ਵੀ ਅਤੇ ਸਾਰੇ ਟੈਕਸਾਂ, ਡਿਉਟੀਆਂ ਜਾਂ ਫੀਸਾਂ ਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਅਤੇ ਜੁਆਬਦੇਹ ਹੋਵੋਗੇ। ਭੁਗਤਾਨ ਕਿਸੇ ਵੀ ਲਾਗੂ ਵਿਕਰੀ, ਵਰਤੋਂ, ਉਤਪਾਦਨ ਟੈਕਸ, ਮੁੱਲ ਸਮੇਤ ਟੈਕਸ, ਵਸਤੂਆਂ ਅਤੇ ਸੇਵਾਵਾਂ ਜਾਂ ਤੁਹਾਡੇ ਲਈ ਭੁਗਤਾਨਯੋਗ ਅਜਿਹੇ ਟੈਕਸ ਸਮੇਤ ਹੁੰਦੇ ਹਨ। ਜੇਕਰ ਲਾਗੂ ਹੋਣ ਯੋਗ ਕਾਨੂੰਨ ਤਹਿਤ, ਤੁਹਾਡੇ ਲਈ ਕਿਸੇ ਵੀ ਭੁਗਤਾਨਾਂ ਤੋਂ ਕਟੌਤੀ ਕੀਤੇ ਜਾਣ ਜਾਂ ਰੋਕਣ ਦੀ ਲੋੜ ਹੁੰਦੀ ਹੈ, ਫਿਰ Snap, ਇਸ ਦਾ ਭਾਗੀਦਾਰ ਜਾਂ ਇਸ ਦਾ ਅਧਿਕਾਰਤ ਤੀਜੀ-ਧਿਰ ਭੁਗਤਾਨ ਪ੍ਰਦਾਤਾ ਅਜਿਹੇ ਟੈਕਸਾਂ ਨੂੰ ਤੁਹਾਨੂੰ ਦਿੱਤੀ ਜਾਣ ਵਾਲੀ ਰਕਮ ਤੋਂ ਕੱਟ ਸਕਦਾ ਹੈ ਅਤੇ ਲਾਗੂ ਕਾਨੂੰਨ ਦੀ ਲੋੜ ਅਨੁਸਾਰ ਢੁਕਵੀਂ ਟੈਕਸ ਅਥਾਰਟੀ ਨੂੰ ਅਜਿਹੇ ਟੈਕਸਾਂ ਦਾ ਭੁਗਤਾਨ ਕਰ ਸਕਦਾ ਹੈ। ਤੁਸੀਂ ਸਹਿਮਤ ਹੋ ਅਤੇ ਮੰਨਦੇ ਹੋ ਕਿ ਅਜਿਹੀਆਂ ਕਟੌਤੀਆਂ ਜਾਂ ਰੋਕਾਂ ਰਾਹੀਂ ਘੱਟ ਹੋਈ ਰਾਸ਼ੀ ਦੇ ਭੁਗਤਾਨ ਵਜੋਂ ਪੂਰਾ ਭੁਗਤਾਨ ਹੋਵੇਗਾ ਅਤੇ ਇਹਨਾਂ ਰਚਨਾਕਾਰ ਮਦਾਂ ਤਹਿਤ ਤੁਹਾਡੇ ਲਈ ਭੁਗਤਾਨਯੋਗ ਰਕਮਾਂ ਦਾ ਨਿਪਟਾਰਾ ਕਰੇਗਾ। ਤੁਸੀਂ Snap, ਇਸ ਦੀਆਂ ਸਹਾਇਕ ਕੰਪਨੀਆਂ, ਭਾਗੀਦਾਰਾਂ ਅਤੇ ਕਿਸੇ ਵੀ ਅਧਿਕਾਰਤ ਭੁਗਤਾਨ ਪ੍ਰਦਾਤੇ ਨੂੰ ਕੋਈ ਵੀ ਫਾਰਮ, ਦਸਤਾਵੇਜ਼ ਜਾਂ ਹੋਰ ਪ੍ਰਮਾਣ-ਪੱਤਰ ਦਿਓਗੇ ਜਿਸ ਦੀ ਇਹਨਾਂ ਰਚਨਾਕਾਰ ਮਦਾਂ ਤਹਿਤ ਕਿਸੇ ਵੀ ਭੁਗਤਾਨ ਦੇ ਸੰਬੰਧ ਵਿੱਚ ਰਿਪੋਰਟ ਕਰਨ ਵਾਲੀ ਕਿਸੇ ਵੀ ਜਾਣਕਾਰੀ ਨੂੰ ਪੂਰਾ ਕਰਨ ਜਾਂ ਟੈਕਸਾਂ ਨੂੰ ਵਾਪਸ ਲੈਣ ਲਈ ਲੋੜ ਪੈ ਸਕਦੀ ਹੋਵੇ।  

5. ਵਿਗਿਆਪਨ

ਜਿਵੇਂ ਕਿ Snap Inc. ਸੇਵਾ ਦੀਆਂ ਮਦਾਂ ਜਾਂ Snap Group Limited ਸੇਵਾ ਦੀਆਂ ਮਦਾਂ ਵਿੱਚ ਦੱਸਿਆ ਗਿਆ ਹੈ (ਜੋ ਵੀ ਤੁਹਾਡੇ ਉੱਤੇ ਲਾਗੂ ਹੋਣ), ਸੇਵਾਵਾਂ ਵਿੱਚ ਵਿਗਿਆਪਨ ਹੋ ਸਕਦੇ ਹਨ। ਪ੍ਰੋਗਰਾਮ ਵਿੱਚ ਤੁਹਾਡੀ ਭਾਗੀਦਾਰੀ ਦੇ ਸੰਬੰਧ ਵਿੱਚ ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਤੁਸੀਂ ਸਾਨੂੰ, ਸਾਡੇ ਭਾਗੀਦਾਰਾਂ ਅਤੇ ਸਾਡੇ ਤੀਜੀ-ਧਿਰ ਦੇ ਭਾਈਵਾਲਾਂ ਨੂੰ ਬਿਨਾਂ ਕਿਸੇ ਭੁਗਤਾਨ ਦੇ, ਸਾਡੇ ਵਿਵੇਕ ਅਨੁਸਾਰ ਪ੍ਰੋਗਰਾਮ ਦੇ ਹਿੱਸੇ ਵਜੋਂ ਤੁਹਾਡੇ ਵੱਲੋਂ ਪੇਸ਼ ਕੀਤੀ ਸਮੱਗਰੀ ਦੇ ਸੰਬੰਧ ਵਿੱਚ ਵਿਗਿਆਪਨਾਂ ਨੂੰ ਸਪੁਰਦ ਕਰਨ ਵਿੱਚ ਦਿਲਚਸਪੀ ਰੱਖਦੇ ਹੋ। ਤੁਸੀਂ ਇਹਨਾਂ ਰਚਨਾਕਾਰ ਮਦਾਂ ਨਾਲ਼ ਸਹਿਮਤ ਹੋ ਕੇ ਇਹਨਾਂ ਵਿਗਿਆਪਨਾਂ ਦੀ ਵੰਡ ਨੂੰ ਸੁਵਿਧਾਜਨਕ ਬਣਾਉਣ ਲਈ ਸਹਿਮਤੀ ਦਿੰਦੇ ਹੋ ਅਤੇ Snap ਨੂੰ ਇਹਨਾਂ ਰਚਨਾਕਾਰ ਮਦਾਂ ਦੇ ਅਧੀਨ ਪ੍ਰੋਗਰਾਮ ਦੇ ਹਿੱਸੇ ਵਜੋਂ ਤੁਹਾਡੇ ਵੱਲੋਂ ਸਪੁਰਦ ਕੀਤੀ ਕਿਸੇ ਵੀ ਸਮੱਗਰੀ ਤੱਕ ਪਹੁੰਚ ਦਿੰਦੇ ਰਹੋਗੇ। ਅਸੀਂ ਸੇਵਾਵਾਂ 'ਤੇ ਵੰਡੇ ਗਏ ਵਿਗਿਆਪਨਾਂ ਦੇ ਸਾਰੇ ਪਹਿਲੂਆਂ ਨੂੰ ਨਿਰਧਾਰਤ ਕਰਾਂਗੇ, ਜੇਕਰ ਕੋਈ ਹੋਵੇ, ਕਿਸੇ ਵੀ ਸਮੱਗਰੀ ਦੇ ਸੰਬੰਧ ਵਿੱਚ ਵੰਡੇ ਗਏ ਵਿਗਿਆਪਨਾਂ ਦੀ ਕਿਸਮ, ਰੂਪ ਅਤੇ ਵਾਰਵਾਰਤਾ ਸਮੇਤ, ਜੋ ਤੁਸੀਂ ਸਾਡੇ ਵਿਵੇਕ ਅਨੁਸਾਰ ਪ੍ਰੋਗਰਾਮ ਦੇ ਹਿੱਸੇ ਵਜੋਂ ਸਪੁਰਦ ਕਰਦੇ ਹੋ। ਅਸੀਂ ਕਿਸੇ ਵੀ ਕਾਰਨ ਕਰਕੇ, ਆਪਣੇ ਵਿਵੇਕ ਅਨੁਸਾਰ, ਤੁਹਾਡੀ ਸਮੱਗਰੀ ਵਿੱਚ, ਉਸ 'ਤੇ, ਜਾਂ ਉਸਦੇ ਨਾਲ ਵਿਗਿਆਪਨ ਨਾ ਦਿਖਾਉਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ।

6. ਸਮਾਪਤੀ; ਮੁਅੱਤਲ

ਸਾਡੇ ਕੋਲ਼ ਹੋ ਸਕਦੇ ਕਿਸੇ ਵੀ ਹੋਰ ਅਧਿਕਾਰਾਂ ਜਾਂ ਉਪਚਾਰਾਂ ਤੋਂ ਇਲਾਵਾ, ਅਸੀਂ ਸੇਵਾਵਾਂ, ਕਿਸੇ ਵੀ ਜਾਂ ਸਾਰੀਆਂ ਸੇਵਾਵਾਂ, ਜਾਂ ਉਪਰੋਕਤ ਵਿੱਚੋਂ ਕਿਸੇ ਤੱਕ ਤੁਹਾਡੀ ਪਹੁੰਚ ਰਾਹੀਂ ਤੁਹਾਡੀ ਸਮੱਗਰੀ ਦੀ ਵੰਡ ਨੂੰ ਮੁਅੱਤਲ ਜਾਂ ਸਮਾਪਤ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਜੇਕਰ ਤੁਸੀਂ ਇਹਨਾਂ ਰਚਨਾਕਾਰ ਮਦਾਂ ਦੀ ਪਾਲਣਾ ਨਹੀਂ ਕਰਦੇ ਹੋ, ਤਾਂ ਅਸੀਂ ਇਹਨਾਂ ਰਚਨਾਕਾਰ ਮਦਾਂ ਦੇ ਅਧੀਨ ਕਿਸੇ ਵੀ ਭੁਗਤਾਨ ਨੂੰ ਰੋਕਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ (ਅਤੇ ਤੁਸੀਂ ਸਹਿਮਤ ਹੋ ਕਿ ਤੁਸੀਂ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ)। ਜੇ ਕਿਸੇ ਵੀ ਸਮੇਂ ਤੁਸੀਂ ਇਹਨਾਂ ਰਚਨਾਕਾਰ ਮਦਾਂ ਦੇ ਕਿਸੇ ਵੀ ਹਿੱਸੇ ਨਾਲ ਸਹਿਮਤ ਨਹੀਂ ਹੋ, ਤਾਂ ਤੁਹਾਨੂੰ ਲਾਗੂ ਸੇਵਾਵਾਂ ਦੀ ਵਰਤੋਂ ਕਰਨਾ ਅਤੇ ਪ੍ਰੋਗਰਾਮ ਵਿੱਚ ਹਿੱਸਾ ਲੈਣਾ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ।   

7. ਫੁਟਕਲ

ਅਸੀਂ ਤੁਹਾਨੂੰ ਤੁਹਾਡੇ Snapchat ਵਰਤੋਂਕਾਰ ਖਾਤੇ ਦੇ ਅਧੀਨ ਉਪ-ਖਾਤੇ ਬਣਾਉਣ ਅਤੇ ਪ੍ਰਬੰਧਿਤ ਕਰਨ ਦੇ ਸਕਦੇ ਹਾਂ ਜਾਂ ਤੁਹਾਨੂੰ ਸੇਵਾਵਾਂ ਦੇ ਹੋਰ ਵਰਤੋਂਕਾਰਾਂ ਨੂੰ ਤੁਹਾਡੇ Snapchat ਵਰਤੋਂਕਾਰ ਖਾਤੇ ਵਿੱਚ ਸਮੱਗਰੀ ਪੋਸਟ ਕਰਨ ਦੇ ਸਕਦੇ ਹਾਂ। ਤੁਹਾਡੇ ਖਾਤੇ ਲਈ ਪਹੁੰਚ ਦੇ ਪੱਧਰਾਂ ਨੂੰ ਨਿਰਧਾਰਤ ਕਰਨਾ ਅਤੇ ਰੱਦ ਕਰਨਾ ਸਿਰਫ਼ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਨਤੀਜੇ ਵਜੋਂ, ਤੁਹਾਡੇ ਖਾਤੇ ਵਿਚਲੀ ਸਾਰੀ ਸਮੱਗਰੀ ਅਤੇ ਵਾਪਰਨ ਵਾਲੀਆਂ ਸਰਗਰਮੀਆਂ ਲਈ ਤੁਸੀਂ ਜ਼ਿੰਮੇਵਾਰ ਹੋ, ਜਿਸ ਵਿੱਚ ਪ੍ਰਬੰਧਕਾਂ, ਸਹਿਯੋਗੀਆਂ ਅਤੇ ਯੋਗਦਾਨ ਦੇਣ ਵਾਲਿਆਂ ਵੱਲੋਂ ਕੀਤੀ ਕੋਈ ਵੀ ਸਰਗਰਮੀ ਸ਼ਾਮਲ ਹੈ।  ਸਮੇਂ-ਸਮੇਂ 'ਤੇ ਅਸੀਂ ਇਹਨਾਂ ਰਚਨਾਕਾਰ ਮਦਾਂ ਵਿੱਚ ਸੋਧ ਕਰ ਸਕਦੇ ਹਾਂ। ਉੱਪਰ ਦਿੱਤੀ “ਪ੍ਰਭਾਵੀ“ ਮਿਤੀ ਦੇ ਹਵਾਲੇ ਨਾਲ ਤੁਸੀਂ ਇਹ ਨਿਰਧਾਰਤ ਕਰ ਸਕਦੇ ਹੋ ਕਿ ਇਹਨਾਂ ਮਦਾਂ ਨੂੰ ਆਖਰੀ ਵਾਰ ਕਦੋਂ ਸੋਧਿਆ ਗਿਆ ਸੀ।  ਤੁਸੀਂ ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਅਜਿਹੀਆਂ ਮਦਾਂ ਦੇ ਸਭ ਤੋਂ ਨਵੇਂ ਸੰਸਕਰਣ ਤੋਂ ਜਾਣੂ ਹੋ, ਨਿਯਮਤ ਤੌਰ 'ਤੇ ਕਿਸੇ ਵੀ ਨਵੀਂ ਜਾਣਕਾਰੀ ਸਮੇਤ, ਇਹਨਾਂ ਰਚਨਾਕਾਰ ਮਦਾਂ ਦੀ ਸਮੀਖਿਆ ਕਰਨ ਲਈ ਸਹਿਮਤ ਹੁੰਦੇ ਹੋ। "ਪ੍ਰਭਾਵੀ" ਮਿਤੀ ਤੋਂ ਬਾਅਦ ਸੇਵਾਵਾਂ ਦੀ ਵਰਤੋਂ ਕਰਕੇ ਤੁਸੀਂ ਅੱਪਡੇਟ ਕੀਤੀਆਂ ਰਚਨਾਕਾਰ ਮਦਾਂ ਨਾਲ ਸਹਿਮਤ ਮੰਨੇ ਜਾਵੋਗੇ।  ਇਹ ਰਚਨਾਕਾਰ ਮਦਾਂ ਕਿਸੇ ਤੀਜੀ-ਧਿਰ ਦੇ ਲਾਭਪਾਤਰੀ ਅਧਿਕਾਰਾਂ ਨੂੰ ਬਣਾਉਂਦੀਆਂ ਜਾਂ ਅਧਿਕਾਰ ਨਹੀਂ ਦਿੰਦੀਆਂ ਹਨ। ਇਨ੍ਹਾਂ ਰਚਨਾਕਾਰ ਮਦਾਂ ਵਿੱਚ ਕਿਸੇ ਵੀ ਚੀਜ਼ ਦਾ ਅਰਥ ਤੁਹਾਡੇ ਅਤੇ Snap ਜਾਂ Snap ਦੇ ਭਾਗੀਦਾਰਾਂ ਦੇ ਵਿੱਚ ਸੰਯੁਕਤ ਉੱਦਮ, ਮੁੱਖ-ਏਜੰਟ ਜਾਂ ਰੁਜ਼ਗਾਰ ਸੰਬੰਧ ਨੂੰ ਦਰਸਾਉਣ ਲਈ ਨਹੀਂ ਲਿਆ ਜਾਵੇਗਾ। ਜੇ ਅਸੀਂ ਇਹਨਾਂ ਰਚਨਾਕਾਰ ਮਦਾਂ ਵਿੱਚ ਉਪਬੰਧ ਨੂੰ ਲਾਗੂ ਨਹੀਂ ਕਰਦੇ, ਤਾਂ ਉਸਨੂੰ ਰਿਆਇਤ ਨਹੀਂ ਮੰਨਿਆ ਜਾਵੇਗਾ।  ਅਸੀਂ ਉਹਨਾਂ ਸਾਰੇ ਅਧਿਕਾਰਾਂ ਨੂੰ ਰਾਖਵਾਂ ਰੱਖਦੇ ਹਾਂ ਜੋ ਸਪੱਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਹਨ। ਜੇ ਇਹਨਾਂ ਰਚਨਾਕਾਰ ਮਦਾਂ ਦਾ ਕੋਈ ਵੀ ਉਪਬੰਧ ਲਾਗੂ ਕਰਨਯੋਗ ਨਹੀਂ ਹੁੰਦਾ, ਤਾਂ ਉਸ ਉਪਬੰਧ ਨੂੰ ਹਟਾ ਦਿੱਤਾ ਜਾਵੇਗਾ ਅਤੇ ਇਸ ਨਾਲ ਬਾਕੀ ਉਪਬੰਧਾਂ ਦੀ ਵੈਧਤਾ ਅਤੇ ਲਾਗੂ ਹੋਣ ਦੀ ਯੋਗਤਾ 'ਤੇ ਅਸਰ ਨਹੀਂ ਪਵੇਗਾ।

8.  ਸਾਡੇ ਨਾਲ ਸੰਪਰਕ ਕਰੋ

ਜੇ ਇਹਨਾਂ ਰਚਨਾਕਾਰ ਮਦਾਂ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਬਸ ਸਾਡੇ ਨਾਲ ਸੰਪਰਕ ਕਰੋ।