ਜਿਵੇਂ-ਜਿਵੇਂ Snapchat ਵੱਧਦੀ ਹੈ, ਸਾਡਾ ਉਦੇਸ਼ ਲੋਕਾਂ ਨੂੰ ਖੁਦ ਨੂੰ ਜ਼ਾਹਰ ਕਰਨ, ਇਸ ਪਲ ਨੂੰ ਜੀਉਣ, ਸੰਸਾਰ ਬਾਰੇ ਸਿੱਖਣ, ਅਤੇ ਇਕੱਠੇ ਮਜ਼ੇ ਕਰਨ ਲਈ ਉਤਸ਼ਾਹਿਤ ਕਰਨ ਦੀ ਸਮਰੱਥਾ ਦੇਣ ਨੂੰ ਜਾਰੀ ਰੱਖਣਾ ਹੈ — ਸਭ ਲਈ ਸੁਰੱਖਿਅਤ ਵਾਤਾਵਰਣ ਵਿੱਚ। ਅਜਿਹਾ ਕਰਨ ਲਈ ਅਸੀਂ ਸਾਡੀ ਸੇਵਾ ਦੀਆਂ ਮਦਾਂ, ਭਾਈਚਾਰਕ ਸੇਧਾਂ; ਨੁਕਸਾਨਦੇਹ ਸਮੱਗਰੀ ਦੀ ਰੋਕਥਾਮ, ਇਸਦਾ ਪਤਾ ਲਗਾਉਣ ਅਤੇ ਇਸਦੇ ਵਿਰੁੱਧ ਕਾਰਵਾਈ ਕਰਨ ਦੇ ਸਾਧਨਾਂ; ਅਤੇ ਸਾਡੇ ਭਾਈਚਾਰੇ ਨੂੰ ਸਿੱਖਿਅਤ ਅਤੇ ਸਮਰੱਥ ਬਣਾਉਣ ਵਿੱਚ ਸਹਾਇਤਾ ਕਰਨ ਵਾਲੀਆਂ ਪਹਿਲਕਦਮੀਆਂ ਸਮੇਤ ਆਪਣੇ ਸੁਰੱਖਿਆ ਅਤੇ ਪਰਦੇਦਾਰੀ ਦੇ ਅਭਿਆਸਾਂ ਵਿੱਚ ਲਗਾਤਾਰ ਸੁਧਾਰ ਕਰਦੇ ਹਾਂ।
ਸਾਡੇ ਪਲੇਟਫਾਰਮ 'ਤੇ ਰਿਪੋਰਟ ਕੀਤੀ ਸਮੱਗਰੀ ਦੀ ਕਿਸਮ ਅਤੇ ਮਾਤਰਾ ਵਿੱਚ ਇਹਨਾਂ ਕੋਸ਼ਿਸ਼ਾਂ ਅਤੇ ਪ੍ਰਤੱਖਤਾ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ, ਅਸੀਂ ਸਾਲ ਵਿੱਚ ਦੋ ਵਾਰ ਪਾਰਦਰਸ਼ਤਾ ਰਿਪੋਰਟਾਂ ਪ੍ਰਕਾਸ਼ਿਤ ਕਰਦੇ ਹਾਂ। ਅਸੀਂ ਇਹਨਾਂ ਰਿਪੋਰਟਾਂ ਨੂੰ ਉਹਨਾਂ ਬਹੁਤ ਸਾਰਿਆਂ ਹਿੱਸੇਦਾਰਾਂ ਲਈ ਵਧੇਰੇ ਵਿਆਪਕ ਅਤੇ ਜਾਣਕਾਰੀ ਵਾਲ਼ੀਆਂ ਬਣਾਉਣ ਲਈ ਵਚਨਬੱਧ ਹਾਂ ਜੋ ਆਨਲਾਈਨ ਸੁਰੱਖਿਆ ਅਤੇ ਪਾਰਦਰਸ਼ਤਾ ਉੱਤੇ ਗੰਭੀਰਤਾ ਨਾਲ ਧਿਆਨ ਦਿੰਦੇ ਹਨ।
ਇਸ ਰਿਪੋਰਟ ਵਿੱਚ 2021 ਦੇ ਦੂਜੇ ਅੱਧ (1 ਜੁਲਾਈ - 31 ਦਸੰਬਰ) ਦੀ ਜਾਣਕਾਰੀ ਹੈ। ਸਾਡੀਆਂ ਪਿਛਲੀਆਂ ਰਿਪੋਰਟਾਂ ਮੁਤਾਬਕ ਹੀ, ਇਹ ਰਿਪੋਰਟ ਉਲੰਘਣਾਵਾਂ ਦੀਆਂ ਸਾਰੀਆਂ ਖਾਸ ਸ਼੍ਰੇਣੀਆਂ ਲਈ ਸਾਡੇ ਵੱਲੋਂ ਪ੍ਰਾਪਤ ਕੀਤੀਆਂ ਅਤੇ ਕਾਨੂੰਨੀ ਕਾਰਵਾਈ ਕੀਤੀਆਂ ਐਪ ਵਿਚਲੀ ਸਮੱਗਰੀ ਅਤੇ ਖਾਤਾ-ਪੱਧਰੀ ਰਿਪੋਰਟਾਂ ਦੀ ਦੁਨੀਆ ਮੁਤਾਬਕ ਗਿਣਤੀ ਬਾਰੇ ਡਾਟਾ ਸਾਂਝਾ ਕਰਦੀ ਹੈ; ਇਸ ਬਾਰੇ ਰਿਪੋਰਟਾਂ ਕਿ ਅਸੀਂ ਕਾਨੂੰਨ ਲਾਗੂ ਕਰਨ ਵਾਲਿਆਂ ਅਤੇ ਸਰਕਾਰਾਂ ਤੋਂ ਪ੍ਰਾਪਤ ਬੇਨਤੀਆਂ ਉੱਪਰ ਪ੍ਰਤੀਕਿਰਿਆ ਕਿਵੇਂ ਕੀਤੀ; ਅਤੇ ਦੇਸ਼ਾਂ ਮੁਤਾਬਕ ਕਾਨੂੰਨੀ ਕਾਰਵਾਈਆਂ ਦੀ ਜਾਣਕਾਰੀ ਸ਼ਾਮਲ ਹੈ। ਇਸ ਰਿਪੋਰਟ ਵਿੱਚ Snapchat ਦੀ ਸਮੱਗਰੀ, ਵਪਾਰਕ ਚਿੰਨ੍ਹ ਦੀਆਂ ਸੰਭਾਵਿਤ ਉਲੰਘਣਾਵਾਂ, ਅਤੇ ਪਲੇਟਫ਼ਾਰਮ ਉੱਪਰ ਝੂਠੀ ਜਾਣਕਾਰੀ ਦੀਆਂ ਘਟਨਾਵਾਂ ਦੀ ਵਾਇਓਲੇਟਿਵ ਵਿਯੂ ਰੇਟ (VVR) ਸਮੇਤ ਹਾਲ ਹੀ ਵਿੱਚ ਕੀਤੇ ਵਾਧੇ ਵੀ ਸ਼ਾਮਲ ਹਨ।
ਸਾਡੀਆਂ ਪਾਰਦਰਸ਼ਤਾ ਰਿਪੋਰਟਾਂ ਨੂੰ ਬਿਹਤਰ ਬਣਾਉਣਾ ਜਾਰੀ ਰੱਖਣ ਵਜੋਂ, ਅਸੀਂ ਇਸ ਰਿਪੋਰਟ ਵਿੱਚ ਕਈ ਨਵੇਂ ਤੱਤਾਂ ਨੂੰ ਪੇਸ਼ ਕਰ ਰਹੇ ਹਾਂ। ਇਸ ਹਿੱਸੇ ਲਈ ਅਤੇ ਅੱਗੇ ਵੱਧਦਿਆਂ, ਅਸੀਂ ਨਸ਼ਿਆਂ, ਹਥਿਆਰਾਂ ਅਤੇ ਨਿਯੰਤ੍ਰਿਤ ਸਮਾਨ ਨੂੰ ਉਨ੍ਹਾਂ ਦੀਆਂ ਆਪਣੀਆਂ ਸ਼੍ਰੇਣੀਆਂ ਵਿੱਚ ਵੰਡ ਰਹੇ ਹਾਂ, ਇਹ ਉਨ੍ਹਾਂ ਦੀ ਮੌਜੂਦਗੀ ਅਤੇ ਸਾਡੇ ਕਾਨੂੰਨ ਲਾਗੂ ਕਰਨ ਦੇ ਯਤਨਾਂ ਬਾਰੇ ਹੋਰ ਵਿਸਤ੍ਰਿਤ ਵੇਰਵੇ ਪ੍ਰਦਾਨ ਕਰੇਗਾ।
ਪਹਿਲੀ ਵਾਰ ਅਸੀਂ ਸਾਡੇ ਵੱਲੋਂ ਪ੍ਰਾਪਤ ਕੀਤੀਆਂ ਅਤੇ ਕਾਰਵਾਈ ਕੀਤੀਆਂ ਕੁੱਲ ਸਮੱਗਰੀ ਅਤੇ ਖਾਤਾ ਰਿਪੋਰਟਾਂ ਬਾਰੇ ਜਾਣਕਾਰੀ ਪ੍ਰਦਾਨ ਕਰਨ ਲਈ ਖੁਦਕੁਸ਼ੀ ਅਤੇ ਸਵੈ-ਨੁਕਸਾਨ ਦੀ ਨਵੀਂ ਰਿਪੋਰਟਿੰਗ ਸ਼੍ਰੇਣੀ ਵੀ ਤਿਆਰ ਕੀਤੀ ਹੈ। ਸਾਡੇ ਭਾਈਚਾਰੇ ਦੀ ਭਲਾਈ ਦਾ ਸਮਰਥਨ ਕਰਨ ਦੀ ਸਾਡੀ ਵਚਨਬੱਧਤਾ ਦੇ ਹਿੱਸੇ ਵਜੋਂ, ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ ਲੋੜਵੰਦ Snapchatters ਨਾਲ ਐਪ ਵਿੱਚਲੇ ਸਰੋਤਾਂ ਨੂੰ ਸਾਂਝਾ ਕਰਦੀਆਂ ਹਨ, ਅਤੇ ਅਸੀਂ ਇੱਥੇ ਉਸ ਕੰਮ ਬਾਰੇ ਹੋਰ ਵੇਰਵੇ ਵੀ ਸਾਂਝੇ ਕਰ ਰਹੇ ਹਾਂ।
ਆਨਲਾਈਨ ਨੁਕਸਾਨ ਨੂੰ ਰੋਕਣ ਲਈ ਸਾਡੀਆਂ ਨੀਤੀਆਂ ਬਾਰੇ, ਅਤੇ ਸਾਡੀਆਂ ਰਿਪੋਰਟਿੰਗ ਦੀਆਂ ਪ੍ਰਕਿਰਿਆਵਾਂ ਨੂੰ ਜਾਰੀ ਰੱਖਣ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ ਸਾਡੀ ਪਾਰਦਰਸ਼ਤਾ ਰਿਪੋਰਟ ਬਾਰੇ ਇਸ ਹਾਲੀਆ ਸਰੁੱਖਿਆ ਅਤੇ ਅਸਰ ਬਲੌਗ ਨੂੰ ਪੜ੍ਹੋ।
Snapchat 'ਤੇ ਸੁਰੱਖਿਆ ਅਤੇ ਪਰਦੇਦਾਰੀ ਲਈ ਹੋਰ ਸਰੋਤ ਲੱਭਣ ਲਈ, ਪੰਨੇ ਦੇ ਹੇਠ ਸਾਡੀ ਪਾਰਦਰਸ਼ਤਾ ਰਿਪੋਰਟਿੰਗ ਬਾਰੇ ਟੈਬ ਨੂੰ ਵੇਖੋ।
1 ਜੁਲਾਈ ਤੋਂ 31 ਦਸੰਬਰ 2021 ਤੱਕ ਅਸੀਂ ਵਿਸ਼ਵ ਪੱਧਰ 'ਤੇ ਸਾਡੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੀ ਸਮੱਗਰੀ ਦੇ 6,257,122 ਟੁਕੜਿਆਂ ਦੇ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ। ਕਾਨੂੰਨ ਲਾਗੂ ਕਰਨ ਦੀਆਂ ਕਾਰਵਾਈਆਂ ਵਿੱਚ ਉਲੰਘਣਾਮਈ ਸਮੱਗਰੀ ਨੂੰ ਹਟਾਉਣਾ ਜਾਂ ਵਿਚਾਰ ਅਧੀਨ ਖਾਤੇ ਨੂੰ ਬੰਦ ਕਰਨਾ ਸ਼ਾਮਲ ਹੈ।
ਰਿਪੋਰਟਿੰਗ ਮਿਆਦ ਦੌਰਾਨ, ਅਸੀਂ 0.08 ਪ੍ਰਤੀਸ਼ਤ ਵਾਇਓਲੇਟਿਵ ਵਿਯੂ ਰੇਟ (VVR) ਵੇਖਿਆ, ਜਿਸਦਾ ਮਤਲਬ ਹੈ Snapchat 'ਤੇ ਹਰ 10,000 Snap ਅਤੇ ਕਹਾਣੀ ਵਿਊਜ਼ ਵਿਚੋਂ, 8 ਵਿੱਚ ਉਹ ਸਮੱਗਰੀ ਸੀ ਜਿਸਨੇ ਸਾਡੀਆਂ ਸੇਧਾਂ ਦੀ ਉਲੰਘਣਾ ਕੀਤੀ।
ਕੁੱਲ ਸਮੱਗਰੀ ਅਤੇ ਖਾਤੇ ਦੀਆਂ ਰਿਪੋਰਟਾਂ
ਕੁੱਲ ਸਮੱਗਰੀ ਜਿਸ 'ਤੇ ਕਾਰਵਾਈ ਹੋਈ
ਕੁੱਲ ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
12,892,617
6,257,122
2,704,771
ਕਾਰਨ
ਸਮੱਗਰੀ ਅਤੇ ਖਾਤੇ ਦੀਆਂ ਰਿਪੋਰਟਾਂ
ਸਮੱਗਰੀ ਜਿਸ 'ਤੇ ਕਾਰਵਾਈ ਹੋਈ
ਕੁੱਲ ਸਮੱਗਰੀ ਦਾ % ਜਿਸ 'ਤੇ ਕਾਰਵਾਈ ਹੋਈ
ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
ਮੀਡੀਅਨ ਟਰਨਅਰਾਊਂਡ ਟਾਈਮ (ਮਿੰਟ)
ਜਿਨਸੀ ਅਸ਼ਲੀਲ ਸਮੱਗਰੀ
7,605,480
4,869,272
77.8%
1,716,547
<1
ਨਸ਼ੇ
805,057
428,311
6.8%
278,304
10
ਸਤਾਉਣਾ ਅਤੇ ਧੌਂਸਪੁਣਾ
988,442
346,624
5.5%
274,395
12
ਧਮਕੀਆਂ ਅਤੇ ਹਿੰਸਾ
678,192
232,565
3.7%
159,214
12
ਸਪੈਮ
463,680
153,621
2.5%
110,102
4
ਨਫਰਤ ਵਾਲ਼ਾ ਭਾਸ਼ਣ
200,632
93,341
1.5%
63,767
12
ਹੋਰ ਨਿਯੰਤ੍ਰਿਤ ਵਸਤੂਆਂ
56,505
38,860
0.6%
26,736
6
ਸਵੈ-ਨੁਕਸਾਨ ਅਤੇ ਖੁਦਕੁਸ਼ੀ
164,571
33,063
0.5%
29,222
12
ਪ੍ਰਤੀਰੂਪਣ
1,863,313
32,749
0.5%
25,174
<1
ਹਥਿਆਰ
66,745
28,706
0.5%
21,310
8
ਸਾਡੀ ਭਾਈਚਾਰੇ ਦੇ ਕਿਸੇ ਵੀ ਮੈਂਬਰ ਦਾ ਜਿਨਸੀ ਸ਼ੋਸ਼ਣ, ਖ਼ਾਸ ਤੌਰ 'ਤੇ ਨਾਬਾਲਗਾਂ ਦਾ, ਗੈਰਕਾਨੂੰਨੀ, ਅਸਵੀਕਾਰਨਯੋਗ ਅਤੇ ਸਾਡੀਆਂ ਭਾਈਚਾਰਕ ਸੇਧਾਂ ਮੁਤਾਬਕ ਮਨ੍ਹਾਂ ਹੈ। ਸਾਡੇ ਪਲੇਟਫਾਰਮ 'ਤੇ ਬਾਲ ਜਿਨਸੀ ਸ਼ੋਸ਼ਣ ਦੀ ਸਮੱਗਰੀ (CSAM) ਨੂੰ ਰੋਕਣਾ, ਪਤਾ ਲਗਾਉਣਾ ਅਤੇ ਖਤਮ ਕਰਨਾ ਸਾਡੇ ਲਈ ਤਰਜੀਹ ਹੈ, ਅਤੇ ਅਸੀਂ CSAM ਅਤੇ ਹੋਰ ਕਿਸਮ ਦੇ ਬਾਲ ਜਿਨਸੀ ਸ਼ੋਸ਼ਣ ਨੂੰ ਹੱਲ ਕਰਨ ਲਈ ਆਪਣੀਆਂ ਸਮਰੱਥਾਵਾਂ ਨੂੰ ਲਗਾਤਾਰ ਵਿਕਸਿਤ ਕਰਦੇ ਹਾਂ।
ਸਾਡੀਆਂ ਭਰੋਸਾ ਅਤੇ ਸੁਰੱਖਿਆ ਟੀਮਾਂ CSAM ਦੀਆਂ ਜਾਣੀਆਂ-ਪਛਾਣੀਆਂ ਗੈਰ-ਕਾਨੂੰਨੀ ਤਸਵੀਰਾਂ ਅਤੇ ਵੀਡੀਓਆਂ ਦੀ ਪਛਾਣ ਕਰਨ ਅਤੇ ਲਾਪਤਾ ਅਤੇ ਸ਼ੋਸ਼ਣ ਕੀਤੇ ਬੱਚਿਆਂ ਲਈ ਯੂ.ਐੱਸ. ਗੁਆਚੇ ਅਤੇ ਸ਼ੋਸ਼ਿਤ ਹੋਏ ਬੱਚਿਆਂ ਲਈ ਰਾਸ਼ਟਰੀ ਕੇਂਦਰ (NCMEC), ਨੂੰ ਰਿਪੋਰਟ ਕਰਨ ਲਈ ਸਰਗਰਮ ਖੋਜ ਔਜ਼ਾਰਾਂ ਦੀ ਵਰਤੋਂ ਕਰਦੀਆਂ ਹਨ, ਜਿਵੇਂ ਕਿ PhotoDNA ਮਜਬੂਤ ਹੈਸ਼-ਮੈਚਿੰਗ ਅਤੇ Google ਦਾ ਬਾਲ ਜਿਨਸੀ ਸ਼ੋਸ਼ਣ ਚਿੱਤਰਨ (CSAI) ਮਿਲਾਨ, ਜਿਵੇਂ ਕਿ ਕਾਨੂੰਨ ਮੁਤਾਬਕ ਲੋੜੀਂਦਾ ਹੈ। NCMEC ਫੇਰ, ਲੋੜ ਅਨੁਸਾਰ ਘਰੇਲੂ ਜਾਂ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲ਼ਿਆਂ ਨਾਲ਼ ਤਾਲਮੇਲ ਕਰਦਾ ਹੈ।
2021 ਦੇ ਦੂਜੇ ਅੱਧ ਵਿੱਚ, ਅਸੀਂ ਇੱਥੇ ਰਿਪੋਰਟ ਕੀਤੀਆਂ CSAM ਉਲੰਘਣਾਵਾਂ ਦਾ ਸਰਗਰਮੀ ਨਾਲ ਪਤਾ ਲਾਇਆ ਅਤੇ ਇਨ੍ਹਾਂ ਸਾਰੀਆਂ ਉਲੰਘਣਾਵਾਂ ਵਿਚੋਂ 88 ਪ੍ਰਤੀਸ਼ਤ 'ਤੇ ਕਾਰਵਾਈ ਕੀਤੀ ਹੈ।
ਕੁੱਲ ਮਿਟਾਏ ਖਾਤੇ
198,109
ਜਦੋਂ ਵੀ ਨੁਕਸਾਨਦੇਹ ਸਮੱਗਰੀ ਦੀ ਗੱਲ ਆਉਂਦੀ ਹੈ ਅਸੀਂ ਹਮੇਸ਼ਾਂ ਤੋਂ ਹੀ ਇਹ ਵਿਸ਼ਵਾਸ ਕੀਤਾ ਹੈ ਕਿ ਸਿਰਫ਼ ਨੀਤੀਆਂ ਬਾਰੇ ਸੋਚਣਾ ਅਤੇ ਲਾਗੂ ਕਰਨਾ ਹੀ ਕਾਫ਼ੀ ਨਹੀਂ ਹੈ — ਪਲੇਟਫਾਰਮਾਂ ਨੂੰ ਉਹਨਾਂ ਦੇ ਬੁਨਿਆਦੀ ਢਾਂਚੇ ਅਤੇ ਉਤਪਾਦ ਡਿਜ਼ਾਈਨ ਕਰਨ 'ਤੇ ਵਿਚਾਰ ਕਰਨ ਦੀ ਲੋੜ ਹੁੰਦੀ ਹੈ। ਸ਼ੁਰੂਆਤ ਤੋਂ ਹੀ, Snapchat ਨੂੰ ਰਵਾਇਤੀ ਸੋਸ਼ਲ ਮੀਡੀਆ ਪਲੇਟਫਾਰਮਾਂ ਦੇ ਮੁਕਾਬਲੇ ਵੱਖਰੇ ਤੌਰ 'ਤੇ ਬਣਾਇਆ ਗਿਆ, ਬਿਨਾਂ ਕਿਸੇ ਖੁੱਲ੍ਹੀ ਖ਼ਬਰ ਫੀਡ ਤੋਂ ਜਿੱਥੇ ਕੋਈ ਵੀ ਬਿਨਾਂ ਕਿਸੇ ਸੰਚਾਲਨ ਤੋਂ ਜ਼ਿਆਦਾ ਦਰਸ਼ਕਾਂ ਤੱਕ ਜਾਣਕਾਰੀ ਪ੍ਰਸਾਰਿਤ ਕਰ ਸਕਦਾ ਹੈ।
ਸਾਡੀਆਂ ਸੇਧਾਂ ਝੂਠੀ ਜਾਣਕਾਰੀ, ਜਿਸ ਕਾਰਨ ਨੁਕਸਾਨ ਹੋ ਸਕਦਾ ਹੈ, ਦੇ ਪ੍ਰਸਾਰ 'ਤੇ ਸਪਸ਼ਟ ਤੌਰ 'ਤੇ ਪਾਬੰਦੀ ਲਗਾਉਂਦੀਆਂ ਹਨ, ਇਸ ਵਿੱਚ ਉਹ ਝੂਠੀ ਜਾਣਕਾਰੀ ਵੀ ਹੈ ਜੋ ਨਾਗਰਿਕ ਪ੍ਰਕਿਰਿਆਵਾਂ ਨੂੰ ਕਮਜ਼ੋਰ ਕਰਦੀ ਹੈ; ਜਿਸ ਵਿੱਚ ਗੈਰ-ਪ੍ਰਮਾਣਿਤ ਡਾਕਟਰੀ ਦਾਅਵੇ ਅਤੇ ਦੁਖਦ ਘਟਨਾਵਾਂ ਨੂੰ ਅਸਵੀਕਾਰ ਕਰਨਾ ਸ਼ਾਮਲ ਹਨ। ਸਾਡੀਆਂ ਸੇਧਾਂ ਅਤੇ ਕਾਨੂੰਨ ਲਗਾਤਾਰ ਸਾਰੇ Snapchatters 'ਤੇ ਲਾਗੂ ਹੁੰਦੇ ਹਨ — ਅਸੀਂ ਸਿਆਸਤਦਾਨਾਂ ਜਾਂ ਹੋਰ ਜਨਤਕ ਹਸਤੀਆਂ ਨੂੰ ਵਿਸ਼ੇਸ਼ ਰਿਆਇਤ ਨਹੀਂ ਦਿੰਦੇ।
ਇਸ ਮਿਆਦ ਦੌਰਾਨ Snapchat ਨੇ ਵਿਸ਼ਵ ਪੱਧਰ 'ਤੇ ਝੂਠੀ ਜਾਣਕਾਰੀ ਨਾਲ ਸੰਬੰਧਿਤ ਸਾਡੀਆਂ ਸੇਧਾਂ ਦੀ ਉਲੰਘਣਾ ਕਰਨ ਲਈ ਕੁੱਲ 14,613 ਖਾਤਿਆਂ ਅਤੇ ਸਮੱਗਰੀ ਦੇ ਟੁਕੜਿਆਂ ਦੇ ਵਿਰੁੱਧ ਕਾਰਵਾਈ ਕੀਤੀ ਹੈ।
ਕੁੱਲ ਸਮੱਗਰੀ ਅਤੇ ਖਾਤਿਆਂ 'ਤੇ ਕਾਰਵਾਈਆਂ
14,613
ਰਿਪੋਰਟਿੰਗ ਦੀ ਮਿਆਦ ਦੌਰਾਨ, ਅਸੀਂ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਨਾਲ ਸੰਬੰਧਿਤ ਸਾਡੀ ਪਾਬੰਦੀ ਦੀਆਂ ਉਲੰਘਣਾਵਾਂ ਕਾਰਨ 22 ਖਾਤਿਆਂ ਨੂੰ ਹਟਾ ਦਿੱਤਾ।
Snap 'ਤੇ ਅਸੀਂ ਵੱਖ-ਵੱਖ ਤਰੀਕਿਆਂ ਰਾਹੀਂ ਰਿਪੋਰਟ ਕੀਤੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਨੂੰ ਹਟਾ ਦਿੰਦੇ ਹਾਂ। ਇਹਨਾਂ ਵਿੱਚ ਵਰਤੋਂਕਾਰਾਂ ਨੂੰ ਸਾਡੇ ਐਪ ਵਿਚਲੇ ਰਿਪੋਰਟਿੰਗ ਮੀਨੂ ਰਾਹੀਂ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਬਾਰੇ ਰਿਪੋਰਟ ਕਰਨ ਦੇਣਾ ਸ਼ਾਮਲ ਹੈ, ਅਤੇ ਅਸੀਂ Snap 'ਤੇ ਦਿਖਾਈ ਜਾ ਸਕਣ ਵਾਲੀ ਅੱਤਵਾਦੀ ਅਤੇ ਹਿੰਸਕ ਕੱਟੜਪੰਥੀ ਸਮੱਗਰੀ ਦੇ ਮਸਲੇ ਨੂੰ ਹੱਲ ਕਰਨ ਲਈ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰਦੇ ਹਾਂ।
ਕੁੱਲ ਮਿਟਾਏ ਖਾਤੇ
22
ਅਸੀਂ Snapchatters ਜਿਨ੍ਹਾਂ ਨੇ Snapchat ਨੂੰ ਵਿਲੱਖਣ ਬਣਾਉਣ ਦੇ ਸਾਡੇ ਫ਼ੈਸਲਿਆਂ ਲਈ ਬਹੁਤ ਸਾਰੀ ਜਾਣਕਾਰੀ ਪ੍ਰਦਾਨ ਕੀਤੀ ਹੈ, ਉਨ੍ਹਾਂ ਦੀ ਮਾਨਸਿਕ ਸਿਹਤ ਅਤੇ ਭਲਾਈ ਦਾ ਗੰਭੀਰਤਾ ਨਾਲ ਧਿਆਨ ਰੱਖਦੇ ਹਾਂ। ਅਸਲ ਦੋਸਤਾਂ ਨੂੰ ਸੰਚਾਰ ਕਰਨ ਵਿੱਚ ਮਦਦ ਕਰਨ ਲਈ ਤਿਆਰ ਕੀਤੇ ਪਲੇਟਫਾਰਮ ਵਜੋਂ, ਅਸੀਂ ਵਿਸ਼ਵਾਸ ਕਰਦੇ ਹਾਂ ਕਿ Snapchat ਇਹਨਾਂ ਮੁਸ਼ਕਲ ਪਲਾਂ ਦੌਰਾਨ ਇੱਕ-ਦੂਜੇ ਦੀ ਮਦਦ ਕਰਨ ਲਈ ਦੋਸਤਾਂ ਨੂੰ ਸਮਰੱਥ ਬਣਾਉਣ ਵਿੱਚ ਵਿਲੱਖਣ ਭੂਮਿਕਾ ਨਿਭਾ ਸਕਦੀ ਹੈ।
ਜਦੋਂ ਸਾਡੀ ਭਰੋਸਾ ਅਤੇ ਸੁਰੱਖਿਆ ਟੀਮ ਨੂੰ ਪਤਾ ਲੱਗਦਾ ਹੈ ਕਿ ਕੋਈ Snapchatter ਸੰਕਟ ਵਿੱਚ ਹੈ, ਤਾਂ ਟੀਮ ਕੋਲ ਸਵੈ-ਨੁਕਸਾਨ ਦੀ ਰੋਕਥਾਮ ਅਤੇ ਸਹਾਇਤਾ ਸਰੋਤਾਂ ਨੂੰ ਸੰਬੰਧਿਤ ਵਿਅਕਤੀ ਕੋਲ ਅੱਗੇ ਭੇਜਣ ਅਤੇ ਜਿੱਥੇ ਢੁਕਵਾਂ ਹੋਵੇ ਸੰਕਟਕਾਲ ਵਿੱਚ ਕਾਰਵਾਈ ਕਰਨ ਵਾਲੇ ਕਰਮਚਾਰੀ ਨੂੰ ਸੂਚਿਤ ਕਰਨ ਦਾ ਵਿਕਲਪ ਹੈ। ਉਹ ਸਰੋਤ ਜੋ ਅਸੀਂ ਸਾਂਝੇ ਕਰਦੇ ਹਾਂ, ਸੁਰੱਖਿਆ ਸਰੋਤਾਂ ਦੀ ਸਾਡੀ ਵਿਸ਼ਵ ਪੱਧਰੀ ਸੂਚੀ ਵਿੱਚ ਮੌਜੂਦ ਹਨ, ਅਤੇ ਇਹ Snapchatters ਲਈ ਜਨਤਕ ਤੌਰ 'ਤੇ ਉਪਲਬਧ ਹਨ।
ਖੁਦਕੁਸ਼ੀ ਸਰੋਤਾਂ ਨੂੰ ਸਾਂਝਾ ਕਰਨ ਦੀ ਕੁੱਲ ਗਿਣਤੀ
21,622
ਇਹ ਭਾਗ ਸਾਡੇ ਭੂਗੋਲਿਕ ਖੇਤਰਾਂ ਦੇ ਨਮੂਨੇ ਵਿੱਚ ਸਾਡੀਆਂ ਭਾਈਚਾਰਕ ਸੇਧਾਂ ਨੂੰ ਲਾਗੂ ਕਰਨ ਬਾਰੇ ਸੰਖੇਪ ਜਾਣਕਾਰੀ ਪ੍ਰਦਾਨ ਕਰਦਾ ਹੈ। ਸਾਡੀਆਂ ਸੇਧਾਂ ਟਿਕਾਣੇ ਦੀ ਪਰਵਾਹ ਕੀਤੇ ਬਿਨਾਂ, ਪੂਰੀ ਦੁਨੀਆ ਵਿੱਚ Snapchat— ਅਤੇ ਸਾਰੇ Snapchatters ਦੀ ਸਾਰੀ ਸਮੱਗਰੀ 'ਤੇ ਲਾਗੂ ਹੁੰਦੀਆਂ ਹਨ।
ਵੱਖ-ਵੱਖ ਦੇਸ਼ਾਂ ਦੀ ਜਾਣਕਾਰੀ ਨੱਥੀ ਕੀਤੀ CSV ਫਾਈਲ ਰਾਹੀਂ ਡਾਊਨਲੋਡ ਕਰਨ ਲਈ ਉਪਲਬਧ ਹੈ।
ਖੇਤਰ
ਸਮੱਗਰੀ ਰਿਪੋਰਟਾਂ*
ਸਮੱਗਰੀ ਜਿਸ 'ਤੇ ਕਾਰਵਾਈ ਹੋਈ
ਵਿਲੱਖਣ ਖਾਤੇ ਜਿਨ੍ਹਾਂ 'ਤੇ ਕਾਰਵਾਈ ਹੋਈ
ਉੱਤਰ ਅਮਰੀਕਾ
5,309,390
2,842,832
1,237,884
ਯੂਰਪ
3,043,935
1,450,690
595,992
ਬਾਕੀ ਦੁਨੀਆ
4,539,292
1,963,590
668,555
ਕੁੱਲ
12,892,617
6,257,112
2,502,431