Snap ਵਪਾਰਕ ਸਮੱਗਰੀ ਨੀਤੀ

ਪ੍ਰਭਾਵੀ: 14 ਦਸੰਬਰ 2023

Snapchat ਐਪ ਹੈ ਜੋ ਲੋਕਾਂ ਨੂੰ ਖੁਦ ਦੇ ਵਿਚਾਰ ਪ੍ਰਗਟ ਕਰਨ, ਵਰਤਮਾਨ ਵਿੱਚ ਜਿਉਣ, ਸੰਸਾਰ ਬਾਰੇ ਸਿੱਖਣ, ਅਤੇ ਇਕੱਠੇ ਮਜ਼ੇ ਕਰਨ ਦੇ ਸਮਰੱਥ ਬਣਾਉਂਦੀ ਹੈ। ਅਸੀਂ ਚਾਹੂੰਦੇ ਹਾਂ ਕਿ Snapchatters ਮਜ਼ੇ ਕਰਨ ਅਤੇ ਸੁਰੱਖਿਅਤ ਰਹਿਣ, ਅਤੇ ਉਹ ਟੀਚੇ ਸਾਡੀਆਂ ਨੀਤੀਆਂ ਨੂੰ ਚਲਾਉਂਦੇ ਹਨ। ਇਹ ਵਪਾਰਕ ਸਮੱਗਰੀ ਨੀਤੀ Snap ਪਲੇਟਫਾਰਮ ਦੀ ਸਮੱਗਰੀ 'ਤੇ ਲਾਗੂ ਹੁੰਦੀ ਹੈ ਜੋ Snap ਵੱਲੋਂ ਦਿੱਤੇ ਇਸ਼ਤਿਹਾਰਾਂ ਤੋਂ ਇਲਾਵਾ ਹੈ, ਜੋ ਕਿਸੇ ਵੀ ਬਰਾਂਡ ਨੂੰ ਉਤਪਾਦ, ਵਸਤਾਂ ਜਾਂ ਸੇਵਾ (ਤੁਹਾਡੇ ਖੁਦ ਦੇ ਬ੍ਰਾਂਡ ਜਾਂ ਕਾਰੋਬਾਰ ਸਮੇਤ) ਵੱਲੋਂ ਪ੍ਰਾਯੋਜਿਤ ਹੁੰਦੀ ਹੈ, ਜਾਂ ਕਿਸੇ ਵੀ ਬਰਾਂਡ, ਉਤਪਾਦ, ਵਸਤਾਂ ਜਾਂ ਸੇਵਾ ਦਾ ਇਸ਼ਤਿਹਾਰ ਦਿੰਦੀ ਹੈ, ਅਤੇ ਤੁਹਾਨੂੰ ਮੁਦਰਾ ਭੁਗਤਾਨ ਜਾਂ ਮੁਫ਼ਤ ਤੋਹਫ਼ੇ ਦੇ ਕੇ ਪੋਸਟ ਕਰਨ ਲਈ ਹੱਲਾਸ਼ੇਰੀ ਦਿੱਤੀ ਜਾਂਦੀ ਹੈ।

ਤੁਹਾਨੂੰ ਲਾਜ਼ਮੀ ਤੌਰ 'ਤੇ Snap ਦੀ ਸੇਵਾ ਦੀਆਂ ਮਦਾਂ ਅਤੇ ਭਾਈਚਾਰਕ ਸੇਧਾਂ, ਅਤੇ ਸਾਡੀਆਂ ਸੇਵਾਵਾਂ ਦੀ ਨਿਗਰਾਨੀ ਕਰਨ ਵਾਲੀਆਂ ਸਾਰੀਆਂ ਦੂਜੀਆਂ Snap ਨੀਤੀਆਂ ਨਾਲ ਸਹਿਮਤ ਹੋਣਾ ਚਾਹੀਦਾ ਹੈ। ਅਸੀਂ ਸਾਡੀਆਂ ਮਦਾਂ, ਨੀਤੀਆਂ, ਅਤੇ ਸੇਧਾਂ ਨੂੰ ਸਮੇਂ-ਸਮੇਂ ਤੇ ਅਪਡੇਟ ਕਰ ਸਕਦੇ ਹਾਂ, ਇਸ ਲਈ ਕਿਰਪਾ ਕਰਕੇ ਉਨ੍ਹਾਂ ਨੂੰ ਪੜ੍ਹੋ ਅਤੇ ਉਹਨਾਂ ਦੀ ਨਿਯਮਿਤ ਸਮੀਖਿਆ ਕਰੋ।

ਤੁਸੀਂ ਉਹਨਾਂ ਬ੍ਰਾਂਡਾਂ, ਉਤਪਾਦਾਂ ਅਤੇ ਸੇਵਾਵਾਂ ਬਾਰੇ ਇਮਾਨਦਾਰ ਹੋਣੇ ਚਾਹੀਦੇ ਹੋ ਜਿਸਦਾ ਤੁਹਾਡੀ ਸਮੱਗਰੀ ਪ੍ਰਚਾਰ ਕਰਦੀ ਹੈ; ਤੁਹਾਨੂੰ ਉਸ ਸਮੱਗਰੀ ਤੋਂ ਬਚਣਾ ਚਾਹੀਦਾ ਹੈ ਜੋ ਗੁੰਮਰਾਹ, ਧੋਖਾ ਜਾਂ ਨਾਰਾਜ਼ ਕਰ ਸਕਦੀ ਹੈ; ਅਤੇ ਤੁਹਾਨੂੰ ਸਾਡੇ ਵਰਤੋਂਕਾਰਾਂ ਦੀ ਪਰਦੇਦਾਰੀ ਨਾਲ ਕਦੇ ਵੀ ਸਮਝੌਤਾ ਨਹੀਂ ਕਰਨਾ ਚਾਹੀਦਾ।

ਆਮ ਜ਼ਰੂਰਤਾਂ
ਟੀਚਾ ਅਤੇ ਪਾਲਣਾ

ਤੁਸੀਂ ਇਹ ਸੁਨਿਸ਼ਚਿਤ ਕਰਨ ਲਈ ਜ਼ਿੰਮੇਵਾਰ ਹੋ ਕਿ ਤੁਹਾਡੀ ਸਮੱਗਰੀ, ਅਤੇ ਕੋਈ ਵੀ ਬ੍ਰਾਂਡ, ਉਤਪਾਦ ਜਾਂ ਸੇਵਾ ਜੋ ਉਸਦਾ ਪ੍ਰਚਾਰ ਕਰਦੀ ਹੈ, ਉਹ 13+ ਉਮਰ ਦੇ Snapchatters ਲਈ ਢੁਕਵੀਂ ਹੈ। ਅਸੀਂ ਤੁਹਾਨੂੰ ਤੁਹਾਡੇ ਵੱਲੋਂ ਉਪਲਬਧ ਕਰਵਾਈ ਉਮਰ ਦੇ ਟੀਚੇ ਵਾਲ਼ੀ ਸਮੱਗਰੀ ਦਾ ਵਿਕਲਪ ਪ੍ਰਦਾਨ ਕਰ ਸਕਦੇ ਹਾਂ। ਜੇ ਇਸ ਨੀਤੀ ਵਿੱਚ ਉਸ ਸਮੱਗਰੀ ਨੂੰ ਉਮਰ ਨੂੰ ਟੀਚਾ ਬਣਾਉਣ ਦੀ ਜ਼ਰੂਰਤ ਹੁੰਦੀ ਹੈ, ਜਾਂ ਖੇਤਰ ਵਿੱਚ ਲਾਗੂ ਕਾਨੂੰਨਾਂ ਜਾਂ ਉਦਯੋਗ ਦੇ ਮਾਪਦੰਡਾਂ ਮੁਤਾਬਕ ਜਿੱਥੇ ਸਮੱਗਰੀ ਚੱਲੇਗੀ, ਤੁਸੀਂ ਉਹਨਾਂ ਟੀਚਾਬੱਧ ਵਿਕਲਪਾਂ ਦੀ ਵਰਤੋਂ ਕਰਨ ਅਤੇ ਸਹੀ ਉਮਰ ਚੁਣਨ ਲਈ ਜ਼ਿੰਮੇਵਾਰ ਹੋ, ਅਤੇ ਜੇ ਤੁਸੀਂ ਅਜਿਹਾ ਕਰਨ ਵਿੱਚ ਅਸਫਲ ਹੁੰਦੇ ਹੋ ਤਾਂ ਅਸੀਂ ਇਸ ਲਈ ਜ਼ਿੰਮੇਵਾਰ ਨਹੀਂ ਹੋਵਾਂਗੇ। ਜੇ ਲੋੜੀਂਦਾ ਉਮਰ-ਟੀਚਾ ਵਿਕਲਪ ਉਪਲਬਧ ਨਹੀਂ ਹੈ, ਤਾਂ ਉਸ ਸਮੱਗਰੀ ਨੂੰ ਪੋਸਟ ਨਾ ਕਰੋ।

ਵਪਾਰਕ ਸਮੱਗਰੀ ਜੋ ਕਿ ਬਸੇਰੇ, ਧਨ ਰਾਸ਼ੀ ਜਾਂ ਰੁਜ਼ਗਾਰ ਨਾਲ਼ ਸਬੰਧਤ ਹੈ ਅਤੇ ਉਸ ਨੂੰ ਕਿਸੇ ਖਾਸ ਨਸਲ, ਜਾਤੀ, ਧਰਮ ਜਾਂ ਵਿਸ਼ਵਾਸ, ਰਾਸ਼ਟਰੀ ਮੂਲ, ਉਮਰ, ਜਿਨਸੀ ਰੁਝਾਨ, ਲਿੰਗ, ਲਿੰਗ ਪਛਾਣ ਜਾਂ ਪ੍ਰਗਟਾਵੇ, ਅਪਾਹਜਤਾ ਜਾਂ ਸਥਿਤੀ ਵੱਲ ਜਾਂ ਕਿਸੇ ਸੁਰੱਖਿਅਤ ਵਰਗ ਦੇ ਕਿਸੇ ਮੈਂਬਰ ਵੱਲ਼ ਸੇਧਿਤ ਕਰਨ ਜਾਂ ਟੀਚਾ ਮਿੱਥਣ (ਜੇ ਲਾਗੂ ਹੋਵੇ) ਦੀ ਇਜਾਜ਼ਤ ਨਹੀਂ ਹੈ।

ਤੁਸੀਂ ਇਹ ਯਕੀਨੀ ਬਣਾਉਣ ਲਈ ਵੀ ਜ਼ਿੰਮੇਵਾਰ ਹੋ ਕਿ ਤੁਹਾਡੀ ਸਮੱਗਰੀ ਅਤੇ ਕੋਈ ਵੀ ਖੁਲਾਸਾ ਸਾਰੇ ਲਾਗੂ ਕਾਨੂੰਨਾਂ, ਬਿਧੀਆਂ, ਆਰਡੀਨੈਂਸਾਂ, ਨਿਯਮਾਂ, ਜਨਤਕ ਆਰਡਰ ਦੇ ਨਿਯਮਾਂ, ਉਦਯੋਗ ਕੋਡਾਂ ਅਤੇ ਨਿਯਮਾਂ ਦੀ ਪਾਲਣਾ ਕਰਦੇ ਹਨ।

ਪ੍ਰਗਟਾਵੇ

ਸਾਰੇ ਪ੍ਰਗਟਾਵੇ, ਦਾਅਵੇ ਅਤੇ ਚੇਤਾਵਨੀਆਂ ਸਾਫ਼ ਅਤੇ ਸਪੱਸ਼ਟ ਹੋਣੀਆਂ ਚਾਹੀਦੀਆਂ ਹਨ।

ਵਪਾਰਕ ਸਮੱਗਰੀ ਨੂੰ ਸਮੱਗਰੀ ਦੀ ਵਪਾਰਕ ਕਿਸਮ ਅਤੇ ਕਿਸੇ ਵੀ ਪ੍ਰਚਾਰ ਕੀਤੇ ਬ੍ਰਾਂਡਾਂ ਦੀ ਪਛਾਣ ਕਰਨੀ ਚਾਹੀਦੀ ਹੈ। ਤੁਹਾਨੂੰ ਇਸ ਸਮੱਗਰੀ ਨੂੰ ਲੇਬਲ ਕਰਨ ਲਈ Snap ਦੇ ਭੁਗਤਾਨਸ਼ੁਦਾ ਭਾਈਵਾਲੀ ਔਜ਼ਾਰ ਦੀ ਵੀ ਵਰਤੋਂ ਕਰਨੀ ਚਾਹੀਦੀ ਹੈ, ਅਤੇ ਜੇਕਰ ਲੋੜ ਹੋਵੇ, ਤਾਂ ਤੁਹਾਨੂੰ ਕੋਈ ਵੀ ਲੋੜੀਂਦਾ ਬੇਦਾਅਵਾ ਜਾਂ ਵਾਟਰਮਾਰਕ ਸ਼ਾਮਲ ਕਰਨਾ ਚਾਹੀਦਾ ਹੈ ਜੋ ਇਹ ਦਰਸਾਉਂਦੇ ਹਨ ਕਿ ਤੁਹਾਡੀ ਵਪਾਰਕ ਸਮੱਗਰੀ ਨੂੰ ਮੁੜ ਸੁਧਾਰਿਆ ਗਿਆ ਹੈ।

ਇੱਥੇ ਕੁਝ ਉਦਾਹਰਨਾਂ ਦਿੱਤੀਆਂ ਗਈਆਂ ਹਨ ਜਦੋਂ ਤੁਹਾਨੂੰ ਭੁਗਤਾਨਸ਼ੁਦਾ ਭਾਈਵਾਲੀ ਔਜ਼ਾਰ ਦੀ ਵਰਤੋਂ ਕਰਨ ਦੀ ਲੋੜ ਹੋ ਸਕਦੀ ਹੈ:

  • ਤੁਸੀਂ ਅਜਿਹੇ ਰਚਨਾਕਾਰ ਹੋ ਜੋ ਰੋਲਰ ਸਕੇਟਿੰਗ ਵੀਡੀਓ ਬਣਾਉਂਦਾ ਹੈ। ਰੋਲਰ ਸਕੇਟ ਬ੍ਰਾਂਡ ਤੁਹਾਨੂੰ Snap ਵਿੱਚ ਆਪਣੇ ਬ੍ਰਾਂਡ ਦਾ ਜ਼ਿਕਰ ਕਰਨ ਲਈ ਪੈਸੇ ਭੇਜਦਾ ਹੈ।

    • ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਹਾਂ, ਕਿਉਂਕਿ ਤੁਹਾਨੂੰ ਪ੍ਰਚਾਰ ਕਰਨ ਲਈ ਭੁਗਤਾਨ ਕੀਤਾ ਜਾਂਦਾ ਹੈ।

  • ਰੋਲਰ ਸਕੇਟ ਬ੍ਰਾਂਡ ਤੁਹਾਨੂੰ ਪੈਸੇ ਨਹੀਂ ਭੇਜਦਾ, ਪਰ ਉਹ ਤੁਹਾਨੂੰ ਰੋਲਰ ਸਕੇਟ ਦੀ ਜੋੜੀ "ਮੁਫ਼ਤ" ਵਿੱਚ ਭੇਜਦੇ ਹਨ - ਬੇਨਤੀ ਦੇ ਨਾਲ ਕਿ ਜੇਕਰ ਤੁਸੀਂ ਸਕੇਟ ਪਸੰਦ ਕਰਦੇ ਹੋ ਤਾਂ ਤੁਸੀਂ ਉਹਨਾਂ ਦੀ ਸਮੀਖਿਆ ਕਰੋ।

    • ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਹਾਂ, ਕਿਉਂਕਿ ਤੁਹਾਨੂੰ ਪ੍ਰਚਾਰ-ਵਧਾਵਾ ਦੇ ਬਦਲੇ ਕੁਝ ਕੀਮਤੀ ਚੀਜ਼ (ਸਕੇਟ) ਮਿਲੀ ਹੈ।

  • ਰੋਲਰ ਸਕੇਟ ਬ੍ਰਾਂਡ ਤੁਹਾਨੂੰ ਰੱਖਣ ਲਈ ਸਕੇਟ ਨਹੀਂ ਦਿੰਦਾ ਹੈ, ਪਰ ਜੇਕਰ ਤੁਸੀਂ ਉਹਨਾਂ ਦੇ ਬ੍ਰਾਂਡ ਦਾ ਜ਼ਿਕਰ ਕਰਦੇ ਹੋ ਜਾਂ ਕਿਤੇ ਲੋਗੋ ਦਿਖਾਉਂਦੇ ਹੋ, ਤਾਂ ਉਹ ਤੁਹਾਨੂੰ ਵੀਡੀਓ ਲਈ ਕੁਝ ਸਕੇਟ ਉਧਾਰ ਲੈਣ ਦਿੰਦੇ ਹਨ।

    • ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਹਾਂ।

  • ਤੁਸੀਂ ਸਕੇਟ ਦੀ ਸਮੀਖਿਆ ਕਰਨ ਲਈ ਉਹਨਾਂ ਨੂੰ ਆਪਣੇ ਆਪ ਖਰੀਦਦੇ ਹੋ; ਤੁਸੀਂ ਹੋਰ ਸਕੇਟ ਬ੍ਰਾਂਡਾਂ ਲਈ ਵੀ ਅਜਿਹਾ ਕਰਦੇ ਹੋ।

    • ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਨਹੀਂ, ਕਿਉਂਕਿ ਤੁਹਾਨੂੰ ਬ੍ਰਾਂਡ ਵੱਲੋਂ ਕਿਸੇ ਵੀ ਤਰੀਕੇ ਨਾਲ ਭੁਗਤਾਨ ਨਹੀਂ ਕੀਤਾ ਜਾ ਰਿਹਾ ਹੈ।

  • ਤੁਸੀਂ ਰੋਲਰ ਸਕੇਟ ਬਣਾਉਂਦੇ ਅਤੇ ਵੇਚਦੇ ਹੋ।

    • ਕੀ ਤੁਹਾਨੂੰ "ਭੁਗਤਾਨਸ਼ੁਦਾ ਭਾਈਵਾਲੀ" ਲੇਬਲ ਨੂੰ ਲਾਗੂ ਕਰਨ ਦੀ ਲੋੜ ਹੈ? ਹਾਂ, ਇਹ ਦੱਸਣ ਲਈ ਕਿ ਤੁਹਾਨੂੰ ਰੋਲਰ ਸਕੇਟ ਦਾ ਪ੍ਰਚਾਰ ਕਰਨ ਲਈ ਹੱਲਾਸ਼ੇਰੀ ਦਿੱਤੀ ਗਈ ਹੈ।

ਤੁਸੀਂ ਇਹ ਸਮਝਦੇ ਹੋ ਤੁਹਾਡੀ ਜਨਤਕ ਪ੍ਰੋਫਾਈਲ ਉੱਤੇ ਤੁਹਾਡੇ ਵੱਲੋਂ ਪੋਸਟ ਕੀਤੀ ਸਮੱਗਰੀ Snapchat ਦੇ 'ਤੁਹਾਡੇ ਲਈ' ਸੈਕਸ਼ਨ ਵਿੱਚ ਹੀ ਉਪਲਬਧ ਹੋ ਸਕਦੀ ਹੈ ਅਤੇ ਤੁਸੀਂ ਇਹ ਪੱਕਾ ਕਰਦੇ ਹੋ ਕਿ ਉਸ ਸੰਦਰਭ ਦੇ ਵਿੱਚ ਸਾਰੇ ਪ੍ਰਗਟਾਵੇ ਵੀ ਢੁਕਵੇਂ ਹਨ। ਤੁਹਾਡੀ ਵਪਾਰਕ ਸਮੱਗਰੀ ਨੂੰ ਕਹਾਣੀਆਂ, ਸਪੌਟਲਾਈਟ, ਨਕਸ਼ੇ ਜਾਂ ਐਪ ਦੇ ਹੋਰ ਖੇਤਰਾਂ 'ਤੇ ਵੱਧ ਤੋਂ ਵੱਧ ਸੰਭਾਵਿਤ ਦਰਸ਼ਕਾਂ ਤੱਕ ਪਹੁੰਚਣ ਲਈ, ਤੁਹਾਡੇ ਪ੍ਰਗਟਾਵੇ ਉਹਨਾਂ ਸੰਦਰਭਾਂ ਵਿੱਚ ਦਿਸਣ ਵਾਲ਼ੇ ਅਤੇ ਢੁਕਵੇਂ ਹੋਣੇ ਚਾਹੀਦੇ ਹਨ। ਜਿਵੇਂ ਕਿ: ਜੇ ਤੁਸੀਂ ਵਪਾਰਕ ਸਮੱਗਰੀਆਂ ਦੀਆਂ 6 Snap ਪੋਸਟ ਕਰਦੇ ਹੋ, ਪਰ ਸਿਰਫ਼ ਪਹਿਲੀ Snap ਹੀ ਵਪਾਰਕ ਹੋਣ ਦਾ ਖੁਲਾਸਾ ਕਰਦੀ ਹੈ, ਤਾਂ ਸਿਰਫ਼ ਪਹਿਲੀ Snap ਹੀ ਤੁਹਾਡੀ ਜਨਤਕ ਪ੍ਰੋਫਾਈਲ ਤੋਂ ਅੱਗੇ ਵਧਣ ਦੇ ਯੋਗ ਹੈ।

ਪਰਦੇਦਾਰੀ: ਡੇਟਾ ਇਕੱਤਰੀਕਰਨ ਅਤੇ ਵਰਤੋਂ

ਜੇ ਤੁਸੀਂ Snapchatters ਨੂੰ ਨਿੱਜੀ ਜਾਣਕਾਰੀ ਲਈ ਪੁੱਛਦੇ ਹੋ, ਤਾਂ ਤੁਹਾਨੂੰ ਇਹ ਸਾਫ਼ ਕਰਨਾ ਚਾਹੀਦਾ ਹੈ ਕਿ ਤੁਸੀਂ, ਨਾ ਕਿ Snap, ਡੈਟਾ ਇਕੱਤਰ ਕਰ ਰਹੇ ਹੋ, ਅਤੇ ਤੁਹਾਨੂੰ ਪਰਦੇਦਾਰੀ ਬਾਰੇ ਨੀਤੀ ਨੂੰ ਅਸਾਨੀ ਨਾਲ਼ ਉਪਲਬਧ ਕਰਵਾਉਣਾ ਚਾਹੀਦਾ ਹੈ ਜਿੱਥੇ ਕੋਈ ਨਿੱਜੀ ਜਾਣਕਾਰੀ ਇਕੱਤਰ ਕੀਤੀ ਜਾਂਦੀ ਹੈ।

ਵਪਾਰਕ ਸਮੱਗਰੀ ਵੱਲੋਂ ਨਸਲੀ ਜਾਂ ਜਾਤੀ ਮੂਲ, ਰਾਜਨੀਤਿਕ ਰਾਏ, ਧਾਰਮਿਕ ਜਾਂ ਦਾਰਸ਼ਨਿਕ ਵਿਸ਼ਵਾਸਾਂ, ਵਪਾਰ-ਯੂਨੀਅਨ ਦੀ ਮੈਂਬਰਸ਼ਿਪ, ਸਿਹਤ, ਸੈਕਸ ਜੀਵਨ, ਜਾਂ ਪਿਛਲੇ ਮੈਡੀਕਲ ਬਿਓਰੇ ਬਾਰੇ ਜਾਣਕਾਰੀ ਇਕੱਤਰ ਨਹੀਂ ਕੀਤੀ ਜਾ ਸਕਦੀ।

ਨਿੱਜੀ ਜਾਣਕਾਰੀ ਨੂੰ ਸੁਰੱਖਿਅਤ ਢੰਗ ਨਾਲ ਇਕੱਤਰ ਕਰਨਾ ਅਤੇ ਉਸ 'ਤੇ ਪ੍ਰਕਿਰਿਆ ਕਰਨਾ ਲਾਜ਼ਮੀ ਹੈ।

ਬੌਧਿਕ ਜਾਇਦਾਦ

ਇਸ਼ਤਿਹਾਰਾਂ ਵਿਚ ਬੌਧਿਕ ਜਾਇਦਾਦ, ਪਰਦੇਦਾਰੀ, ਪ੍ਰਚਾਰ ਜਾ ਹੋਰ ਕਾਨੂੰਨੀ ਅਧਿਕਾਰਾਂ ਦੀ ਉਲੰਘਣਾ ਨਹੀਂ ਹੋਣੀ ਚਾਹੀਦੀ। ਤੁਹਾਡੇ ਕੋਲ ਆਪਣੀ ਸਮੱਗਰੀ ਦੇ ਸਾਰੇ ਤੱਤਾਂ ਲਈ ਸਾਰੇ ਲੋੜੀਂਦੇ ਹੱਕ ਅਤੇ ਅਧਿਕਾਰ ਹੋਣੇ ਚਾਹੀਦੇ ਹਨ, ਜਿਸ ਵਿੱਚ ਕਿਸੇ ਵੀ Snap ਵੱਲੋਂ ਦਿੱਤੀ ਸਮੱਗਰੀ ਦੀ ਵਰਤੋਂ ਸ਼ਾਮਲ ਹੈ, ਜਿਵੇਂ ਸੰਗੀਤ, ਲੈਂਜ਼ ਅਤੇ ਇਲਾਕਾ ਫਿਲਟਰ। ਨਾਮ, ਸਮਾਨਤਾ (ਇੱਕੋ ਜਿਹੇ ਦਿਸਣ ਵਾਲ਼ੇ ਵੀ ਸ਼ਾਮਲ ਹਨ), ਆਵਾਜ਼ (ਇੱਕੋ ਜਿਹੀ ਅਵਾਜ਼ ਵਾਲ਼ੇ ਵੀ ਸ਼ਾਮਲ ਹਨ), ਜਾਂ ਕਿਸੇ ਵਿਅਕਤੀ ਜਾਂ ਬ੍ਰਾਂਡ ਦੀਆਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਹੋਰ ਪਛਾਣ ਕਰਨ ਵਾਲੀਆਂ ਵਿਸ਼ੇਸ਼ਤਾਵਾਂ ਸ਼ਾਮਲ ਨਾ ਕਰੋ।

ਜੇ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਕਾਪੀਰਾਈਟ, ਵਪਾਰਕ ਚਿੰਨ੍ਹ ਜਾਂ ਪ੍ਰਚਾਰ ਦੇ ਹੱਕਾਂ ਦੀ Snapchat 'ਤੇ ਮੌਜੂਦ ਵਪਾਰਕ ਸਮੱਗਰੀ ਵੱਲੋਂ ਉਲੰਘਣਾ ਹੋਈ ਹੈ, ਤਾਂ ਅਸੀਂ ਤੁਹਾਨੂੰ ਪ੍ਰਕਾਸ਼ਕ ਨਾਲ ਸਿੱਧੇ ਸੰਪਰਕ ਕਰਨ ਅਤੇ ਆਪਣੀਆਂ ਚਿੰਤਾਵਾਂ ਨੂੰ ਹੱਲ ਕਰਨ ਲਈ ਉਤਸ਼ਾਹਿਤ ਕਰਦੇ ਹਾਂ। ਵਿਕਲਪ ਵਜੋਂ, ਅਧਿਕਾਰ ਧਾਰਕ ਅਤੇ ਉਨ੍ਹਾਂ ਦੇ ਏਜੰਟ ਕਥਿਤ ਤੌਰ 'ਤੇ ਬੌਧਿਕ ਜਾਇਦਾਦ ਦੀ ਉਲੰਘਣਾ ਦੀ ਜਾਣਕਾਰੀ ਇੱਥੇ ਦੇ ਸਕਦੇ ਹਨ। ਅਸੀਂ ਇਸ ਤਰ੍ਹਾਂ ਦੀਆਂ ਰਿਪੋਰਟਾਂ ਨੂੰ ਗੰਭੀਰਤਾ ਨਾਲ ਲੈਂਦੇ ਹਾਂ ।

Snap ਲਈ ਹਵਾਲੇ

ਵਪਾਰਕ ਸਮੱਗਰੀ ਵਿੱਚ Snap ਜਾਂ ਇਸਦੇ ਉਤਪਾਦਾਂ ਵੱਲੋਂ ਮਾਨਤਾ ਜਾਂ ਸਹਿਯੋਗ ਦਾ ਸੁਝਾਅ ਨਹੀਂ ਦੇਣਾ ਚਾਹੀਦਾ। ਇਸਦਾ ਮਤਲਬ ਹੈ ਕਿ ਵਪਾਰਕ ਸਮੱਗਰੀ ਨੂੰ Snap-ਮਲਕੀਅਤ ਵਾਲ਼ੇ ਵਪਾਰਕ ਚਿੰਨ੍ਹ, Bitmoji ਆਰਟਵਰਕ ਜਾਂ Snapchat ਵਰਤੋਂਕਾਰ ਇੰਟਰਫੇਸ ਦੀਆਂ ਪੇਸ਼ਕਾਰੀਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਹੈ, Snapchat ਬ੍ਰਾਂਡ ਸੇਧਾਂ ਜਾਂ Bitmoji ਦੀਆਂ ਬ੍ਰਾਂਡ ਸੇਧਾਂ ਵਿੱਚ ਦਿੱਤੀਆਂ ਇਜਾਜ਼ਤਾਂ ਤੋਂ ਇਲਾਵਾ। ਵਪਾਰਕ ਸਮੱਗਰੀ ਵਿੱਚ ਕਿਸੇ ਵੀ Snap-ਮਲਕੀਅਤ ਵਪਾਰਕ ਚਿੰਨ੍ਹ ਦੀਆਂ ਬਦਲੀਆਂ ਜਾਂ ਉਲਝਣਾਂ ਵਾਲੀਆਂ ਸਮਾਨ ਭਿੰਨਤਾਵਾਂ ਸ਼ਾਮਲ ਨਹੀਂ ਹੋਣੀਆਂ ਚਾਹੀਦੀਆਂ।

ਪ੍ਰਚਾਰ

Snapchat 'ਤੇ ਪ੍ਰਚਾਰ Snap ਦੇ ਪ੍ਰਚਾਰ ਨਿਯਮਾਂ ਅਧੀਨ ਹਨ।

ਸ਼੍ਰੇਣੀ-ਵਿਸ਼ੇਸ਼ ਪਾਬੰਦੀਆਂ
ਸ਼ਰਾਬ

ਵਪਾਰਕ ਸਮੱਗਰੀ ਜੋ ਸ਼ਰਾਬ ਦਾ ਪ੍ਰਚਾਰ ਕਰਦੀ ਹੈ, ਉਸ ਨੂੰ ਕਾਨੂੰਨੀ ਤੌਰ 'ਤੇ ਸ਼ਰਾਬ ਪੀਣ ਦੀ ਲਾਗੂ ਉਮਰ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਵੱਲ ਸੇਧਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਉਹ ਸਮੱਗਰੀ ਵਿਖਾਈ ਜਾ ਰਹੀ ਹੈ, ਜਾਂ ਉਹ ਥਾਵਾਂ ਜਿੱਥੇ ਇਸ ਤਰ੍ਹਾਂ ਦੀ ਸਮੱਗਰੀ ਦੀ ਇਜਾਜ਼ਤ ਨਹੀਂ ਹੈ। ਤੁਹਾਨੂੰ ਉਪਲਬਧ ਟੀਚੇ ਦੇ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੀ ਸਮੱਗਰੀ ਨੂੰ ਸ਼ਰਾਬ ਦੀ ਬਹੁਤ ਜ਼ਿਆਦਾ ਜਾਂ ਗੈਰ-ਜ਼ਿੰਮੇਵਾਰਾਨਾ ਖਪਤ ਜਾਂ ਕਿਸੇ ਸ਼ਰਾਬੀ ਜਾਂ ਹੋਰ ਨਸ਼ੇ ਕਰਨ ਵਾਲ਼ੇ ਵਿਅਕਤੀਆਂ ਨੂੰ ਨਹੀਂ ਦਰਸਾਉਣਾ ਚਾਹੀਦਾ।

ਡੇਟਿੰਗ ਸੇਵਾਵਾਂ

ਵਪਾਰਕ ਸਮੱਗਰੀ ਜੋ ਡੇਟਿੰਗ ਸੇਵਾਵਾਂ ਦਾ ਪ੍ਰਚਾਰ ਕਰਦੀ ਹੈ, ਉਸ ਨੂੰ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਵੱਲ ਸੇਧਿਤ ਨਹੀਂ ਕੀਤਾ ਜਾਣਾ ਚਾਹੀਦਾ। ਤੁਹਾਨੂੰ ਉਪਲਬਧ ਟੀਚੇ ਦੇ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੀ ਸਮੱਗਰੀ ਕੁਦਰਤੀ ਤੌਰ 'ਤੇ ਜਿਨਸੀ ਸੁਭਾਅ ਵਾਲ਼ੀ, ਲੈਣ-ਦੇਣ ਸਬੰਧੀ ਸਾਥ ਦੇ ਸੰਦਰਭ ਵਾਲ਼ੀ, ਬੇਫ਼ਾਈ ਨੂੰ ਉਤਸ਼ਾਹਤ ਜਾਂ ਮਨਮੋਹਕ ਤਰੀਕੇ ਨਾਲ ਪੇਸ਼ ਕਰਨ ਵਾਲ਼ੀ, ਜਾਂ ਉਹਨਾਂ ਵਿਅਕਤੀਆਂ ਨੂੰ ਦਰਸਾਉਣ ਵਾਲ਼ੀ ਨਹੀਂ ਹੋਣੀ ਚਾਹੀਦੀ ਜੋ ਸੇਵਾ ਦੀ ਵਰਤੋਂ ਕਰਨ ਲਈ ਬਹੁਤ ਘੱਟ ਉਮਰ ਦੇ ਹਨ ਜਾਂ ਘੱਟ ਉਮਰ ਦੇ ਦਿਸਦੇ ਹਨ। Snap ਹੇਠਾਂ ਦਿੱਤੇ ਦੇਸ਼ਾਂ ਨੂੰ ਆਨਲਾਈਨ ਡੇਟਿੰਗ ਸੇਵਾਵਾਂ ਲਈ ਸੇਧਿਤ ਸਮੱਗਰੀ ਦੀ ਆਗਿਆ ਨਹੀਂ ਦਿੰਦਾ: ਅਲਜੀਰੀਆ, ਬਹਿਰੀਨ, ਮਿਸਰ, ਗਾਜ਼ਾ ਅਤੇ ਵੈਸਟ ਬੈਂਕ, ਇਰਾਕ, ਜਾਪਾਨ, ਜੌਰਡਨ, ਕੁਵੈਤ, ਲੇਬਨਾਨ, ਮੋਰੱਕੋ, ਓਮਾਨ, ਪਾਕਿਸਤਾਨ, ਕਤਰ, ਸਾਊਦੀ ਅਰਬ, ਟਿਊਨੀਸ਼ੀਆ, ਅਤੇ ਸੰਯੁਕਤ ਅਰਬ ਅਮੀਰਾਤ।

ਖੁਰਾਕ ਅਤੇ ਤੰਦਰੁਸਤੀ

ਵਪਾਰਕ ਸਮੱਗਰੀ ਜੋ ਭਾਰ ਘਟਾਉਣ ਵਾਲ਼ੇ ਉਤਪਾਦਾਂ ਜਾਂ ਸੇਵਾਵਾਂ ਦਾ ਪ੍ਰਚਾਰ ਕਰਦੀ ਹੈ, ਉਸ ਨੂੰ 18 ਸਾਲ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਵੱਲ ਸੇਧਿਤ ਨਹੀਂ ਕੀਤਾ ਜਾਣਾ ਚਾਹੀਦਾ। ਤੁਹਾਨੂੰ ਉਪਲਬਧ ਟੀਚੇ ਦੇ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਅਜਿਹੀ ਸਮੱਗਰੀ ਵਿੱਚ ਸਿਹਤ ਅਤੇ ਪੋਸ਼ਣ ਸਬੰਧੀ ਦਾਅਵਿਆਂ ਸਮੇਤ ਭੋਜਨ ਉਤਪਾਦਾਂ ਦੇ ਝੂਠੇ ਦਾਅਵੇ ਜਾਂ ਗਲਤ ਵਰਣਨ ਨਹੀਂ ਹੋਣੇ ਚਾਹੀਦੇ ਹਨ।

ਜੂਆ ਸੇਵਾਵਾਂ

ਵਪਾਰਕ ਸਮੱਗਰੀ ਜੋ ਜੂਏ ਦੀਆਂ ਸੇਵਾਵਾਂ ਦਾ ਪ੍ਚਾਰ ਕਰਦੀ ਹੈ, ਉਸ ਨੂੰ ਕਾਨੂੰਨੀ ਤੌਰ 'ਤੇ ਜੂਆ ਖੇਡਣ ਦੀ ਲਾਗੂ ਉਮਰ ਤੋਂ ਘੱਟ ਉਮਰ ਦੇ ਕਿਸੇ ਵੀ ਵਿਅਕਤੀ ਵੱਲ ਸੇਧਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਉਹ ਸਮੱਗਰੀ ਵਿਖਾਈ ਜਾ ਰਹੀ ਹੈ, ਜਾਂ ਉਹ ਥਾਵਾਂ ਜਿੱਥੇ ਇਸ ਤਰ੍ਹਾਂ ਦੀ ਸਮੱਗਰੀ ਦੀ ਇਜਾਜ਼ਤ ਨਹੀਂ ਹੈ। ਤੁਹਾਨੂੰ ਉਪਲਬਧ ਟੀਚੇ ਦੇ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਵਿੱਤੀ ਉਤਪਾਦ ਅਤੇ ਸੇਵਾਵਾਂ

ਵਪਾਰਕ ਸਮੱਗਰੀ ਜੋ ਕੁਝ ਗੁੰਝਲਦਾਰ ਵਿੱਤੀ ਉਤਪਾਦਾਂ ਦਾ ਪ੍ਰਚਾਰ ਕਰਦੀ ਹੈ, ਜਿਸ ਵਿੱਚ ਕ੍ਰਿਪਟੋਕਰੰਸੀ ਵਾਲਿਟ ਅਤੇ ਟ੍ਰੇਡਿੰਗ ਪਲੇਟਫਾਰਮ ਵੀ ਸ਼ਾਮਲ ਹੋ ਸਕਦੇ ਹਨ, ਉਸ ਨੂੰ ਲਾਗੂ ਕਾਨੂੰਨੀ ਉਮਰ ਤੋਂ ਘੱਟ ਦੇ ਕਿਸੇ ਵੀ ਵਿਅਕਤੀ ਵੱਲ ਸੇਧਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਸਮੱਗਰੀ ਵਿਖਾਈ ਜਾ ਰਹੀ ਹੈ ਜਾਂ ਉਹ ਥਾਵਾਂ ਜਿੱਥੇ ਅਜਿਹੀ ਸਮੱਗਰੀ ਦੀ ਇਜਾਜ਼ਤ ਨਹੀਂ ਹੈ। ਤੁਹਾਨੂੰ ਉਪਲਬਧ ਟੀਚੇ ਦੇ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਦਵਾਈਆਂ ਅਤੇ ਸਿਹਤ ਸੰਭਾਲ

ਵਪਾਰਕ ਸਮੱਗਰੀ ਜੋ ਦਵਾਈ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਚਾਰ ਕਰਦੀ ਹੈ, ਜਿਸ ਵਿੱਚ ਆਨਲਾਈਨ ਫਾਰਮੇਸੀ, ਨਿਰਧਾਰਤ ਦਵਾਈਆਂ, ਕਾਉਂਟਰ 'ਤੇ ਮਿਲਣ ਵਾਲ਼ੀਆਂ ਦਵਾਈਆਂ, ਸਿਹਤ ਅਤੇ ਖੁਰਾਕ ਪੂਰਕ, ਕੰਡੋਮ, ਹਾਰਮੋਨਲ ਗਰਭ ਨਿਰੋਧਕ, ਜਾਂ ਕਾਸਮੈਟਿਕ ਸਰਜਰੀ/ਪ੍ਰਕਿਰਿਆਵਾਂ ਸ਼ਾਮਲ ਹਨ, ਇਹਨਾਂ ਨੂੰ ਲਾਗੂ ਉਮਰ ਕਾਨੂੰਨੀ ਉਮਰ ਤੋਂ ਘੱਟ ਦੇ ਕਿਸੇ ਵੀ ਵਿਅਕਤੀ ਵੱਲ ਸੇਧਿਤ ਨਹੀਂ ਕੀਤਾ ਜਾਣਾ ਚਾਹੀਦਾ ਹੈ ਜਿੱਥੇ ਸਮੱਗਰੀ ਵਿਖਾਈ ਜਾ ਰਹੀ ਹੈ ਅਤੇ ਉਹ ਥਾਵਾਂ ਜਿੱਥੇ ਅਜਿਹੀ ਸਮੱਗਰੀ ਦੀ ਇਜਾਜ਼ਤ ਨਹੀਂ ਹੈ। ਤੁਹਾਨੂੰ ਉਪਲਬਧ ਟੀਚੇ ਦੇ ਵਿਕਲਪਾਂ ਦੀ ਵਰਤੋਂ ਕਰਨੀ ਚਾਹੀਦੀ ਹੈ।

ਰਾਜਨੀਤਿਕ ਅਤੇ ਵਕਾਲਤ ਦੇ ਇਸ਼ਤਿਹਾਰ

ਹੇਠਾਂ ਦਿੱਤੇ ਨਾਲ਼ ਸੰਬੰਧਿਤ ਵਪਾਰਕ ਸਮੱਗਰੀ ਦੀ ਇਜਾਜ਼ਤ ਨਹੀਂ ਹੈ:

  • ਜਨਤਕ ਦਫਤਰ ਲਈ ਉਮੀਦਵਾਰਾਂ ਜਾਂ ਪਾਰਟੀਆਂ ਬਾਰੇ ਚੋਣ-ਸਬੰਧਤ ਸਮੱਗਰੀ, ਬੈਲਟ ਉਪਾਅ ਜਾਂ ਲੋਕਮੱਤ, ਰਾਜਨੀਤਿਕ ਕਾਰਵਾਈ ਕਮੇਟੀਆਂ ਅਤੇ ਸਮੱਗਰੀ ਜੋ ਲੋਕਾਂ ਨੂੰ ਵੋਟ ਪਾਉਣ ਜਾਂ ਵੋਟ ਪਾਉਣ ਲਈ ਰਜਿਸਟਰ ਕਰਨ ਵਾਸਤੇ ਪ੍ਰੇਰਿਤ ਕਰਦੀ ਹੈ।

  • ਕਿਸੇ ਸਥਾਨਕ, ਰਾਸ਼ਟਰੀ ਜਾਂ ਵਿਸ਼ਵੀ ਪੱਧਰੀ ਜਾਂ ਜਨਤਕ ਮਹੱਤਤਾ ਵਾਲ਼ੇ ਬਹਿਸ ਦੇ ਮੁੱਦਿਆਂ ਜਾਂ ਸੰਗਠਨਾਂ ਦੇ ਸੰਬੰਧ ਵਿੱਚ ਵਕਾਲਤ ਜਾਂ ਮੁੱਦਿਆਂ ਦੀ ਸਮੱਗਰੀ। ਉਦਾਹਰਨਾਂ ਵਿੱਚ ਸ਼ਾਮਲ ਹਨ: ਗਰਭਪਾਤ ਸਬੰਧੀ ਸਮੱਗਰੀ, ਇਮੀਗ੍ਰੇਸ਼ਨ, ਵਾਤਾਵਰਣ, ਸਿੱਖਿਆ, ਵਿਤਕਰਾ, ਅਤੇ ਬੰਦੂਕਾਂ।

Snapchatters ਆਪਣੇ ਰਾਜਨੀਤਿਕ ਵਿਚਾਰ ਜ਼ਾਹਰ ਕਰਨ ਲਈ ਸੁਤੰਤਰ ਹਨ, ਪਰ Snap ਵੱਲੋਂ ਰਾਜਨੀਤਿਕ ਸੁਨੇਹਿਆਂ ਦੇ ਭੁਗਤਾਨ ਕੀਤੇ ਪ੍ਰਚਾਰ ਨੂੰ ਰਵਾਇਤੀ ਇਸ਼ਤਿਹਾਰ ਫਾਰਮੈਟਾਂ ਤੱਕ ਸੀਮਤ ਕੀਤਾ ਜਾਂਦਾ ਹੈ। ਇਹ ਸਾਡੇ ਭਾਈਚਾਰੇ ਲਈ ਜ਼ਿੰਮੇਵਾਰ ਹੋਣ ਅਤੇ ਪਾਰਦਰਸ਼ਤਾ ਨੂੰ ਕਾਇਮ ਰੱਖਣ ਲਈ ਹੈ। ਰਾਜਨੀਤਿਕ ਇਸ਼ਤਿਹਾਰਬਾਜ਼ੀ ਬਾਰੇ ਹੋਰ ਵੇਰਵਿਆਂ ਲਈ, ਕਿਰਪਾ ਕਰਕੇ ਸਾਡੀਆਂ ਇਸ਼ਤਿਹਾਰਬਾਜ਼ੀ ਨੀਤੀਆਂ ਨੂੰ ਵੇਖੋ।

ਵਰਜਿਤ ਸਮੱਗਰੀ

ਕਿਰਪਾ ਕਰਕੇ ਸਾਡੀਆਂ ਭਾਈਚਾਰਕ ਸੇਧਾਂ ਨਾਲ਼ ਖ਼ੁਦ ਨੂੰ ਜਾਣੂ ਕਰਵਾਓ, ਜੋ ਕਿ Snapchat 'ਤੇ ਵਪਾਰਕ ਸਮੱਗਰੀ ਸਮੇਤ ਸਾਰੀਆਂ ਸਮੱਗਰੀਆਂ ਲਈ ਬੁਨਿਆਦੀ ਮਿਆਰ ਹੈ। ਵਪਾਰਕ ਸਮੱਗਰੀ ਦੇ ਸੰਦਰਭ ਵਿੱਚ, ਅਸੀਂ ਅੱਗੇ ਦਿੱਤੀ ਸਮੱਗਰੀ ਦੀ ਮਨਾਹੀ ਕਰਦੇ ਹਾਂ:

ਬਾਲਗ ਸਮੱਗਰੀ
  • ਕਿਸੇ ਵੀ ਕਿਸਮ ਦੀ ਜਿਨਸੀ ਬੇਨਤੀ

  • ਕਿਸੇ ਵੀ ਸੰਦਰਭ ਵਿੱਚ ਜਣਨ ਅੰਗਾਂ ਦੇ ਚਿਤਰਣ ਅਤੇ ਗ੍ਰਾਫਿਕ ਵਰਣਨ, ਨੰਗੀਆਂ ਡੋਡੀਆਂ ਜਾਂ ਨੰਗੇ ਚਿੱਤੜ, ਜਾਂ ਅਧੂਰੀ ਅਤੇ ਅਸਪਸ਼ਟ ਨਗਨਤਾ (ਜਿਵੇਂ ਕਿ, ਕੋਈ ਵਿਅਕਤੀ ਜੋ ਕਿ ਸਰੀਰ ਦੇ ਪੇਂਟ ਜਾਂ ਈਮੋਜੀ ਨੂੰ ਛੱਡ ਕੇ ਨੰਗਾ ਹੈ)

  • ਕਿਸੇ ਵੀ ਸੰਦਰਭ ਵਿੱਚ, ਖਾਸ ਜਿਨਸੀ ਕਿਰਿਆਵਾਂ ਦਾ ਚਿੱਤਰਣ ਜਾਂ ਹਵਾਲੇ। ਇਸ ਵਿੱਚ ਉਹ ਇਸ਼ਾਰੇ ਸ਼ਾਮਲ ਹਨ ਜੋ ਖਾਸ ਜਿਨਸੀ ਕਿਰਿਆਵਾਂ ਦੀ ਨਕਲ ਕਰਦੇ ਹਨ, ਚੀਜ਼ਾਂ ਨਾਲ ਜਾਂ ਉਹਨਾਂ ਤੋਂ ਬਿਨਾਂ

  • ਡੇਟਿੰਗ ਸੇਵਾਵਾਂ ਜੋ ਆਮ ਜਿਨਸੀ ਮੁਲਾਕਾਤਾਂ 'ਤੇ ਜ਼ੋਰ ਦਿੰਦੀਆਂ ਹਨ

  • ਬਾਲਗ ਮਨੋਰੰਜਨ (ਜਿਵੇਂ ਕਿ, ਪੋਰਨੋਗ੍ਰਾਫੀ, ਜਿਨਸੀ ਲਾਈਵ ਸਟ੍ਰੀਮਾਂ, ਸਟ੍ਰਿਪ ਕਲੱਬ, ਬੁਰਲੇਸਕਿਊ)

  • ਗੈਰ-ਸਹਿਮਤੀ ਵਾਲ਼ੀ ਜਿਨਸੀ ਸਮੱਗਰੀ (ਪਰਚੇ ਜੋ ਲੀਕ, ਨਿਜੀ, ਸੁਝਾਅ ਦੇਣ ਵਾਲ਼ੀਆਂ ਫੋਟੋਆਂ ਪ੍ਰਕਾਸ਼ਿਤ ਕਰਦੇ ਹਨ

  • ਜਿਨਸੀ ਹਿੰਸਾ ਦੇ ਚਿਤਰਣ ਜਾਂ ਬੇਲੋੜੇ ਹਵਾਲੇ

ਸਤਾਉਣਾ
  • ਧੌਂਸ ਦੇਣਾ ਜਾਂ ਸ਼ਰਮਿੰਦਾ ਕਰਨਾ। ਜਿਵੇਂ ਕਿ: ਤੰਦਰੁਸਤੀ ਨਾਲ਼ ਸਬੰਧਤ ਵਪਾਰਕ ਸਮੱਗਰੀ ਨੂੰ ਸਰੀਰ ਦੇ ਆਕਾਰ ਜਾਂ ਮਾਪ ਦੇ ਅਧਾਰ 'ਤੇ ਕਿਸੇ ਨੂੰ ਨੀਵਾਂ ਨਹੀਂ ਵਿਖਾਉਣਾ ਚਾਹੀਦਾ।

  • ਗਾਲਾਂ, ਅਸ਼ਲੀਲਤਾ ਅਤੇ ਅਸ਼ਲੀਲ ਇਸ਼ਾਰੇ

ਧਮਕੀਆਂ
  • ਉਤਪਾਦ ਜਾਂ ਸੇਵਾ ਖਰੀਦਣ ਲਈ ਕਿਸੇ ਨੂੰ ਧਮਕੀ ਜਾਂ ਡਰਾਉਣ ਦੀਆਂ ਕੋਸ਼ਿਸ਼ਾਂ ਕਰਨਾ

ਹਿੰਸਾ ਜਾਂ ਪਰੇਸ਼ਾਨ ਕਰਨ ਵਾਲੀ ਸਮੱਗਰੀ
  • ਖ਼ਬਰਾਂ ਜਾਂ ਦਸਤਾਵੇਜੀ ਸੰਦਰਭ ਤੋਂ ਬਾਹਰ ਗ੍ਰਾਫਿਕ, ਅਸਲ-ਜੀਵਨ ਦੀ ਹਿੰਸਾ

  • ਹਿੰਸਾ ਦੀ ਵਡਿਆਈ, ਜਿਸ ਵਿੱਚ ਖੁਦ ਦਾ ਨੁਕਸਾਨ, ਯੁੱਧ, ਕਤਲ, ਮਾੜਾ ਸਲੂਕ ਜਾਂ ਜਾਨਵਰਾਂ ਨਾਲ਼ ਮਾੜਾ ਸਲੂਕ ਸ਼ਾਮਲ ਹਨ

  • ਪਰੇਸ਼ਾਨ ਕਰਨ ਵਾਲ਼ੇ ਗੰਭੀਰ ਸਰੀਰਕ ਨੁਕਸਾਨ ਦੇ ਗ੍ਰਾਫਿਕ ਚਿਤਰਨ ਜਿਨ੍ਹਾਂ ਦੇ ਨਤੀਜੇ ਵਜੋਂ ਮੌਤ ਜਾਂ ਗੰਭੀਰ ਸੱਟ ਲੱਗ ਸਕਦੀ ਹੈ।

ਗੁੰਮਰਾਹਕੁੰਨ ਸਮੱਗਰੀ
  • ਝੂਠੀ ਜਾਂ ਗੁੰਮਰਾਹਕੁੰਨ ਸਮੱਗਰੀ, ਜਿਸ ਵਿੱਚ ਧੋਖੇਬਾਜ਼ ਦਾਅਵਿਆਂ, ਪੇਸ਼ਕਸ਼ਾਂ, ਕਾਰਜਕੁਸ਼ਲਤਾ ਜਾਂ ਹੋਰ ਕਾਰੋਬਾਰੀ ਅਭਿਆਸ ਸ਼ਾਮਲ ਹਨ

  • ਧੋਖਾਧੜੀ ਵਾਲੇ ਸਮਾਨ ਜਾਂ ਸੇਵਾਵਾਂ ਦਾ ਪ੍ਰਚਾਰ-ਵਧਾਵਾ, ਜਿਨ੍ਹਾਂ ਵਿੱਚ ਨਕਲੀ ਦਸਤਾਵੇਜ਼ ਜਾਂ ਪ੍ਰਮਾਣ-ਪੱਤਰ ਜਾਂ ਨਕਲੀ ਉਤਪਾਦ ਸ਼ਾਮਲ ਹਨ

  • Snapchat ਦੀਆਂ ਵਿਸ਼ੇਸ਼ਤਾਵਾਂ ਜਾਂ ਵੰਨਗੀਆਂ ਦੀ ਦਿੱਖ ਜਾਂ ਕਾਰਜ ਦੀ ਨਕਲ ਕਰਨ ਵਾਲੀ ਸਮੱਗਰੀ ਬਣਾਉਣਾ ਜਾਂ ਸਾਂਝਾ ਕਰਨਾ

  • ਕਾਰਵਾਈ ਲਈ ਧੋਖੇਬਾਜ਼ੀ ਵਾਲ਼ੀਆਂ ਕਾਲਾਂ, ਜਾਂ ਲੈਂਡਿੰਗ ਪੰਨਿਆਂ ਦੇ ਬੇਟ-ਅਤੇ ਸਵਿੱਚ ਲਿੰਕ ਜੋ ਬ੍ਰਾਂਡ ਜਾਂ ਸਮੱਗਰੀ ਦਾ ਪ੍ਰਚਾਰ ਕਰਨ ਨਾਲ਼ ਸਬੰਧਤ ਨਹੀਂ ਹਨ

  • ਸਮੀਖਿਆ ਵਿੱਚ ਰੁਕਾਵਟ ਪੈਦਾ ਕਰਨ ਲਈ, ਸਮੀਖਿਆ ਸਪੁਰਦ ਕਰਨ ਤੋਂ ਬਾਅਦ, ਕਲੌਕਿੰਗ, ਲੈਂਡਿੰਗ ਪੰਨੇ ਉੱਤੇ ਪਹੁੰਚਣ ਵਿੱਚ ਰੁਕਾਵਟ ਪੈਦਾ ਕਰਨਾ ਜਾਂ URL ਦੀ ਸਮੱਗਰੀ ਵਿੱਚ ਸੋਧ ਕਰਨਾ।

  • ਬੇਈਮਾਨ ਵਤੀਰੇ ਨੂੰ ਉਤਸ਼ਾਹਤ ਕਰਨਾ। (ਜਿਵੇਂ ਕਿ, ਜਾਅਲੀ ਆਈ.ਡੀਆਂ, ਸਾਹਿਤਕ ਚੋਰੀ, ਲੇਖ ਲਿਖਣ ਦੀਆਂ ਸੇਵਾਵਾਂ ਨਾਲ਼ ਸਬੰਧਤ ਵਪਾਰਕ ਸਮੱਗਰੀ)

  • ਸਮਾਨ ਦੀ ਡਿਲੀਵਰੀ ਨਾ ਕਰਨਾ, ਜਾਂ ਰਵਾਨਗੀ ਵਿੱਚ ਦੇਰੀ ਜਾਂ ਵਸਤੂ-ਸੂਚੀ ਦੀਆਂ ਸੀਮਾਵਾਂ ਨੂੰ ਗਲਤ ਢੰਗ ਨਾਲ ਪੇਸ਼ ਕਰਨਾ

  • ਅਜਿਹੇ ਉਤਪਾਦਾਂ ਜਾਂ ਸੇਵਾਵਾਂ ਦੇ ਇਸ਼ਤਿਹਾਰ ਜੋ ਮੁੱਖ ਤੌਰ 'ਤੇ ਨਕਲੀ ਉਤਪਾਦਾਂ ਨੂੰ ਵੇਚਣ ਦਾ ਪ੍ਰਚਾਰ ਕਰਦੇ ਹਨ, ਜਿਵੇਂ ਕਿ ਡਿਜ਼ਾਈਨਰਾਂ ਜਾਂ ਅਧਿਕਾਰਿਤ-ਲਸੰਸਸ਼ੁਦਾ ਉਤਪਾਦਾਂ ਦੀ ਨਕਲ

  • ਮਹਾਨ ਹਸਤੀਆਂ ਸਬੰਧੀ ਝੂਠੇ ਪ੍ਰਸੰਸਾ ਪੱਤਰ ਜਾਂ ਉਨ੍ਹਾਂ ਦੀ ਵਰਤੋਂ ਵਾਲੇ ਉਤਪਾਦ ਜਾਂ ਸੇਵਾਵਾਂ

  • ਧੋਖੇਬਾਜ਼ ਵਿੱਤੀ ਉਤਪਾਦ ਜਿਵੇਂ ਕਿ, ਆਵਰਤਕ ਲੋਨ, ਲੁੱਟਣ ਵਾਲੇ ਉਧਾਰ, ਵਿੱਤੀ ਉਤਪਾਦਾਂ ਜਾਂ ਸੇਵਾਵਾਂ ਨਾਲ਼ ਸਬੰਧਤ ਅੰਦਰੂਨੀ ਸੁਝਾਅ, ਤੇਜ਼ੀ ਨਾਲ ਅਮੀਰ ਹੋਣ ਦੀਆਂ ਪੇਸ਼ਕਸ਼ਾਂ, ਪਿਰਾਮਿਡ ਸਕੀਮਾਂ ਜਾਂ ਹੋਰ ਧੋਖੇਬਾਜ਼ ਜਾਂ ਬਹੁਤ ਸੱਚੀਆਂ ਲੱਗਣ ਵਾਲ਼ੀਆਂ ਵਿੱਤੀ ਪੇਸ਼ਕਸ਼ਾਂ,

ਨਫਰਤੀ ਭਾਸ਼ਣ, ਨਫਰਤੀ ਸਮੂਹ, ਅੱਤਵਾਦ ਅਤੇ ਹਿੰਸਕ ਕੱਟੜਪੰਥੀ
  • ਅਜਿਹੀ ਸਮੱਗਰੀ ਜੋ ਕਿਸੇ ਖਾਸ ਜਾਤੀ, ਨਸਲ, ਸੱਭਿਆਚਾਰ, ਦੇਸ਼, ਵਿਸ਼ਵਾਸ, ਰਾਸ਼ਟਰੀ ਮੂਲ, ਉਮਰ, ਜਿਨਸੀ ਸਥਿਤੀ, ਲਿੰਗ, ਲਿੰਗ ਪਛਾਣ ਜਾਂ ਪ੍ਰਗਟਾਵੇ, ਅਪਾਹਜਤਾ ਜਾਂ ਹਾਲਤ, ਜਾਂ ਕਿਸੇ ਸੁਰੱਖਿਅਤ ਸ਼੍ਰੇਣੀ ਦੇ ਕਿਸੇ ਮੈਂਬਰ ਪ੍ਰਤੀ ਨਫਰਤ ਨੂੰ ਦਰਸਾਉਂਦੀ ਹੈ, ਮਾਣ ਘਟਾਉਂਦੀ ਹੈ, ਵਿਤਕਰਾ ਕਰਦੀ ਹੈ ਜਾਂ ਦਿਖਾਉਂਦੀ ਹੈ

ਗੈਰ-ਕਾਨੂੰਨੀ ਸਰਗਰਮੀ
  • ਗੈਰ-ਕਾਨੂੰਨੀ ਸਰਗਰਮੀ ਨੂੰ ਸਹੂਲਤ ਦੇਣਾ ਜਾਂ ਉਤਸ਼ਾਹਿਤ ਕਰਨਾ (ਵਤੀਰਾ, ਉਤਪਾਦ, ਜਾਂ ਉੱਦਮ)। ਉਦਾਹਰਨ ਲਈ:

    • ਜੰਗਲੀ ਜੀਵਾਂ ਦੇ ਗੈਰ-ਕਾਨੂੰਨੀ ਵਪਾਰ ਦਾ ਪ੍ਰਚਾਰ ਕਰਨਾ, ਜਾਂ ਖ਼ਤਰੇ ਵਿੱਚ ਪਏ ਜਾਂ ਲੁਪਤ ਹੋਣ ਦੀ ਸੀਮਾ 'ਤੇ ਪਹੁੰਚੇ ਜੀਵਾਂ ਤੋਂ ਬਣੇ ਉਤਪਾਦ ਅਤੇ ਸੇਵਾਵਾਂ

    • ਅਜਿਹੇ ਉਤਪਾਦਾਂ ਜਾਂ ਸੇਵਾਵਾਂ ਦੇ ਇਸ਼ਤਿਹਾਰ ਜਿਨ੍ਹਾਂ ਨੂੰ ਮੁੱਖ ਤੌਰ 'ਤੇ ਦੂਜਿਆਂ ਦੇ ਬੌਧਿਕ ਜਾਇਦਾਦ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਵਰਤਿਆ ਜਾਂਦਾ ਹੈ, ਜਿਵੇਂ ਕਿ ਉਹ ਉਤਪਾਦ ਜਿਨ੍ਹਾਂ ਨੂੰ ਕਾਪੀਰਾਈਟ ਸੁਰੱਖਿਆ ਵਿਧੀਆਂ ਨੂੰ ਭੰਗ ਕਰਨ ਲਈ ਬਣਾਇਆ ਗਿਆ ਹੈ (ਉਦਾਹਰਨ ਦੇ ਲਈ, ਸਾਫਟਵੇਅਰ ਜਾਂ ਕੇਬਲ ਸਿਗਨਲ ਨੂੰ ਪੜ੍ਹਨ ਵਾਲਾ ਯੰਤਰ)

ਖਤਰਨਾਕ ਸਰਗਰਮੀਆਂ
  • ਖਤਰਨਾਕ ਜਾਂ ਨੁਕਸਾਨਦੇਹ ਸਰਗਰਮੀਆਂ ਵਿੱਚ ਭਾਗੀਦਾਰੀ ਨੂੰ ਉਤਸ਼ਾਹਿਤ ਕਰਨਾ ਜਾਂ ਸੂਚੀਬੱਧ ਕਰਨਾ, ਜਿਵੇਂ ਕਿ ਡਰਾਈਵਿੰਗ ਦੌਰਾਨ Snap ਲੈਣਾ ਜਾਂ ਗੈਰ-ਭੋਜਨ ਵਾਲ਼ੀਆਂ ਚੀਜ਼ਾਂ ਨੂੰ ਖਾਣਾ।

ਨਸ਼ੀਲੇ ਪਦਾਰਥ ਅਤੇ ਤੰਬਾਕੂ
  • ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਵਰਤੋਂ ਜਾਂ ਦਵਾਈਆਂ ਦੀ ਮਨੋਰੰਜਕ ਵਰਤੋਂ ਦਾ ਚਿਤਰਣ।

  • ਜਨਤਕ ਸਿਹਤ ਸੁਨੇਹਿਆਂ ਜਾਂ ਸਿਗਰਟਨੋਸ਼ੀ ਬੰਦ ਕਰਨ ਦੇ ਸੰਦਰਭ ਨੂੰ ਛੱਡ ਕੇ, ਸਿਗਰਟਨੋਸ਼ੀ ਜਾਂ ਵਾਸ਼ਪ ਦਾ ਚਿਤਰਣ।

ਹਥਿਆਰ ਅਤੇ ਵਿਸਫੋਟਕ

ਅਜਿਹੀ ਸਮੱਗਰੀ ਜੋ ਹਥਿਆਰਾਂ ਅਤੇ ਵਿਸਫੋਟਕਾਂ ਅਤੇ ਸੰਬੰਧਿਤ ਉਪਕਰਨਾਂ ਦਾ ਪ੍ਰਚਾਰ ਕਰਦੀ ਹੈ। ਇਸ ਵਿੱਚ ਹਥਿਆਰ, ਗੋਲਾ ਬਾਰੂਦ, ਆਤਿਸ਼ਬਾਜ਼ੀ, ਲੜਾਈ ਦੇ ਚਾਕੂ ਅਤੇ ਮਿਰਚਾਂ ਵਾਲੀ ਸਪਰੇਅ ਸ਼ਾਮਲ ਹਨ।