Snap ਸਪੌਟਲਾਈਟ ਸਪੁਰਦਗੀ ਅਤੇ ਆਮਦਨ ਦੀਆਂ ਮਦਾਂ ਦੇ ਅਪਡੇਟ

Snap ਸਪੌਟਲਾਈਟ ਸਪੁਰਦਗੀ ਅਤੇ ਆਮਦਨ ਦੀਆਂ ਮਦਾਂ ਦੇ ਅੱਪਡੇਟ


ਪ੍ਰਭਾਵੀ: 1 ਜਨਵਰੀ 2024

ਅਸੀਂ Snap ਸਪੌਟਲਾਈਟ ਸਪੁਰਦਗੀ ਅਤੇ ਆਮਦਨ ਦੀਆਂ ਮਦਾਂ (“ਮਦਾਂ”) ਵਿੱਚ ਕੁਝ ਤਬਦੀਲੀਆਂ ਕਰ ਰਹੇ ਹਾਂ, ਜੋ ਕਿ ਉੱਪਰ ਸੂਚੀਬੱਧ “ਪ੍ਰਭਾਵੀ” ਮਿਤੀ ਨੂੰ ਪ੍ਰਭਾਵੀ ਹੋਣਗੀਆਂ। ਮਦਾਂ ਦਾ ਪੂਰਵ ਸੰਸਕਰਣ, ਜੋ ਕਿ ਪ੍ਰਭਾਵੀ ਮਿਤੀ ਤੱਕ ਪ੍ਰਭਾਵੀ ਰਹੇਗਾ, ਇੱਥੇ ਉਪਲਬਧ ਹੈ।  ਕਿਰਪਾ ਕਰਕੇ ਅੱਪਡੇਟ ਕੀਤੀਆਂ ਮਦਾਂ ਦੀ ਧਿਆਨ ਨਾਲ ਸਮੀਖਿਆ ਕਰੋ ਅਤੇ ਖੁਦ ਨੂੰ ਤਬਦੀਲੀਆਂ ਬਾਰੇ ਜਾਣੂ ਕਰਵਾਓ। ਤੁਹਾਡੀ ਸਹੂਲਤ ਲਈ, ਅਸੀਂ ਹੇਠਾਂ ਕੁਝ ਤਬਦੀਲੀਆਂ ਨੂੰ ਉਜਾਗਰ ਕਰ ਰਹੇ ਹਾਂ ਜੋ ਤੁਹਾਡੇ ਲਈ ਸਭ ਤੋਂ ਮਹੱਤਵਪੂਰਨ ਹੋ ਸਕਦੀਆਂ ਹਨ: 

  • ਅਸੀਂ ਯੋਗਤਾ ਹਾਸਲ ਕਰਨ ਵਾਲੀ Snap ਲਈ ਯੋਗਤਾ ਦੇ ਮਾਪਦੰਡ ਵਿੱਚ ਸੋਧ ਕਰ ਰਹੇ ਹਾਂ। ਅਸੀਂ (i) ਦ੍ਰਿਸ਼ ਦੀ ਘੱਟੋ-ਘੱਟ ਸੀਮਾ ਨੂੰ ਵਧਾ ਕੇ 10,000 ਕੁੱਲ ਵਿਲੱਖਣ ਵੀਡੀਓ ਦ੍ਰਿਸ਼ ਕਰ ਦਿੱਤਾ ਹੈ ਅਤੇ (ii) ਉਨ੍ਹਾਂ ਦਿਨਾਂ ਦੀ ਗਿਣਤੀ ਘਟਾ ਦਿੱਤੀ ਹੈ ਜਿਨ੍ਹਾਂ 'ਤੇ ਘੱਟੋ-ਘੱਟ 5 ਦਿਨਾਂ ਲਈ 10 ਵਿਲੱਖਣ Snaps ਸਪੁਰਦ ਕੀਤੀਆਂ ਜਾਣੀਆਂ ਚਾਹੀਦੀਆਂ ਹਨ। ਇਹ ਤਬਦੀਲੀਆਂ ਭੁਗਤਾਨ ਵਾਸਤੇ ਤੁਹਾਡੀ ਯੋਗਤਾ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਰੱਖਦੀਆਂ ਹਨ, ਅਤੇ ਤੁਹਾਡੇ ਵੱਲੋਂ ਪ੍ਰਾਪਤ ਕਰਨ ਦੇ ਯੋਗ ਹੋਣ ਦੀ ਬਾਰੰਬਾਰਤਾ ਅਤੇ ਰਕਮ ਦੋਵਾਂ ਨੂੰ ਪ੍ਰਭਾਵਿਤ ਕਰ ਸਕਦੀਆਂ ਹਨ।  ਵਧੇਰੇ ਜਾਣਕਾਰੀ ਵਾਸਤੇ ਕਿਰਪਾ ਕਰਕੇ ਅੱਪਡੇਟ ਕੀਤੇ "ਸਪੌਟਲਾਈਟ ਭੁਗਤਾਨ ਯੋਗਤਾ" ਭਾਗ ਦੀ ਸਮੀਖਿਆ ਕਰੋ।

ਜੇ ਤੁਸੀਂ ਤਬਦੀਲੀਆਂ ਨਾਲ ਸਹਿਮਤ ਹੋਣਾ ਚਾਹੁੰਦੇ ਹੋ, ਤਾਂ ਅੱਪਡੇਟ ਕੀਤੀਆਂ ਮਦਾਂ ਨਾਲ ਸਹਿਮਤ ਹੋਣ ਲਈ Snapchat ਐਪਲੀਕੇਸ਼ਨ ਵਿੱਚ ਜਾਂ ਵੈੱਬ (ਜਿਵੇਂ ਵੀ ਲਾਗੂ ਹੋਵੇ) ਰਾਹੀਂ ਕਹੇ ਜਾਣ 'ਤੇ ਕਿਰਪਾ ਕਰਕੇ “ਠੀਕ ਹੈ” ਨੂੰ ਦਬਾਓ। ਜੇ ਤੁਸੀਂ ਅੱਪਡੇਟ ਕੀਤੀਆਂ ਮਦਾਂ ਨਾਲ ਸਹਿਮਤ ਨਹੀਂ ਹੋਣਾ ਚਾਹੁੰਦੇ ਹੋ, ਤਾਂ ਤੁਹਾਨੂੰ ਲਾਜ਼ਮੀ ਤੌਰ 'ਤੇ ਉੱਪਰ ਸੂਚੀਬੱਧ “ਪ੍ਰਭਾਵੀ” ਮਿਤੀ ਤੋਂ ਪਹਿਲਾਂ ਸਪੌਟਲਾਈਟ ਨੂੰ ਵਰਤਣਾ ਬੰਦ ਕਰ ਦੇਣਾ ਚਾਹੀਦਾ ਹੈ।

ਹਮੇਸ਼ਾ ਦੀ ਤਰ੍ਹਾਂ, ਜੇ ਤੁਹਾਡੇ ਕੋਈ ਵੀ ਸਵਾਲ ਹਨ, ਤਾਂ ਬਸ ਸਾਡੇ ਨਾਲ ਸੰਪਰਕ ਕਰੋ

ਧੰਨਵਾਦ!

Team Snapchat