Snapchat+ ਗਾਹਕੀ ਦੇ ਤੋਹਫ਼ੇ ਦੀਆਂ ਮਦਾਂ

ਪ੍ਰਭਾਵੀ: 15 ਅਗਸਤ 2023

ਜਾਣ-ਪਛਾਣ

ਕਿਰਪਾ ਕਰਕੇ ਇਨ੍ਹਾਂ Snapchat+ ਤੋਹਫ਼ੇ ਦੀਆਂ ਮਦਾਂ ("Snapchat+ ਤੋਹਫ਼ੇ ਦੀਆਂ ਮਦਾਂ") ਨੂੰ ਧਿਆਨ ਨਾਲ ਪੜ੍ਹੋ। Snapchat+ ਤੋਹਫ਼ੇ ਦੀਆਂ ਇਹ ਮਦਾਂ ਤੁਹਾਡੇ ਅਤੇ Snap ਵਿਚਕਾਰ ਕਨੂੰਨੀ ਤੌਰ 'ਤੇ ਬੱਝਵਾਂ ਸਮਝੌਤਾ ਬਣਾਉਂਦੀਆਂ ਹਨ ਅਤੇ Snapchat+ (“Snapchat+ ਗਾਹਕੀ”) ਦੀ ਤੁਹਾਡੀ ਖਰੀਦ ਅਤੇ ਕਿਸੇ ਹੋਰ Snapchat ਵਰਤੋਂਕਾਰ ਨੂੰ ਤੋਹਫ਼ੇ ਵਿੱਚ ਦੇਣ ਨੂੰ ਨਿਯੰਤ੍ਰਿਤ ਕਰਦੀਆਂ ਹਨ। Snapchat+ ਤੋਹਫ਼ੇ ਦੀਆਂ ਇਹ ਮਦਾਂ Snapchat+ ਗਾਹਕੀ ਦੀਆਂ ਮਦਾਂ ਅਤੇ ਕਿਸੇ ਹੋਰ ਲਾਗੂ ਮਦਾਂ, ਸੇਧਾਂ ਅਤੇ ਨੀਤੀਆਂ ਦੇ ਹਵਾਲੇ ਨਾਲ ਸ਼ਾਮਲ ਕੀਤੀਆਂ ਗਈਆਂ ਹਨ। ਜਿਸ ਹੱਦ ਤੱਕ Snapchat+ ਤੋਹਫ਼ੇ ਦੀਆਂ ਇਹ ਮਦਾਂ ਕਿਸੇ ਵੀ ਹੋਰ ਮਦਾਂ ਨਾਲ ਟਕਰਾਉਂਦੀਆਂ ਹਨ, Snapchat+ ਤੋਹਫ਼ੇ ਦੀਆਂ ਇਹ ਮਦਾਂ Snapchat+ ਗਾਹਕੀਆਂ ਨੂੰ ਤੋਹਫ਼ੇ ਵਿੱਚ ਦੇਣ ਦੇ ਸੰਬੰਧ ਵਿੱਚ ਨਿਯੰਤ੍ਰਿਤ ਕਰਨਗੀਆਂ। Snapchat+ ਗਾਹਕੀਆਂ ਨੂੰ ਤੋਹਫ਼ੇ ਵਿੱਚ ਦੇਣ ਦੀ ਸਮਰੱਥਾ Snap ਦੀ ਸੇਵਾ ਦੀਆਂ ਮਦਾਂ ਵਿੱਚ ਪਰਿਭਾਸ਼ਿਤ ਕੀਤੀਆਂ Snap ਦੀਆਂ "ਸੇਵਾਵਾਂ" ਦਾ ਹਿੱਸਾ ਹੈ।

1. ਤੋਹਫ਼ਾ ਗਾਹਕੀ ਦੀ ਖਰੀਦ

ਅਸੀਂ ਤੁਹਾਨੂੰ ਸੇਵਾਵਾਂ ("ਤੋਹਫ਼ਾ ਗਾਹਕੀ") ਰਾਹੀਂ ਪਹਿਲਾਂ ਤੋਂ ਭੁਗਤਾਨਸ਼ੁਦਾ Snapchat+ ਗਾਹਕੀ ਖਰੀਦਣ ਅਤੇ ਕਿਸੇ ਹੋਰ Snapchat ਵਰਤੋਂਕਾਰ ਨੂੰ ਤੋਹਫ਼ੇ ਵਿੱਚ ਦੇਣ ਦੀ ਯੋਗਤਾ ਦੇ ਸਕਦੇ ਹਾਂ। ਤੁਸੀਂ ਸੇਵਾਵਾਂ ਰਾਹੀਂ ਜਾਂ ਅਜਿਹੇ ਹੋਰ ਸਾਧਨਾਂ ਰਾਹੀਂ ਤੋਹਫ਼ਾ ਗਾਹਕੀ ਖਰੀਦ ਸਕਦੇ ਹੋ ਜੋ ਅਸੀਂ ਸਮੇਂ-ਸਮੇਂ 'ਤੇ ਉਪਲਬਧ ਕਰਵਾ ਸਕਦੇ ਹਾਂ ਅਤੇ ਕੋਈ ਵੀ ਖਰੀਦ Snapchat+ ਗਾਹਕੀ ਦੀਆਂ ਮਦਾਂ ਵਿੱਚ ਨਿਰਧਾਰਤ ਭੁਗਤਾਨ ਮਦਾਂ ਵੱਲੋਂ ਨਿਯੰਤ੍ਰਿਤ ਕੀਤੀ ਜਾਵੇਗੀ। ਤੁਹਾਡੇ ਵੱਲੋਂ ਤੋਹਫ਼ਾ ਗਾਹਕੀ ਖਰੀਦਣ ਤੋਂ ਬਾਅਦ, ਤੁਹਾਡੇ ਵੱਲੋਂ ਮਨੋਨੀਤ ਪ੍ਰਾਪਤਕਰਤਾ ("ਪ੍ਰਾਪਤਕਰਤਾ") ਨੂੰ ਸੇਵਾਵਾਂ ਰਾਹੀਂ ਸੂਚਨਾ ਮਿਲੇਗੀ ਕਿ ਤੁਸੀਂ ਉਨ੍ਹਾਂ ਲਈ ਤੋਹਫ਼ਾ ਗਾਹਕੀ ਖਰੀਦੀ ਹੈ ਅਤੇ ਪ੍ਰਾਪਤਕਰਤਾ ਨੂੰ ਸੇਵਾਵਾਂ 'ਤੇ ਤੋਹਫ਼ਾ ਗਾਹਕੀ ਨੂੰ ਰੀਡੀਮ ਕਰਨ ਦਾ ਵਿਕਲਪ ਮਿਲੇਗਾ।

ਸੰਖੇਪ ਵਿੱਚ: ਤੁਸੀਂ ਪਹਿਲਾਂ ਤੋਂ ਭੁਗਤਾਨਸ਼ੁਦਾ Snapchat ਗਾਹਕੀਆਂ ਖਰੀਦ ਸਕਦੇ ਹੋ ਅਤੇ ਹੇਠਾਂ ਦਿੱਤੀਆਂ ਇਹਨਾਂ ਮਦਾਂ ਮੁਤਾਬਕ ਸੇਵਾਵਾਂ ਦੇ ਹੋਰਾਂ ਵਰਤੋਂਕਾਰਾਂ ਨੂੰ ਤੋਹਫ਼ੇ ਵਜੋਂ ਦੇ ਸਕਦੇ ਹੋ।

2. ਤੋਹਫ਼ਾ ਗਾਹਕੀ ਨੂੰ ਰੀਡੀਮ ਕਰਨਾ

ੳ. ਤੋਹਫ਼ਾ ਗਾਹਕੀ ਨੂੰ ਪ੍ਰਾਪਤ ਕਰਨ ਅਤੇ ਰੀਡੀਮ ਕਰਨ ਲਈ, ਪ੍ਰਾਪਤ ਕਰਤਾ ਦਾ Snapchat ਖਾਤਾ ਹੋਣਾ ਚਾਹੀਦਾ ਹੈ ਅਤੇ ਤੁਹਾਨੂੰ ਸੇਵਾਵਾਂ ਰਾਹੀਂ ਦੋਸਤ ਵਜੋਂ ਉਹਨਾਂ ਨਾਲ ਜੁੜਿਆ ਹੋਣਾ ਚਾਹੀਦਾ ਹੈ। ਤੋਹਫ਼ਾ ਗਾਹਕੀਆਂ ਨੂੰ ਸਿਰਫ਼ ਸੇਵਾਵਾਂ ਰਾਹੀਂ ਹੀ ਪ੍ਰਾਪਤਕਰਤਾ ਵੱਲੋਂ ਉਨ੍ਹਾਂ ਦਾ Snapchat ਖਾਤਾ ਵਰਤ ਕੇ ਜਾਂ ਅਜਿਹੇ ਹੋਰ ਸਾਧਨਾਂ ਰਾਹੀਂ ਰੀਡੀਮ ਕੀਤਾ ਜਾ ਸਕਦਾ ਹੈ ਜੋ ਅਸੀਂ ਸਮੇਂ-ਸਮੇਂ 'ਤੇ ਉਪਲਬਧ ਕਰਵਾ ਸਕਦੇ ਹਾਂ। ਤੋਹਫ਼ਾ ਗਾਹਕੀ ਦੇ ਹਿਸਾਬ ਨਾਲ ਪ੍ਰਾਪਤਕਰਤਾ ਦੀ Snapchat+ ਦੀ ਵਰਤੋਂ Snap ਦੀ ਸੇਵਾ ਦੀਆਂ ਮਦਾਂ ਅਤੇ ਕਿਸੇ ਹੋਰ ਲਾਗੂ ਮਦਾਂ, ਸੇਧਾਂ ਅਤੇ ਨੀਤੀਆਂ ਦੀ ਪਾਲਣਾ ਦੇ ਅਧੀਨ ਹੈ।

ਅ. ਇੱਕ ਵਾਰ ਤੋਹਫ਼ਾ ਗਾਹਕੀ ਦੇ ਪ੍ਰਾਪਤਕਰਤਾ ਵੱਲੋਂ ਇਸਨੂੰ ਰੀਡੀਮ ਕਰਨ ਤੋਂ ਬਾਅਦ, ਪ੍ਰਾਪਤਕਰਤਾ ਨੂੰ ਤੋਹਫ਼ਾ ਗਾਹਕੀ ਦੀ ਮਿਆਦ ਲਈ ਬਿਲ ਨਹੀਂ ਭੇਜਿਆ ਜਾਵੇਗਾ। ਤੋਹਫ਼ਾ ਗਾਹਕੀ ਹੇਠਾਂ ਦਿੱਤੇ ਸਮੇਂ ਮੁਤਾਬਕ ਸ਼ੁਰੂ ਹੋਵੇਗੀ: (i) ਜੇ ਪ੍ਰਾਪਤਕਰਤਾ ਕੋਲ ਉਨ੍ਹਾਂ ਦੀ ਮੌਜੂਦਾ ਬਿਲਿੰਗ ਦੀ ਮਿਆਦ ਦੇ ਅੰਤ ਵਿੱਚ ਪਹਿਲਾਂ ਤੋਂ ਹੀ ਭੁਗਤਾਨ ਕੀਤੀ, ਸਰਗਰਮ Snapchat+ ਗਾਹਕੀ ਹੈ, ਜਦੋਂ ਤੱਕ ਉਨ੍ਹਾਂ ਕੋਲ ਸਰਗਰਮ ਗਾਹਕੀ ਪੇਸ਼ਕਸ਼ ਨਹੀਂ ਹੈ, ਜਿਸ ਸਥਿਤੀ ਵਿੱਚ ਗਾਹਕੀ ਦੀ ਪੇਸ਼ਕਸ਼ ਦੀ ਮਿਆਦ ਪੁੱਗਣ 'ਤੇ ਤੋਹਫ਼ਾ ਗਾਹਕੀ ਸ਼ੁਰੂ ਹੋ ਜਾਵੇਗੀ; (ii) ਜੇ ਤੋਹਫ਼ਾ ਗਾਹਕੀ ਨੂੰ ਰੀਡੀਮ ਕਰਨ ਤੋਂ ਬਾਅਦ ਰਿਡੀਮ ਕਰਨ ਵੇਲੇ ਪ੍ਰਾਪਤਕਰਤਾ ਕੋਲ ਸਰਗਰਮ Snapchat+ ਗਾਹਕੀ ਨਹੀਂ ਹੈ; ਜਾਂ (iii) ਜੇ ਮੌਜੂਦਾ ਤੋਹਫ਼ਾ ਗਾਹਕੀ ਦੀ ਮਿਆਦ ਪੁੱਗਣ ਦੇ ਸਮੇਂ ਪ੍ਰਾਪਤਕਰਤਾ ਕੋਲ ਪਹਿਲਾਂ ਤੋਂ ਹੀ ਸਰਗਰਮ ਤੋਹਫ਼ਾ ਗਾਹਕੀ ਹੈ (Snapchat+ ਗਾਹਕੀ ਤੋਹਫ਼ੇ ਵਿੱਚ ਦੇਣ ਦੀਆਂ ਇਨ੍ਹਾਂ ਮਦਾਂ ਵਿੱਚ ਨਿਰਧਾਰਤ ਕਿਸੇ ਵੀ ਪਾਬੰਦੀ ਦੇ ਅਧੀਨ)।

ੲ. ਹੋਰ Snapchat+ ਗਾਹਕੀਆਂ ਦੇ ਉਲਟ, ਤੋਹਫ਼ਾ ਗਾਹਕੀਆਂ ਉਦੋਂ ਤੱਕ ਆਪਣੇ ਆਪ ਨਵਿਆਈਆਂ ਨਹੀਂ ਜਾਂਦੀਆਂ ਹਨ ਜਦੋਂ ਤੱਕ ਪ੍ਰਾਪਤਕਰਤਾ: (i) Snapchat+ ਗਾਹਕੀ ਦੀਆਂ ਮਦਾਂ ਮੁਤਾਬਕ ਭੁਗਤਾਨਸ਼ੁਦਾ Snapchat+ ਗਾਹਕੀ ਨੂੰ ਖਰੀਦ ਕੇ ਨਵਿਆਉਣਾ ਨਹੀਂ ਚੁਣਦਾ; ਜਾਂ (ii) ਤੋਹਫ਼ਾ ਗਾਹਕੀ ਨੂੰ ਰੀਡੀਮ ਕਰਨ ਵੇਲੇ ਭੁਗਤਾਨਸ਼ੁਦਾ ਸਰਗਰਮ Snapchat+ ਗਾਹਕੀ ਸੀ (ਉਸ ਸਮੇਂ ਉਨ੍ਹਾਂ ਦੇ ਖਾਤੇ 'ਤੇ ਲਾਗੂ ਹੋਣ ਵਾਲੀ ਕਿਸੇ ਵੀ ਮੌਜੂਦਾ ਗਾਹਕੀ ਪੇਸ਼ਕਸ਼ ਦੇ ਬਾਵਜੂਦ) ਅਤੇ ਤੁਹਾਡੀਆਂ ਸਾਰੀਆਂ ਰੀਡੀਮ ਕੀਤੀਆਂ ਤੋਹਫ਼ਾ ਗਾਹਕੀਆਂ ਦੀ ਮਿਆਦ ਪੁੱਗਣ ਤੋਂ ਪਹਿਲਾਂ ਤੁਹਾਡੀ ਭੁਗਤਾਨਸ਼ੁਦਾ Snapchat+ ਗਾਹਕੀ ਨੂੰ ਰੱਦ ਨਹੀਂ ਕੀਤਾ। ਜੇ ਪ੍ਰਾਪਤਕਰਤਾ ਤੋਹਫ਼ਾ ਗਾਹਕੀ ਦੀ ਮਿਆਦ ਪੁੱਗਣ ਤੋਂ ਬਾਅਦ ਆਪਣੀ Snapchat+ ਗਾਹਕੀ ਨੂੰ ਨਵਿਆਉਣਾ ਚੁਣਦਾ ਹੈ ਜਾਂ ਤੋਹਫ਼ਾ ਗਾਹਕੀ ਦੀ ਸਮਾਪਤੀ ਤੋਂ ਪਹਿਲਾਂ ਆਪਣੀ ਭੁਗਤਾਨਸ਼ੁਦਾ Snapchat+ ਗਾਹਕੀ ਨੂੰ ਰੱਦ ਨਹੀਂ ਕਰਦਾ ਹੈ, ਤਾਂ ਤੋਹਫ਼ਾ ਗਾਹਕੀ ਦੀ ਮਿਆਦ ਸਮਾਪਤ ਹੋਣ ਤੋਂ ਬਾਅਦ, ਉਨ੍ਹਾਂ ਨੂੰ ਉਨ੍ਹਾਂ ਦੀ ਗਾਹਕੀ ਲਈ Snapchat+ ਗਾਹਕੀ ਦੀਆਂ ਮਦਾਂ ਮੁਤਾਬਕ ਬਿਲ ਭੇਜਿਆ ਜਾਵੇਗਾ।

ਸ. ਪ੍ਰਾਪਤਕਰਤਾ ਇੱਕ ਵਾਰ ਵਿੱਚ ਸਿਰਫ਼ ਇੱਕ ਤੋਹਫ਼ਾ ਗਾਹਕੀ ਨੂੰ ਰੀਡੀਮ ਕਰ ਸਕਦੇ ਹਨ, ਭਾਵੇਂ ਉਨ੍ਹਾਂ ਨੂੰ ਜਿੰਨੀਆਂ ਮਰਜ਼ੀ ਤੋਹਫ਼ਾ ਗਾਹਕੀਆਂ ਮਿਲਦੀਆਂ ਹਨ। ਤੋਹਫ਼ਾ ਗਾਹਕੀ ਨੂੰ ਰੀਡੀਮ ਕਰਨ ਦੀ ਯੋਗਤਾ ਤੋਹਫ਼ਾ ਦਿੱਤੇ ਜਾਣ ਦੀ ਮਿਤੀ ਤੋਂ 7 ਸਾਲਾਂ ਬਾਅਦ ਸਮਾਪਤ ਹੋ ਜਾਵੇਗੀ, ਜਿਸ ਤੋਂ ਬਾਅਦ ਇਹ ਪ੍ਰਾਪਤਕਰਤਾ ਲਈ ਉਪਲਬਧ ਨਹੀਂ ਹੋਵੇਗੀ ਅਤੇ ਜੇ ਤੋਹਫ਼ਾ ਗਾਹਕੀ ਰੀਡੀਮ ਕੀਤੇ ਜਾਣ ਤੋਂ ਪਹਿਲਾਂ ਹੀ ਸਮਾਪਤ ਹੋ ਜਾਂਦੀ ਹੈ, ਤਾਂ ਤੁਸੀਂ ਰਿਫੰਡ ਦੇ ਹੱਕਦਾਰ ਨਹੀਂ ਹੋਵੋਗੇ। ਕਿਸੇ ਸੇਵਾ ਜਾਂ ਅਸਰਗਰਮ ਰਹਿਣ ਲਈ ਫੀਸ ਨਹੀਂ ਲਈ ਜਾਂਦੀ ਹੈ।

ਸੰਖੇਪ ਵਿੱਚ: ਤੁਸੀਂ ਅਤੇ ਤੋਹਫ਼ਾ ਗਾਹਕੀ ਪ੍ਰਾਪਤ ਕਰਨ ਵਾਲੇ ਦੋਵਾਂ ਨੂੰ Snapchat ਖਾਤੇ ਦੀ ਲੋੜ ਹੈ ਅਤੇ ਤੁਹਾਨੂੰ ਗਾਹਕੀ ਖਰੀਦਣ ਤੋਂ ਪਹਿਲਾਂ ਦੋਸਤ ਵਜੋਂ ਜੁੜਿਆ ਹੋਣਾ ਚਾਹੀਦਾ ਹੈ। ਜੇਕਰ ਪ੍ਰਾਪਤਕਰਤਾ ਕੋਲ ਪਹਿਲਾਂ ਹੀ Snapchat ਗਾਹਕੀ ਹੈ ਜਾਂ ਪਹਿਲਾਂ ਹੀ ਇੱਕ ਜਾਂ ਵੱਧ ਰੀਡੀਮ ਨਾ ਕੀਤੀਆਂ ਤੋਹਫ਼ਾ ਗਾਹਕੀਆਂ ਹਨ, ਤਾਂ ਤੋਹਫ਼ਾ ਗਾਹਕੀ ਸ਼ੁਰੂ ਕਰਨਾ ਉਪਰੋਕਤ ਸਮੇਂ ਮੁਤਾਬਕ ਹੋਵੇਗਾ। ਤੋਹਫ਼ਾ ਗਾਹਕੀਆਂ ਇੱਕ ਵਾਰ ਮਿਆਦ ਪੁੱਗਣ ਤੋਂ ਬਾਅਦ ਆਪਣੇ ਆਪ ਨਵਿਆਈਆਂ ਨਹੀਂ ਜਾਂਦੀਆਂ ਹਨ ਜਦੋਂ ਤੱਕ ਪ੍ਰਾਪਤਕਰਤਾ Snapchat+ ਲਈ ਸਰਗਰਮ ਭੁਗਤਾਨਸ਼ੁਦਾ ਗਾਹਕੀ ਪ੍ਰਾਪਤ ਕਰਨ ਵੇਲੇ ਆਪਣੀ ਤੋਹਫ਼ਾ ਗਾਹਕੀ ਨੂੰ ਰੀਡੀਮ ਨਹੀਂ ਕਰਦਾ। ਬਿਨਾਂ ਰੀਡੀਮ ਕੀਤੀਆਂ ਤੋਹਫ਼ਾ ਗਾਹਕੀਆਂ ਦੀ ਮਿਆਦ ਤੋਹਫ਼ੇ ਦੀ ਮਿਤੀ ਤੋਂ 7 ਸਾਲਾਂ ਬਾਅਦ ਪੁੱਗ ਜਾਵੇਗੀ।

3. ਰਿਫੰਡ ਅਤੇ ਪਾਬੰਦੀਆਂ

ਤੋਹਫ਼ਾ ਗਾਹਕੀਆਂ ਦਾ ਕਿਸੇ ਵਿਅਕਤੀ ਜਾਂ ਖਾਤੇ ਨੂੰ ਤਬਾਦਲਾ, ਸੌਂਪਿਆ, ਮੁੜ ਤੋਹਫ਼ੇ ਵਿੱਚ ਦਿੱਤਾ ਜਾਂ ਮੁੜ ਵੇਚਿਆ ਨਹੀਂ ਜਾ ਸਕਦਾ ਹੈ, ਅਤੇ ਸਿਰਫ਼ ਨਿਯਤ ਪ੍ਰਾਪਤਕਰਤਾ ਵੱਲੋਂ ਰੀਡੀਮ ਕੀਤਾ ਜਾ ਸਕਦਾ ਹੈ। ਜਦੋਂ ਤੱਕ ਲਾਗੂ ਕਨੂੰਨ ਮੁਤਾਬਕ ਲੁੜੀਂਦਾ ਨਹੀਂ ਹੁੰਦਾ, ਤੋਹਫ਼ੇ ਵਜੋਂ ਦਿੱਤੀਆਂ ਗਾਹਕੀਆਂ ਵਾਪਸੀਯੋਗ, ਤਬਾਦਲੇਯੋਗ ਜਾਂ ਨਕਦ ਲਈ ਰੀਡੀਮ ਕਰਨਯੋਗ ਨਹੀਂ ਹੁੰਦੀਆਂ ਹਨ। ਕੋਈ ਵੀ ਤੋਹਫ਼ਾ ਗਾਹਕੀਆਂ ਜਿਨ੍ਹਾਂ ਦਾ ਤਬਾਦਲਾ ਕੀਤਾ, ਸੌਂਪਿਆ, ਜਿਨ੍ਹਾਂ ਨੂੰ ਮੁੜ ਤੋਹਫ਼ੇ ਵਿੱਚ ਦਿੱਤਾ ਜਾਂ ਮੁੜ ਵੇਚਿਆ ਗਿਆ ਹੈ, Snap ਦੀ ਸਮਝ ਮੁਤਾਬਕ ਅਵੈਧ ਹੋਣ ਦੇ ਅਧੀਨ ਹਨ। ਕੋਈ ਵੀ ਤੋਹਫ਼ਾ ਗਾਹਕੀਆਂ ਜਿਨ੍ਹਾਂ ਲਈ Snap ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਧੋਖੇ ਨਾਲ ਜਾਂ ਗੈਰ-ਕਨੂੰਨੀ ਢੰਗ ਨਾਲ ਜਾਂ ਕਿਸੇ ਧੋਖੇਬਾਜ਼ ਜਾਂ ਗੈਰ-ਕਨੂੰਨੀ ਉਦੇਸ਼ਾਂ ਲਈ ਖਰੀਦਿਆ ਜਾਂ ਲਿਆ ਗਿਆ, ਉਨ੍ਹਾਂ ਨੂੰ Snap ਵੱਲੋਂ ਅਵੈਧ ਕਰ ਦਿੱਤਾ ਜਾਵੇਗਾ।

ਸੰਖੇਪ ਵਿੱਚ: ਤੋਹਫ਼ਾ ਗਾਹਕੀਆਂ ਦੀ ਵਰਤੋਂ ਸਿਰਫ਼ ਸ਼ੁਰੂਆਤੀ ਪ੍ਰਾਪਤਕਰਤਾ ਵੱਲੋਂ ਕੀਤੀ ਜਾ ਸਕਦੀ ਹੈ ਜਿਸ ਨੂੰ ਤੁਸੀਂ ਖਰੀਦ ਦੌਰਾਨ ਨਿਰਧਾਰਤ ਕਰਦੇ ਹੋ ਅਤੇ ਤੋਹਫ਼ਾ ਗਾਹਕੀਆਂ ਕਿਸੇ ਹੋਰ ਨੂੰ ਮੁੜ-ਵੇਚੀਆਂ ਜਾਂ ਤਬਦੀਲ ਨਹੀਂ ਕੀਤੀਆਂ ਜਾ ਸਕਦੀਆਂ ਹਨ। ਕੁਝ ਅਜਿਹੀਆਂ ਸਥਿਤੀਆਂ ਹਨ ਜਿੱਥੇ ਅਸੀਂ ਕਿਸੇ ਤੋਹਫ਼ਾ ਗਾਹਕੀ ਨੂੰ ਅਯੋਗ ਜਾਂ ਰੱਦ ਕਰ ਸਕਦੇ ਹਾਂ।