ਸੀਮਿਤ ਡੈਟਾ ਵਰਤੋਂ ਦੀਆਂ ਮਦਾਂ

ਪ੍ਰਭਾਵੀ: 3 ਨਵੰਬਰ 2021

ਕਿਰਪਾ ਕਰਕੇ ਨੋਟ ਕਰੋ: ਅਸੀਂ ਇਨ੍ਹਾਂ ਮਦਾਂ ਨੂੰ ਉਪਰੋਕਤ ਮਿਤੀ ਮੁਤਾਬਕ ਅੱਪਡੇਟ ਕੀਤਾ ਹੈ। ਜੇ ਤੁਸੀਂ ਇਨ੍ਹਾਂ ਮਦਾਂ ਦੇ ਪਿਛਲੇ ਵਰਜ਼ਨ ਨਾਲ ਸਹਿਮਤ ਹੋਏ ਹੋ (ਇੱਥੇ ਉਪਲਬਧ ਹੈ), ਤਾਂ ਅੱਪਡੇਟ ਕੀਤੀਆਂ ਮਦਾਂ 17 ਨਵੰਬਰ 2021 ਤੋਂ ਪ੍ਰਭਾਵੀ ਹੋਣਗੀਆਂ।

ਜਾਣ-ਪਛਾਣ

ਸੀਮਿਤ ਡੈਟਾ ਵਰਤੋਂ ਦੀਆਂ ਇਹ ਮਦਾਂ ਤੁਹਾਡੇ ਅਤੇ Snap ਵਿਚਕਾਰ ਕਨੂੰਨੀ ਬੱਝਵਾਂ ਇਕਰਾਰਨਾਮਾ ਬਣਾਉਂਦੀਆਂ ਹਨ, ਅਤੇ ਇਨ੍ਹਾਂ ਨੂੰ ਕਾਰੋਬਾਰ ਸੇਵਾਵਾਂ ਦੀਆਂ ਮਦਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਸੀਮਿਤ ਡੈਟਾ ਵਰਤੋਂ ਦੀਆਂ ਇਨ੍ਹਾਂ ਮਦਾਂ ਵਿੱਚੋਂ ਕੁਝ ਮਦਾਂ ਬਾਰੇ ਕਾਰੋਬਾਰ ਸੇਵਾਵਾਂ ਦੀਆਂ ਮਦਾਂ ਵਿੱਚ ਦੱਸਿਆ ਗਿਆ ਹੈ।

1. ਸੀਮਿਤ ਡੈਟਾ ਵਰਤੋਂ

ਜੇ Snap ਦੀਆਂ ਰੂਪਾਂਤਰਣ ਮਦਾਂ ਦੇ ਤਹਿਤ ਤੁਹਾਡੀਆਂ ਮੋਬਾਈਲ ਐਪਾਂ ਜਾਂ ਵੈੱਬਸਾਈਟਾਂ ਨਾਲ ਸੰਬੰਧਿਤ ਇਵੈਂਟ ਡੈਟਾ ਵਿੱਚ ਸੀਮਿਤ ਡੈਟਾ ਵਰਤੋਂ ਦਾ ਸਿਗਨਲ ਸ਼ਾਮਲ ਹੁੰਦਾ ਹੈ, ਜਿਸ ਦਾ Snap (ਜਿਵੇਂ ਕਿ ਇੱਥੇ ਦੱਸਿਆ ਗਿਆ ਹੈ) ਸਨਮਾਨ ਕਰਦਾ ਹੈ, ਤਾਂ Snap ਸਹਿਮਤ ਹੁੰਦਾ ਹੈ ਕਿ ਉਹ ਵਰਤੋਂਕਾਰ ਦੇ ਡੀਵਾਈਸ ਨੂੰ ਉਸ ਇਵੈਂਟ ਡੈਟਾ ਵਿਚਲੇ ਕਿਸੇ ਪਛਾਣਨਯੋਗ ਵਰਤੋਂਕਾਰ ਜਾਂ ਡੀਵਾਈਸ ਡੈਟਾ ਨੂੰ Snap ਦੀਆਂ ਮੋਬਾਈਲ ਐਪਾਂ ਰਾਹੀਂ ਇਕੱਤਰ ਕੀਤੇ ਵਰਤੋਂਕਾਰ ਨਾਲ ਸਬੰਧਿਤ ਕਿਸੇ ਵੀ ਪਛਾਣਨਯੋਗ ਵਰਤੋਂਕਾਰ ਜਾਂ ਡੀਵਾਈਸ ਡੈਟਾ ਨਾਲ ਸੇਧਿਤ ਇਸ਼ਤਿਹਾਰ ਜਾਂ ਇਸ਼ਤਿਹਾਰ ਦੇ ਮਾਪ ਦੇ ਮਕਸਦਾਂ ਵਾਸਤੇ ਲਿੰਕ ਨਹੀਂ ਕਰੇਗਾ।

2. ਟਕਰਾਅ

ਜੇ ਸੀਮਿਤ ਡੈਟਾ ਵਰਤੋਂ ਦੀਆਂ ਇਨ੍ਹਾਂ ਮਦਾਂ ਦਾ ਕਾਰੋਬਾਰ ਸੇਵਾਵਾਂ ਦੀਆਂ ਮਦਾਂ, ਕੋਈ ਵੀ ਹੋਰ ਪੂਰਕ ਮਦਾਂ ਅਤੇ ਨੀਤੀਆਂ, ਜਾਂ Snap ਦੀ ਸੇਵਾ ਦੀਆਂ ਮਦਾਂ ਨਾਲ ਟਕਰਾਅ ਹੁੰਦਾ ਹੈ, ਤਾਂ ਟਕਰਾਅ ਦੀ ਹੱਦ ਤੱਕ ਪ੍ਰਬੰਧਕੀ ਦਸਤਾਵੇਜ਼ ਘਟਦੇ ਕ੍ਰਮ ਵਿੱਚ ਹੋਣਗੇ: ਸੀਮਿਤ ਡੈਟਾ ਵਰਤੋਂ ਦੀਆਂ ਇਹ ਮਦਾਂ, ਹੋਰ ਪੂਰਕ ਮਦਾਂ ਅਤੇ ਨੀਤੀਆਂ, ਕਾਰੋਬਾਰ ਸੇਵਾਵਾਂ ਦੀਆਂ ਮਦਾਂ, ਅਤੇ Snap ਦੀ ਸੇਵਾ ਦੀਆਂ ਮਦਾਂ