ਕਿਰਪਾ ਕਰਕੇ ਨੋਟ ਕਰੋ: ਅਸੀਂ ਇਨ੍ਹਾਂ ਸਥਾਨਕ ਮਦਾਂ ਨੂੰ ਅੱਪਡੇਟ ਕੀਤਾ ਹੈ, ਜੋ 1 ਅਪ੍ਰੈਲ 2024 ਤੋਂ ਪ੍ਰਭਾਵੀ ਹਨ। ਤੁਸੀਂ ਪਿਛਲੀਆਂ ਸਥਾਨਕ ਮਦਾਂ ਨੂੰ ਇੱਥੇ ਦੇਖ ਸਕਦੇ ਹੋ, ਜੋ ਸਾਰੇ ਵਰਤੋਂਕਾਰਾਂ 'ਤੇ 31 ਮਾਰਚ 2024 ਤੱਕ ਲਾਗੂ ਹੁੰਦੀਆਂ ਹਨ।
ਸਥਾਨਕ ਮਦਾਂ
ਪ੍ਰਭਾਵੀ: 1 ਅਪ੍ਰੈਲ 2024
ਇਹ ਸਥਾਨਕ ਮਦਾਂ ਤੁਹਾਡੇ ਅਤੇ Snap ਦੇ ਵਿਚਕਾਰ ਕਾਨੂੰਨੀ ਤੌਰ 'ਤੇ ਬੱਝਵਾਂ ਇਕਰਾਰਨਾਮਾ ਬਣਾਉਂਦੀਆਂ ਹਨ ਜੇ ਕਾਰੋਬਾਰੀ ਸੇਵਾਵਾਂ ਦੀ ਵਰਤੋਂ ਕਰਨ ਵਾਲੀ ਇਕਾਈ ਦਾ ਹੇਠਾਂ ਸੂਚੀਬੱਧ ਟਿਕਾਣੇ 'ਤੇ ਕਾਰੋਬਾਰ ਦਾ ਮੁੱਖ ਸਥਾਨ ਹੈ, ਅਤੇ ਕਾਰੋਬਾਰ ਸੇਵਾਵਾਂ ਦੀਆਂ ਮਦਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਇਹਨਾਂ ਸਥਾਨਕ ਮਦਾਂ ਵਿੱਚ ਵਰਤੇ ਜਾਣ ਵਾਲੇ ਕੁਝ ਸ਼ਬਦ ਕਾਰੋਬਾਰ ਸੇਵਾਵਾਂ ਦੀਆਂ ਮਦਾਂ ਵਿੱਚ ਪਰਿਭਾਸ਼ਤ ਹਨ।
ਜੇ ਕਾਰੋਬਾਰ ਸੇਵਾਵਾਂ ਦੀ ਵਰਤੋਂ ਕਰਨ ਵਾਲੀ ਸੰਸਥਾ ਦਾ ਹੇਠਾਂ ਸੂਚੀਬੱਧ ਦੇਸ਼ਾਂ ਵਿੱਚੋਂ ਕਿਸੇ ਇੱਕ ਵਿੱਚ ਕਾਰੋਬਾਰ ਦਾ ਮੁੱਖ ਸਥਾਨ ਹੈ ਅਤੇ ਉਹ ਸਮੱਗਰੀ (ਇਸ਼ਤਿਹਾਰਾਂ ਅਤੇ ਕੈਟਾਲਾਗਾਂ ਸਮੇਤ) ਬਣਾਉਣ ਅਤੇ ਪ੍ਰਬੰਧਨ ਕਰਨ ਲਈ, ਭੁਗਤਾਨਾਂ ਲਈ, Snap ਦੇ ਗਾਹਕ ਸੂਚੀ ਦਰਸ਼ਕਾਂ ਦੇ ਪ੍ਰੋਗਰਾਮ ਲਈ ਜਾਂ Snap ਦੇ ਰੂਪਾਂਤਰਨ ਪ੍ਰੋਗਰਾਮ ਲਈ ਕਾਰੋਬਾਰੀ ਸੇਵਾਵਾਂ ਦੀ ਵਰਤੋਂ ਕਰ ਰਹੀ ਹੈ, ਚਾਹੇ ਉਹ ਸੰਸਥਾ ਕਿਤੇ ਅਤੇ ਕਿਸੇ ਹੋਰ ਸਥਾਨ ਲਈ ਏਜੰਟ ਵਜੋਂ ਕੰਮ ਕਰ ਰਹੀ ਹੋਵੇ, ਤਾਂ ਵੀ ਸਵੈ-ਪੇਸ਼ਕਸ਼ ਇਸ਼ਤਿਹਾਰਬਾਜ਼ੀ ਮਦਾਂ, ਭੁਗਤਾਨ ਮਦਾਂ, ਕੈਟਾਲੌਗ ਮਦਾਂ, Snap ਰਚਨਾਤਮਕ ਸੇਵਾਵਾਂ ਦੀਆਂ ਮਦਾਂ, ਗਾਹਕ ਸੂਚੀ ਦਰਸ਼ਕ ਮਦਾਂ, Snap ਰੂਪਾਂਤਰਨ ਮਦਾਂ, ਨਿੱਜੀ ਡੈਟਾ ਮਦਾਂ, ਡੈਟਾ 'ਤੇ ਪ੍ਰਕਿਰਿਆ ਕਰਨ ਦਾ ਸਮਝੌਤਾ, ਮਿਆਰੀ ਇਕਰਾਰਨਾਮੇ ਦੀਆਂ ਧਾਰਾਵਾਂ ਅਤੇ ਕਾਰੋਬਾਰ ਸੇਵਾਵਾਂ ਦੀਆਂ ਮਦਾਂ ਲਈ, “Snap” ਦਾ ਮਤਲਬ ਹੇਠਾਂ ਨਿਰਧਾਰਤ ਸੰਸਥਾ ਹੈ:
ਦੇਸ਼
Snap ਸੰਸਥਾ
ਆਸਟ੍ਰੇਲੀਆ
Snap Aus Pty Ltd
ਆਸਟਰੀਆ
Snap Camera GmbH
ਕੈਨੇਡਾ
Snap ULC
ਫਰਾਂਸ
Snap Group SAS
ਜਰਮਨੀ
Snap Camera GmbH
ਭਾਰਤ
Snap Camera India Private Limited ਦਾ ਰਜਿਸਟਰ ਕੀਤਾ ਪਤਾ Diamond Centre, Unit No 26, near Vardham Industrial Estate Vikhroli (West), Mumbai, Maharashtra India ਹੈ
ਹਾਂਗਕਾਂਗ, ਇੰਡੋਨੇਸ਼ੀਆ, ਜਪਾਨ, ਮਲੇਸ਼ੀਆ, ਪਾਕਿਸਤਾਨ, ਫਿਲੀਪੀਨਜ਼, ਸਿੰਗਾਪੁਰ, ਦੱਖਣੀ ਕੋਰੀਆ
Snap Group Limited ਸਿੰਗਾਪੁਰ ਸ਼ਾਖਾ
ਨਿਊਜ਼ੀਲੈਂਡ
Snap Aus Pty Ltd
ਸਵਿਟਜ਼ਰਲੈਂਡ
Snap Camera GmbH
ਜੇ ਕਾਰੋਬਾਰ ਸੇਵਾਵਾਂ ਦੀ ਵਰਤੋਂ ਕਰਨ ਵਾਲੀ ਸੰਸਥਾ ਦਾ ਕਾਰੋਬਾਰ ਦਾ ਮੁੱਖ ਸਥਾਨ ਚੀਨ ਵਿੱਚ ਹੈ ਅਤੇ ਭੁਗਤਾਨ ਲਈ ਕਾਰੋਬਾਰੀ ਸੇਵਾਵਾਂ ਦੀ ਵਰਤੋਂ ਕਰ ਰਹੀ ਹੈ, ਤਾਂ ਭੁਗਤਾਨ ਮਦਾਂ ਦੇ ਉਦੇਸ਼ਾਂ ਲਈ, ਹੇਠ ਲਿਖੀਆਂ ਪੂਰਕ ਮਦਾਂ ਲਾਗੂ ਹੁੰਦੀਆਂ ਹਨ:
ਖਰਚੇ ਸਥਾਨਕ VAT ਅਤੇ ਸਥਾਨਕ ਸਰਚਾਰਜ ਤੋਂ ਵੱਖ ਹਨ, ਜਿਵੇਂ ਕਿ ਹੇਠਾਂ ਪਰਿਭਾਸ਼ਿਤ ਕੀਤਾ ਗਿਆ ਹੈ। ਤੁਸੀਂ Snap ਦੀ ਤਰਫੋਂ ਢੁਕਵੀਂ ਚੀਨੀ ਟੈਕਸ ਅਥਾਰਟੀ ਨੂੰ ਸਥਾਨਕ VAT ਅਤੇ ਸਥਾਨਕ ਸਰਚਾਰਜ ਭੇਜੋਗੇ ਅਤੇ ਰਿਪੋਰਟ ਕਰੋਗੇ। Snap ਦੀ ਬੇਨਤੀ 'ਤੇ ਤੁਸੀਂ ਤੁਰੰਤ ਢੁਕਵੀਂ ਚੀਨੀ ਟੈਕਸ ਅਥਾਰਟੀ ਵੱਲੋਂ ਜਾਰੀ ਕੀਤੇ ਭੁਗਤਾਨ ਦਾ Snap ਸਬੂਤ ਦੇਵੋਂਗੇ, ਜਿਸ ਵਿੱਚ ਟੈਕਸਯੋਗ ਮਾਲੀਆ ਦੀ ਰਕਮ, ਸਥਾਨਕ ਵੈਟ ਦੀ ਰਕਮ ਅਤੇ ਖਰਚਿਆਂ ਨਾਲ ਸਬੰਧਤ ਸਥਾਨਕ ਸਰਚਾਰਜ ਦੀ ਰਕਮ ਦਾ ਸਬੂਤ ਸ਼ਾਮਲ ਹੈ।
ਤੁਸੀਂ ਲਾਗੂ ਚਲਾਨ ਵਿੱਚ ਨਿਰਧਾਰਤ ਖਰਚਿਆਂ ਵਿੱਚੋਂ ਕੋਈ ਵੀ ਸਥਾਨਕ VAT ਜਾਂ ਸਥਾਨਕ ਸਰਚਾਰਜ ਨਹੀਂ ਰੋਕੋਗੇ। ਜੇ ਤੁਹਾਨੂੰ ਜਾਂ ਇਸ਼ਤਿਹਾਰਦਾਤੇ ਨੂੰ ਖ਼ਰਚਿਆਂ ਵਿੱਚੋਂ ਅਜਿਹੀਆਂ ਰਕਮਾਂ ਨੂੰ ਰੋਕ ਕੇ ਜਾਂ ਕੱਟ ਕੇ ਕਿਸੇ ਸਥਾਨਕ VAT ਜਾਂ ਸਥਾਨਕ ਸਰਚਾਰਜ ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ, ਤਾਂ ਤੁਸੀਂ Snap ਨੂੰ ਲੋੜੀਂਦੀ ਕੋਈ ਵੀ ਵਾਧੂ ਰਕਮ ਅਦਾ ਕਰੋਗੇ ਤਾਂ ਜੋ Snap ਨੂੰ ਲਾਗੂ ਚਲਾਨ ਵਿੱਚ ਨਿਰਧਾਰਤ ਖਰਚਿਆਂ ਦੇ ਬਰਾਬਰ ਸ਼ੁੱਧ ਰਕਮ ਪ੍ਰਾਪਤ ਹੋ ਸਕੇ।
ਇਹਨਾਂ ਭੁਗਤਾਨ ਮਦਾਂ ਦੇ ਉਦੇਸ਼ਾਂ ਲਈ: (ੳ) "ਸਥਾਨਕ ਵੈਟ" ਦਾ ਮਤਲਬ ਹੈ ਚੀਨ ਵਿੱਚ ਲਾਗੂ ਕਾਨੂੰਨ ਦੇ ਤਹਿਤ ਲਗਾਇਆ ਗਿਆ ਵੈਟ (ਕਿਸੇ ਵੀ ਜੁਰਮਾਨੇ ਅਤੇ ਦੇਰ ਨਾਲ ਭੁਗਤਾਨ ਸਰਚਾਰਜ ਸਮੇਤ); ਅਤੇ (ਅ) "ਸਥਾਨਕ ਸਰਚਾਰਜ" ਦਾ ਮਤਲਬ ਹੈ ਭੁਗਤਾਨਯੋਗ ਸਥਾਨਕ ਵੈਟ ਦੀ ਰਕਮ 'ਤੇ ਭੁਗਤਾਨਯੋਗ ਕੋਈ ਵੀ ਟੈਕਸ, ਡਿਊਟੀਆਂ ਜਾਂ ਸਰਚਾਰਜ, ਜਿਸ ਵਿੱਚ ਸ਼ਹਿਰ ਦੀ ਦੇਖਭਾਲ ਅਤੇ ਉਸਾਰੀ ਟੈਕਸ, ਸਿੱਖਿਆ ਸਰਚਾਰਜ, ਸਥਾਨਕ ਸਿੱਖਿਆ ਸਰਚਾਰਜ ਅਤੇ ਕੋਈ ਜੁਰਮਾਨਾ ਅਤੇ ਦੇਰ ਨਾਲ ਭੁਗਤਾਨ ਸਰਚਾਰਜ ਸ਼ਾਮਲ ਹਨ।
ਜੇ ਕਾਰੋਬਾਰ ਸੇਵਾਵਾਂ ਦੀ ਵਰਤੋਂ ਕਰਨ ਵਾਲੀ ਸੰਸਥਾ ਦਾ ਕਾਰੋਬਾਰ ਦਾ ਮੁੱਖ ਸਥਾਨ ਫਰਾਂਸ ਵਿੱਚ ਹੈ, ਤਾਂ ਭੁਗਤਾਨ ਮਦਾਂ, ਦੇ ਉਦੇਸ਼ਾਂ ਲਈ, ਭਾਗ 1 ਵਿੱਚ ਨਿਰਧਾਰਤ ਮਦਾਂ ਤੋਂ ਇਲਾਵਾ ਹੇਠ ਲਿਖੀਆਂ ਪੂਰਕ ਮਦਾਂ ਲਾਗੂ ਹੁੰਦੀਆਂ ਹਨ:
ਦੇਰੀ ਨਾਲ ਭੁਗਤਾਨ ਦੇ ਮਾਮਲੇ ਵਿੱਚ, ਭੁਗਤਾਨ ਦੀ ਮਿਤੀ ਤੋਂ ਫ਼ਰੈਂਚ ਕਾਨੂੰਨੀ ਵਿਆਜ ਦਰ ਦਾ ਤਿੰਨ ਗੁਣਾ ਜੁਰਮਾਨਾ ਲਾਗੂ ਹੋਵੇਗਾ; ਦੇਰ ਨਾਲ ਭੁਗਤਾਨ ਕਰਨ ਨਾਲ ਯੂਰੋ € 40 ਦੀ ਰਕਮ ਦੀਆਂ ਰਿਕਵਰੀ ਫੀਸਾਂ ਲਈ ਤੈਅ ਮੁਆਵਜ਼ਾ ਵੀ ਮਿਲੇਗਾ।
ਜੇ ਕਾਰੋਬਾਰ ਸੇਵਾਵਾਂ ਦੀ ਵਰਤੋਂ ਕਰਨ ਵਾਲੀ ਸੰਸਥਾ ਦਾ ਕਾਰੋਬਾਰ ਦਾ ਮੁੱਖ ਸਥਾਨ ਭਾਰਤ ਵਿੱਚ ਹੈ ਅਤੇ ਭੁਗਤਾਨਾਂ ਲਈ ਕਾਰੋਬਾਰ ਸੇਵਾਵਾਂ ਵਰਤ ਰਹੀ ਹੈ ਤਾਂ ਭੁਗਤਾਨ ਮਦਾਂ ਦੇ ਉਦੇਸ਼ਾਂ ਲਈ, ਅੱਗੇ ਦਿੱਤੀਆਂ ਮਦਾਂ ਲਾਗੂ ਹੁੰਦੀਆਂ ਹਨ ਅਤੇ ਸਥਾਨਕ ਮਦਾਂ ਅਤੇ ਭੁਗਤਾਨ ਮਦਾਂ ਵਿੱਚ ਵਿਵਾਦ ਜਾਂ ਅਸਮਾਨਤਾ ਹੋਣ 'ਤੇ ਇਨ੍ਹਾਂ ਨੂੰ ਤਰਜੀਹ ਦਿੱਤੀ ਜਾਂਦੀ ਹੈ:
ਜੇ ਤੁਹਾਨੂੰ ਜਾਂ ਇਸ਼ਤਿਹਾਰਦਾਤੇ ਨੂੰ ਕਿਸੇ ਵੀ ਟੈਕਸ ਨੂੰ ਰੋਕਣ ਜਾਂ ਕੱਟਣ ਦੀ ਲੋੜ ਹੁੰਦੀ ਹੈ, ਜਾਂ ਖ਼ਰਚੇ ਤੋਂ ਇਲਾਵਾ ਸਰੋਤ 'ਤੇ ਕੱਟੇ ਕਿਸੇ ਟੈਕਸ ("TDS") ਦਾ ਭੁਗਤਾਨ ਕਰਨ ਦੀ ਲੋੜ ਹੁੰਦੀ ਹੈ, ਤਾਂ ਤੁਸੀਂ ਇਹ ਕਰੋਂਗੇ: (ੳ) ਤੁਹਾਡੇ ਲੈਣ-ਦੇਣ 'ਤੇ ਲਾਗੂ ਹੋਣ ਵਾਲੇ ਕਿਸੇ ਵੀ TDS ਨੂੰ ਭਾਰਤੀ ਟੈਕਸ ਅਥਾਰਟੀਆਂ ਨੂੰ ਭੇਜਣ ਲਈ ਜ਼ਿੰਮੇਵਾਰ ਹੋਵੋਂਗੇ; ਅਤੇ (ਅ) ਤੁਰੰਤ Snap ਨੂੰ ਸਮੇਂ ਸਿਰ ਜਾਣਕਾਰੀ ਭੇਜੋਗੇ ਅਤੇ ਜਿਵੇਂ ਕਿ Snap ਭਾਰਤ ਵਿੱਚ ਲਾਗੂ ਕਾਨੂੰਨ ਦੁਆਰਾ ਲੋੜੀਂਦੇ TDS ਸਰਟੀਫਿਕੇਟ (ਫਾਰਮ 16A) ਦੀ ਬੇਨਤੀ ਕਰਦਾ ਹੈ ਜੋ ਇਹ ਸਾਬਤ ਕਰਦਾ ਹੈ ਕਿ ਤੁਸੀਂ ਅਤੇ ਇਸ਼ਤਿਹਾਰਦਾਤੇ ਨੇ ਉਨ੍ਹਾਂ ਟੈਕਸਾਂ ਨੂੰ ਰੋਕਣ ਜਾਂ ਕੱਟਣ ਦੀ ਲੋੜ ਦੀ ਪਾਲਣਾ ਕੀਤੀ ਹੈ।
ਸੰਖੇਪ ਵਿੱਚ: ਜਿਸ Snap ਸੰਸਥਾ ਨਾਲ ਤੁਸੀਂ ਕਾਰੋਬਾਰ ਸੇਵਾਵਾਂ ਦੀ ਵਿਵਸਥਾ ਲਈ ਬੱਝਵੇਂ ਇਕਰਾਰਨਾਮੇ ਵਿੱਚ ਦਾਖਲ ਹੋ ਰਹੇ ਹੋ ਉਸ ਨੂੰ ਤੁਹਾਡੇ ਕਾਰੋਬਾਰ ਦੇ ਮੁੱਖ ਸਥਾਨ ਮੁਤਾਬਕ ਨਿਰਧਾਰਤ ਕੀਤਾ ਜਾਂਦਾ ਹੈ ਜਿਵੇਂ ਕਿ ਇਹਨਾਂ ਸਥਾਨਕ ਮਦਾਂ ਵਿੱਚ ਤੈਅ ਕੀਤਾ ਗਿਆ ਹੈ।