Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ
ਪ੍ਰਭਾਵੀ: 15 ਅਗਸਤ 2025
ਸਾਲਸੀ ਨੋਟਿਸ: ਜੇ ਤੁਸੀਂ ਸੰਯੁਕਤ ਰਾਜ ਵਿੱਚ ਰਹਿੰਦੇ ਹੋ ਜਾਂ ਜੇ ਤੁਹਾਡੇ ਕਾਰੋਬਾਰ ਦਾ ਪ੍ਰਮੁੱਖ ਸਥਾਨ ਸੰਯੁਕਤ ਰਾਜ ਵਿੱਚ ਹੈ, ਤਾਂ ਤੁਸੀਂ ਉਸ ਸਾਲਸੀ ਉਪਬੰਧ ਮੁਤਾਬਕ ਪਾਬੰਦ ਹੁੰਦੇ ਹੋ ਜੋ Snap Inc. ਸੇਵਾ ਦੀਆਂ ਮਦਾਂ ਵਿੱਚ ਨਿਰਧਾਰਤ ਕੀਤਾ ਹੈ।
ਕਿਰਪਾ ਕਰਕੇ ਇਹਨਾਂ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ ਨੂੰ ਧਿਆਨ ਨਾਲ ਪੜ੍ਹੋ। ਇਹ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ ਤੁਹਾਡੇ ਅਤੇ Snap ਦੇ ਵਿਚਕਾਰ ਕਨੂੰਨੀ ਤੌਰ 'ਤੇ ਬੱਝਵਾਂ ਸਮਝੌਤਾ ਬਣਾਉਂਦੀਆਂ ਹਨ ਅਤੇ Snap ਵੱਲੋਂ ਪੇਸ਼ ਕੀਤੇ ਕਿਸੇ ਵੀ ਪ੍ਰੋਗਰਾਮ ਵਿੱਚ ਤੁਹਾਡੀ ਭਾਗੀਦਾਰੀ ਨੂੰ ਨਿਯੰਤਰਿਤ ਕਰਦੀਆਂ ਹਨ ਜੋ ਤੁਹਾਨੂੰ ਇਨਾਮ (“Snapchat ਰੈਫਰਲ ਇਨਾਮ ਪ੍ਰੋਗਰਾਮ”) ਦੇ ਬਦਲੇ ਵਿੱਚ Snapchat ਖਾਤਾ ਬਣਾਉਣ ਲਈ ਸੇਵਾਵਾਂ ਦੇ ਸੰਭਾਵੀ ਵਰਤੋਂਕਾਰਾਂ ਨੂੰ ਸੱਦਾ ਦੇਣ ਦਿੰਦਾ ਹੈ। ਇਹ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ Snap ਦੀਆਂ ਸੇਵਾ ਦੀਆਂ ਮਦਾਂ, ਭਾਈਚਾਰਕ ਸੇਧਾਂ ਅਤੇ ਕਿਸੇ ਵੀ ਹੋਰ ਲਾਗੂ ਮਦਾਂ, ਸੇਧਾਂ ਅਤੇ ਨੀਤੀਆਂ ਦੇ ਸੰਦਰਭ ਵਿੱਚ ਸ਼ਾਮਲ ਹਨ। ਜਿੱਥੇ ਵੀ ਇਹ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ ਕਿਸੇ ਵੀ ਹੋਰ ਮਦਾਂ ਦੇ ਉਲਟ ਹਨ, ਇਹ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ ਹੀ ਨਿਯੰਤਰਿਤ ਕਰਨਗੀਆਂ। Snapchat ਰੈਫਰਲ ਇਨਾਮ ਪ੍ਰੋਗਰਾਮ Snap ਦੀਆਂ ਸੇਵਾ ਦੀਆਂ ਮਦਾਂ ਵਿੱਚ ਪਰਿਭਾਸ਼ਿਤ ਕੀਤੇ ਅਨੁਸਾਰ Snap ਦੀਆਂ “ਸੇਵਾਵਾਂ” ਦਾ ਹਿੱਸਾ ਹੈ।
ੳ. ਇਹਨਾਂ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ ਅਤੇ ਸਾਡੇ ਵੱਲੋਂ ਨਿਰਧਾਰਤ ਜਾਂ ਤੁਹਾਨੂੰ ਸੂਚਿਤ ਕੀਤੇ ਕਿਸੇ ਵੀ ਹੋਰ ਯੋਗਤਾ ਦੇ ਮਾਪਦੰਡਾਂ (“ਯੋਗਤਾ ਮਾਪਦੰਡ”) ਦੀ ਤੁਹਾਡੀ ਪਾਲਣਾ ਦੇ ਅਧੀਨ ਅਸੀਂ ਤੁਹਾਨੂੰ Snapchat ਰੈਫਰਲ ਇਨਾਮ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੀ ਇਜਾਜ਼ਤ ਦੇ ਸਕਦੇ ਹਾਂ। ਇੱਕ ਵਾਰ Snapchat ਰੈਫਰਲ ਇਨਾਮ ਪ੍ਰੋਗਰਾਮ ਵਿੱਚ ਸਵੀਕਾਰ ਕੀਤੇ ਜਾਣ ਤੋਂ ਬਾਅਦ ਤੁਹਾਨੂੰ Snapchat ਖਾਤਾ (“ਸਾਈਨ-ਅੱਪ”) ਬਣਾਉਣ ਲਈ ਵਿਅਕਤੀਆਂ (“ਸੱਦੇ ਜਾਣ ਵਾਲੇ”) ਨੂੰ ਸੱਦਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ, ਜਿਸ ਦੇ ਬਦਲੇ ਵਿੱਚ Snap ਤੁਹਾਨੂੰ ਸੇਵਾਵਾਂ ਰਾਹੀਂ ਸੂਚਿਤ ਕੀਤੇ ਮੁਤਾਬਕ ਤੁਹਾਨੂੰ ਇਨਾਮ (“ਇਨਾਮ”) ਦਿੰਦਾ ਹੈ।
ਅ. Snap ਤੁਹਾਨੂੰ ਵਿਲੱਖਣ URL ਲਿੰਕ ਦੇਵੇਗਾ ਜੋ ਤੁਸੀਂ ਸੱਦੇ ਜਾਣ ਵਾਲਿਆਂ ਨਾਲ ਸਾਂਝਾ ਕਰ ਸਕਦੇ ਹੋ (“ਸੱਦਾ ਲਿੰਕ”)। ਤੁਸੀਂ ਸਿਰਫ਼ Snapchat ਰੈਫਰਲ ਇਨਾਮ ਪ੍ਰੋਗਰਾਮ ਦੇ ਸੰਬੰਧ ਵਿੱਚ ਸੱਦੇ ਜਾਣ ਵਾਲਿਆਂ ਨੂੰ ਸੱਦਣ ਦੇ ਇੱਕੋ ਉਦੇਸ਼ ਲਈ ਹੀ ਸੱਦਾ ਲਿੰਕ ਵਰਤੋਗੇ।
ੳ. Snapchat ਰੈਫਰਲ ਇਨਾਮ ਪ੍ਰੋਗਰਾਮ (ਉਸ ਮਿਆਦ ਸਮੇਤ ਜਿਸ ਵਿੱਚ ਸਾਈਨ-ਅੱਪ ਹੋਣੇ ਚਾਹੀਦੇ ਹਨ) ਸੇਵਾਵਾਂ ਰਾਹੀਂ ਤੁਹਾਨੂੰ ਸੂਚਿਤ ਕੀਤੇ ਅਨੁਸਾਰ ਕਿਸੇ ਖਾਸ ਸਮੇਂ ਸੀਮਾ (“ਇਨਾਮ ਪ੍ਰੋਗਰਾਮ ਦੀ ਮਿਆਦ”) ਲਈ ਉਪਲਬਧ ਹੋਵੇਗਾ, ਜੋ ਕਿ ਉਪਲਬਧਤਾ ਦੇ ਅਧੀਨ ਹੈ ਅਤੇ ਸਾਡੇ ਵੱਲੋਂ ਕਿਸੇ ਵੀ ਵੇਲੇ ਆਪਣੇ ਵਿਵੇਕ ਅਨੁਸਾਰ ਇਸ ਨੂੰ ਵਾਪਸ ਲਿਆ ਜਾ ਸਕਦਾ ਹੈ। ਇਨਾਮ ਪ੍ਰੋਗਰਾਮ ਦੀ ਮਿਆਦ ਨੂੰ ਅਨਲੌਕ ਕਰਨ ਲਈ ਤੁਹਾਨੂੰ ਸੇਵਾਵਾਂ ਵਿੱਚ ਸੂਚਿਤ ਕੀਤੇ ਜਾਂ ਇਹਨਾਂ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ (ਉਦਾਹਰਨ ਲਈ, ਸਾਈਨ-ਅੱਪਾਂ ਦੀ ਗਿਣਤੀ) ਵਿੱਚ ਨਿਰਧਾਰਿਤ ਕੀਤੇ ਯੋਗਤਾ ਦੇ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ।
ਅ. ਇਨਾਮ ਪ੍ਰੋਗਰਾਮ ਦੀ ਮਿਆਦ ਲਈ ਯੋਗ ਹੋਣ ਲਈ ਤੁਹਾਨੂੰ ਜਾਂ ਸੱਦੇ ਜਾਣ ਵਾਲੇ ਨੂੰ (ਜੋ ਵੀ ਲਾਗੂ ਹੋਵੇ) ਹੇਠਾਂ ਦਿੱਤੇ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ: (i) ਸੱਦੇ ਜਾਣ ਵਾਲੇ ਨੂੰ ਤੁਹਾਡੇ ਸੱਦਾ ਲਿੰਕ ਦੀ ਵਰਤੋਂ ਕਰਕੇ ਸੇਵਾਵਾਂ 'ਤੇ ਖਾਤਾ ਬਣਾਉਣਾ ਹੋਵੇਗਾ; (ii) ਸੱਦੇ ਜਾਣ ਵਾਲੇ ਨੂੰ ਸੇਵਾਵਾਂ ਰਾਹੀਂ ਤੁਹਾਨੂੰ ਸੂਚਿਤ ਕੀਤੇ ਅਨੁਸਾਰ ਯੋਗਤਾ ਦੀ ਮਿਆਦ ਦੇ ਅੰਦਰ ਹੀ Snapchat ਖਾਤਾ ਬਣਾਉਣਾ ਹੋਵੇਗਾ। ਅਜਿਹੀ ਯੋਗਤਾ ਦੀ ਮਿਆਦ ਤੋਂ ਬਾਅਦ ਸੱਦਾ ਲਿੰਕ ਦੀ ਮਿਆਦ ਪੁੱਗ ਜਾਵੇਗੀ ਅਤੇ ਇਸ ਨੂੰ ਵਰਤਿਆ ਨਹੀਂ ਜਾ ਸਕਦਾ; (iii) ਸੱਦੇ ਜਾਣ ਵਾਲੇ ਦਾ ਸੇਵਾਵਾਂ 'ਤੇ ਪਹਿਲਾਂ ਤੋਂ ਕੋਈ ਖਾਤਾ ਨਹੀਂ ਹੋਣਾ ਚਾਹੀਦਾ ਜਾਂ ਕਿਸੇ ਵੀ ਵੇਲੇ ਸੇਵਾਵਾਂ 'ਤੇ ਕਦੇ ਵੀ ਕੋਈ ਖਾਤਾ ਨਹੀਂ ਹੋਣਾ ਚਾਹੀਦਾ; (iv) ਤੁਹਾਨੂੰ ਸੇਵਾਵਾਂ ਵਿੱਚ ਸੂਚਿਤ ਕੀਤੇ ਦੇਸ਼ ਵਿੱਚ ਰਹਿੰਦੇ ਹੋਣਾ ਚਾਹੀਦਾ ਹੈ; ਅਤੇ (v) ਤੁਹਾਡੇ ਕੋਲ ਚੰਗੀ ਸਥਿਤੀ ਵਿੱਚ Snapchat ਖਾਤਾ ਹੋਣਾ ਚਾਹੀਦਾ ਹੈ ਅਤੇ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ, ਭਾਈਚਾਰਕ ਸੇਧਾਂ ਜਾਂ Snap ਦੀਆਂ ਕਿਸੇ ਵੀ ਮਦਾਂ ਜਾਂ ਨੀਤੀਆਂ ਦੀ ਉਲੰਘਣਾ ਲਈ Snap ਵੱਲੋਂ ਕਿਸੇ ਵੀ ਸਰਗਰਮ ਜਾਂਚ ਜਾਂ ਅਮਲੀਕਰਨ ਦੀ ਕਾਰਵਾਈ ਦੇ ਅਧੀਨ ਨਹੀਂ ਹੋਣਾ ਚਾਹੀਦਾ।
ੲ. ਤੁਹਾਨੂੰ Snapchat ਰੈਫਰਲ ਇਨਾਮ ਪ੍ਰੋਗਰਾਮ ਵਿੱਚ ਆਪਣੀ ਭਾਗੀਦਾਰੀ ਦੇ ਸੰਬੰਧ ਵਿੱਚ ਹੇਠਾਂ ਦਿੱਤੇ ਵਿੱਚੋਂ ਕੋਈ ਵੀ ਕੰਮ ਨਹੀਂ ਕਰਨਾ ਚਾਹੀਦਾ (“ਵਰਜਿਤ ਸਰਗਰਮੀਆਂ”): (i) ਸਵੈਚਾਲਿਤ ਜਾਂ ਅੱਧ-ਸਵੈਚਾਲਿਤ ਸਾਧਨਾਂ ਰਾਹੀਂ ਸੱਦਾ ਲਿੰਕ ਜਾਂ ਕਿਸੇ ਵੀ ਹੋਰ ਸਮੱਗਰੀ ਨਾਲ ਸੱਦੇ ਜਾਣ ਵਾਲਿਆਂ ਨੂੰ ਬੇਲੋੜੀਆਂ ਚੀਜ਼ਾਂ ਭੇਜਣਾ; (ii) ਸੱਦੇ ਜਾਣ ਵਾਲਿਆਂ ਨੂੰ ਅਣਚਾਹੇ ਸੱਦੇ ਭੇਜਣਾ; (iii) ਕੋਈ ਵੀ ਅਜਿਹੀ ਸਮੱਗਰੀ ਭੇਜਣਾ ਜੋ ਸਾਡੀਆਂ ਭਾਈਚਾਰਕ ਸੇਧਾਂ ਦੀ ਪਾਲਣਾ ਨਹੀਂ ਕਰਦੀ; (iv) ਸਾਈਨ-ਅੱਪ ਕਰਵਾਉਣ ਲਈ ਝੂਠੇ ਜਾਂ ਗੁੰਮਰਾਹ ਕਰਨ ਵਾਲੇ ਸਾਧਨਾਂ ਦੀ ਵਰਤੋਂ ਕਰਨਾ, ਜਿਸ ਵਿੱਚ ਦਰਸ਼ਕਾਂ ਨੂੰ ਆਪਣੇ ਆਪ ਜਾਂ ਧੋਖੇ ਨਾਲ ਕਿਤੇ ਹੋਰ ਲਿਜਾਉਣਾ, ਗੈਰ-ਵਰਣਿਤ ਲਿਖਤ ਲਿੰਕ, ਗੁੰਮਰਾਹ ਕਰਨ ਵਾਲੇ ਲਿੰਕ ਜਾਂ ਜ਼ਬਰੀ ਕਲਿੱਕਾਂ ਸ਼ਾਮਲ ਹਨ; (v) ਬੋਟਾਂ ਜਾਂ ਹੋਰ ਗੈਰ-ਮਨੁੱਖੀ ਜਾਂ ਸਵੈਚਾਲਿਤ ਸਾਧਨਾਂ ਦੀ ਵਰਤੋਂ ਕਰਨ ਸਮੇਤ ਝੂਠੇ ਤੌਰ 'ਤੇ Snapchat ਖਾਤੇ ਬਣਾਉਣਾ ਜਾਂ ਬਣਾਉਣ ਲਈ ਦੂਜਿਆਂ ਨੂੰ ਪ੍ਰੇਰਿਤ ਕਰਨਾ; (vi) ਸੇਵਾਵਾਂ 'ਤੇ ਖਾਤਾ ਬਣਾਉਣ ਲਈ ਸੱਦੇ ਜਾਣ ਵਾਲਿਆਂ ਨੂੰ ਪੈਸੇ ਦੇ ਭੁਗਤਾਨ ਜਾਂ ਹੋਰ ਲਾਲਚਾਂ ਦੀ ਪੇਸ਼ਕਸ਼ ਕਰਨਾ; (vii) Snap ਜਾਂ ਕਿਸੇ ਹੋਰ ਇਨਸਾਨ ਦੀ ਨਕਲ ਕਰਨ ਦੀ ਕੋਸ਼ਿਸ਼ ਕਰਨਾ, ਜਾਂ Snap ਨਾਲ ਮਾਨਤਾ ਨੂੰ ਦਰਸਾਉਣਾ; (viii) ਅਜਿਹੀ ਸਮੱਗਰੀ ਭੇਜਣਾ ਜਿਸ ਵਿੱਚ ਕੋਈ ਵੀ ਵਾਇਰਸ, ਟਰੋਜਨ ਹਾਰਸ, ਵੋਰਮ, ਟਾਈਮ ਬੰਬ, ਕੈਨਸਲਬੋਟ ਜਾਂ ਹੋਰ ਕੰਪਿਊਟਰ ਪ੍ਰੋਗਰਾਮਿੰਗ ਰੁਟੀਨ ਸ਼ਾਮਲ ਹਨ ਜੋ ਕਿਸੇ ਵੀ ਸਿਸਟਮ, ਡੇਟਾ ਜਾਂ ਨਿੱਜੀ ਜਾਣਕਾਰੀ ਦਾ ਨੁਕਸਾਨ ਕਰਨ, ਇਸ ਵਿੱਚ ਦਖਲ ਦੇਣ ਜਾਂ ਗੁਪਤ ਤੌਰ 'ਤੇ ਰੋਕਣ ਜਾਂ ਜ਼ਬਤ ਕਰਨ ਦੇ ਇਰਾਦੇ ਰੱਖਦੇ ਹਨ; ਜਾਂ (ix) ਅਜਿਹੀ ਸਮੱਗਰੀ ਭੇਜਣਾ ਜੋ ਤੀਜੀ ਧਿਰਾਂ ਦੇ ਕਿਸੇ ਵੀ ਬੌਧਿਕ ਜਾਇਦਾਦ ਦੇ ਅਧਿਕਾਰਾਂ ਦੀ ਉਲੰਘਣਾ ਕਰਦੀ ਹੈ ਜਾਂ ਉਨ੍ਹਾਂ ਨੂੰ ਤੋੜਦੀ ਹੈ।
ਸ. Snap ਕਿਸੇ ਵੀ ਅਜਿਹੇ ਸਾਈਨ-ਅੱਪਾਂ ਨੂੰ ਵਿਚਾਰਨ ਤੋਂ ਬਾਹਰ ਰੱਖ ਸਕਦਾ ਹੈ ਜਿਨ੍ਹਾਂ ਨੂੰ Snap ਆਪਣੇ ਵਿਵੇਕ ਅਨੁਸਾਰ ਨਿਰਧਾਰਿਤ ਕਰਦਾ ਹੈ ਕਿ ਇਹ ਤੁਹਾਡੇ URL ਲਿੰਕ ਲਈ ਮੰਨਣਯੋਗ ਨਹੀਂ ਹਨ ਜਾਂ ਇੱਕ ਜਾਂ ਵਧੇਰੇ ਵਰਜਿਤ ਸਰਗਰਮੀਆਂ ਦੇ ਸੰਬੰਧ ਵਿੱਚ ਹੋਏ ਹਨ।
ਇਨਾਮ ਪ੍ਰੋਗਰਾਮ ਦੀਆਂ ਮਿਆਦਾਂ ਦਾ ਕੋਈ ਨਕਦ ਮੁੱਲ ਨਹੀਂ ਹੈ ਅਤੇ ਇਹਨਾਂ ਨੂੰ ਨਕਦ ਜਾਂ ਹੋਰ ਲਾਭਾਂ ਲਈ ਬਦਲਿਆ ਨਹੀਂ ਜਾ ਸਕਦਾ ਜਾਂ ਕਿਸੇ ਵੀ ਇਨਸਾਨ ਜਾਂ ਖਾਤੇ ਨੂੰ ਤਬਾਦਲਾ ਨਹੀਂ ਕੀਤਾ ਜਾ ਸਕਦਾ, ਤੋਹਫ਼ੇ ਵਜੋਂ ਅੱਗੇ ਨਹੀਂ ਦਿੱਤਾ ਜਾ ਸਕਦਾ, ਸੌਂਪਿਆ ਨਹੀਂ ਜਾ ਸਕਦਾ ਜਾਂ ਮੁੜ ਵੇਚਿਆ ਨਹੀਂ ਜਾ ਸਕਦਾ। Snap ਤੁਹਾਨੂੰ ਪ੍ਰਾਪਤ ਹੋ ਸਕਣ ਵਾਲੀਆਂ ਇਨਾਮ ਪ੍ਰੋਗਰਾਮ ਦੀਆਂ ਮਿਆਦਾਂ ਦੀ ਗਿਣਤੀ ਨੂੰ ਸੀਮਿਤ ਕਰ ਸਕਦਾ ਹੈ ਜਾਂ ਆਪਣੀ ਮਰਜ਼ੀ ਨਾਲ ਹੋਰ ਪਾਬੰਦੀਆਂ ਲਗਾ ਸਕਦਾ ਹੈ। ਇਨਾਮ ਪ੍ਰੋਗਰਾਮ ਦੀ ਮਿਆਦ ਦੇ ਸ਼ੁਰੂ ਹੋਣ ਤੋਂ ਬਾਅਦ Snap ਆਪਣੀ ਮਰਜ਼ੀ ਨਾਲ ਕਿਸੇ ਵੀ ਵੇਲੇ ਕਿਸੇ ਵੀ ਇਨਾਮ ਪ੍ਰੋਗਰਾਮ ਦੀਆਂ ਮਿਆਦਾਂ ਨੂੰ ਵਾਪਸ ਲੈ ਸਕਦਾ ਹੈ ਜਾਂ ਰੱਦ ਕਰ ਸਕਦਾ ਹੈ, ਜਿਸ ਵਿੱਚ ਇਹ ਕਾਰਨ ਵੀ ਸ਼ਾਮਲ ਹੈ ਕਿ ਜੇ ਸਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਇਹਨਾਂ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ ਜਾਂ ਭਾਈਚਾਰਕ ਸੇਧਾਂ ਦੀ ਉਲੰਘਣਾ ਕੀਤੀ ਹੈ।
ੳ. ਇਨਾਮ ਵਜੋਂ Snapchat+ (“Snapchat+ ਇਨਾਮ ਪ੍ਰੋਗਰਾਮ”) ਲਈ ਯੋਗ ਹੋਣ ਵਾਸਤੇ ਤੁਹਾਨੂੰ ਹੇਠਾਂ ਦਿੱਤੇ ਮਾਪਦੰਡਾਂ ਨੂੰ ਪੂਰਾ ਕਰਨਾ ਚਾਹੀਦਾ ਹੈ: (i) ਤੁਹਾਡੇ ਵਲੋਂ Snapchat+ ਦੀ ਪਹਿਲਾਂ ਤੋਂ ਗਾਹਕੀ ਨਹੀਂ ਲਈ ਹੋਣੀ ਚਾਹੀਦੀ; ਅਤੇ (ii) ਤੁਹਾਨੂੰ ਅਮਰੀਕਾ ਵਿੱਚ ਰਹਿੰਦੇ ਹੋਣਾ ਚਾਹੀਦਾ ਹੈ।
ਅ. ਇਹਨਾਂ Snapchat ਰੈਫਰਲ ਇਨਾਮ ਪ੍ਰੋਗਰਾਮ ਦੀਆਂ ਮਦਾਂ ਅਤੇ ਯੋਗਤਾ ਦੇ ਮਾਪਦੰਡਾਂ ਦੇ ਅਧੀਨ Snapchat+ ਦਾ ਜੋ ਸੰਸਕਰਣ ਤੁਸੀਂ ਇਨਾਮ ਦੇ ਤੌਰ 'ਤੇ ਪ੍ਰਾਪਤ ਕਰੋਗੇ, ਇਸ ਵਿੱਚ ਬੱਡੀ ਪਾਸ ਅਤੇ ਮੁਫਤ ਲੀਹ ਬਹਾਲੀ ਨੂੰ ਸ਼ਾਮਲ ਨਹੀਂ ਕੀਤਾ ਜਾਵੇਗਾ।