ਕਿਰਪਾ ਕਰਕੇ ਧਿਆਨ ਦਿਓ: ਅਸੀਂ ਇਹਨਾਂ SMS ਮਦਾਂ ਨੂੰ 6 ਜਨਵਰੀ 2025 ਤੋਂ ਲਾਗੂ ਕਰ ਦਿੱਤਾ ਹੈ। ਤੁਸੀਂ ਪਿਛਲੀਆਂ SMS ਮਦਾਂ ਨੂੰ ਇੱਥੇ ਦੇਖ ਸਕਦੇ ਹੋ, ਜੋ ਸਾਰੇ ਵਰਤੋਂਕਾਰਾਂ 'ਤੇ 6 ਜਨਵਰੀ ਤੱਕ ਲਾਗੂ ਹੁੰਦੀਆਂ ਹਨ।

SMS ਦੀਆਂ ਮਦਾਂ

ਪ੍ਰਭਾਵੀ: 6 ਜਨਵਰੀ 2025

1. ਜਦੋਂ ਤੁਸੀਂ ਸਾਡੇ ਵੱਲੋਂ ਪ੍ਰਚਾਰ ਸੰਬੰਧੀ ਸੁਨੇਹਿਆਂ ਦੀ ਚੋਣ ਕਰਦੇ ਹੋ, ਤਾਂ ਤੁਹਾਨੂੰ ਤੁਹਾਡੀ ਚੋਣ ਦੀ ਤਸਦੀਕ ਕਰਨ ਵਾਲਾ "ਜੀ ਆਇਆਂ ਨੂੰ" ਸੁਨੇਹਾ ਪ੍ਰਾਪਤ ਹੋ ਸਕਦਾ ਹੈ। ਸੁਨੇਹਾ ਅਤੇ ਡੈਟਾ ਦਰਾਂ ਲਾਗੂ ਹੋ ਸਕਦੀਆਂ ਹਨ। ਪ੍ਰਚਾਰ ਸੰਬੰਧੀ ਸੁਨੇਹਿਆਂ ਵਿੱਚ ਪੇਸ਼ਕਸ਼ ਨੋਟਿਸ, ਨਵੇਂ ਉਤਪਾਦ ਅਤੇ ਹੋਰ ਐਲਾਨ ਸ਼ਾਮਲ ਹੋ ਸਕਦੇ ਹਨ। ਸੁਨੇਹਿਆਂ ਦੀ ਵਾਰਵਾਰਤਾ ਵੱਖਰੀ ਹੁੰਦੀ ਹੈ।  ਮਦਦ ਲਈ "HELP" ਲਿਖ ਕੇ ਭੇਜੋ। ਰੱਦ ਕਰਨ ਲਈ "STOP" ਲਿਖ ਕੇ ਭੇਜੋ।

2. ਤੁਸੀਂ ਕਿਸੇ ਵੀ ਸਮੇਂ ਪ੍ਰਚਾਰ ਸੰਬੰਧੀ ਸੁਨੇਹਿਆਂ ਤੋਂ ਹਟਣ ਦੀ ਚੋਣ ਕਰ ਸਕਦੇ ਹੋ। ਸਿਰਫ਼ ਜਵਾਬ ਦਿਓ ਜਾਂ "STOP" ਲਿਖ ਕੇ ਭੇਜੋ। ਤੁਹਾਡੇ ਵੱਲੋਂ ਸਾਨੂੰ "STOP" ਸੁਨੇਹਾ ਭੇਜਣ ਤੋਂ ਬਾਅਦ, ਅਸੀਂ ਤੁਹਾਨੂੰ ਇਹ ਪੁਸ਼ਟੀ ਕਰਨ ਲਈ ਜਵਾਬੀ ਸੁਨੇਹਾ ਭੇਜਾਂਗੇ ਕਿ ਤੁਹਾਡੀ ਗਾਹਕੀ ਹਟਾ ਦਿੱਤੀ ਹੈ। ਇਸ ਤੋਂ ਬਾਅਦ, ਤੁਹਾਨੂੰ ਉਸ ਛੋਟੇ ਕੋਡ ਨਾਲ ਸਾਡੇ ਵੱਲੋਂ ਪ੍ਰਚਾਰ ਸੰਬੰਧੀ ਸੁਨੇਹੇ ਨਹੀਂ ਮਿਲਣਗੇ।

3. ਜੇਕਰ ਕਿਸੇ ਵੀ ਸਮੇਂ ਤੁਸੀਂ ਭੁੱਲ ਜਾਂਦੇ ਹੋ ਕਿ ਕਿਹੜੇ ਮੁੱਖ-ਸ਼ਬਦ ਸਮਰਥਿਤ ਹਨ, ਤਾਂ ਸਿਰਫ਼ ਜਵਾਬ ਦਿਓ ਜਾਂ "HELP" ਲਿਖ ਕੇ ਭੇਜੋ। ਤੁਹਾਡੇ ਵੱਲੋਂ ਸਾਨੂੰ "HELP" ਸੁਨੇਹਾ ਭੇਜਣ ਤੋਂ ਬਾਅਦ, ਅਸੀਂ ਸਾਡੀ ਸੇਵਾ ਦੀ ਵਰਤੋਂ ਕਰਨ ਦੇ ਨਾਲ-ਨਾਲ ਗਾਹਕੀ ਛੱਡਣ ਦੇ ਤਰੀਕੇ ਬਾਰੇ ਹਿਦਾਇਤਾਂ ਦੇ ਨਾਲ ਜਵਾਬ ਦੇਵਾਂਗੇ।

4.  ਹਿੱਸਾ ਲੈਣ ਵਾਲੇ ਕੈਰੀਅਰ: AT&T, Verizon Wireless, Sprint, T-Mobile, U.S. Cellular, Boost Mobile, MetroPCS, Virgin Mobile, Alaska Communications Systems (ACS), Appalachian Wireless (EKN), Bluegrass Cellular, Cellular One of East Central, IL (ECIT), Cellular One of Northeast Pennsylvania, Cricket, Coral Wireless (Mobi PCS), COX, Cross, Element Mobile (Flat Wireless), Epic Touch (Elkhart Telephone), GCI, Golden State, Hawkeye (Chat Mobility), Hawkeye (NW Missouri), Illinois Valley Cellular, Inland Cellular, iWireless (Iowa Wireless), Keystone Wireless (Immix Wireless/PC Man), Mosaic (Consolidated or CTC Telecom), Nex-Tech Wireless, NTelos, Panhandle Communications, Pioneer, Plateau (Texas RSA 3 Ltd), Revol, RINA, Simmetry (TMP Corporation), Thumb Cellular, Union Wireless, United Wireless, Viaero Wireless, ਅਤੇ West Central (WCC ਜਾਂ 5 Star Wireless)।

5. ਕੈਰੀਅਰ ਦੇਰੀ ਜਾਂ ਨਾ-ਪਹੁੰਚੇ ਸੁਨੇਹਿਆਂ ਲਈ ਜ਼ਿੰਮੇਵਾਰ ਨਹੀਂ ਹਨ।

6. ਇਸ ਛੋਟੇ ਕੋਡ ਰਾਹੀਂ ਦਿੱਤੀਆਂ ਜਾਂਦੀਆਂ ਸੇਵਾਵਾਂ ਬਾਰੇ ਸਾਰੇ ਸਵਾਲਾਂ ਲਈ, ਤੁਸੀਂ support@snapchat.com 'ਤੇ ਈਮੇਲ ਭੇਜ ਸਕਦੇ ਹੋ।

7. ਜੇਕਰ ਪਰਦੇਦਾਰੀ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਕਿਰਪਾ ਕਰਕੇ ਸਾਡੀ ਪਰਦੇਦਾਰੀ ਬਾਰੇ ਨੀਤੀ ਨੂੰ ਪੜ੍ਹੋ।