ਰਚਨਾਕਾਰ ਕਹਾਣੀਆਂ ਦੀਆਂ ਮਦਾਂ
ਪ੍ਰਭਾਵੀ: 18 ਮਾਰਚ 2022
ਰਚਨਾਕਾਰ ਕਹਾਣੀਆਂ ਦੀਆਂ ਮਦਾਂ
ਪ੍ਰਭਾਵੀ: 18 ਮਾਰਚ 2022
ਸਾਲਸੀ ਨੋਟਿਸ: ਰਚਨਾਕਾਰ ਕਹਾਣੀਆਂ ਦੀਆਂ ਇਹ ਮਦਾਂ ਇਨ੍ਹਾਂ ਦੇ ਹਵਾਲੇ ਵਜੋਂ ਸ਼ਾਮਲ ਹਨ, ਸਾਲਸੀ, ਸਮੂਹਿਕ-ਕਾਰਵਾਈ ਤੋਂ ਰਿਆਇਤ, ਅਤੇ ਜਿਊਰੀ ਤੋਂ ਰਿਆਇਤ ਦਾ ਉਪਬੰਧ, ਕਾਨੂੰਨ ਦੀ ਚੋਣ ਦਾ ਉਪਬੰਧ, ਅਤੇ ਵਿਸ਼ੇਸ਼ ਸਥਾਨ ਲਈ SNAP INC. ਦਾ ਉਪਬੰਧ ਸੇਵਾ ਦੀਆਂ ਮਦਾਂ ਜਾਂ ਵਿਵਾਦਾਂ ਦਾ ਫੈਸਲਾ, ਸਾਲਸੀ ਉਪਬੰਧ, ਕਾਨੂੰਨ ਦੀ ਚੋਣ ਦਾ ਉਪਬੰਧ, ਅਤੇ SNAP GROUP LIMITED ਸੇਵਾ ਦੀਆਂ ਮਦਾਂ ਦਾ ਵਿਸ਼ੇਸ਼ ਸਥਾਨ ਉਪਬੰਧ (ਜਿਹੜਾ ਵੀ ਤੁਹਾਡੇ ਉੱਤੇ ਲਾਗੂ ਹੁੰਦਾ ਹੈ)। ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੇ ਹੋ ਜਾਂ ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਵਿੱਚ ਸਥਿਤ ਕਾਰੋਬਾਰਾਂ ਦੇ ਆਪਣੇ ਪ੍ਰਮੁੱਖ ਸਥਾਨ ਦੇ ਨਾਲ ਕਿਸੇ ਕਾਰੋਬਾਰ ਦੀ ਸੇਵਾ ਦੀ ਵਰਤੋਂ ਕਰ ਰਹੇ ਹੋ, ਤਾਂ ਹੇਠਾਂ ਲਿਖਿਆ ਤੁਹਾਡੇ ਉੱਤੇ ਲਾਗੂ ਹੁੰਦਾ ਹੈ: ਇਹ ਸਮਝੌਤਾ SNAP INC. ਨਾਲ਼ ਹੈ ਅਤੇ SNAP INC. ਦੇ ਸਾਲਸੀ ਉਪਬੰਧ ਵਿੱਚ ਮੌਜੂਦ ਕੁਝ ਤਰ੍ਹਾਂ ਦੇ ਵਿਵਾਦਾਂ ਤੋਂ ਇਲਾਵਾ ਸੇਵਾ ਦੀਆਂ ਮਦਾਂ, ਤੁਸੀਂ ਅਤੇ SNAP INC. ਸਹਿਮਤ ਹੋਵੋ ਕਿ ਸਾਡੇ ਵਿਚਾਲੇ ਕਿਸੇ ਵੀ ਵਿਵਾਦ ਦਾ ਹੱਲ SNAP INC. ਦੀ ਲਾਜ਼ਮੀ ਬੱਝਵੀਂ ਸਾਲਸੀ ਉਪਬੰਧ ਵੱਲੋਂ ਕੀਤਾ ਜਾਵੇਗਾ ਸੇਵਾ ਦੀਆਂ ਮਦਾਂ, ਅਤੇ ਤੁਸੀਂ ਅਤੇ SNAP INC., ਇੱਕ ਕਲਾਸ-ਐਕਸ਼ਨ ਕਾਨੂੰਨੀ ਜਾਂ ਕਲਾਸ-ਵਾਈਡ ਸਾਲਸੀ ਵਿੱਚ ਹਿੱਸਾ ਲੈਣ ਲਈ ਕੋਈ ਵੀ ਅਧਿਕਾਰ ਛੱਡਦੇ ਹੋ। ਤੁਹਾਡੇ ਕੋਲ ਸਾਲਸੀ ਧਾਰਾ ਵਿੱਚ ਵਿਆਖਿਆ ਕੀਤੇ ਅਨੁਸਾਰ ਸਾਲਸੀ ਛੱਡਣ ਦਾ ਅਧਿਕਾਰ ਹੈ। ਜੇ ਤੁਸੀਂ ਕਿਸੇ ਅਜਿਹੇ ਕਾਰੋਬਾਰ ਦੀ ਤਰਫ਼ੋਂ ਸੇਵਾਵਾਂ ਦੀ ਵਰਤੋਂ ਕਰ ਰਹੇ ਹੋ ਜਿਸਦਾ ਪ੍ਰਮੁੱਖ ਕਾਰੋਬਾਰੀ ਸਥਾਨ ਸੰਯੁਕਤ ਰਾਜ ਤੋਂ ਬਾਹਰ ਹੈ, ਤਾਂ ਹੇਠਾਂ ਲਿਖਿਆ ਤੁਹਾਡੇ ਉੱਤੇ ਲਾਗੂ ਹੁੰਦਾ ਹੈ: ਇਹ ਸਮਝੌਤਾ ਤੁਹਾਡੇ ਅਤੇ SNAP GROUP LIMITED ਦੇ ਵਿਚਕਾਰ ਹੈ ਅਤੇ SNAP GROUP LIMITED ਇਸ ਨਾਲ਼ ਸਹਿਮਤ ਹੈ ਕਿ ਸਾਡੇ ਵਿਚਾਲੇ ਕਿਸੇ ਵੀ ਵਿਵਾਦ ਦਾ ਹੱਲ SNAP GROUP LIMITED ਸੇਵਾ ਦੀਆਂ ਮਦਾਂਵਿੱਚ ਦਿੱਤੇ ਬੱਝਵੇਂ ਸਾਲਸੀ ਉਪਬੰਧ ਵੱਲੋਂ ਕੀਤਾ ਜਾਵੇਗਾ।
Snap ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ (‘‘ ਰਚਨਾਕਾਰ ਕਹਾਣੀਆਂ ਦੀਆਂ ਮਦਾਂ’’) ਵਿੱਚ ਉਹ ਮਦਾਂ ਅਤੇ ਸ਼ਰਤਾਂ ਸ਼ਾਮਲ ਹਨ ਜੋ Snap ਰਚਨਾਕਾਰ ਕਹਾਣੀਆਂ ਪ੍ਰੋਗ੍ਰਾਮ (‘‘ਪ੍ਰੋਗ੍ਰਾਮ’’) ਵਿੱਚ ਤੁਹਾਡੀ ਸ਼ਮੂਲੀਅਤ ਉੱਪਰ ਲਾਗੂ ਹੁੰਦੀਆਂ ਹਨ। ਪ੍ਰੋਗ੍ਰਾਮ ਚੋਣਵੇਂ ਵਰਤੋਂਕਾਰਾਂ, ਜਿਨ੍ਹਾਂ ਨੂੰ ਅਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਸਾਰੀਆਂ ਮਦਾਂ ਵਿੱਚ ‘‘ਸੇਵਾ ਪ੍ਰਦਾਤੇ’’ ਜਾਂ ‘‘ਰਚਨਾਕਾਰ’’ ਕਿਹਾ ਹੈ, ਨੂੰ ਉਨ੍ਹਾਂ ਦੀਆਂ ਖਾਸ ਸਰਗਰਮੀਆਂ ਕਰਨ ਅਤੇ Snapchat ਨੂੰ ਸਮੱਗਰੀ ਪ੍ਰਦਾਨ ਕਰਨ ਦੀਆਂ ਉਨ੍ਹਾਂ ਦੀਆਂ ਸੇਵਾਵਾਂ ਦੇ ਸੰਬੰਧ ਵਿੱਚ ਭੁਗਤਾਨ ਪ੍ਰਾਪਤ ਕਰਨ ਦੀ ਆਗਿਆ ਦਿੰਦਾ ਹੈ। ਪ੍ਰੋਗਰਾਮ, ਅਤੇ ਪ੍ਰੋਗਰਾਮ ਦੇ ਹਿੱਸੇ ਵਜੋਂ ਪੇਸ਼ ਕੀਤਾ ਗਿਆ ਹਰੇਕ ਉਤਪਾਦ, ਸੇਵਾ ਅਤੇ ਵਿਸ਼ੇਸ਼ਤਾ, ਇੱਕ "ਸੇਵਾ" ਹੈ, ਜਿਵੇਂ ਕਿ Snap Inc. ਸੇਵਾ ਦੀਆਂ ਮਦਾਂ ਅਤੇ Snap Group Limited ਸੇਵਾ ਦੀਆਂ ਮਦਾਂ ਦੇ ਵਿੱਚ ਦੱਸਿਆ ਗਿਆ ਹੈ (ਜਿਹੜੀ ਵੀ ਤੁਹਾਡੇ ਉੱਤੇ ਲਾਗੂ ਹੁੰਦੀ ਹੈ), ਸਾਡੀਆਂ ਭਾਈਚਾਰਕ ਸੇਧਾਂ, ਕ੍ਰਿਸਟਲਸਾਂ ਦੇ ਭੁਗਤਾਨ ਦੀਆਂ ਸੇਧਾਂ, ਅਤੇ ਸੇਵਾਵਾਂ ਨੂੰ ਸੰਚਾਲਿਤ ਕਰਨ ਵਾਲੀਆਂ ਕੋਈ ਵੀ ਹੋਰ ਮਦਾਂ, ਨੀਤੀਆਂ ਜਾਂ ਸੇਧਾਂ ਦੇ ਨਾਲ, ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਵਿੱਚ ਹਵਾਲੇ ਮੁਤਾਬਕ ਸ਼ਾਮਲ ਕੀਤਾ ਗਿਆ ਹੈ। ਕਿਰਪਾ ਕਰਕੇ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਨੂੰ ਧਿਆਨ ਨਾਲ ਪੜ੍ਹੋ। ਕਿਰਪਾ ਕਰਕੇ ਇਹ ਜਾਣਨ ਲਈ ਸਾਡੀ ਪਰਦੇਦਾਰੀ ਬਾਰੇ ਨੀਤੀ ਦੀ ਵੀ ਸਮੀਖਿਆ ਕਰੋ ਕਿ ਜਦੋਂ ਤੁਸੀਂ ਸੇਵਾਵਾਂ ਦੀ ਵਰਤੋਂ ਕਰਦੇ ਹੋ ਤਾਂ ਅਸੀਂ ਜਾਣਕਾਰੀ ਕਿਵੇਂ ਸੰਭਾਲਦੇ ਹਾਂ। ਜਿਸ ਹੱਦ 'ਤੇ ਰਚਨਾਕਾਰ ਕਹਾਣੀਆਂ ਦੀਆਂ ਇਹ ਮਦਾਂ, ਸੇਵਾਵਾਂ ਨੂੰ ਚਲਾਉਣ ਵਾਲੀਆਂ ਕਿਸੇ ਹੋਰ ਮਦਾਂ ਦੇ ਵਿਰੋਧ ਵਿੱਚ ਆ ਜਾਂਦੀਆਂ ਹਨ, ਉਸ ਹੱਦ ਤੱਕ ਕੇਵਲ ਰਚਨਾਕਾਰ ਕਹਾਣੀਆਂ ਦੀਆਂ ਇਹ ਮਦਾਂ ਪ੍ਰੋਗਰਾਮ ਦੇ ਹਿੱਸੇ ਵਜੋਂ ਪੇਸ਼ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਤੁਹਾਡੀ ਵਰਤੋਂ ਦੇ ਸੰਬੰਧ ਵਿੱਚ ਲਾਗੂ ਹੋਣਗੀਆਂ। ਸਾਰੀਆਂ ਕੈਪੀਟਲਾਈਜ਼ਡ ਮਦਾਂ ਜੋ ਵਰਤੀਆਂ ਜਾਂਦੀਆਂ ਹਨ ਪਰ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਵਿੱਚ ਪਰਿਭਾਸ਼ਤ ਨਹੀਂ ਹਨ, ਉਨ੍ਹਾਂ ਦਾ ਸੰਬੰਧਤ ਅਰਥ ਸੇਵਾਵਾਂ ਉੱਪਰ ਲਾਗੂ ਹੋਣ ਵਾਲੀਆਂ ਮਦਾਂ ਵਿਚ ਦੱਸਿਆ ਗਿਆ ਹੈ। ਕਿਰਪਾ ਕਰਕੇ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੀ ਕਾਪੀ ਨੂੰ ਪ੍ਰਿੰਟ ਕਰੋ ਅਤੇ ਉਸਨੂੰ ਆਪਣੇ ਹਵਾਲੇ ਵਜੋਂ ਰੱਖੋ।
ਰਚਨਾਤਮਕ ਸਰਗਰਮੀਆਂ ਨੂੰ ਪ੍ਰੇਰਿਤ ਕਰਨ, ਉਤਸ਼ਾਹਤ ਕਰਨ ਅਤੇ ਇਨਾਮ ਦੇਣ ਲਈ ਅਤੇ ਪ੍ਰੋਗਰਾਮ ਦੇ ਹਿੱਸੇ ਵਜੋਂ ਵਰਤੋਂਕਾਰ ਸ਼ਮੂਲੀਅਤ ਪੈਦਾ ਕਰਨ ਵਾਲੀ ਸਮੱਗਰੀ ਦੀ ਸਿਰਜਣਾ ਲਈ, ਅਸੀਂ ਤੁਹਾਡੇ ਨਾਲ ਸੰਬੰਧਤ ਸੇਵਾਵਾਂ ਲਈ, ਇੱਕ ਰਚਨਾਕਾਰ ਵਜੋਂ, ਤੁਹਾਨੂੰ ਭੁਗਤਾਨ ਕਰ ਸਕਦੇ ਹਾਂ, "ਯੋਗਤਾ ਸਰਗਰਮੀ " (ਹੇਠਾਂ ਪਰਿਭਾਸ਼ਤ ਕੀਤਾ ਗਿਆ ਹੈ) (ਤੁਹਾਡੇ ਲਈ ਸਾਡਾ ਭੁਗਤਾਨ, ਜਿਵੇਂ ਕਿ ਹੇਠਾਂ ਸੋਧਿਆ ਗਿਆ ਹੈ, "ਸੇਵਾ ਭੁਗਤਾਨ" ਜਾਂ ਸਿਰਫ਼ "ਭੁਗਤਾਨ ")। ਭੁਗਤਾਨ ਜਾਂ ਤਾਂ Snap ਵੱਲੋਂ ਜਾਂ ਸੇਵਾਵਾਂ ਦੇ ਸੰਬੰਧ ਵਿੱਚ ਵੰਡੇ ਗਏ ਕਿਸੇ ਵੀ ਇਸ਼ਤਿਹਾਰਾਂ ਤੋਂ ਸਾਨੂੰ ਪ੍ਰਾਪਤ ਹੋਣ ਵਾਲੀ ਕਮਾਈ ਦੇ ਇੱਕ ਹਿੱਸੇ ਤੋਂ ਫੰਡ ਕੀਤਾ ਜਾ ਸਕਦਾ ਹੈ। ਯੋਗਤਾ ਸਰਗਰਮੀ ਸਾਡੇ ਵੱਲੋਂ ਹੇਠ ਲਿਖੇ ਮਾਪਦੰਡਾਂ ਦੀ ਵਰਤੋਂ ਕਰਕੇ ਨਿਰਧਾਰਤ ਕੀਤੀ ਜਾਵੇਗੀ:
ਤੁਹਾਡੇ ਵੱਲੋਂ ਪੋਸਟ ਕੀਤੀਆਂ ਜਨਤਕ ਕਹਾਣੀਆਂ ਅਤੇ ਜਿਸ ਵਿੱਚ ਅਸੀਂ ਇਸ਼ਤਿਹਾਰ ਦਿੰਦੇ ਹਾਂ, ਜੇ ਤੁਹਾਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਦਾ ਸੱਦਾ ਦਿੱਤਾ ਜਾਂਦਾ ਹੈ (ਜੋ ਕਿ ਪੂਰੀ ਤਰ੍ਹਾਂ ਸਾਡੇ ਵਿਵੇਕ ਅਨੁਸਾਰ ਹੋਵੇਗਾ);
ਕਿਸੇ ਵੀ ਤਰ੍ਹਾਂ ਦੇ ਵਿਸ਼ੇਸ਼ ਪ੍ਰੋਗਰਾਮਾਂ ਵਿੱਚ ਤੁਹਾਡੀ ਭਾਗੀਦਾਰੀ (“ਵਿਸ਼ੇਸ਼ ਪ੍ਰੋਗਰਾਮ”) ਜੋ ਅਸੀਂ ਸਮੇਂ-ਸਮੇਂ 'ਤੇ ਕਿਸੇ ਵੀ ਤਰ੍ਹਾਂ ਦੀਆਂ ਵਧੀਕ ਮਦਾਂ ਦੀ ਤੁਹਾਡੀ ਪ੍ਰਵਾਨਗੀ ਦੇ ਅਧੀਨ ਪ੍ਰਦਾਨ ਕਰ ਸਕਦੇ ਹਾਂ ਜੋ ਕਿ ਸਾਨੂੰ ਅਜਿਹੇ ਵਿਸ਼ੇਸ਼ ਪ੍ਰੋਗਰਾਮਾਂ ਲਈ ਲੋੜੀਂਦੀਆਂ ਹੋ ਸਕਦੀਆਂ ਹਨ (ਜਿਨ੍ਹਾਂ ਨੂੰ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਵਿੱਚ ਸ਼ਾਮਲ ਕੀਤਾ ਜਾਵੇਗਾ); ਅਤੇ
ਕੋਈ ਵੀ ਹੋਰ ਸਰਗਰਮੀ ਜਿਸਨੂੰ ਅਸੀਂ ਸਮੇਂ -ਸਮੇਂ 'ਤੇ ਯੋਗਤਾ ਸਰਗਰਮੀ ਦੇ ਤੌਰ 'ਤੇ ਮਨੋਨੀਤ ਜਾਂ ਮਾਨਤਾ ਦੇ ਸਕਦੇ ਹਾਂ।
ਇਹ ਨਿਰਧਾਰਤ ਕਰਨ ਵਿੱਚ ਕਿ ਸਰਗਰਮੀ ਵਿੱਚ ਯੋਗਤਾ ਸਰਗਰਮੀ ਸ਼ਾਮਲ ਹੈ, ਅਸੀਂ ਉਸ ਨੂੰ ਛੱਡ ਸਕਦੇ ਹਾਂ ਜਿਸਨੂੰ ਅਸੀਂ “ਅਵੈਧ ਸਰਗਰਮੀ ਕਹਿੰਦੇ ਹਾਂ,” ਉਦਾਹਰਨ ਦੇ ਤੌਰ 'ਤੇ ਉਹ ਸਰਗਰਮੀ ਜੋ ਕਿ ਬਣਾਉਟੀ ਤੌਰ 'ਤੇ ਵਿਊਜ਼ (ਜਾਂ ਤੁਹਾਡੀ ਸਮੱਗਰੀ ਦੀ ਹੋਰ ਵਿਊਅਰਸ਼ਿਪ ਮੈਟ੍ਰਿਕਸ) ਦੀ ਗਿਣਤੀ ਨੂੰ ਵਧਾਉਂਦੀ ਹੈ। ਅਵੈਧ ਸਰਗਰਮੀ Snap ਵੱਲੋਂ ਆਪਣੇ ਵਿਵੇਕ ਅਨੁਸਾਰ ਨਿਰਧਾਰਤ ਕੀਤੀ ਜਾਵੇਗੀ ਅਤੇ ਇਸ ਵਿੱਚ ਸ਼ਾਮਲ ਹਨ, ਪਰ ਇਸ ਤੱਕ ਸੀਮਿਤ ਨਹੀਂ ਹਨ: (i) ਸਪੈਮ, ਅਵੈਧ ਪੁੱਛਗਿੱਛਾਂ, ਅਵੈਧ ਜਵਾਬ, ਅਵੈਧ ਪਸੰਦਾਂ, ਅਵੈਧ ਮਨਪਸੰਦ, ਅਵੈਧ ਫਾਲੋਜ਼, ਅਵੈਧ ਗਾਹਕੀਆਂ, ਜਾਂ ਕਿਸੇ ਵੀ ਵਿਅਕਤੀ ਵੱਲੋਂ ਸਿਰਜੇ ਅਵੈਧ ਪ੍ਰਭਾਵ, ਕਲਿਕ ਫਾਰਮ, ਜਾਂ ਸਮਾਨ ਸੇਵਾ, ਬੋਟ, ਸਵੈਚਾਲਤ ਪ੍ਰੋਗਰਾਮ ਜਾਂ ਸਮਾਨ ਡੀਵਾਇਸ, ਸਮੇਤ ਕਿਸੇ ਵੀ ਤਰ੍ਹਾਂ ਦੇ ਕਲਿਕਾਂ ਰਾਹੀਂ, ਜਾਂ ਤੁਹਾਡੇ ਮੋਬਾਈਲ ਡੀਵਾਇਸ, ਤੁਹਾਡੇ ਨਿਯੰਤਰਣ ਅਧੀਨ ਮੋਬਾਈਲ ਡੀਵਾਇਸਾਂ, ਜਾਂ ਨਵੇਂ ਜਾਂ ਸ਼ੱਕੀ ਖਾਤਿਆਂ ਵਾਲੇ ਮੋਬਾਈਲ ਡੀਵਾਇਸਾਂ ਤੋਂ ਉਪਜੀ ਹੋਰ ਸਰਗਰਮੀ; (ii) ਤੀਜੀਆਂ ਧਿਰਾਂ ਨੂੰ ਪੈਸੇ ਦੇ ਭੁਗਤਾਨ ਜਾਂ ਹੋਰ ਝਾਂਸੇ ਨਾਲ ਪੈਦਾ ਕੀਤੇ ਪ੍ਰਭਾਵ, ਜਵਾਬ, ਪਸੰਦਾਂ, ਫਾਲੋਜ਼, ਮਨਪਸੰਦਾਂ, ਗਾਹਕੀਆਂ, ਕਲਿਕਾਂ, ਜਾਂ ਪੁੱਛਗਿੱਛਾਂ, ਝੂਠੇ ਵਰਣਨ, ਵਿਊਜ਼ ਦੀ ਖਰੀਦੋ-ਫਰੋਖਤ ਲਈ ਪੇਸ਼ਕਸ਼; (iii) ਪ੍ਰਭਾਵ, ਪਸੰਦਾਂ, ਫਾਲੋਜ਼, ਕਲਿਕਾਂ, ਪੁੱਛਗਿੱਛਾਂ, ਮਨਪਸੰਦਾਂ, ਗਾਹਕੀਆਂ, ਜਵਾਬ, ਜਾਂ ਜੋ ਅਜਿਹੀ ਸਰਗਰਮੀ ਨਾਲ ਪੈਦਾ ਕੀਤੇ ਗਏ ਹਨ ਜੋ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੀ ਉਲੰਘਣਾ ਹੈ, ਅਤੇ (iv) ਕਲਿਕਾਂ, ਪਸੰਦਾਂ, ਫਾਲੋਜ਼, ਗਾਹਕੀਆਂ, ਜਵਾਬ, ਮਨਪਸੰਦਾਂ, ਪੁੱਛਗਿੱਛਾਂ, ਜਾਂ ਪ੍ਰਭਾਵ ਜੋ ਉੱਪਰ (i), (ii), ਜਾਂ (iii) ਵਿੱਚ ਵਰਣਿਤ ਕਿਸੇ ਵੀ ਸਰਗਰਮੀ ਦੇ ਨਾਲ ਰਲਦੇ ਹਨ।
ਸਾਡੀਆਂ ਅੰਦਰੂਨੀ ਪ੍ਰਣਾਲੀਆਂ ਵਿੱਚ "ਕ੍ਰਿਸਟਲਾਂ" ਦੀ ਵਰਤੋਂ ਮੁਤਾਬਕ ਯੋਗਤਾ ਦੀ ਸਰਗਰਮੀ ਦਾ ਹਿਸਾਬ ਲਗਾਇਆ ਜਾਵੇਗਾ, ਜੋ ਕਿ ਮਾਪ ਦੀ ਇਕਾਈ ਹੈ ਜਿਸਦੀ ਵਰਤੋਂ ਅਸੀਂ ਇੱਕ ਨਿਰਧਾਰਤ ਮਿਆਦ ਦੇ ਦੌਰਾਨ ਹਰੇਕ ਰਚਨਾਕਾਰ ਦੀ ਯੋਗਤਾ ਪ੍ਰਾਪਤ ਸਰਗਰਮੀ ਨੂੰ ਟਰੈਕ ਅਤੇ ਰਿਕਾਰਡ ਕਰਨ ਲਈ ਕਰਦੇ ਹਾਂ। ਯੋਗਤਾ ਸਰਗਰਮੀ ਦੇ ਯੋਗ ਬਣਨ ਲਈ ਕ੍ਰਿਸਟਲਾਂ ਦੀ ਗਿਣਤੀ ਜੋ ਅਸੀਂ ਰਿਕਾਰਡ ਕਰਦੇ ਹਾਂ ਸਾਡੇ ਅੰਦਰੂਨੀ ਮਾਪਦੰਡਾਂ ਅਤੇ ਫਾਰਮੂਲੇ ਦੇ ਅਧਾਰ ਤੇ ਵੱਖੋ ਵੱਖਰੀ ਹੋ ਸਕਦੀ ਹੈ, ਜਿਸਨੂੰ ਅਸੀਂ ਸਮੇਂ-ਸਮੇਂ 'ਤੇ ਆਪਣੇ ਵਿਵੇਕ ਅਨੁਸਾਰ ਬਦਲ ਸਕਦੇ ਹਾਂ। ਤੁਸੀਂ Snapchat ਐਪਲੀਕੇਸ਼ਨ ਵਿੱਚ ਤੁਹਾਡੀ ਵਰਤੋਂਕਾਰ ਪ੍ਰੋਫਾਈਲ 'ਤੇ ਜਾ ਕੇ ਕ੍ਰਿਸਟਲਾਂ ਦੀ ਅਨੁਮਾਨਤ ਗਿਣਤੀ ਵੇਖ ਸਕਦੇ ਹੋ ਜੋ ਅਸੀਂ ਤੁਹਾਡੀ ਯੋਗਤਾ ਸਰਗਰਮੀ ਲਈ ਦਰਜ ਕੀਤੀ ਹੈ। ਕਿਰਪਾ ਕਰਕੇ ਨੋਟ ਕਰੋ ਕਿ ਤੁਹਾਡੀ ਵਰਤੋਂਕਾਰ ਪ੍ਰੋਫਾਈਲ ਮੁਤਾਬਕ ਵੇਖਣਯੋਗ ਕੋਈ ਵੀ ਅਜਿਹੀ ਗਿਣਤੀ ਸਾਡੇ ਅੰਦਰੂਨੀ ਲੇਖੇ ਦੇ ਉਦੇਸ਼ਾਂ ਲਈ ਗਣਨਾ ਕੀਤੇ ਮੁੱਢਲੇ ਅਨੁਮਾਨ ਹਨ। ਸਪੱਸ਼ਟਤਾ ਲਈ, ਕ੍ਰਿਸਟਲ ਸਿਰਫ਼ ਅੰਦਰੂਨੀ ਮਾਪ ਸਾਧਨ ਹਨ ਜੋ ਸਾਡੇ ਵੱਲੋਂ ਕਿਸੇ ਰਚਨਾਕਾਰ ਦੀ ਯੋਗਤਾ ਸਰਗਰਮੀ ਅਤੇ ਰਚਨਾਕਾਰ ਦੀ ਸਮੱਗਰੀ ਦੀ ਪ੍ਰਸਿੱਧੀ ਨੂੰ ਮਾਪਣ ਲਈ ਵਰਤੇ ਜਾਂਦੇ ਹਨ। ਕ੍ਰਿਸਟਲ ਕਿਸੇ ਵੀ ਅਧਿਕਾਰ ਨੂੰ ਪ੍ਰਦਾਨ ਕਰਨ ਜਾਂ ਦਰਸਾਉਣ ਜਾਂ ਕਿਸੇ ਜ਼ਿੰਮੇਵਾਰੀ ਨੂੰ ਦਰਸਾਉਣ, ਸੰਪਤੀ ਦਾ ਗਠਨ ਕਰਨ, ਤਬਾਦਲਾ ਕਰਨ ਯੋਗ ਜਾਂ ਨਿਰਧਾਰਤ ਕਰਨ ਦੇ ਇਰਾਦੇ ਨਾਲ ਨਹੀਂ ਹਨ, ਅਤੇ ਨਾ ਹੀ ਖਰੀਦੇ ਜਾ ਸਕਦੇ ਹਨ ਜਾਂ ਵਿਕਰੀ, ਸੌਦੇ ਜਾਂ ਆਦਾਨ-ਪ੍ਰਦਾਨ ਦਾ ਵਿਸ਼ਾ ਨਹੀਂ ਹੋ ਸਕਦੇ।
ਯੋਗ ਰਚਨਾਕਾਰਾਂ ਲਈ ਭੁਗਤਾਨ ਰਾਸ਼ੀਆਂ ਸਾਡੀ ਮਲਕੀਅਤ ਵਾਲੇ ਫਾਰਮੂਲੇ ਦੇ ਅਨੁਸਾਰ ਦਿੱਤੀ ਮਿਆਦ ਦੇ ਦੌਰਾਨ ਸਾਡੇ ਵੱਲੋਂ ਉਸ ਰਚਨਾਕਾਰ ਦੀ ਯੋਗ ਸਰਗਰਮੀ ਲਈ ਰਿਕਾਰਡ ਕੀਤੇ ਗਏ ਕ੍ਰਿਸਟਲਜ਼ ਦੀ ਅਖੀਰਲੀ ਗਿਣਤੀ ਦੇ ਆਧਾਰ ’ਤੇ ਨਿਰਧਾਰਤ ਕੀਤੀਆਂ ਜਾਣਗੀਆਂ, ਇਸ ਫਾਰਮੂਲੇ ਨੂੰ ਸਾਡੇ ਵੱਲੋਂ ਸਮੇਂ-ਸਮੇਂ ’ਤੇ ਬਦਲਿਆ ਜਾ ਸਕਦਾ ਹੈ, ਅਤੇ ਇਹ ਫਾਰਮੂਲਾ ਕਈਂ ਕਾਰਕਾਂ ਉੱਪਰ ਨਿਰਭਰ ਕਰਦਾ ਹੈ, ਜਿਨ੍ਹਾਂ ਵਿੱਚ ਜਨਤਕ ਕਹਾਣੀਆਂ ਦੀਆਂ ਤੁਹਾਡੀਆਂ ਪੋਸਟਾਂ ਦੀ ਬਾਰੰਬਾਰਤਾ, ਤੁਹਾਡੀਆਂ ਜਨਤਕ ਕਹਾਣੀਆਂ ਵਿੱਚ ਵਿਖਾਏ ਇਸ਼ਤਿਹਾਰਾਂ ਦੀ ਗਿਣਤੀ, ਅਤੇ ਤੁਹਾਡੀਆਂ ਜਨਤਕ ਕਹਾਣੀਆਂ ਦੇ ਨਾਲ ਵਰਤੋਂਕਾਰ ਦੀ ਸ਼ਮੂਲੀਅਤ ਸ਼ਾਮਲ ਹੋ ਸਕਦੀ ਹੈ। ਭੁਗਤਾਨ ਦੀਆਂ ਰਕਮਾਂ, ਜੇ ਕੋਈ ਹਨ, ਸਾਡੇ ਵੱਲੋਂ ਸਾਡੇ ਹਿਸਾਬਾਂ ਦੇ ਅਧਾਰ 'ਤੇ ਨਿਰਧਾਰਤ ਕੀਤੀਆਂ ਜਾਣਗੀਆਂ। ਕੀਤੇ ਗਏ ਕਿਸੇ ਵੀ ਭੁਗਤਾਨ ਨੂੰ Snap ਦੇ ਅਧਿਕਾਰਤ ਤੀਜੀ-ਧਿਰ ਭੁਗਤਾਨ ਪ੍ਰਦਾਤਾ ("ਭੁਗਤਾਨ ਖਾਤਾ") ਦੇ ਨਾਲ ਤੁਹਾਡੇ ਭੁਗਤਾਨ ਖਾਤੇ ਵਿੱਚ ਵੰਡ ਦਿੱਤਾ ਜਾਵੇਗਾ, ਬਸ਼ਰਤੇ ਤੁਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਅਤੇ ਸਾਡੀ ਤੀਜੀ-ਧਿਰ ਭੁਗਤਾਨ ਪ੍ਰਦਾਤਾ ਦੀਆਂ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਹੋਵੇ। ਭੁਗਤਾਨਾਂ ਨੂੰ ਪ੍ਰਾਪਤ ਕਰਨ ਦੀ ਯੋਗਤਾ ਸਿਰਫ਼ ਸੀਮਤ ਗਿਣਤੀ ਦੇ ਦੇਸ਼ਾਂ ਵਿੱਚ ਉਪਲਬਧ ਹੋਵੇਗੀ, ਜੋ ਕਿ ਕ੍ਰਿਸਟਲਾਂ ਦੀਆਂ ਭੁਗਤਾਨ ਸੇਧਾਂ ("ਯੋਗ ਦੇਸ਼ ") ਵਿੱਚ ਸੂਚੀਬੱਧ ਹਨ। ਕਿਸੇ ਵੀ ਸਮੇਂ 'ਤੇ, Snap ਯੋਗ ਦੇਸ਼ਾਂ ਦੀ ਸੂਚੀ ਵਿੱਚ ਦੇਸ਼ਾਂ ਨੂੰ ਜੋੜ ਜਾਂ ਹਟਾ ਸਕਦਾ ਹੈ।
ਅਸੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਕਾਰਨ, ਆਪਣੇ ਵਿਵੇਕ ਅਨੁਸਾਰ, ਬਿਨ੍ਹਾਂ ਕਿਸੇ ਪੂਰਵ ਨੋਟਿਸ ਜਾਂ ਜ਼ਿੰਮੇਵਾਰੀ ਦੇ, ਅਧਿਕਤਮ ਹੱਦ ਤੱਕ, ਬੰਦ ਕਰਨ, ਸੋਧਣ, ਪੇਸ਼ਕਸ਼ ਨਾ ਕਰਨ, ਜਾਂ ਪੇਸ਼ਕਸ਼ ਕਰਨ ਜਾਂ ਸਮਰਥਨ ਕਰਨ ਦਾ ਅਧਿਕਾਰ ਲਾਗੂ ਕਾਨੂੰਨਾਂ ਮੁਤਾਬਕ ਰਾਖਵਾਂ ਰੱਖਦੇ ਹਾਂ। ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਉਪਰੋਕਤ ਵਿੱਚੋਂ ਕੋਈ ਵੀ ਹਰ ਸਮੇਂ ਜਾਂ ਕਿਸੇ ਵੀ ਸਮੇਂ ਉਪਲਬਧ ਹੋਵੇਗਾ, ਜਾਂ ਇਹ ਕਿ ਅਸੀਂ ਕਿਸੇ ਵੀ ਖਾਸ ਸਮੇਂ ਲਈ ਉਪਰੋਕਤ ਵਿੱਚੋਂ ਕਿਸੇ ਦੀ ਪੇਸ਼ਕਸ਼ ਜਾਰੀ ਰੱਖਾਂਗੇ। ਤੁਹਾਨੂੰ ਕਿਸੇ ਵੀ ਕਾਰਨ ਕਰਕੇ ਪ੍ਰੋਗਰਾਮ ਜਾਂ ਕਿਸੇ ਵੀ ਸੇਵਾ ਦੀ ਨਿਰੰਤਰ ਉਪਲਬਧਤਾ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।
ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੇ ਅਧੀਨ, ਹੇਠ ਲਿਖੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਵਾਲੇ ਰਚਨਾਕਾਰ ਹੀ ਪ੍ਰੋਗਰਾਮ ਦੇ ਸੰਬੰਧ ਵਿੱਚ Snap ਤੋਂ ਭੁਗਤਾਨ ਪ੍ਰਾਪਤ ਕਰਨ ਦੇ ਪਾਤਰ ਹੋਣਗੇ:
ਜੇ ਤੁਸੀਂ ਇੱਕ ਵਿਅਕਤੀ ਹੋ, ਤਾਂ ਤੁਹਾਨੂੰ ਇੱਕ ਯੋਗ ਦੇਸ਼ ਦੇ ਕਨੂੰਨੀ ਨਿਵਾਸੀ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਸੰਬੰਧਿਤ ਯੋਗਤਾ ਸਰਗਰਮੀ ਦੇ ਵਾਪਰਨ ਦੇ ਸਮੇਂ ਤੁਹਾਨੂੰ ਇੱਕ ਯੋਗ ਦੇਸ਼ ਵਿੱਚ ਮੌਜੂਦ ਹੋਣਾ ਚਾਹੀਦਾ ਹੈ।
ਤੁਸੀਂ ਆਪਣੇ ਅਧਿਕਾਰ ਖੇਤਰ ਵਿੱਚ ਬਹੁਗਿਣਤੀ ਦੀ ਕਨੂੰਨੀ ਉਮਰ 'ਤੇ ਪਹੁੰਚੇ ਹੋਣੇ ਚਾਹੀਦੇ ਹੋ ਜਾਂ ਘੱਟੋ ਘੱਟ 16 ਸਾਲ ਦੇ ਹੋਣੇ ਚਾਹੀਦੇ ਹੋ ਅਤੇ ਸਾਡੀਆਂ ਪ੍ਰਕਿਰਿਆਵਾਂ ਦੇ ਅਨੁਸਾਰ ਮਾਪਿਆਂ ਜਾਂ ਕਾਨੂੰਨੀ ਸਰਪ੍ਰਸਤ ਦੀ ਲੋੜੀਂਦੀ ਸਹਿਮਤੀ ਪ੍ਰਾਪਤ ਹੋਣੀ ਚਾਹੀਦੀ ਹੈ। ਜੇ ਲਾਗੂ ਕਾਨੂੰਨ ਅਧੀਨ ਮਾਪਿਆਂ ਜਾਂ ਕਨੂੰਨੀ ਸਰਪ੍ਰਸਤ ਦੀ ਸਹਿਮਤੀ ਲੋੜੀਂਦੀ ਹੈ, ਤਾਂ ਤੁਸੀਂ ਸਿਰਫ ਆਪਣੇ ਮਾਪਿਆਂ/ਕਨੂੰਨੀ ਸਰਪ੍ਰਸਤਾਂ ਦੀ ਨਿਗਰਾਨੀ ਹੇਠ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹੋ, ਜਿਨ੍ਹਾਂ ਨੂੰ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਨੂੰ ਮੰਨਣ ਲਈ ਵੀ ਸਹਿਮਤ ਹੋਣਾ ਚਾਹੀਦਾ ਹੈ, ਅਤੇ ਤੁਸੀਂ ਨੁਮਾਇੰਦਗੀ ਕਰਦੇ ਹੋ ਅਤੇ ਇਸ ਗੱਲ ਦੀ ਵਰੰਟੀ ਦਿੰਦੇ ਹੋ ਕਿ ਤੁਸੀਂ ਅਜਿਹੀਆਂ ਸਾਰੀਆਂ ਸਹਿਮਤੀਆਂਂ ਪ੍ਰਾਪਤ ਕੀਤੀਆਂ ਹਨ (ਮਾਪਿਆਂ ਦੀ ਸਹਿਮਤੀ ਸਮੇਤ, ਜੇ ਤੁਹਾਡੇ ਅਧਿਕਾਰ ਖੇਤਰ ਵਿੱਚ ਲੋੜ ਹੋਵੇ)। ਸਾਡੇ ਕੋਲ, ਆਪਣੀ, ਆਪਣੇ ਭਾਗੀਦਾਰਾਂ, ਅਤੇ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਦੀ ਤਰਫੋਂ, ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੇ ਅਧੀਨ ਭੁਗਤਾਨ ਦੀ ਇੱਕ ਸ਼ਰਤ ਵਜੋਂ ਨਾਬਾਲਗਾਂ ਲਈ ਮਾਂ-ਪਿਓ/ਕਾਨੂੰਨੀ ਸਰਪ੍ਰਸਤ ਦੀ ਸਹਿਮਤੀ ਦੀ ਤਸਦੀਕ ਦੀ ਮੰਗ ਕਰਨ ਦਾ ਅਧਿਕਾਰ ਰਾਖ਼ਵਾਂ ਹੈ।
ਜੇ ਤੁਸੀਂ ਕੋਈ ਸੰਸਥਾ ਹੋ, ਜਾਂ ਸਾਡੀ ਅਤੇ ਸਾਡੀ ਅਧਿਕਾਰਤ ਤੀਜੀ-ਧਿਰ ਭੁਗਤਾਨ ਪ੍ਰਦਾਤਾ ਦੀਆਂ ਪ੍ਰਕਿਰਿਆਵਾਂ ਅਨੁਸਾਰ ਤੁਹਾਡੇ ਭੁਗਤਾਨਾਂ ਨੂੰ ਤੁਹਾਡੀ ਕਾਰੋਬਾਰੀ ਸੰਸਥਾ ਵਿੱਚ ਤਬਦੀਲ ਕਰਨ ਦਾ ਅਧਿਕਾਰ ਦਿੱਤਾ ਹੈ, ਤਾਂ ਤੁਸੀਂ ਜਾਂ ਅਜਿਹੀ ਸੰਸਥਾ (ਜਿਵੇਂ ਲਾਗੂ ਹੋਵੇ) ਸ਼ਾਮਲ ਹੋਵੇ, ਜਿਨ੍ਹਾਂ ਦਾ ਮੁੱਖ-ਦਫ਼ਤਰ ਜਾਂ ਦਫਤਰ ਯੋਗ ਦੇਸ਼ ਅੰਦਰ ਹੋਵੇ।
ਤੁਸੀਂ Snap ਅਤੇ ਇਸਦੇ ਅਧਿਕਾਰਤ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਨੂੰ ਮੁਕੰਮਲ ਅਤੇ ਸਹੀ ਸੰਪਰਕ ਜਾਣਕਾਰੀ ਪ੍ਰਦਾਨ ਕੀਤੀ ਹੈ, ਜਿਸ ਵਿੱਚ ਤੁਹਾਡਾ ਕਾਨੂੰਨੀ ਪਹਿਲਾ ਅਤੇ ਆਖਰੀ ਨਾਮ, ਈਮੇਲ, ਫ਼ੋਨ ਨੰਬਰ, ਰਾਜ ਅਤੇ ਨਿਵਾਸ ਦਾ ਦੇਸ਼ ਅਤੇ ਜਨਮ ਮਿਤੀ (" ਸੰਪਰਕ ਜਾਣਕਾਰੀ ") ਸ਼ਾਮਲ ਹੈ, ਅਤੇ ਕੋਈ ਵੀ ਹੋਰ ਜਾਣਕਾਰੀ ਜੋ ਸਮੇਂ-ਸਮੇਂ ਤੇ ਲੋੜੀਂਦੀ ਹੋ ਸਕਦੀ ਹੈ, ਤਾਂ ਜੋ Snap ਜਾਂ ਇਸਦੇ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਤੁਹਾਡੇ ਨਾਲ ਸੰਪਰਕ ਕਰ ਸਕਣ ਅਤੇ ਤੁਹਾਡੇ (ਜਾਂ ਤੁਹਾਡੇ ਮਾਪਿਆਂ/ਕਨੂੰਨੀ ਸਰਪ੍ਰਸਤ) ਜਾਂ ਕਾਰੋਬਾਰ ਸੰਸਥਾ, ਜੇ ਲਾਗੂ ਹੋਵੇ, ਨੂੰ ਭੁਗਤਾਨ ਕਰਨ ਦਾ ਕਾਰਨ ਬਣ ਸਕਣ) ਜੇ ਤੁਸੀਂ ਕਿਸੇ ਭੁਗਤਾਨ ਦੇ ਯੋਗ ਹੋ, ਜਾਂ ਕਿਸੇ ਕਾਨੂੰਨੀ ਲੋੜ ਦੇ ਸੰਬੰਧ ਵਿੱਚ।
ਤੁਸੀਂ ਇੱਕ ਵੈਧ ਭੁਗਤਾਨ ਖਾਤਾ ਸਥਾਪਤ ਕਰਨ ਲਈ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਪੂਰੀਆਂ ਕਰ ਲਈਆਂ ਹਨ, ਅਤੇ ਤੁਹਾਡਾ Snapchat ਖਾਤਾ ਅਤੇ ਭੁਗਤਾਨ ਖਾਤਾ ਕਾਰਜਸ਼ੀਲ, ਚੰਗੀ ਸਥਿਤੀ ਵਿੱਚ ਹਨ (ਜਿਵੇਂ ਕਿ ਸਾਡੇ ਅਤੇ ਸਾਡੇ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਵੱਲੋਂ ਨਿਰਧਾਰਤ ਕੀਤਾ ਗਿਆ ਹੈ), ਅਤੇ ਤੁਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੀ ਪਾਲਣਾ ਕਰਦੇ ਹੋ।
ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਤੋਂ ਇਲਾਵਾ ਕਿਸੇ ਹੋਰ ਦੇਸ਼ ਦੇ ਕਾਨੂੰਨੀ ਨਿਵਾਸੀ ਹੋ, ਤਾਂ ਤੁਸੀਂ (ਅਤੇ ਕੋਈ ਵੀ ਪ੍ਰਬੰਧਕ, ਸਹਿਯੋਗੀ, ਜਾਂ ਤੁਹਾਡੇ ਖਾਤੇ ਵਿੱਚ ਸਮੱਗਰੀ ਪੋਸਟ ਕਰਨ ਲਈ ਯੋਗਦਾਨ ਪਾਉਣ ਵਾਲ਼਼ਾ) ਸਰੀਰਕ ਤੌਰ 'ਤੇ ਸੰਯੁਕਤ ਰਾਜ ਤੋਂ ਬਾਹਰ ਅਤੇ ਇੱਕ ਯੋਗ ਦੇਸ਼ ਦੇ ਅੰਦਰ ਹੋਣਾ ਚਾਹੀਦਾ ਹੈ ਜਦੋਂ ਤੁਸੀਂ (ਜਾਂ ਅਜਿਹੇ ਪ੍ਰਬੰਧਕ, ਸਹਿਯੋਗੀ, ਜਾਂ ਸਹਾਇਕ) ਤੁਹਾਡੀ ਯੋਗਤਾ ਸਰਗਰਮੀ (ਜਿਵੇਂ ਅੱਗੇ ਹੇਠਾਂ ਚਰਚਾ ਕੀਤੀ ਗਈ ਹੈ) ਦੇ ਸੰਬੰਧ ਵਿੱਚ ਕੋਈ ਵੀ ਸੇਵਾਵਾਂ ਨਿਭਾਉਂਦੇ ਅਤੇਂ ਇਸ਼ਤਿਹਾਰਾਂ ਦੀ ਵੰਡ ਦੀ ਸਹੂਲਤ ਪ੍ਰਦਾਨ ਕਰਦੇ ਹੋ।
ਤੁਸੀਂ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ, ਅਤੇ ਅਸੀਂ ਤੁਹਾਨੂੰ ਕੋਈ ਭੁਗਤਾਨ ਨਹੀਂ ਕਰਾਂਗੇ, ਜੇਕਰ ਤੁਸੀਂ (ਜਾਂ ਤੁਹਾਡੇ ਮਾਪਿਆਂ / ਕਾਨੂੰਨੀ ਸਰਪ੍ਰਸਤ ਜਾਂ ਕਾਰੋਬਾਰੀ ਸੰਸਥਾ, ਜੇ ਲਾਗੂ ਹੋਵੇ) ਸਾਡੀ, ਜਾਂ ਸਾਡੇ ਤੀਜੀ-ਧਿਰ ਭੁਗਤਾਨ ਪ੍ਰਦਾਤੇ ਦੀ ਪਾਲਣ ਦੀ ਸਮੀਖਿਆ 'ਤੇ ਖਰੇ ਨਹੀਂ ਉਤਰਦੇ। ਅਜਿਹੀ ਸਮੀਖਿਆ ਵਿੱਚ ਸ਼ਾਮਲ ਹੋ ਸਕਦਾ ਹੈ, ਪਰ ਸੀਮਿਤ ਨਹੀਂ ਹੁੰਦਾ, ਇਹ ਸੁਨਿਸ਼ਚਿਤ ਕਰਨ ਲਈ ਇੱਕ ਜਾਂਚ ਜੇਕਰ ਤੁਸੀਂ, ਯੂ.ਐਸ. ਵਿਸ਼ੇਸ਼ ਰੂਪ ਵਿੱਚ ਨਿਰਧਾਰਿਤ ਨਾਗਰਿਕਾਂ ਦੀ ਸੂਚੀ ਅਤੇ ਵਿਦੇਸ਼ੀ ਮਨਜੂਰ ਧੋਖੇਬਾਜਾਂ ਦੀ ਸੂਚੀ ਸਮੇਤ ਕਿਸੇ ਵੀ ਸੰਬੰਧਿਤ ਸਰਕਾਰੀ ਅਧਿਕਾਰੀ ਰਾਹੀਂ ਬਣਾਈ ਗਈ ਪ੍ਰਤਿਬੰਧਿਤ ਪਾਰਟੀ ਸੂਚੀ 'ਤੇ ਦਿਖਾਈ ਦਿੰਦੇ ਹੋ। ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਵਿੱਚ ਦੱਸੀ ਵਰਤੋਂ ਤੋਂ ਇਲਾਵਾ, ਤੁਹਾਡੀ ਪਛਾਣ ਦੀ ਤਸਦੀਕ ਕਰਨ, ਸਾਡੀ ਪਾਲਣਾ ਦੀ ਸਮੀਖਿਆ ਕਰਨ ਅਤੇ ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜੋ ਜਾਣਕਾਰੀ ਤੁਸੀਂ ਸਾਨੂੰ ਪ੍ਰਦਾਨ ਕਰਦੇ ਹੋ ਉਹ ਤੀਜੀ-ਧਿਰਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ। ਜੇ ਤੁਸੀਂ (ਜਾਂ ਤੁਹਾਡੇ ਮਾਪੇ/ਕਨੂੰਨੀ ਸਰਪ੍ਰਸਤ ਜਾਂ ਕਾਰੋਬਾਰੀ ਸੰਸਥਾ, ਜਿਵੇਂ ਲਾਗੂ ਹੋਵੇ) ਕਿਸੇ ਵੀ ਸਮੇਂ ਉਪਰੋਕਤ ਲੋੜਾਂ ਨੂੰ ਪੂਰਾ ਕਰਨ ਵਿੱਚ ਅਸਫਲ ਹੁੰਦੇ ਹੋ, ਤਾਂ ਤੁਸੀਂ ਭੁਗਤਾਨਾਂ ਦੇ ਯੋਗ ਨਹੀਂ ਹੋਵੋਗੇ। ਜੇਕਰ ਤੁਸੀਂ (i) Snap ਜਾਂ ਇਸਦੀ ਮੁੱਖ ਕੰਪਨੀ, ਸਹਾਇਕ ਸੰਸਥਾਵਾਂ, ਜਾਂ ਐਫਿਲੀਏਟਿਡ ਕੰਪਨੀਆਂ ਦੇ ਇੱਕ ਕਰਮਚਾਰੀ, ਅਧਿਕਾਰੀ, ਜਾਂ ਨਿਰਦੇਸ਼ਕ ਹੋ, ਜਾਂ (ii) ਕਿਸੇ ਸਰਕਾਰੀ ਸੰਸਥਾ, ਸਹਾਇਕ ਜਾਂ ਕਿਸੇ ਸਰਕਾਰੀ ਸੰਸਥਾ ਦੇ ਸਹਿਯੋਗੀ, ਜਾਂ ਕਿਸੇ ਸ਼ਾਹੀ ਪਰਿਵਾਰ ਦੇ ਮੈਂਬਰ ਹੋ, ਤਾਂ ਤੁਸੀਂ ਭੁਗਤਾਨਾਂ ਲਈ ਯੋਗ ਨਹੀਂ ਹੋਵੋਗੇ।
ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੀ ਤੁਹਾਡੀ ਪਾਲਣਾ ਦੇ ਅਧੀਨ, ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਗਈ ਹੱਦ ਤੱਕ, ਤੁਸੀਂ (ਜਾਂ ਤੁਹਾਡੇ ਮਾਪੇ/ ਕਨੂੰਨੀ ਸਰਪ੍ਰਸਤ ਜਾਂ ਕਾਰੋਬਾਰੀ ਸੰਸਥਾ, ਜਿਵੇਂ ਲਾਗੂ ਹੋਵੇ) ਤੁਹਾਡੇ ਵਰਤੋਂਕਾਰ ਪ੍ਰੋਫਾਈਲ ਵਿੱਚ ਢੁਕਵਾਂ ਵਿਕਲਪ ਚੁਣ ਕੇ ਭੁਗਤਾਨ ਦੀ ਬੇਨਤੀ ਕਰਨ ਦੇ ਯੋਗ ਹੋਵੋਗੇ। ਤੁਹਾਡੇ ਵੱਲੋਂ ਭੁਗਤਾਨ ਦੀ ਵੈਧਤਾਪੂਰਵਕ ਬੇਨਤੀ ਕਰਨ ਲਈ, ਸਾਡੇ ਵੱਲੋਂ ਤੁਹਾਨੂੰ ਦਿੱਤੇ ਬਹੁਤੇ ਕ੍ਰਿਸਟਲ ਦਰਜ ਅਤੇ ਵਿਸ਼ੇਸ਼ ਹੋਣੇ ਚਾਹੀਦੇ ਹਨ ਜਿਸ ਨਾਲ਼ ਤੁਸੀਂ $100 USD ਦੀ ਘੱਟੋ-ਘੱਟ ਭੁਗਤਾਨ ਸੀਮਾ ਤੱਕ ਪਹੁੰਚੋ (“ਭੁਗਤਾਨ ਸੀਮਾ”)।
ਕਿਰਪਾ ਕਰਕੇ ਨੋਟ ਕਰੋ: ਜੇ (ੳ) ਅਸੀਂ ਤੁਹਾਡੇ ਵੱਲੋਂ ਇੱਕ ਸਾਲ ਦੀ ਮਿਆਦ ਦੇ ਲਈ ਕਿਸੇ ਵੀ ਯੋਗ ਕਿਰਿਆ ਨੂੰ ਰਿਕਾਰਡ ਨਹੀਂ ਕੀਤਾ ਹੈ ਅਤੇ ਨਾ ਹੀ ਕਿਸੇ ਵੀ ਕ੍ਰਿਸਟਲ ਨੂੰ ਸ਼ਾਮਲ ਕੀਤਾ ਹੈ, ਜਾਂ (ਅ) ਤੁਹਾਡੇ ਕੋਲ ਦੋ ਸਾਲਾਂ ਦੀ ਮਿਆਦ ਦੇ ਲਈ ਤੁਰੰਤ ਨਿਰਧਾਰਤ ਪੈਰੇ ਸਬੰਧੀ ਅਦਾਇਗੀ ਦੀ ਵੈਧਤਾਪੂਰਵਕ ਬੇਨਤੀ ਨਹੀਂ ਹੈ, ਫਿਰ — ਲਾਗੂ ਹੋਣ ਦੀ ਮਿਆਦ ਦੇ ਅੰਤ ਵਿੱਚ — ਅਸੀਂ ਤੁਹਾਡੇ ਕਿਸੇ ਵੀ ਕ੍ਰਿਸਟਲਾਂ 'ਤੇ ਅਧਾਰਤ ਤੁਹਾਡੇ ਭੁਗਤਾਨ ਖਾਤੇ ਨੂੰ ਅਦਾਇਗੀ ਦਾ ਭੁਗਤਾਨ ਕਰਾਂਗੇ, ਜਿਨ੍ਹਾਂ ਨੂੰ ਅਸੀਂ ਤੁਹਾਡੇ ਲਈ ਇਸ ਤਰ੍ਹਾਂ ਦੀ ਯੋਗਤਾਪੂਰਵਕ ਸਰਗਰਮੀਆਂ ਲਈ ਰਿਕਾਰਡ ਅਤੇ ਯੋਗ ਕੀਤਾ ਹੋਵੇ। (I) ਤੁਸੀਂ ਭੁਗਤਾਨ ਸੀਮਾ 'ਤੇ ਪਹੁੰਚ ਗਏ ਹੋ, (II) ਤੁਸੀਂ ਇੱਕ ਭੁਗਤਾਨ ਖਾਤਾ ਬਣਾਇਆ ਹੈ, (III) ਤੁਸੀਂ ਸਾਰੀ ਜ਼ਰੂਰੀ ਸੰਪਰਕ ਜਾਣਕਾਰੀ ਅਤੇ ਹੋਰ ਜਾਣਕਾਰੀ ਪ੍ਰਦਾਨ ਕੀਤੀ ਹੈ ਤਾਂ ਜੋ ਤੁਹਾਨੂੰ ਭੁਗਤਾਨ ਕੀਤਾ ਜਾ ਸਕੇ, (IV) ਅਸੀਂ ਅਜੇ ਤੁਹਾਨੂੰ ਕਿਸੇ ਵੀ ਕ੍ਰਿਸਟਲ ਦੇ ਸੰਬੰਧ ਵਿੱਚ ਤੁਹਾਡੇ ਲਈ ਭੁਗਤਾਨ ਨਹੀਂ ਕੀਤਾ ਹੋਵੇ ਜਿਸਨੂੰ ਅਸੀਂ ਅਜਿਹੀ ਯੋਗਤਾਪੂਰਵਕ ਸਰਗਰਮੀ ਲਈ ਰਿਕਾਰਡ ਅਤੇ ਉਤਸ਼ਾਹਤ ਕੀਤਾ ਹੋਵੇ, (V) ਤੁਹਾਡਾ SNAPCHAT ਖਾਤਾ ਅਤੇ ਭੁਗਤਾਨ ਖਾਤਾ ਵਧੀਆ ਸਥਿਤੀ ਵਿੱਚ ਹੋਵੇ, ਅਤੇ (VI) ਤੁਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਅਤੇ ਸਾਡੀ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਦੀਆਂ ਪ੍ਰਕਿਰਿਆਵਾਂ ਅਤੇ ਮਦਾਂ ਦੀ ਪਾਲਣਾ ਕਰਦੇ ਹੋਵੋ। ਜੇ, ਫਿਰ ਵੀ, ਲਾਗੂ ਹੋਣ ਵਾਲੀ ਮਿਆਦ ਦੇ ਅੰਤ 'ਤੇ ਤੁਸੀਂ ਸਾਰੀਆਂ ਲੋੜੀਂਦੀਆਂ ਜ਼ਰੂਰਤਾਂ ਨੂੰ ਪੂਰਾ ਨਹੀਂ ਕਰਦੇ ਹੋ, ਤਾਂ ਤੁਸੀਂ ਇਸ ਤਰ੍ਹਾਂ ਦੀ ਯੋਗਤਾ ਸਰਗਰਮੀ ਨਾਲ ਸੰਬੰਧਤ ਕਿਸੇ ਵੀ ਤਰ੍ਹਾਂ ਦੀ ਅਦਾਇਗੀ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ।
Snap ਦੀ ਤਰਫੋਂ ਸਹਾਇਕ ਜਾਂ ਸਹਿਯੋਗੀ ਸੰਸਥਾਵਾਂ ਜਾਂ ਹੋਰ ਅਧਿਕਾਰਤ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾਵਾਂ, ਜੋ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੇ ਅਧੀਨ ਭੁਗਤਾਨ ਕਰਨ ਵਾਲੇ ਵਜੋਂ ਕੰਮ ਕਰ ਸਕਦੇ ਹਨ, ਵੱਲੋਂ ਤੁਹਾਨੂੰ ਭੁਗਤਾਨ ਕੀਤੇ ਜਾ ਸਕਦੇ ਹਨ। ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਜਾਂ ਸਾਡੀਆਂ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਦੀਆਂ ਮਦਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿਣ ਸਮੇਤ, Snap ਦੀ ਨਿਗਰਾਨੀ ਤੋਂ ਬਾਹਰ ਦੇ ਕਿਸੇ ਵੀ ਕਾਰਨ ਕਰਕੇ ਤੁਹਾਡੇ ਬਕਾਇਆ ਖਾਤੇ ਵਿੱਚ ਭੁਗਤਾਨ ਟ੍ਰਾਂਸਫ਼ਰ ਵਿੱਚ ਹੋਣੀ ਵਾਲੀ ਕਿਸੇ ਵੀ ਦੇਰੀ, ਅਸਫ਼ਲਤਾ, ਜਾਂ ਅਯੋਗਤਾ ਲਈ Snap ਜ਼ਿੰਮੇਵਾਰ ਨਹੀਂ ਹੈ। ਜੇ ਤੁਹਾਡੇ ਤੋਂ ਇਲਾਵਾ ਕੋਈ ਹੋਰ (ਜਾਂ ਤੁਹਾਡੇ ਮਾਪੇ/ਕਨੂੰਨੀ ਸਰਪ੍ਰਸਤ, ਜਿਵੇਂ ਕਿ ਲਾਗੂ ਹੋਵੇ) ਕਿਸੇ ਵੀ ਕ੍ਰਿਸਟਲਾਂ ਦੇ ਅਧਾਰ 'ਤੇ ਭੁਗਤਾਨ ਦੀ ਬੇਨਤੀ ਕਰਦਾ ਹੈ ਜੋ ਤੁਹਾਡੇ Snapchat ਖਾਤੇ ਦੀ ਵਰਤੋਂ ਕਰਦੇ ਹੋਏ ਤੁਹਾਡੀ ਯੋਗਤਾ ਸਰਗਰਮੀ ਨੂੰ ਅਸੀਂ ਰਿਕਾਰਡ ਅਤੇ ਉਤਸ਼ਾਹਤ ਕਰਦੇ ਹਾਂ ਜਾਂ ਤੁਹਾਡੇ ਭੁਗਤਾਨ ਖਾਤੇ ਦੀ ਜਾਣਕਾਰੀ ਰਾਹੀਂ ਭੁਗਤਾਨਾਂ ਨੂੰ ਟ੍ਰਾਂਸਫਰ ਕਰਦਾ ਹੈ ਤਾਂ Snap ਜ਼ਿੰਮੇਵਾਰ ਨਹੀਂ ਹੈ। ਭੁਗਤਾਨ ਸੰਯੁਕਤ ਰਾਜ ਅਮਰੀਕਾ ਦੇ ਡਾਲਰਾਂ ਵਿੱਚ ਕੀਤਾ ਜਾਵੇਗਾ, ਪਰ ਤੁਸੀਂ ਆਪਣੇ ਭੁਗਤਾਨ ਖਾਤੇ ਤੋਂ ਆਪਣੀ ਸਥਾਨਕ ਮੁਦਰਾ ਵਿੱਚ ਫੰਡ ਲੈਣਾ ਚੁਣ ਸਕਦੇ ਹੋ, ਜਿਸਦੀ ਵਰਤੋਂ, ਵਟਾਂਦਰੇ, ਅਤੇ ਟ੍ਰਾਜ਼ੈਕਸ਼ਨ ਫ਼ੀਸਾਂ ਦਾ ਕ੍ਰਿਸਟਲਾਂ ਦੀਆਂ ਭੁਗਤਾਨ ਸੇਧਾਂ ਅਤੇ ਅਕਸਰ ਪੁੱਛੇ ਜਾਂਦੇ ਸਵਾਲਾਂ ਵਿੱਚ ਹੋਰ ਵਰਣਨ ਕੀਤਾ ਗਿਆ ਹੈ, ਅਤੇ ਸਾਡੇ ਤੀਜੀ-ਧਿਰ ਦੇ ਭੁਗਤਾਨ ਪ੍ਰਦਾਤਾ ਦੀਆਂ ਮਦਾਂ ਅਧੀਨ ਹੈ। Snapchat ਐਪਲੀਕੇਸ਼ਨ ਵਿੱਚ ਦਰਸਾਈ ਭੁਗਤਾਨ ਦੀ ਕੋਈ ਵੀ ਰਕਮ ਦੇ ਮੁੱਲ ਅਨੁਮਾਨਿਤ ਹਨ ਅਤੇ ਇਹ ਬਦਲਾਅ ਦੇ ਅਧੀਨ ਹੋ ਸਕਦੇ ਹਨ। ਕਿਸੇ ਵੀ ਭੁਗਤਾਨ ਦੀ ਪੂਰੀ ਰਕਮ ਤੁਹਾਡੇ ਭੁਗਤਾਨ ਖਾਤੇ ਵਿੱਚ ਦਿਸੇਗੀ।
ਸਾਡੇ ਹੋਰ ਅਧਿਕਾਰਾਂ ਅਤੇ ਉਪਚਾਰਾਂ ਤੋਂ ਇਲਾਵਾ, ਅਸੀਂ, ਜਿਸ ਹੱਦ ਤੱਕ ਕਾਨੂੰਨ ਵੱਲੋਂ ਆਗਿਆ ਦਿੱਤੀ ਗਈ ਹੈ, ਕੋਈ ਚੇਤਾਵਨੀ ਜਾਂ ਪਹਿਲਾਂ ਨੋਟਿਸ ਦਿੱਤੇ ਬਗੈਰ ਸ਼ੱਕੀ ਅਵੈਧ ਸਰਗਰਮੀ, ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੀ ਪਾਲਣਾ ਕਰਨ ਵਿੱਚ ਅਸਫ਼ਲਤਾ, ਤੁਹਾਨੂੰ ਗਲਤੀ ਨਾਲ ਕੀਤੇ ਗਏ ਕਿਸੇ ਵਾਧੂ ਭੁਗਤਾਨ, ਜਾਂ ਕਿਸੇ ਵੀ ਸਮਝੌਤੇ ਅਧੀਨ ਤੁਹਾਡੇ ਵੱਲੋਂ ਸਾਨੂੰ ਦੇਣਯੋਗ ਕਿਸੇ ਤਰ੍ਹਾਂ ਦੇ ਫੀਸ ਦੇ ਵਿਰੁੱਧ ਇਸ ਤਰ੍ਹਾਂ ਦੀਆਂ ਰਾਸ਼ੀਆਂ ਨੂੰ ਆਫਸੈਟ ਕਰਨ ਲਈ ਕਿਸੇ ਤਰ੍ਹਾਂ ਦੇ ਭੁਗਤਾਨ ਨੂੰ ਰੋਕ ਸਕਦੇ ਹਾਂ, ਆਫਸੈਟ ਕਰ ਸਕਦੇ ਹਾਂ, ਵਿਵਸਥਿਤ ਕਰ ਸਕਦੇ ਹਾਂ ਜਾਂ ਬਾਹਰ ਕੱਢ ਸਕਦੇ ਹਾਂ। ਤੁਸੀਂ ਨੁਮਾਇੰਦਗੀ ਕਰਦੇ ਹੋ ਅਤੇ ਗਰੰਟੀ ਦਿੰਦੇ ਹੋ ਕਿ ਸਾਰੀ ਜਾਣਕਾਰੀ ਜੋ ਤੁਸੀਂ ਸਾਨੂੰ ਜਾਂ ਸਾਡੇ ਸਹਾਇਕਾਂ, ਭਾਗੀਦਾਰਾਂ, ਜਾਂ ਅਧਿਕਾਰਤ ਭੁਗਤਾਨ ਪ੍ਰਦਾਤਾ ਨੂੰ ਪ੍ਰਦਾਨ ਕਰਦੇ ਹੋ, ਉਹ ਸੱਚ ਅਤੇ ਸਹੀ ਹੈ, ਅਤੇ ਤੁਸੀਂ ਹਰ ਸਮੇਂ ਅਜਿਹੀ ਜਾਣਕਾਰੀ ਦੀ ਸਟੀਕਤਾ ਨੂੰ ਕਾਇਮ ਰੱਖੋਗੇ।
ਤੁਸੀਂ ਸਹਿਮਤ ਹੋ ਅਤੇ ਮੰਨਦੇ ਹੋ ਕਿ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੇ ਅਨੁਸਾਰ ਪ੍ਰਾਪਤ ਹੋਣ ਵਾਲ਼ੇ ਕਿਸੇ ਵੀ ਭੁਗਤਾਨਾਂ ਨਾਲ ਸੰਬੰਧਿਤ ਕੋਈ ਵੀ ਅਤੇ ਸਾਰੇ ਟੈਕਸਾਂ, ਡਿਉਟੀਆਂ, ਜਾਂ ਫੀਸਾਂ ਦਾ ਭੁਗਤਾਨ ਕਰਨ ਲਈ ਕੇਵਲ ਤੁਸੀਂ ਜ਼ਿੰਮੇਵਾਰ ਅਤੇ ਦੇਣਦਾਰ ਹੋਵੋਗੇ। ਭੁਗਤਾਨਾਂ ਵਿੱਚ ਕਿਸੇ ਵੀ ਲਾਗੂ ਵਿਕਰੀ, ਵਰਤੋਂ, ਐਕਸਾਈਜ਼, ਵੈਲਿਊ ਐਡਡ, ਵਸਤੂਆਂ ਅਤੇ ਸੇਵਾਵਾਂ ਜਾਂ ਤੁਹਾਡੇ ਲਈ ਭੁਗਤਾਨਯੋਗ ਅਜਿਹੇ ਟੈਕਸ ਹੁੰਦੇ ਹਨ। ਜੇਕਰ ਲਾਗੂ ਕਾਨੂੰਨ ਤਹਿਤ, ਤੁਹਾਡੇ ਲਈ ਕਿਸੇ ਵੀ ਭੁਗਤਾਨਾਂ ਤੋਂ ਕਟੌਤੀ ਕੀਤੇ ਜਾਣ ਜਾਂ ਰੋਕਣ ਦੀ ਲੋੜ ਹੁੰਦੀ ਹੈ, ਫਿਰ Snap, ਇਸ ਦੇ ਭਾਗੀਦਾਰ, ਜਾਂ ਇਸ ਦਾ ਅਧਿਕਾਰਿਤ ਤੀਜੀ-ਧਿਰ ਭੁਗਤਾਨ ਪ੍ਰਦਾਤਾ ਅਜਿਹੇ ਟੈਕਸਾਂ ਨੂੰ ਤੁਹਾਨੂੰ ਦਿੱਤੀ ਜਾਣ ਵਾਲੀ ਰਾਸ਼ੀ ਤੋਂ ਕੱਟ ਸਕਦਾ ਹੈ ਅਤੇ ਲਾਗੂ ਕਾਨੂੰਨ ਦੀ ਲੋੜ ਅਨੁਸਾਰ ਢੁਕਵੇਂ ਟੈਕਸ ਅਧਿਕਾਰੀ ਨੂੰ ਅਜਿਹੇ ਟੈਕਸਾਂ ਦਾ ਭੁਗਤਾਨ ਕਰ ਸਕਦਾ ਹੈ। ਤੁਸੀਂ ਸਹਿਮਤ ਹੋ ਅਤੇ ਸਵੀਕਾਰ ਕਰਦੇ ਹੋ ਕਿ ਇਸ ਤਰ੍ਹਾਂ ਦੀਆਂ ਕਟੌਤੀਆਂ ਅਤੇ ਰੋਕੀਆਂ ਗਈਆਂ ਰਾਸ਼ੀਆਂ ਨਾਲ ਘਟਾਇਆ ਗਿਆ ਭੁਗਤਾਨ, ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੇ ਅਧੀਨ ਭੁਗਤਾਨਯੋਗ ਰਾਸ਼ੀਆਂ ਦਾ ਪੂਰਨ ਭੁਗਤਾਨ ਅਤੇ ਨਿਪਟਾਰਾ ਬਣੇਗਾ। ਤੁਸੀਂ Snap, ਇਸ ਦੀਆਂ ਸਹਾਇਕ ਇਕਾਈਆਂ, ਭਾਗੀਦਾਰਾਂ, ਅਤੇ ਕਿਸੇ ਵੀ ਅਧਿਕਾਰਿਤ ਭੁਗਤਾਨ ਪ੍ਰਦਾਤੇ ਨੂੰ ਕੋਈ ਵੀ ਫਾਰਮ, ਦਸਤਾਵੇਜ਼ ਜਾਂ ਹੋਰ ਪ੍ਰਮਾਣਪੱਤਰ ਪ੍ਰਦਾਨ ਕਰੋਗੇ ਜਿਸ ਦੀ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਤਹਿਤ ਕਿਸੇ ਵੀ ਭੁਗਤਾਨ ਦੇ ਸੰਬੰਧ ਵਿੱਚ ਰਿਪੋਰਟ ਕਰਨ ਵਾਲੀ ਕਿਸੇ ਵੀ ਜਾਣਕਾਰੀ ਨੂੰ ਪੂਰਾ ਕਰਨ ਜਾਂ ਟੈਕਸਾਂ ਨੂੰ ਵਾਪਸ ਲੈਣ ਲਈ ਲੋੜ ਪੈ ਸਕਦੀ ਹੋਵੇ।
ਜਿਵੇਂ ਕਿ Snap Inc. ਸੇਵਾ ਦੀਆਂ ਮਦਾਂ ਜਾਂ Snap Group Limited ਸੇਵਾ ਦੀਆਂ ਮਦਾਂ ਵਿੱਚ ਦੱਸਿਆ ਗਿਆ ਹੈ (ਜੋ ਵੀ ਤੁਹਾਡੇ ਉੱਤੇ ਲਾਗੂ ਹੋਣ), ਸੇਵਾਵਾਂ ਵਿੱਚ ਇਸ਼ਤਿਹਾਰ ਹੋ ਸਕਦੇ ਹਨ। ਪ੍ਰੋਗਰਾਮ ਵਿੱਚ ਤੁਹਾਡੀ ਭਾਗੀਦਾਰੀ ਦੇ ਸੰਬੰਧ ਵਿੱਚ, ਤੁਸੀਂ ਇਸ ਗੱਲ ਨਾਲ ਸਹਿਮਤ ਹੋ ਕਿ ਤੁਸੀਂ ਸਾਨੂੰ, ਸਾਡੇ ਭਾਗੀਦਾਰਾਂ ਅਤੇ ਸਾਡੇ ਤੀਜੀ-ਧਿਰ ਦੇ ਸਹਿਭਾਗੀਆਂ ਨੂੰ, ਬਿਨਾਂ ਕਿਸੇ ਭੁਗਤਾਨ ਦੇ, ਸਾਡੇ ਵਿਵੇਕ ਅਨੁਸਾਰ ਪ੍ਰੋਗਰਾਮ ਦੇ ਹਿੱਸੇ ਵਜੋਂ ਤੁਹਾਡੇ ਵੱਲੋਂ ਪੇਸ਼ ਕੀਤੀ ਸਮੱਗਰੀ ਦੇ ਸੰਬੰਧ ਵਿੱਚ ਇਸ਼ਤਿਹਾਰਾਂ ਨੂੰ ਸਪੁਰਦ ਕਰਨ ਵਿੱਚ ਦਿਲਚਸਪ ਹੋ। ਤੁਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਨਾਲ਼ ਸਹਿਮਤ ਹੋ ਕੇ ਅਜਿਹੇ ਇਸ਼ਤਿਹਾਰਾਂ ਦੀ ਵੰਡ ਨੂੰ ਸੁਵਿਧਾਜਨਕ ਬਣਾਉਣ ਲਈ ਸਹਿਮਤੀ ਦਿੰਦੇ ਹੋ ਅਤੇ Snap ਨੂੰ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੇ ਅਧੀਨ ਪ੍ਰੋਗਰਾਮ ਦੇ ਹਿੱਸੇ ਵਜੋਂ ਤੁਹਾਡੇ ਵੱਲੋਂ ਸਪੁਰਦ ਕੀਤੀ ਕਿਸੇ ਵੀ ਸਮੱਗਰੀ ਤੱਕ ਪਹੁੰਚ ਪ੍ਰਦਾਨ ਕਰਦੇ ਰਹੋਗੇ। ਅਸੀਂ ਸੇਵਾਵਾਂ 'ਤੇ ਵੰਡੇ ਗਏ ਇਸ਼ਤਿਹਾਰਾਂ ਦੇ ਸਾਰੇ ਪਹਿਲੂਆਂ ਨੂੰ ਨਿਰਧਾਰਤ ਕਰਾਂਗੇ, ਜੇਕਰ ਕੋਈ ਹੈ, ਕਿਸੇ ਵੀ ਸਮੱਗਰੀ ਦੇ ਸੰਬੰਧ ਵਿੱਚ ਵੰਡੇ ਗਏ ਇਸ਼ਤਿਹਾਰਾਂ ਦੀ ਕਿਸਮ, ਰੂਪ ਅਤੇ ਵਾਰਵਾਰਤਾ ਸਮੇਤ, ਜੋ ਤੁਸੀਂ ਸਾਡੇ ਵਿਵੇਕ ਅਨੁਸਾਰ ਪ੍ਰੋਗਰਾਮ ਦੇ ਹਿੱਸੇ ਵਜੋਂ ਸਪੁਰਦ ਕਰਦੇ ਹੋ। ਅਸੀਂ ਕਿਸੇ ਵੀ ਕਾਰਨ ਕਰਕੇ, ਆਪਣੇ ਵਿਵੇਕ ਅਨੁਸਾਰ, ਤੁਹਾਡੀ ਸਮੱਗਰੀ ਵਿੱਚ, ਉਸ 'ਤੇ, ਜਾਂ ਉਸਦੇ ਨਾਲ ਇਸ਼ਤਿਹਾਰ ਨਾ ਦਿਖਾਉਣ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ।
ਸਾਡੇ ਕੋਲ਼ ਹੋ ਸਕਦੇ ਕਿਸੇ ਵੀ ਹੋਰ ਅਧਿਕਾਰਾਂ ਜਾਂ ਉਪਚਾਰਾਂ ਤੋਂ ਇਲਾਵਾ, ਅਸੀਂ ਸੇਵਾਵਾਂ, ਕਿਸੇ ਵੀ ਜਾਂ ਸਾਰੀਆਂ ਸੇਵਾਵਾਂ, ਜਾਂ ਉਪਰੋਕਤ ਵਿੱਚੋਂ ਕਿਸੇ ਤੱਕ ਤੁਹਾਡੀ ਪਹੁੰਚ ਰਾਹੀਂ ਤੁਹਾਡੀ ਸਮੱਗਰੀ ਦੀ ਵੰਡ ਨੂੰ ਮੁਅੱਤਲ ਜਾਂ ਸਮਾਪਤ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ। ਉਸ ਹਾਲਤ ਵਿੱਚ ਜਦੋਂ ਤੁਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੀ ਪਾਲਣਾ ਨਹੀਂ ਕਰਦੇ ਹੋ, ਤਾਂ ਅਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੇ ਅਧੀਨ ਕਿਸੇ ਤਰ੍ਹਾਂ ਦੇ ਭੁਗਤਾਨਾਂ ਨੂੰ ਰੋਕਣ ਦਾ ਹੱਕ ਰਾਖਵਾਂ ਰੱਖਦੇ ਹਾਂ (ਅਤੇ ਤੁਸੀਂ ਸਹਿਮਤ ਹੁੰਦੇ ਹੋ ਕਿ ਤੁਸੀਂ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ)। ਜੇ ਕਿਸੇ ਸਮੇਂ ਤੁਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੇ ਕਿਸੇ ਹਿੱਸੇ ਨਾਲ ਸਹਿਮਤ ਨਹੀਂ ਹੁੰਦੇ ਹੋ, ਤਾਂ ਤੁਹਾਨੂੰ ਤੁਰੰਤ ਲਾਜ਼ਮੀ ਤੌਰ 'ਤੇ ਲਾਗੂ ਹੁੰਦੀਆਂ ਸੇਵਾਵਾਂ ਵਿੱਚ ਅਤੇ ਪ੍ਰੋਗਰਾਮ ਵਿੱਚ ਭਾਗ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ।
ਅਸੀਂ ਤੁਹਾਨੂੰ ਤੁਹਾਡੇ Snapchat ਵਰਤੋਂਕਾਰ ਖਾਤੇ ਦੇ ਅਧੀਨ ਉਪ-ਖਾਤੇ ਬਣਾਉਣ ਅਤੇ ਪ੍ਰਬੰਧਿਤ ਕਰਨ ਦੀ ਆਗਿਆ ਦੇ ਸਕਦੇ ਹਾਂ, ਜਾਂ ਤੁਹਾਨੂੰ ਸੇਵਾਵਾਂ ਦੇ ਹੋਰ ਵਰਤੋਂਕਾਰਾਂ ਨੂੰ ਤੁਹਾਡੇ Snapchat ਵਰਤੋਂਕਾਰ ਖਾਤੇ ਵਿੱਚ ਸਮੱਗਰੀ ਪੋਸਟ ਕਰਨ ਦੀ ਆਗਿਆ ਦੇ ਸਕਦੇ ਹਾਂ। ਤੁਹਾਡੇ ਖਾਤੇ ਲਈ ਪਹੁੰਚ ਦੇ ਪੱਧਰ ਨੂੰ ਨਿਰਧਾਰਤ ਕਰਨਾ ਅਤੇ ਰੱਦ ਕਰਨਾ ਸਿਰਫ਼ ਤੁਹਾਡੀ ਜ਼ਿੰਮੇਵਾਰੀ ਹੈ ਅਤੇ, ਨਤੀਜੇ ਵਜੋਂ, ਤੁਹਾਡੇ ਖਾਤੇ ਵਿੱਚ ਵਾਪਰਨ ਵਾਲੀ ਸਾਰੀ ਸਮੱਗਰੀ ਅਤੇ ਸਰਗਰਮੀਆਂ ਲਈ ਤੁਸੀਂ ਜ਼ਿੰਮੇਵਾਰ ਹੋ, ਜਿਸ ਵਿੱਚ ਪ੍ਰਬੰਧਕਾਂ, ਸਹਿਯੋਗੀਆਂ ਅਤੇ ਯੋਗਦਾਨ ਦੇਣ ਵਾਲਿਆਂ ਵੱਲੋਂ ਕੀਤੀ ਕੋਈ ਵੀ ਸਰਗਰਮੀ ਸ਼ਾਮਲ ਹੈ। ਸਮੇਂ-ਸਮੇਂ 'ਤੇ ਅਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਨੂੰ ਸੋਧ ਸਕਦੇ ਹਾਂ। ਤੁਸੀਂ ਸਿਖ਼ਰ 'ਤੇ ਦਿੱਤੀ "ਪ੍ਰਭਾਵੀ" ਤਾਰੀਖ ਨੂੰ ਦੇਖ ਕੇ ਪਤਾ ਲਗਾ ਸਕਦੇ ਹੋ ਕਿ ਰਚਨਾਕਾਰ ਕਹਾਣੀਆਂ ਦੀਆਂ ਇਹ ਮਦਾਂ ਆਖਰੀ ਵਾਰ ਕਦੋਂ ਸੋਧੀਆਂ ਗਈਆਂ ਸਨ। ਇਹ ਯਕੀਨੀ ਬਣਾਉਣ ਲਈ ਕਿ ਤੁਸੀਂ ਇਨ੍ਹਾਂ ਮਦਾਂ ਦੇ ਸਭ ਤੋਂ ਹਾਲੀਆ ਸੰਸਕਰਣ ਨਾਲ ਜਾਣੂੰ ਹੋ ਤੁਸੀਂ ਕਿਸੇ ਤਰ੍ਹਾਂ ਦੇ ਅਪਡੇਟਾਂ ਸਮੇਤ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦੀ ਨਿਯਮਤ ਸਮੀਖਿਆ ਕਰਨ ਲਈ ਸਹਿਮਤ ਹੁੰਦੇ ਹੋ। "ਪ੍ਰਭਾਵੀ" ਮਿਤੀ ਤੋਂ ਬਾਅਦ ਸੇਵਾਵਾਂ ਦੀ ਵਰਤੋਂ ਕਰਕੇ, ਤੁਸੀਂ ਰਚਨਾਕਾਰ ਕਹਾਣੀਆਂ ਦੀਆਂ ਅਪਡੇਟ ਕੀਤੀਆਂ ਮਦਾਂ ਨਾਲ ਸਹਿਮਤ ਮੰਨੇ ਜਾਵੋਗੇ। ਰਚਨਾਕਾਰ ਕਹਾਣੀਆਂ ਦੀਆਂ ਇਹ ਮਦਾਂ ਕਿਸੇ ਵੀ ਤੀਜੀ-ਧਿਰ ਦੇ ਲਾਭਪਾਤਰੀ ਅਧਿਕਾਰਾਂ ਨੂੰ ਨਹੀਂ ਬਣਾਉਂਦੀਆਂ ਜਾਂ ਪ੍ਰਦਾਨ ਨਹੀਂ ਕਰਦੀਆਂ ਹਨ। ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਵਿੱਚ ਕਿਸੇ ਵੀ ਚੀਜ਼ ਨੂੰ ਤੁਹਾਡੇ ਅਤੇ Snap ਜਾਂ Snap ਦੇ ਭਾਗੀਦਾਰਾਂ ਦੇ ਵਿਚਕਾਰ ਇੱਕ ਸਾਂਝਾ-ਉਪਕ੍ਰਮ, ਪ੍ਰਿੰਸੀਪਲ-ਏਜੰਟ, ਜਾਂ ਰੁਜ਼ਗਾਰ ਸਬੰਧ ਨਹੀਂ ਮੰਨਿਆ ਜਾਵੇਗਾ। ਜੇ ਅਸੀਂ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਵਿੱਚ ਕੋਈ ਉਪਬੰਧ ਲਾਗੂ ਨਹੀਂ ਕਰਦੇ ਹਾਂ, ਤਾਂ ਇਸਨੂੰ ਰਿਆਇਤ ਨਹੀਂ ਮੰਨਿਆ ਜਾਵੇਗਾ। ਅਸੀਂ ਉਹਨਾਂ ਸਾਰੇ ਅਧਿਕਾਰਾਂ ਨੂੰ ਰਾਖਵਾਂ ਰੱਖਦੇ ਹਾਂ ਜੋ ਸਪੱਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਗਏ ਹਨ। ਜੇਕਰ ਰਚਨਾਕਾਰ ਕਹਾਣੀਆਂ ਦੀਆਂ ਇਨ੍ਹਾਂ ਮਦਾਂ ਦਾ ਕੋਈ ਵੀ ਉਪਬੰਧ ਲਾਗੂ ਕਰਨ ਯੋਗ ਨਹੀਂ ਹੈ, ਤਾਂ ਉਸ ਉਪਬੰਧ ਨੂੰ ਹਟਾ ਦਿੱਤਾ ਜਾਵੇਗਾ ਅਤੇ ਇਹ ਕਿਸੇ ਤਰ੍ਹਾਂ ਦੇ ਬਾਕੀ ਉਪਬੰਧਾਂ ਦੀ ਵੈਧਤਾ ਅਤੇ ਉਨ੍ਹਾਂ ਦੇ ਲਾਗੂ ਹੋਣ 'ਤੇ ਕੋਈ ਅਸਰ ਨਹੀਂ ਪਾਵੇਗਾ।
ਜੇਕਰ ਰਚਨਾਕਾਰ ਕਹਾਣੀਆਂ ਦੀਆਂ ਇਹਨਾਂ ਮਦਾਂ ਬਾਰੇ ਤੁਹਾਡੇ ਕੋਲ ਕੋਈ ਸਵਾਲ ਹਨ, ਤਾਂ ਬੱਸ ਸਾਡੇ ਨਾਲ ਸੰਪਰਕ ਕਰੋ।