ਇਹ Snap ਮੁਦਰੀਕਰਨ ਮਦਾਂ ਰਚਨਾਕਾਰ ਕਹਾਣੀਆਂ ਦੀਆਂ ਮਦਾਂ ਦੀ ਥਾਂ ਲੈਂਦੀਆਂ ਹਨ ਅਤੇ 1 ਫਰਵਰੀ 2025 ਤੋਂ ਪ੍ਰਭਾਵੀ ਹਨ, ਜੇਕਰ ਤੁਸੀਂ ਇਨ੍ਹਾਂ ਨੂੰ ਪਹਿਲਾਂ ਸਵੀਕਾਰ ਕਰਿਆ ਹੋਵੇ।

Snap ਮੁਦਰੀਕਰਨ ਮਦਾਂ

ਪ੍ਰਭਾਵੀ ਮਿਤੀ: 1 ਫਰਵਰੀ 2025

ਸਾਲਸੀ ਨੋਟਿਸ: ਜੇ ਤੁਸੀਂ ਯੂਨਾਈਟਿਡ ਸਟੇਟਸ ਵਿੱਚ ਰਹਿੰਦੇ ਹੋ ਜਾਂ ਜੇ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਯੂਨਾਈਟਿਡ ਸਟੇਟਸ ਵਿੱਚ ਹੈ, ਤਾਂ ਤੁਸੀਂ ਸਾਲਸੀ ਉਪਬੰਧ ਮੁਤਾਬਕ ਪਾਬੰਦ ਹੁੰਦੇ ਹੋ ਜੋ Snap Inc. ਸੇਵਾ ਦੀਆਂ ਮਦਾਂਵਿੱਚ ਤੈਅ ਕੀਤਾ ਗਿਆ ਹੈ: ਉਸ ਸਾਲਸੀ ਧਾਰਾ ਵਿੱਚ ਜ਼ਿਕਰ ਕੀਤੇ ਕੁਝ ਕਿਸਮ ਦੇ ਵਿਵਾਦਾਂ ਨੂੰ ਛੱਡ ਕੇ, ਤੁਸੀਂ ਅਤੇ Snap Inc. ਸਹਿਮਤੀ ਦਿਓ ਕਿ ਸਾਡੇ ਵਿਚਕਾਰ ਵਿਵਾਦਾਂ ਨੂੰ SNAP INC. ਸੇਵਾ ਦੀਆਂ ਮਦਾਂ ਵਿੱਚ ਨਿਰਧਾਰਤ ਲਾਜ਼ਮੀ ਬੱਝਵੇਂ ਸਾਲਸੀ ਰਾਹੀਂ ਹੱਲ ਕੀਤਾ ਜਾਵੇਗਾ, ਅਤੇ ਤੁਸੀਂ ਅਤੇ Snap Inc. ਸਮੂਹਿਕ ਕਾਰਵਾਈ ਮੁਕੱਦਮੇ ਜਾਂ ਆਪਣੇ ਜਾਂ ਹੋਰਾਂ ਤਰਫ਼ੋਂ ਸਾਲਸੀ ਵਿੱਚ ਭਾਗ ਲੈਣ ਦੇ ਕਿਸੇ ਵੀ ਅਧਿਕਾਰ ਨੂੰ ਛੱਡਦੇ ਹੋ। ਤੁਹਾਡੇ ਕੋਲ ਸਾਲਸੀਉਪਬੰਧ ਵਿੱਚ ਦਰਸਾਏ ਅਨੁਸਾਰ ਸਾਲਸੀ ਤੋਂ ਬਾਹਰ ਨਿਕਲਣ ਦਾ ਅਧਿਕਾਰ ਹੈ।

ਜੇ ਤੁਸੀਂ ਕਿਸੇ ਕਾਰੋਬਾਰ ਦੀ ਤਰਫ਼ੋਂ ਸੇਵਾਵਾਂ ਵਰਤ ਰਹੇ ਹੋ ਅਤੇ ਤੁਹਾਡਾ ਮੁੱਖ ਕਾਰੋਬਾਰੀ ਸਥਾਨ ਯੂਨਾਈਟਡ ਸਟੇਟਸ ਤੋਂ ਬਾਹਰ ਹੈ, ਤਾਂ ਤੁਹਾਡਾ ਕਾਰੋਬਾਰ ਉਸ ਸਾਲਸੀ ਉਪਬੰਧ ਮੁਤਾਬਕ ਪਾਬੰਦ ਹੋਵੇਗਾ ਜਿਸ ਦਾ ਜ਼ਿਕਰ SNAP GROUP LIMITED ਸੇਵਾ ਦੀਆਂ ਮਦਾਂ ਵਿੱਚ ਹੈ।

ਜਾਣ-ਪਛਾਣ

ਜੀ ਆਇਆਂ ਨੂੰ! ਅਸੀਂ ਖੁਸ਼ ਹਾਂ ਕਿ ਤੁਸੀਂ Snap ਦੇ ਮੁਦਰੀਕਰਨ ਪ੍ਰੋਗਰਾਮ (“ਪ੍ਰੋਗਰਾਮ”) ਵਿੱਚ ਦਿਲਚਸਪੀ ਰੱਖਦੇ ਹੋ, ਜੋ ਯੋਗ ਵਰਤੋਂਕਾਰਾਂ ਨੂੰ, ਜੋ ਪ੍ਰੋਗਰਾਮ ਵਿੱਚ ਸਵੀਕਾਰ ਕੀਤੇ ਜਾਂਦੇ ਹਨ, ਇਨ੍ਹਾਂ ਮੁਦਰੀਕਰਨ ਮਦਾਂ ਨਾਲ ਵੱਖਰੀਆਂ ਸੇਵਾਵਾਂ ਅਮਲ ਵਿੱਚ ਲਿਆਉਣ ਲਈ ਆਰਥਿਕ ਹੱਲਾਸ਼ੇਰੀ ਪ੍ਰਾਪਤ ਕਰਨ ਦਿੰਦਾ ਹੈ, ਜਿਸਨੂੰ ਅਸੀਂ “ਯੋਗਤਾ ਸਰਗਰਮੀ” ਦੇ ਤੌਰ 'ਤੇ ਤੈਅ ਕਰਦੇ ਹਾਂ ਅਤੇ ਹੇਠਾਂ ਹੋਰ ਵਰਣਨ ਕਰਦੇ ਹਾਂ। ਅਸੀਂ ਇਹ ਮੁਦਰੀਕਰਨ ਮਦਾਂ ਤਿਆਰ ਕੀਤੀਆਂ ਹਨ ਤਾਂ ਕਿ ਤੁਸੀਂ ਜਾਣ ਸਕੋ ਕਿ ਕਿਹੜੇ ਨਿਯਮ ਤੁਹਾਡੀ ਪ੍ਰੋਗਰਾਮ ਵਿੱਚ ਭਾਗੀਦਾਰੀ 'ਤੇ ਲਾਗੂ ਹੁੰਦੇ ਹਨ ਅਤੇ ਇਹਨਾਂ ਨੂੰ ਕਿਵੇਂ ਚਲਾਇਆ ਜਾਂਦਾ ਹੈ। ਇਹ ਮੁਦਰੀਕਰਨ ਮਦਾਂ ਤੁਹਾਡੇ ਅਤੇ ਹੇਠਾਂ ਦਿੱਤੀ Snap ਸੰਸਥਾ (“Snap”) ਦੇ ਦਰਮਿਆਨ ਕਾਨੂੰਨੀ ਤੌਰ 'ਤੇ ਬੱਝਵਾਂ ਸਮਝੌਤਾ ਬਣਾਉਂਦੀਆਂ ਹਨ, ਇਸ ਲਈ ਕਿਰਪਾ ਕਰਕੇ ਇਨ੍ਹਾਂ ਨੂੰ ਧਿਆਨ ਨਾਲ ਪੜ੍ਹੋ। ਕੇਵਲ ਉਹ ਵਰਤੋਂਕਾਰ ਜੋ ਇਹ ਮੁਦਰੀਕਰਨ ਮਦਾਂ ਸਵੀਕਾਰ ਕਰਦੇ ਹਨ ਅਤੇ ਇਨ੍ਹਾਂ ਦੀ ਪਾਲਣਾ ਕਰਦੇ ਹਨ, ਉਹ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਯੋਗ ਹੋਣਗੇ।

ਇਨ੍ਹਾਂ ਮੁਦਰੀਕਰਨ ਮਦਾਂ ਦੇ ਉਦੇਸ਼ਾਂ ਲਈ, "Snap" ਦਾ ਮਤਲਬ ਹੈ: 

  • ਜੇ ਤੁਸੀਂ ਯੂਨਾਈਟਡ ਸਟੇਟਸ ਵਿੱਚ ਰਹਿੰਦੇ ਹੋ ਜਾਂ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਯੂਨਾਈਟਡ ਸਟੇਟਸ ਵਿੱਚ ਹੈ, ਤਾਂ Snap Inc;

  • ਜੇ ਤੁਸੀਂ ਭਾਰਤ ਵਿੱਚ ਰਹਿੰਦੇ ਹੋ ਜਾਂ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਭਾਰਤ ਵਿੱਚ ਹੈ, ਤਾਂ Snap India Camera Private Limited;

  • ਜੇ ਤੁਸੀਂ ਏਸ਼ੀਆ-ਪਰਸ਼ਾਤ ਖੇਤਰ (ਭਾਰਤ ਨੂੰ ਛੱਡ ਕੇ) ਵਿੱਚ ਰਹਿੰਦੇ ਹੋ ਜਾਂ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਇਸ ਖੇਤਰ ਵਿੱਚ ਹੈ, ਤਾਂ Snap Group Limited ਸਿੰਗਾਪੁਰ ਸ਼ਾਖਾ; ਜਾਂ

  • ਜੇ ਤੁਸੀਂ ਦੁਨੀਆਂ ਦੇ ਕਿਸੇ ਹੋਰ ਹਿੱਸੇ ਵਿੱਚ ਰਹਿੰਦੇ ਹੋ ਜਾਂ ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਇੱਥੇ ਹੈ, ਤਾਂ Snap Group Limited।

ਇਹ ਮੁਦਰੀਕਰਨ ਮਦਾਂ Snap ਦੀਆਂ ਸੇਵਾ ਦੀਆਂ ਮਦਾਂਭਾਈਚਾਰਕ ਸੇਧਾਂ, ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ, Snapchat 'ਤੇ ਸੰਗੀਤ ਦੀਆਂ ਹਦਾਇਤਾਂ, ਰਚਨਾਕਾਰ ਮੁਦਰੀਕਰਨ ਨੀਤੀ, ਵਪਾਰਕ ਸਮੱਗਰੀ ਦੀ ਨੀਤੀ, ਪ੍ਰਚਾਰ ਦੇ ਨਿਯਮ, ਅਤੇ ਕਿਸੇ ਹੋਰ ਲਾਗੂ ਮਦਾਂ, ਹਦਾਇਤਾਂ ਅਤੇ ਨੀਤੀਆਂ ਨੂੰ ਸ਼ਾਮਲ ਕਰਦੀਆਂ ਹਨ। ਜੇ ਇਹ ਮੁਦਰੀਕਰਨ ਮਦਾਂ ਕਿਸੇ ਹੋਰ ਮਦਾਂ ਨਾਲ ਵਿਰੋਧ ਵਿੱਚ ਹਨ, ਤਾਂ ਤੁਹਾਡੇ ਪ੍ਰੋਗਰਾਮ ਵਿੱਚ ਭਾਗ ਲੈਣ ਦੇ ਸੰਦਰਭ ਵਿੱਚ ਇਹ ਮੁਦਰੀਕਰਨ ਮਦਾਂ ਪ੍ਰਭਾਵਸ਼ਾਲੀ ਹੋਣਗੀਆਂ। ਇਹ ਪ੍ਰੋਗਰਾਮ Snap ਦੀਆਂ 'ਸੇਵਾਵਾਂ' ਦਾ ਹਿੱਸਾ ਹੈ ਜੋ Snap ਸੇਵਾ ਦੀਆਂ ਮਦਾਂ ਵਿੱਚ ਪਰਿਭਾਸ਼ਤ ਕੀਤੀਆਂ ਹਨ। ਇਹਨਾਂ ਮੁਦਰੀਕਰਨ ਮਦਾਂ ਵਿੱਚ ਵਰਤੇ ਗਏ ਪਰ ਪਰਿਭਾਸ਼ਿਤ ਨਾ ਕੀਤੇ ਗਏ ਸਾਰੇ ਮੁਦਰੀਕਰਨ ਸ਼ਬਦਾਂ ਦੇ ਉਹਨਾਂ ਦੇ ਸੰਬੰਧਤ ਅਰਥ ਹਨ ਜੋ Snap ਸੇਵਾ ਦੀਆਂ ਮਦਾਂ ਜਾਂ ਸੇਵਾਵਾਂ ਨੂੰ ਚਲਾਉਣ ਵਾਲੇ ਲਾਗੂ ਨਿਯਮਾਂ ਵਿੱਚ ਨਿਰਧਾਰਤ ਕੀਤੇ ਹਨ। ਜੋ ਵੀ ਖਾਤਾ ਜਾਂ ਸਮੱਗਰੀ ਇਨ੍ਹਾਂ ਮੁਦਰੀਕਰਨ ਮਦਾਂ ਦਾ ਉਲੰਘਣਾ ਕਰਦੀ ਹੈ, ਉਹ ਮੁਦਰੀਕਰਨ ਲਈ ਯੋਗ ਨਹੀਂ ਹੋਵੇਗੀ।

ਜਿੱਥੇ ਅਸੀਂ ਇਨ੍ਹਾਂ ਮੁਦਰੀਕਰਨ ਮਦਾਂ ਵਿੱਚ ਸੰਖੇਪ ਦਿੱਤੇ ਹਨ, ਅਸੀਂ ਇਹ ਸਿਰਫ ਤੁਹਾਨੂੰ ਗੱਲਾਂ ਸਮਝਣ ਵਿੱਚ ਆਸਾਨ ਬਣਾਉਣ ਲਈ ਕੀਤਾ ਹੈ। ਤੁਹਾਨੂੰ ਆਪਣੇ ਕਾਨੂੰਨੀ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਸਮਝਣ ਲਈ ਇਨ੍ਹਾਂ ਮੁਦਰੀਕਰਨ ਮਦਾਂ ਨੂੰ ਪੂਰਾ ਪੜ੍ਹਨਾ ਚਾਹੀਦਾ ਹੈ।

1. ਘੱਟੋ-ਘੱਟ ਯੋਗਤਾ

ਪ੍ਰੋਗਰਾਮ ਵਿੱਚ ਸਿਰਫ਼ ਸੱਦਾ ਮਿਲਣ 'ਤੇ ਹਿੱਸਾ ਲਿਆ ਜਾ ਸਕਦਾ ਹੈ। ਸੱਦਾ ਲੈਣ ਵਾਸਤੇ ਯੋਗ ਹੋਣ ਲਈ, ਤੁਹਾਨੂੰ ਹੇਠਾਂ ਦਿੱਤੀਆਂ ਘੱਟੋ-ਘੱਟ ਯੋਗਤਾ ਲੋੜਾਂ (“ਘੱਟੋ-ਘੱਟ ਯੋਗਤਾ”) ਨੂੰ ਪੂਰਾ ਕਰਨਾ ਚਾਹੀਦਾ ਹੈ:

  1. ਤੁਹਾਨੂੰ (ਜੇ ਤੁਸੀਂ ਇੱਕ ਵਿਅਕਤੀ ਹੋ) ਕਿਸੇ ਯੋਗ ਖੇਤਰ ਵਿੱਚ ਰਹਿਣਾ ਚਾਹੀਦਾ ਹੈ ਜਾਂ (ਜੇ ਤੁਸੀਂ ਸੰਸਥਾ ਹੋ) ਤੁਹਾਡੇ ਕਾਰੋਬਾਰ ਦਾ ਮੁੱਖ ਸਥਾਨ ਕਿਸੇ ਯੋਗ ਖੇਤਰ ਵਿੱਚ ਹੋਣਾ ਚਾਹੀਦਾ ਹੈ। ਭੁਗਤਾਨ ਸਿਰਫ਼ ਉਹਨਾਂ ਸੀਮਿਤ ਖੇਤਰਾਂ ਵਿੱਚ ਉਪਲਬਧ ਹਨ ਜੋ ਕ੍ਰਿਸਟਲ ਭੁਗਤਾਨ ਸੇਧਾਂ ਵਿੱਚ ਸੂਚੀਬੱਧ ਕੀਤੇ ਹਨ (ਇਨ੍ਹਾਂ ਨੂੰ “ਯੋਗ ਖੇਤਰ” ਕਿਹਾ ਜਾਂਦਾ ਹੈ)। ਅਸੀਂ ਆਪਣੇ ਵਿਵੇਕ ਮੁਤਾਬਕ ਯੋਗ ਖੇਤਰਾਂ ਦੀ ਸੂਚੀ ਵਿੱਚ ਤਬਦੀਲੀ ਕਰ ਸਕਦੇ ਹਾਂ।

  2. ਜੇ ਤੁਸੀਂ ਇੱਕ ਵਿਅਕਤੀ ਹੋ, ਤਾਂ ਤੁਹਾਨੂੰ ਆਪਣੀ ਅਧਿਕਾਰਤਾ ਵਿੱਚ ਕਾਨੂੰਨੀ ਬਾਲਗ ਉਮਰ ਦੇ ਹੋਣਾ ਚਾਹੀਦਾ ਹੈ (ਜਾਂ, ਜੇ ਲਾਗੂ ਹੋਵੇ, ਤਾਂ ਮਾਤਾ-ਪਿਤਾ ਦੀ ਸਹਿਮਤੀ ਸਮੇਤ ਘੱਟੋ-ਘੱਟ 16 ਸਾਲ ਦਾ ਹੋਣਾ ਚਾਹੀਦਾ ਹੈ)। ਜੇ ਲਾਗੂ ਕਾਨੂੰਨ ਅਨੁਸਾਰ ਮਾਤਾ-ਪਿਤਾ ਜਾਂ ਕਾਨੂੰਨੀ ਸਰਪ੍ਰਸਤਾਂ ਦੀ ਸਹਿਮਤੀ ਦੀ ਜ਼ਰੂਰਤ ਹੈ, ਤਾਂ ਤੁਸੀਂ ਸਿਰਫ਼ ਆਪਣੇ ਮਾਤਾ-ਪਿਤਾ/ਕਾਨੂੰਨੀ ਸਰਪ੍ਰਸਤਾਂ ਦੀ ਨਿਗਰਾਨੀ ਹੇਠ ਪ੍ਰੋਗਰਾਮ ਵਿੱਚ ਭਾਗ ਲੈ ਸਕਦੇ ਹੋ, ਜਿਨ੍ਹਾਂ ਨੂੰ ਵੀ ਇਸ ਮੁਦਰੀਕਰਨ ਮਦਾਂ ਨਾਲ ਬੱਝਣ ਲਈ ਸਹਿਮਤ ਹੋਣਾ ਚਾਹੀਦਾ ਹੈ। ਤੁਸੀਂ ਨੁਮਾਇੰਦਗੀ ਕਰਦੇ ਅਤੇ ਯਕੀਨੀ ਬਣਾਉਂਦੇ ਹੋ ਕਿ ਤੁਸੀਂ ਅਜਿਹੀਆਂ ਸਾਰੀਆਂ ਸਹਿਮਤੀਆਂ ਲੈ ਚੁੱਕੇ ਹੋ (ਜਿਨ੍ਹਾਂ ਵਿੱਚ ਦੋ ਮਾਤਾ-ਪਿਤਾ ਦੀ ਸਹਿਮਤੀ ਸ਼ਾਮਲ ਹੈ, ਜੇ ਤੁਹਾਡੀ ਅਧਿਕਾਰਤਾ ਵਿੱਚ ਇਹ ਲਾਜ਼ਮੀ ਹੈ)। 

  3. ਜੇ ਤੁਸੀਂ ਕਿਸੇ ਸੰਸਥਾ ਤਰਫ਼ੋਂ ਕੰਮ ਕਰ ਰਹੇ ਹੋ, ਤਾਂ ਤੁਹਾਡੀ ਉਮਰ ਘੱਟੋ-ਘੱਟ 18 ਸਾਲ (ਜਾਂ ਤੁਹਾਡੇ ਰਾਜ, ਪ੍ਰਾਂਤ ਜਾਂ ਦੇਸ਼ ਵਿੱਚ ਕਾਨੂੰਨੀ ਬਾਲਗ ਉਮਰ) ਹੋਣੀ ਚਾਹੀਦੀ ਹੈ ਅਤੇ ਤੁਹਾਡੇ ਕੋਲ ਉਸ ਸੰਸਥਾ ਨਾਲ ਜੁੜਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਹਨਾਂ ਮਦਾਂ ਵਿੱਚ “ਤੁਸੀਂ” ਅਤੇ “ਤੁਹਾਡੇ” ਨਾਲ ਸੰਬੰਧਤ ਸਾਰੇ ਹਵਾਲੇ ਤੁਹਾਨੂੰ ਅੰਤਿਮ ਵਰਤੋਂਕਾਰ ਦੇ ਤੌਰ 'ਤੇ ਅਤੇ ਉਸ ਸੰਸਥਾ ਦੋਵਾਂ ਦਾ ਅਰਥ ਲੈਂਦੇ ਹਨ।

  4. ਤੁਹਾਨੂੰ Snap ਅਤੇ ਇਸਦੇ ਅਧਿਕਾਰਤ ਤੀਜੀ-ਧਿਰ ਭੁਗਤਾਨ ਪ੍ਰਦਾਤਾ (“ਭੁਗਤਾਨ ਪ੍ਰਦਾਤਾ”) ਨੂੰ ਸਹੀ ਅਤੇ ਅੱਪਡੇਟ ਕੀਤੀ ਸੰਪਰਕ ਜਾਣਕਾਰੀ (ਹੇਠਾਂ ਵਿਆਖਿਆ ਕੀਤੀ) ਦੇਣੀ ਹੋਵੇਗੀ, ਇਸਦੇ ਨਾਲ-ਨਾਲ ਤੁਹਾਨੂੰ ਭੁਗਤਾਨ ਵਾਸਤੇ ਜ਼ਰੂਰੀ ਹੋਰ ਜਾਣਕਾਰੀ ਵੀ ਦੇਣੀ ਹੋਵੇਗੀ। ਇੱਥੇ ਵਰਤੀ “ਸੰਪਰਕ ਜਾਣਕਾਰੀ” ਦਾ ਮਤਲਬ ਹੈ ਤੁਹਾਡਾ ਕਨੂੰਨੀ ਪਹਿਲਾ ਅਤੇ ਆਖਰੀ ਨਾਮ, ਈਮੇਲ, ਫ਼ੋਨ ਨੰਬਰ, ਰਾਜ ਅਤੇ ਨਿਵਾਸ ਦਾ ਦੇਸ਼ ਅਤੇ ਕੋਈ ਵੀ ਹੋਰ ਜਾਣਕਾਰੀ ਜੋ ਸਮੇਂ ਸਮੇਂ 'ਤੇ ਲੁੜੀਂਦੀ ਹੋ ਸਕਦੀ ਹੈ, ਤਾਂ ਜੋ Snap ਜਾਂ ਇਸਦਾ ਭੁਗਤਾਨ ਪ੍ਰਦਾਤਾ ਤੁਹਾਡੇ ਨਾਲ ਸੰਪਰਕ ਕਰ ਸਕੇ ਅਤੇ ਤੁਹਾਨੂੰ (ਜਾਂ ਤੁਹਾਡੇ ਮਾਂ-ਪਿਓ/ਕਨੂੰਨੀ ਸਰਪ੍ਰਸਤ ਜਾਂ ਕਾਰੋਬਾਰੀ ਸੰਸਥਾ ਨੂੰ, ਜੇ ਲਾਗੂ ਹੋਵੇ) ਭੁਗਤਾਨ ਕਰ ਸਕੇ ਜੇ ਤੁਸੀਂ ਇੱਥੇ ਭੁਗਤਾਨ ਲਈ ਯੋਗ ਹੁੰਦੇ ਹੋ ਜਾਂ ਕਿਸੇ ਕਨੂੰਨੀ ਲੋੜ ਦੇ ਸਬੰਧ ਵਿੱਚ।

  5. ਤੁਹਾਨੂੰ ਸਾਡੇ ਭੁਗਤਾਨ ਪ੍ਰਦਾਤਾ ਨਾਲ ਵੈਧ ਭੁਗਤਾਨ ਖਾਤਾ (“ਭੁਗਤਾਨ ਖਾਤਾ”) ਸੈੱਟਅਪ ਕਰਨ ਲਈ ਜ਼ਰੂਰੀ ਸਾਰੀਆਂ ਲੋੜਾਂ ਪੂਰੀਆਂ ਕਰਨੀਆਂ ਚਾਹੀਦੀਆਂ ਹਨ।

  6. ਤੁਹਾਡਾ Snapchat ਖਾਤਾ ਅਤੇ ਭੁਗਤਾਨ ਖਾਤਾ ਹਰ ਵੇਲੇ ਸਰਗਰਮ, ਚੰਗੀ ਸਥਿਤੀ ਵਿੱਚ (ਜੋ ਕਿ ਅਸੀਂ ਨਿਰਧਾਰਤ ਕਰਨਾ ਹੈ) ਅਤੇ ਇਨ੍ਹਾਂ ਮਦਾਂ ਦੇ ਅਨੁਕੂਲ ਹੋਣੇ ਚਾਹੀਦੇ ਹਨ।

  7. ਤੁਹਾਨੂੰ (ਜਾਂ ਤੁਹਾਡੇ ਮਾਪੇ/ਸਰਪ੍ਰਸਤਾਂ, ਜੇ ਲਾਗੂ ਹੋਵੇ) Snap ਅਤੇ ਸਾਡੇ ਭੁਗਤਾਨ ਪ੍ਰਦਾਤਾ ਦੀ ਪਾਲਣਾ ਸਮੀਖਿਆ ਪਾਸ ਕਰਨੀ ਪਵੇਗੀ।

  8. ਤੁਸੀਂ ਨਾ ਤਾਂ (i) Snap ਜਾਂ ਇਸ ਦੀ ਮੁੱਖ ਕੰਪਨੀ, ਸਹਾਇਕ, ਜਾਂ ਸੰਬੰਧਿਤ ਕੰਪਨੀਆਂ ਦਾ ਕਰਮਚਾਰੀ, ਅਧਿਕਾਰੀ, ਜਾਂ ਨਿਰਦੇਸ਼ਕ ਹੋ; ਅਤੇ ਨਾ ਹੀ (ii) ਕਿਸੇ ਸਰਕਾਰੀ ਸੰਸਥਾ, ਸਰਕਾਰੀ ਸੰਸਥਾ ਦੀ ਸਹਾਇਕ ਜਾਂ ਸੰਬੰਧਿਤ ਕੰਪਨੀ, ਜਾਂ ਸ਼ਾਹੀ ਪਰਿਵਾਰ ਦੇ ਮੈਂਬਰ ਹੋ। 

ਅਸੀਂ ਤੁਹਾਡੇ ਤੋਂ ਇਹ ਤਸਦੀਕ ਕਰਨ ਲਈ ਕਿਸੇ ਵੀ ਜਾਣਕਾਰੀ ਦੀ ਮੰਗ ਕਰਨ ਦਾ ਅਧਿਕਾਰ ਰੱਖਦੇ ਹਾਂ ਕਿ ਤੁਸੀਂ ਘੱਟੋ-ਘੱਟ ਯੋਗਤਾ ਲੋੜਾਂ 'ਤੇ ਖਰਾ ਉਤਰਦੇ ਹੋ। ਘੱਟੋ-ਘੱਟ ਯੋਗਤਾ ਲੋੜਾਂ ਨੂੰ ਪੂਰਾ ਕਰਨਾ ਤੁਹਾਨੂੰ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਜਾਂ ਜੁੜੇ ਰਹਿਣ ਦੀ ਗਾਰੰਟੀ ਨਹੀਂ ਦਿੰਦਾ।  ਅਸੀਂ ਕਿਸੇ ਵੀ ਵਰਤੋਂਕਾਰ ਨੂੰ ਕਿਸੇ ਵੀ ਕਾਰਨ ਲਈ ਕਿਸੇ ਵੀ ਵੇਲੇ ਮੁਦਰੀਕਰਨ ਪ੍ਰੋਗਰਾਮ ਤੋਂ ਹਟਾਉਣ ਦਾ ਹੱਕ ਰਾਖਵਾਂ ਰੱਖਦੇ ਹਾਂ।

ਸੰਖੇਪ ਵਿੱਚ: ਇਹ ਪ੍ਰੋਗਰਾਮ ਸਿਰਫ਼ ਸੱਦਾ ਆਧਾਰਤ ਹੈ। ਤੁਹਾਨੂੰ ਪ੍ਰੋਗਰਾਮ ਵਾਸਤੇ ਸੱਦੇ ਜਾਣੇ ਦੇ ਯੋਗ ਹੋਣ ਲਈ ਕੁਝ ਘੱਟੋ-ਘੱਟ ਲੋੜਾਂ ਨੂੰ ਪੂਰਾ ਕਰਨਾ ਹੋਵੇਗਾ।  ਇਨ੍ਹਾਂ ਵਿੱਚ ਉਮਰ, ਟਿਕਾਣਾ, ਮਾਂ-ਪਿਓ ਦੀ ਸਹਿਮਤੀ ਅਤੇ ਕੁਝ ਖਾਤਾ ਲੋੜਾਂ ਸ਼ਾਮਲ ਹਨ। ਇਨ੍ਹਾਂ ਲੋੜਾਂ ਨੂੰ ਪੂਰਾ ਕਰਨ ਨਾਲ ਤੁਹਾਨੂੰ ਪ੍ਰੋਗਰਾਮ ਵਿੱਚ ਸੱਦੇ ਜਾਣ ਦੀ ਗਾਰੰਟੀ ਨਹੀਂ ਮਿਲਦੀ। ਤੁਹਾਨੂੰ ਸਾਨੂੰ ਸੱਚੀ ਅਤੇ ਤਾਜ਼ਾ ਜਾਣਕਾਰੀ ਦੇਣੀ ਚਾਹੀਦੀ ਹੈ ਅਤੇ ਹਰ ਵੇਲੇ ਇਨ੍ਹਾਂ ਮਦਾਂ ਦੇ ਅਨੁਕੂਲ ਰਹਿਣਾ ਚਾਹੀਦਾ ਹੈ। 

2. ਯੋਗਤਾ ਸਰਗਰਮੀ

ਜੇ ਤੁਸੀਂ ਘੱਟੋ-ਘੱਟ ਯੋਗਤਾ ਦੀਆਂ ਲੋੜਾਂ ਨੂੰ ਪੂਰਾ ਕਰਦੇ ਹੋ ਅਤੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਜਾਂਦਾ ਹੈ, ਤਾਂ Snap ਤੁਹਾਨੂੰ ਇੱਥੇ ਵਰਣਿਤ ਸੇਵਾਵਾਂ ਨੂੰ ਅਮਲ ਵਿੱਚ ਲਿਆਉਣ ਲਈ ਭੁਗਤਾਨ ਕਰਕੇ ਇਨਾਮ ਦੇ ਸਕਦੀ ਹੈ (ਯੋਗਤਾ ਸਰਗਰਮੀ”)। ਕੋਈ ਵੀ ਅਜਿਹਾ ਭੁਗਤਾਨ (“ਭੁਗਤਾਨ”) ਜਾਂ ਤਾਂ Snap ਵੱਲੋਂ ਜਾਂ ਸੇਵਾਵਾਂ ਦੇ ਸੰਬੰਧ ਵਿੱਚ ਦਿੱਤੇ ਜਾਂਦੇ ਕਿਸੇ ਵੀ ਵਿਗਿਆਪਨਾਂ ਤੋਂ ਸਾਨੂੰ ਪ੍ਰਾਪਤ ਹੋਣ ਵਾਲੀ ਕਮਾਈ ਦੇ ਹਿੱਸੇ ਤੋਂ ਫੰਡ ਕੀਤਾ ਜਾ ਸਕਦਾ ਹੈ।

ਯੋਗਤਾ ਸਰਗਰਮੀ ਵਿੱਚ ਇਹ ਸ਼ਾਮਲ ਹੋ ਸਕਦਾ ਹੈ:

  • ਜਨਤਕ ਸਮੱਗਰੀ ਪੋਸਟ ਕਰਨਾ ਜਿਸ ਵਿੱਚ ਅਸੀਂ ਵਿਗਿਆਪਨ ਦਿੰਦੇ ਹਾਂ; ਜਾਂ

  • ਕਿਸੇ ਹੋਰ ਸਰਗਰਮੀ ਵਿੱਚ ਸ਼ਾਮਲ ਹੋਣਾ ਜੋ ਅਸੀਂ ਯੋਗਤਾ ਸਰਗਰਮੀ ਦੇ ਤੌਰ 'ਤੇ ਨਿਰਧਾਰਤ ਕਰਦੇ ਹਾਂ, ਜਿਸ ਲਈ ਤੁਹਾਨੂੰ ਸਾਡੇ ਕਿਸੇ ਵਾਧੂ ਮਦਾਂ ਨੂੰ ਸਵੀਕਾਰ ਕਰਨ ਦੀ ਲੋੜ ਹੋ ਸਕਦੀ ਹੈ (ਜੋ ਕਿ ਇਨ੍ਹਾਂ ਮੁਦਰੀਕਰਨ ਮਦਾਂ ਵਿੱਚ ਸ਼ਾਮਲ ਕੀਤੀਆਂ ਜਾਣਗੀਆਂ)।

ਯੋਗਤਾ ਸਰਗਰਮੀ ਨੂੰ Snap ਦੀ ਮਰਜ਼ੀ ਅਨੁਸਾਰ ਨਿਰਧਾਰਤ ਕੀਤਾ ਜਾਵੇਗਾ। "“ਜਨਤਕ ਸਮੱਗਰੀ” ਦਾ ਅਰਥ Snap ਸੇਵਾ ਦੀਆਂ ਮਦਾਂ ਵਿੱਚ ਦਿੱਤੇ ਅਰਥ ਮੁਤਾਬਕ ਹੋਵੇਗਾ। ਵਧੇਰੇ, ਤੁਹਾਡੇ ਵੱਲੋਂ ਸੇਵਾਵਾਂ 'ਤੇ ਪੋਸਟ ਕੀਤੀ ਸਮੱਗਰੀ ਨੂੰ ਐਲਗੋਰਿਦਮ ਸਿਫਾਰਸ਼ ਵਾਸਤੇ ਯੋਗ ਬਣਾਉਣ ਲਈ, ਇਸ ਨੂੰ ਸਾਡੀਆਂ ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂ ਦੇ ਅਨੁਸਾਰ ਹੋਣਾ ਚਾਹੀਦਾ ਹੈ। ਅਸੀਂ ਤੁਹਾਡੇ ਖਾਤੇ ਅਤੇ ਸਮੱਗਰੀ ਦੀ ਆਪਣੀਆਂ ਮਦਾਂ ਅਤੇ ਨੀਤੀਆਂ ਦੇ ਅਨੁਸਾਰ ਪਾਲਣਾ ਲਈ ਸਮੀਖਿਆ ਕਰ ਸਕਦੇ ਹਾਂ। ਸਪਸ਼ਟਤਾ ਲਈ, Snap ਨੂੰ ਇਹ ਅਧਿਕਾਰ ਹੋਵੇਗਾ, ਪਰ ਕੋਈ ਜ਼ਰੂਰਤ ਨਹੀਂ, ਕਿ ਉਹ Snap ਸੇਵਾ ਦੀਆਂ ਮਦਾਂ ਦੇ ਅਨੁਸਾਰ ਤੁਹਾਡੇ ਵੱਲੋਂ Snapchat 'ਤੇ ਪੋਸਟ ਕੀਤੀ ਜਾਂਦੀ ਸਮੱਗਰੀ ਨੂੰ ਵੰਡ ਸਕੇ। ਤੁਸੀਂ ਕਿਸੇ ਵੀ ਵੇਲੇ ਆਪਣੀਆਂ Snaps ਨੂੰ ਮਿਟਾ ਸਕਦੇ ਹੋ।

ਸੰਖੇਪ ਵਿੱਚ: ਅਸੀਂ ਤੁਹਾਨੂੰ ਕੁਝ ਵਿਸ਼ੇਸ਼ ਸਰਗਰਮੀਆਂ ਵਿੱਚ ਸ਼ਾਮਲ ਹੋਣ ਲਈ ਭੁਗਤਾਨ ਰੂਪ ਵਿੱਚ ਇਨਾਮ ਦੇ ਸਕਦੇ ਹਾਂ। ਜਨਤਕ ਸਮੱਗਰੀ ਜੋ ਤੁਸੀਂ ਪੋਸਟ ਕਰਦੇ ਹੋ, ਉਸ ਸਬੰਧੀ ਜੋ ਅਧਿਕਾਰ ਸਾਨੂੰ ਦਿੰਦੇ ਹੋ ਅਤੇ ਤੁਹਾਡੀਆਂ ਜ਼ਿੰਮੇਵਾਰੀਆਂ ਸਾਡੀਆਂ ਸੇਵਾ ਦੀਆਂ ਮਦਾਂ ਅਤੇ ਸਿਫ਼ਾਰਸ਼ ਯੋਗਤਾ ਲਈ ਸਮੱਗਰੀ ਸੇਧਾਂਵਿੱਚ ਦਿੱਤੀਆਂ ਗਈਆਂ ਹਨ। ਤੁਹਾਡੀਆਂ ਸਰਗਰਮੀਆਂ, ਖਾਤਾ ਅਤੇ ਤੁਸੀਂ ਪੋਸਟ ਕੀਤੀ ਸਮੱਗਰੀ ਹਮੇਸ਼ਾਂ ਸਾਡੀਆਂ ਮਦਾਂ, ਨੀਤੀਆਂ ਅਤੇ ਸੇਧਾਂ ਦੀ ਪਾਲਣਾ ਕਰਦੇ ਹੋਣੇ ਚਾਹੀਦੇ ਹਨ। ਅਸੀਂ ਇਹ ਤੈਅ ਕਰਨ ਲਈ ਤੁਹਾਡੇ ਖਾਤੇ ਅਤੇ ਤੁਹਾਡੀ ਪੋਸਟ ਕੀਤੀ ਸਮੱਗਰੀ ਦੀ ਜਾਂਚ ਕਰ ਸਕਦੇ ਹਾਂ ਕਿ ਉਹ ਪਾਲਣਾ ਕਰਦੇ ਹਨ। ਸਾਡੇ ਉੱਤੇ ਤੁਹਾਡੇ ਵੱਲੋਂ Snapchat 'ਤੇ ਪੋਸਟ ਕੀਤੀ ਸਮੱਗਰੀ ਨੂੰ ਵੰਡਣ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਅਤੇ ਤੁਸੀਂ ਕਿਸੇ ਵੀ ਵੇਲੇ ਅਜਿਹੀ ਸਮੱਗਰੀ ਨੂੰ ਮਿਟਾ ਸਕਦੇ ਹੋ।

3. ਭੁਗਤਾਨ

ਯੋਗਤਾ ਸਰਗਰਮੀ 'ਤੇ ਨਜ਼ਰ ਰੱਖਣਾ।  ਅਸੀਂ ਤੁਹਾਡੀ ਯੋਗਤਾ ਸਰਗਰਮੀ ਦਾ ਪਤਾ ਲਗਾਉਣ ਲਈ "ਕ੍ਰਿਸਟਲ" ਦੀ ਵਰਤੋਂ ਕਰਦੇ ਹਾਂ ਜੋ ਕਿ ਕਿਸੇ ਨਿਰਧਾਰਤ ਸਮੇਂ ਦੌਰਾਨ ਰਚਨਾਕਾਰ ਦੀ ਯੋਗਤਾ ਸਰਗਰਮੀ ਨੂੰ ਪਤਾ ਲਗਾਉਣ ਲਈ ਵਰਤੀ ਜਾਣ ਵਾਲੀ ਆੰਦਰੂਨੀ ਮਾਪਨ ਇਕਾਈ ਹੈ। ਯੋਗਤਾ ਪੂਰੀ ਕਰਨ ਵਾਲੀ ਸਰਗਰਮੀ ਵਾਸਤੇ ਸਾਡੇ ਵੱਲੋਂ ਰਿਕਾਰਡ ਅਤੇ ਨਜ਼ਰ ਰੱਖੇ ਕ੍ਰਿਸਟਲਾਂ ਦੀ ਸੰਖਿਆ ਸਾਡੇ ਅੰਦਰੂਨੀ ਮਾਪਦੰਡਾਂ ਅਤੇ ਫਾਰਮੂਲਿਆਂ 'ਤੇ ਨਿਰਭਰ ਕਰਨ ਅਨੁਸਾਰ ਵੱਖ-ਵੱਖ ਹੋ ਸਕਦੀ ਹੈ, ਜਿਨ੍ਹਾਂ ਨੂੰ ਅਸੀਂ ਆਪਣੀ ਸਵੈ-ਇੱਛਾ ਅਨੁਸਾਰ ਸਮੇਂ-ਸਮੇਂ 'ਤੇ ਸੋਧ ਸਕਦੇ ਹਾਂ। ਤੁਸੀਂ Snapchat ਐਪਲੀਕੇਸ਼ਨ ਵਿੱਚ ਤੁਹਾਡੀ ਵਰਤੋਂਕਾਰ ਪ੍ਰੋਫਾਈਲ 'ਤੇ ਜਾ ਕੇ ਕ੍ਰਿਸਟਲਾਂ ਦੀ ਅੰਦਾਜ਼ਨ ਗਿਣਤੀ ਵੇਖ ਸਕਦੇ ਹੋ ਜੋ ਅਸੀਂ ਤੁਹਾਡੀ ਯੋਗਤਾ ਸਰਗਰਮੀ ਲਈ ਦਰਜ ਕੀਤੀ ਹੈ। ਕਿਰਪਾ ਕਰਕੇ ਨੋਟ ਕਰੋ ਕਿ ਤੁਹਾਡੀ ਵਰਤੋਂਕਾਰ ਪ੍ਰੋਫਾਈਲ ਮੁਤਾਬਕ ਵੇਖਣਯੋਗ ਕੋਈ ਵੀ ਅਜਿਹੀ ਗਿਣਤੀ ਸਾਡੇ ਅੰਦਰੂਨੀ ਲੇਖੇ ਦੇ ਉਦੇਸ਼ਾਂ ਲਈ ਗਣਨਾ ਕੀਤੇ ਮੁੱਢਲੇ ਅਨੁਮਾਨ ਹਨ।

ਸਪਸ਼ਟਤਾ ਲਈ, ਕ੍ਰਿਸਟਲ ਸਿਰਫ਼ ਸਾਡੇ ਵੱਲੋਂ ਵਰਤਿਆ ਜਾਣ ਵਾਲਾ ਅੰਦਰੂਨੀ ਮਾਪ ਔਜ਼ਾਰ ਹੈ। ਕ੍ਰਿਸਟਲ ਕਿਸੇ ਵੀ ਅਧਿਕਾਰ ਨੂੰ ਦੇਣ ਜਾਂ ਦਰਸਾਉਣ ਜਾਂ ਕਿਸੇ ਜ਼ਿੰਮੇਵਾਰੀ ਨੂੰ ਦਰਸਾਉਣ, ਸੰਪਤੀ ਦਾ ਗਠਨ ਕਰਨ, ਤਬਾਦਲਾ ਕਰਨ ਯੋਗ ਜਾਂ ਨਿਰਧਾਰਤ ਕਰਨ ਦੇ ਇਰਾਦੇ ਨਾਲ ਨਹੀਂ ਹਨ, ਅਤੇ ਨਾ ਹੀ ਖਰੀਦੇ ਜਾ ਸਕਦੇ ਹਨ ਜਾਂ ਵਿਕਰੀ, ਸੌਦੇ ਜਾਂ ਲੈਣ-ਦੇਣ ਦਾ ਵਿਸ਼ਾ ਨਹੀਂ ਹੋ ਸਕਦੇ।

ਯੋਗਤਾ ਸਰਗਰਮੀ 'ਤੇ ਨਜ਼ਰ ਰੱਖਣ ਲਈ ਸਾਡੇ ਕੋਲ ਦਰਜ ਕੀਤੇ ਆਖਰੀ ਕ੍ਰਿਸਟਲਾਂ ਦੀ ਗਿਣਤੀ ਦੇ ਆਧਾਰ 'ਤੇ ਭੁਗਤਾਨ ਦੀ ਰਕਮ ਦਾ ਨਿਰਧਾਰਨ ਸਾਡੇ ਆਪਣੇ ਖੁਦ ਦੇ ਭੁਗਤਾਨ ਫਾਰਮੂਲੇ ਅਨੁਸਾਰ ਕੀਤਾ ਜਾਵੇਗਾ। ਸਾਡੇ ਭੁਗਤਾਨ ਫਾਰਮੂਲੇ ਵਿੱਚ ਸਮੇਂ-ਸਮੇਂ 'ਤੇ ਫ਼ੇਰਬਦਲ ਕੀਤਾ ਜਾ ਸਕਦਾ ਹੈ ਅਤੇ ਇਹ ਕਈ ਕਾਰਕਾਂ ਤੇ ਆਧਾਰਿਤ ਹੈ, ਜਿਸ ਵਿੱਚ ਤੁਹਾਡੀਆਂ ਪੋਸਟਾਂ ਦੀ ਵਾਰਵਾਰਤਾ ਅਤੇ ਸਮਾਂ, ਤੁਹਾਡੇ ਵੱਲੋਂ ਪੋਸਟ ਕੀਤੀ ਸਮੱਗਰੀ ਵਿੱਚ ਵਰਤੇ ਵਿਗਿਆਪਨਾਂ ਦੀ ਗਿਣਤੀ ਅਤੇ ਵਰਤੋਂਕਾਰਾਂ ਦਾ ਉਸ ਸਮੱਗਰੀ ਵਿੱਚ ਰੁੱਝਣਾ ਵੀ ਸ਼ਾਮਲ ਹੋ ਸਕਦਾ ਹੈ। Snapchat ਐਪਲੀਕੇਸ਼ਨ ਵਿੱਚ ਦਰਸਾਈਆਂ ਭੁਗਤਾਨ ਦੀਆਂ ਕੋਈ ਵੀ ਰਕਮਾਂ ਅੰਦਾਜ਼ਨ ਹਨ ਅਤੇ ਇਹ ਬਦਲਾਅ ਦੇ ਅਧੀਨ ਹੋ ਸਕਦੀਆਂ ਹਨ। ਕਿਸੇ ਵੀ ਭੁਗਤਾਨ ਦੀ ਅੰਤਿਮ ਰਕਮ ਤੁਹਾਡੇ ਭੁਗਤਾਨ ਖਾਤੇ ਵਿੱਚ ਦਿਸੇਗੀ।

ਭੁਗਤਾਨ ਦੀ ਬੇਨਤੀ ਕਰਨਾ।   ਜਦੋਂ ਸਾਨੂੰ ਤੁਹਾਡੀ ਯੋਗਤਾ ਸਰਗਰਮੀ ਲਈ ਪ੍ਰਾਪਤ ਕੀਤੇ ਕ੍ਰਿਸਟਲਾਂ ਦੀ ਗਿਣਤੀ ਘੱਟੋ-ਘੱਟ ਭੁਗਤਾਨ ਸੀਮਾ $100 USD ਤੱਕ ਪਹੁੰਚ ਜਾਂਦੀ ਹੈ, ਤਾਂ ਤੁਸੀਂ ਆਪਣੀ ਵਰਤੋਂਕਾਰ ਪ੍ਰੋਫ਼ਾਈਲ ਵਿੱਚ ਸੰਬੰਧਤ ਵਿਕਲਪ ਚੁਣ ਕੇ ਭੁਗਤਾਨ ਲਈ ਬੇਨਤੀ ਕਰ ਸਕਦੇ ਹੋ। ਭੁਗਤਾਨ ਤੁਹਾਡੇ ਭੁਗਤਾਨ ਖਾਤੇ ਵਿੱਚ ਜਾਰੀ ਕੀਤਾ ਜਾਵੇਗਾ, ਕਾਨੂੰਨ ਅਨੁਸਾਰ ਜਿੱਥੇ ਇਜਾਜ਼ਤ ਹੈ ਅਤੇ ਇਨ੍ਹਾਂ ਮੁਦਰੀਕਰਨ ਮਦਾਂ ਦੀ ਪਾਲਣਾ ਕਰਨ ਦੀ ਸ਼ਰਤ ਮੁਤਾਬਕ।

ਕਿਰਪਾ ਕਰਕੇ ਨੋਟ ਕਰੋ: ਜੇਕਰ (ੳ) ਅਸੀਂ ਤੁਹਾਡੀ ਕਿਸੇ ਵੀ ਯੋਗਤਾ ਸਰਗਰਮੀ ਲਈ ਇੱਕ ਸਾਲ ਦੀ ਮਿਆਦ ਵਿੱਚ ਕੋਈ ਵੀ ਕ੍ਰਿਸਟਲ ਦਰਜ ਨਹੀਂ ਕੀਤਾ ਹੈ, ਜਾਂ (ਅ) ਤੁਸੀਂ ਪਿਛਲੇ ਪੈਰੇ ਦੇ ਅਨੁਸਾਰ ਦੋ ਸਾਲਾਂ ਦੀ ਮਿਆਦ ਵਿੱਚ ਸਹੀ ਢੰਗ ਨਾਲ ਭੁਗਤਾਨ ਦੀ ਮੰਗ ਨਹੀਂ ਕੀਤੀ, ਫਿਰ — ਲਾਗੂ ਮਿਆਦ ਦੇ ਅੰਤ ਵਿੱਚ — ਅਸੀਂ ਤੁਹਾਡੇ ਭੁਗਤਾਨ ਖਾਤੇ ਨੂੰ ਉਹ ਭੁਗਤਾਨ ਜਾਰੀ ਕਰਾਂਗੇ ਜੋ ਤੁਹਾਡੀ ਕਿਸੇ ਵੀ ਯੋਗਤਾ ਸਰਗਰਮੀ ਲਈ ਦਰਜ ਕੀਤੇ ਅਤੇ ਤੁਹਾਡੇ ਲਈ ਮਾਨਤਾ ਪ੍ਰਾਪਤ ਕੀਤੇ ਕ੍ਰਿਸਟਲਾਂ ਦੇ ਅਧਾਰ 'ਤੇ ਹੋਵੇਗਾ, ਇਸ ਸ਼ਰਤ 'ਤੇ ਕਿ ਤੁਸੀਂ ਇਹਨਾਂ ਮੁਦਰੀਕਰਨ ਮਦਾਂ ਦੀ ਪਾਲਣਾ ਕਰਦੇ ਹੋ। ਜੇ ਲਾਗੂ ਮਿਆਦ ਦੇ ਅੰਤ ਵਿੱਚ ਤੁਸੀਂ ਇਹਨਾਂ ਮੁਦਰੀਕਰਨ ਮਦਾਂ ਵਿੱਚ ਦਰਜ ਕਿਸੇ ਵੀ ਲੋੜੀਂਦੀ ਸ਼ਰਤ ਨੂੰ ਪੂਰਾ ਨਹੀਂ ਕਰਦੇ ਤਾਂ ਤੁਸੀਂ ਇਸ ਤਰ੍ਹਾਂ ਦੀ ਯੋਗਤਾ ਸਰਗਰਮੀ ਨਾਲ ਸੰਬੰਧਤ ਕਿਸੇ ਵੀ ਭੁਗਤਾਨ ਲਈ ਯੋਗ ਨਹੀਂ ਹੋਵੋਗੇ।  

ਭੁਗਤਾਨ ਤੁਹਾਡੇ ਲਈ Snap, ਇਸ ਦੀਆਂ ਸਹਾਇਕ ਜਾਂ ਭਾਗੀਦਾਰ ਸੰਸਥਾਵਾਂ ਜਾਂ ਸਾਡੇ ਭੁਗਤਾਨ ਪ੍ਰਦਾਤਾ ਦੀ ਬੇਨਤੀ 'ਤੇ ਕੀਤੇ ਜਾ ਸਕਦੇ ਹਨ, ਜੋ ਕਿ ਇਹਨਾਂ ਮੁਦਰੀਕਰਨ ਮਦਾਂ ਦੇ ਤਹਿਤ ਭੁਗਤਾਨ ਕਰਨ ਵਾਲੇ ਦੇ ਤੌਰ 'ਤੇ ਕੰਮ ਕਰ ਸਕਦੇ ਹਨ। ਇਹਨਾਂ ਮੁਦਰੀਕਰਨ ਮਦਾਂ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹਿਣ ਸਮੇਤ, Snap ਦੀ ਨਿਗਰਾਨੀ ਤੋਂ ਬਾਹਰ ਕਿਸੇ ਵੀ ਕਾਰਨ ਤੁਹਾਡੇ ਬਕਾਇਆ ਖਾਤੇ ਵਿੱਚ ਭੁਗਤਾਨ ਟ੍ਰਾਂਸਫ਼ਰ ਵਿੱਚ ਹੋਣੀ ਵਾਲੀ ਕਿਸੇ ਵੀ ਦੇਰੀ, ਅਸਫ਼ਲਤਾ ਜਾਂ ਅਯੋਗਤਾ ਲਈ ਜ਼ਿੰਮੇਵਾਰੀ ਨਹੀਂ ਹੋਵੇਗੀ। Snap ਤੁਹਾਡੇ Snapchat ਖਾਤੇ ਦੀ ਵਰਤੋਂ ਕਰਕੇ ਕਿਸੇ ਹੋਰ ਵੱਲੋਂ ਭੁਗਤਾਨ ਮੰਗਣ ਜਾਂ ਤੁਹਾਡੇ ਭੁਗਤਾਨ ਖਾਤੇ ਦੀ ਜਾਣਕਾਰੀ ਵਰਤੋਂ ਕਰਕੇ ਤੁਹਾਡੇ ਭੁਗਤਾਨਾਂ ਨੂੰ ਟਰਾਂਸਫਰ ਕਰਨ ਦੇ ਮਾਮਲੇ ਵਿੱਚ ਜਵਾਬਦੇਹ ਨਹੀਂ ਹੋਵੇਗਾ। ਭੁਗਤਾਨ ਸੰਯੁਕਤ ਰਾਜ ਅਮਰੀਕਾ ਦੇ ਡਾਲਰਾਂ ਵਿੱਚ ਕੀਤਾ ਜਾਵੇਗਾ, ਪਰ ਤੁਸੀਂ ਆਪਣੇ ਭੁਗਤਾਨ ਖਾਤੇ ਤੋਂ ਆਪਣੀ ਸਥਾਨਕ ਮੁਦਰਾ ਵਿੱਚ ਫੰਡ ਲੈਣਾ ਚੁਣ ਸਕਦੇ ਹੋ, ਜਿਸਦੀ ਵਰਤੋਂ, ਵਟਾਂਦਰੇ, ਅਤੇ ਟ੍ਰਾਜ਼ੈਕਸ਼ਨ ਫ਼ੀਸਾਂ ਦਾ ਕ੍ਰਿਸਟਲਾਂ ਦੀਆਂ ਭੁਗਤਾਨ ਸੇਧਾਂ ਅਤੇ ਅਕਸਰ ਪੁੱਛੇ ਜਾਂਦੇ ਸਵਾਲਾਂ ਵਿੱਚ ਹੋਰ ਵਰਣਨ ਕੀਤਾ ਗਿਆ ਹੈ, ਅਤੇ ਸਾਡੇ ਭੁਗਤਾਨ ਪ੍ਰਦਾਤਾ ਦੀਆਂ ਮਦਾਂ ਅਧੀਨ ਹੈ। Snap ਤੁਹਾਡੇ ਭੁਗਤਾਨ ਖਾਤੇ ਵਿੱਚ ਕਿਸੇ ਵੀ ਗੈਰ-ਦਾਅਵਾ ਕੀਤੇ ਫੰਡਾਂ ਲਈ ਜਵਾਬਦੇਹ ਨਹੀਂ ਹੈ।

ਸਾਡੇ ਹੋਰ ਅਧਿਕਾਰਾਂ ਅਤੇ ਉਪਾਵਾਂ ਤੋਂ ਇਲਾਵਾ, ਅਸੀਂ, ਚੇਤਾਵਨੀ ਜਾਂ ਪੂਰਵ ਸੂਚਨਾ ਦਿੱਤੇ ਬਗੈਰ, ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ, ਸ਼ੱਕੀ ਅਵੈਧ ਸਰਗਰਮੀ (ਜਿਸਦੀ ਵਿਆਖਿਆ ਹੇਠਾਂ ਦਿੱਤੀ ਹੈ), ਅਸਫਲਤਾ ਲਈ ਇਨ੍ਹਾਂ ਮੁਦਰੀਕਰਨ ਮਦਾਂ ਦੇ ਅਧੀਨ ਤੁਹਾਡੇ ਕਿਸੇ ਵੀ ਭੁਗਤਾਨ ਨੂੰ ਰੋਕ, ਆਫਸੈਟ, ਫ਼ੇਰਬਦਲ ਜਾਂ ਬਾਹਰ ਕੱਢ ਸਕਦੇ ਹਾਂ, ਇਨ੍ਹਾਂ ਮੁਦਰੀਕਰਨ ਮਦਾਂ ਦੀ ਪਾਲਣਾ ਨਾ ਹੋਣ, ਗਲਤੀ ਨਾਲ ਤੁਹਾਨੂੰ ਕੀਤੇ ਕਿਸੇ ਵੀ ਵਾਧੂ ਭੁਗਤਾਨ, ਜਾਂ ਕਿਸੇ ਹੋਰ ਸਮਝੌਤੇ ਦੇ ਅਧੀਨ ਸਾਡੇ ਵੱਲੋਂ ਬਕਾਇਆ ਕਿਸੇ ਵੀ ਫੀਸ ਮੁਤਾਬਕ ਅਜਿਹੀ ਰਕਮ ਦੀ ਭਰਪਾਈ ਕਰਨੀ ਪੈ ਸਕਦੀ ਹੈ।

ਸੰਖੇਪ ਵਿੱਚ: ਅਸੀਂ ਤੁਹਾਡੀ ਯੋਗਤਾ ਸਰਗਰਮੀ 'ਤੇ ਨਜ਼ਰ ਰੱਖਣ ਅਤੇ ਕਿਸੇ ਵੀ ਭੁਗਤਾਨ ਦੀ ਰਕਮ ਦੀ ਗਣਨਾ ਕਰਨ ਲਈ ਕ੍ਰਿਸਟਲ ਵਰਤਦੇ ਹਾਂ। ਸਾਡੇ ਕੋਲ $100 USD ਦੀ ਘੱਟੋ-ਘੱਟ ਭੁਗਤਾਨ ਸੀਮਾ ਹੈ।  ਜਦੋਂ ਤੁਸੀਂ ਸੀਮਾ ਪੂਰੀ ਕਰ ਲੈਂਦੇ ਹੋ, ਤਦੋਂ ਤੁਸੀਂ ਸਾਡੇ ਕੋਲੋਂ ਭੁਗਤਾਨ ਦੀ ਬੇਨਤੀ ਕਰ ਸਕਦੇ ਹੋ। ਜੇਕਰ ਕਿਸੇ ਖਾਸ ਸਮੇਂ ਬਾਅਦ, ਤੁਸੀਂ ਇਹ ਨਹੀਂ ਕਰਦੇ, ਤਾਂ ਅਸੀਂ ਤੁਹਾਡੇ ਲਈ ਭੁਗਤਾਨ ਕਰਨ ਦੀ ਕੋਸ਼ਿਸ਼ ਕਰਾਂਗੇ, ਇਹ ਮੰਨਦੇ ਹੋਏ ਕਿ ਤੁਸੀਂ ਇਨ੍ਹਾਂ ਮੁਦਰੀਕਰਨ ਮਦਾਂ ਦੀ ਪਾਲਣਾ ਕਰ ਰਹੇ ਹੋ। ਜੇਕਰ ਤੁਸੀਂ ਅਜਿਹਾ ਨਹੀਂ ਕਰਦੇ ਹੋ, ਤਾਂ ਤੁਸੀਂ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ ਅਤੇ ਕੋਈ ਵੀ ਲਾਗੂ ਹੋਣ ਵਾਲੇ ਕ੍ਰਿਸਟਲ ਖਤਮ ਕਰ ਦਿੱਤੇ ਜਾਣਗੇ। ਅਸੀਂ ਤੁਹਾਡੇ ਲਈ ਕਿਸੇ ਵੀ ਭੁਗਤਾਨ ਸਮੱਸਿਆਵਾਂ ਲਈ ਜ਼ਿੰਮੇਵਾਰ ਨਹੀਂ ਹਾਂ ਜੋ ਸਾਡੇ ਨਿਯੰਤਰਣ ਤੋਂ ਬਾਹਰ ਉੱਪਜਦੀਆਂ ਹਨ।  ਜੇ ਤੁਸੀਂ ਇਨ੍ਹਾਂ ਮਦਾਂ ਜਾਂ ਸਾਡੇ ਨਾਲ ਕਿਸੇ ਹੋਰ ਸਮਝੌਤੇ ਦੀ ਉਲੰਘਣਾ ਕਰਦੇ ਹੋ, ਤਾਂ ਅਸੀਂ ਤੁਹਾਨੂੰ ਭੁਗਤਾਨ ਰੋਕ ਸਕਦੇ ਹਾਂ ਜਾਂ ਭੁਗਤਾਨ ਨੂੰ ਬਾਹਰ ਕੱਢ ਸਕਦੇ ਹਾਂ।

4. ਟੈਕਸ

ਤੁਸੀਂ ਸਹਿਮਤ ਹੋ ਅਤੇ ਮੰਨਦੇ ਹੋ ਕਿ ਤੁਸੀਂ ਇਹਨਾਂ ਮੁਦਰੀਕਰਨ ਮਦਾਂ ਦੇ ਅਨੁਸਾਰ ਪ੍ਰਾਪਤ ਹੋਣ ਵਾਲ਼ੇ ਕਿਸੇ ਵੀ ਭੁਗਤਾਨਾਂ ਨਾਲ ਸੰਬੰਧਿਤ ਕੋਈ ਵੀ ਅਤੇ ਸਾਰੇ ਟੈਕਸਾਂ, ਡਿਉਟੀਆਂ ਜਾਂ ਫੀਸਾਂ ਦਾ ਭੁਗਤਾਨ ਕਰਨ ਲਈ ਜਿੰਮੇਵਾਰ ਅਤੇ ਜੁਆਬਦੇਹ ਹੋਵੋਗੇ। ਭੁਗਤਾਨਾਂ ਵਿੱਚ ਕਿਸੇ ਵੀ ਲਾਗੂ ਵਿਕਰੀ, ਵਰਤੋਂ, ਐਕਸਾਈਜ਼, ਵੈਲਿਊ ਐਡਡ, ਵਸਤੂਆਂ ਅਤੇ ਸੇਵਾਵਾਂ ਜਾਂ ਤੁਹਾਡੇ ਲਈ ਭੁਗਤਾਨਯੋਗ ਅਜਿਹੇ ਟੈਕਸ ਹੁੰਦੇ ਹਨ। ਜੇਕਰ ਲਾਗੂ ਕਾਨੂੰਨ ਤਹਿਤ, ਤੁਹਾਡੇ ਲਈ ਕਿਸੇ ਵੀ ਭੁਗਤਾਨ ਤੋਂ ਕਟੌਤੀ ਕੀਤੇ ਜਾਣ ਜਾਂ ਉਸ ਨੂੰ ਰੋਕਣ ਦੀ ਲੋੜ ਹੁੰਦੀ ਹੈ, ਫਿਰ Snap, ਇਸ ਦੇ ਭਾਗੀਦਾਰ, ਜਾਂ ਇਸ ਦਾ ਭੁਗਤਾਨ ਪ੍ਰਦਾਤਾ ਅਜਿਹੇ ਟੈਕਸਾਂ ਨੂੰ ਤੁਹਾਨੂੰ ਦਿੱਤੀ ਜਾਣ ਵਾਲੀ ਰਕਮ ਤੋਂ ਕੱਟ ਸਕਦਾ ਹੈ ਅਤੇ ਲਾਗੂ ਕਾਨੂੰਨ ਦੀ ਲੋੜ ਅਨੁਸਾਰ ਢੁਕਵੀਂ ਟੈਕਸ ਅਥਾਰਟੀ ਨੂੰ ਅਜਿਹੇ ਟੈਕਸਾਂ ਦਾ ਭੁਗਤਾਨ ਕਰ ਸਕਦਾ ਹੈ। ਤੁਸੀਂ ਸਹਿਮਤੀ ਦਿੰਦੇ ਹੋ ਅਤੇ ਸਵੀਕਾਰ ਕਰਦੇ ਹੋ ਕਿ ਅਜਿਹੀਆਂ ਕਟੌਤੀਆਂ ਜਾਂ ਰੋਕਾਂ ਮੁਤਾਬਕ ਘਟਾਏ ਭੁਗਤਾਨ ਨਾਲ ਤੁਹਾਨੂੰ ਇਹਨਾਂ ਮੁਦਰੀਕਰਨ ਮਦਾਂ ਅਧੀਨ ਭੁਗਤਾਨ ਯੋਗ ਰਕਮਾਂ ਦਾ ਪੂਰਾ ਭੁਗਤਾਨ ਅਤੇ ਨਿਪਟਾਰਾ ਹੋਵੇਗਾ। ਵੈਧ ਭੁਗਤਾਨ ਖਾਤਾ ਸੈਟ ਅੱਪ ਕਰਨ ਦੇ ਹਿੱਸੇ ਵਜੋਂ, ਤੁਸੀਂ Snap, ਇਸ ਦੀਆਂ ਸਹਾਇਕ ਅਤੇ ਭਾਗੀਦਾਰ ਕੰਪਨੀਆਂ ਅਤੇ ਕਿਸੇ ਵੀ ਭੁਗਤਾਨ ਪ੍ਰਦਾਤਾ ਨੂੰ ਉਹ ਫ਼ਾਰਮ ਅਤੇ ਦਸਤਾਵੇਜ਼ ਦਿਓਗੇ ਜੋ ਇਹਨਾਂ ਮੁਦਰੀਕਰਨ ਮਦਾਂ ਤਹਿਤ ਜਾਣਕਾਰੀ ਦੀ ਰਿਪੋਰਟਿੰਗ ਜਾਂ ਟੈਕਸ ਲਈ ਰਕਮ ਰੋਕਣ ਦੀਆਂ ਜ਼ਿੰਮੇਵਾਰੀਆਂ ਨੂੰ ਪੂਰਾ ਕਰਨ ਲਈ ਲੋੜੀਂਦੇ ਹੋ ਸਕਦੇ ਹਨ।

ਸੰਖੇਪ ਵਿੱਚ: ਆਪਣੇ ਭੁਗਤਾਨਾਂ ਨਾਲ ਸਬੰਧਤ ਸਾਰੇ ਟੈਕਸ, ਡਿਊਟੀਆਂ ਜਾਂ ਫੀਸਾਂ ਲਈ ਤੁਸੀਂ ਖੁਦ ਜ਼ਿੰਮੇਵਾਰ ਹੋ। ਅਸੀਂ ਲਾਗੂ ਕਾਨੂੰਨ ਅਨੁਸਾਰ ਲੋੜੀਂਦੀਆਂ ਕਟੌਤੀਆਂ ਕਰ ਸਕਦੇ ਹਾਂ। ਤੁਸੀਂ ਇਸ ਮਕਸਦ ਲਈ ਲੋੜੀਂਦੇ ਕਿਸੇ ਵੀ ਫਾਰਮ ਜਾਂ ਦਸਤਾਵੇਜ਼ ਨੂੰ ਮੁਹੱਈਆ ਕਰਵਾਓਗੇ।

5. ਵਿਗਿਆਪਨਬਾਜ਼ੀ

ਜਿਵੇਂ ਕਿ Snap ਸੇਵਾ ਦੀਆਂ ਮਦਾਂ ਵਿੱਚ ਦਰਸਾਇਆ ਗਿਆ ਹੈ ਕਿ ਸੇਵਾਵਾਂ ਵਿੱਚ ਵਿਗਿਆਪਨ ਸ਼ਾਮਲ ਹੋ ਸਕਦੇ ਹਨ। ਤੁਹਾਡੇ ਪ੍ਰੋਗਰਾਮ ਵਿੱਚ ਭਾਗ ਲੈਣ ਦੇ ਸਬੰਧ ਵਿੱਚ ਤੁਸੀਂ ਸਹਿਮਤ ਹੁੰਦੇ ਹੋ ਕਿ ਤੁਸੀਂ ਸਾਡੇ, ਸਾਡੇ ਭਾਗੀਦਾਰਾਂ ਅਤੇ ਸਾਡੇ ਤੀਜੀ-ਧਿਰ ਦੇ ਭਾਗੀਦਾਰਾਂ ਨੂੰ ਸਾਡੇ ਖ਼ੁਦ ਦੀ ਮਰਜ਼ੀ ਅਨੁਸਾਰ, ਜਨਤਕ ਸਮੱਗਰੀ ਨਾਲ ਜੁੜੇ ਵਿਗਿਆਪਨਾਂ ਨੂੰ ਵੰਡਣ ਲਈ ਮੰਨ ਰਹੇ ਹੋ। ਤੁਸੀਂ ਇਹਨਾਂ ਮੁਦਰੀਕਰਨ ਮਦਾਂ ਨਾਲ਼ ਸਹਿਮਤ ਹੋ ਕੇ ਅਤੇ ਇਨ੍ਹਾਂ ਦੀ ਪਾਲਣਾ ਕਰਕੇ ਅਜਿਹੇ ਵਿਗਿਆਪਨਾਂ ਦੀ ਵੰਡ ਨੂੰ ਸੁਵਿਧਾਜਨਕ ਬਣਾਉਣ ਲਈ ਸਹਿਮਤੀ ਦਿੰਦੇ ਹੋ ਅਤੇ ਅਤੇ Snap ਨੂੰ ਇਹਨਾਂ ਮੁਦਰੀਕਰਨ ਮਦਾਂ ਦੇ ਅਧੀਨ ਪ੍ਰੋਗਰਾਮ ਦੇ ਹਿੱਸੇ ਵਜੋਂ ਤੁਹਾਡੇ ਵੱਲੋਂ ਸਪੁਰਦ ਕੀਤੀ ਕਿਸੇ ਵੀ ਜਨਤਕ ਸਮੱਗਰੀ ਤੱਕ ਪਹੁੰਚ ਦਿੰਦੇ ਰਹੋਗੇ। ਅਸੀਂ ਸੇਵਾਵਾਂ 'ਤੇ ਦਿੱਤੇ ਜਾਂਦੇ ਵਿਗਿਆਪਨਾਂ ਦੇ ਸਾਰੇ ਪਹਿਲੂਆਂ ਨੂੰ ਨਿਰਧਾਰਤ ਕਰਾਂਗੇ, ਜੇਕਰ ਕੋਈ ਹੈ, ਕਿਸੇ ਵੀ ਉਸ ਜਨਤਕ ਸਮੱਗਰੀ ਦੇ ਸੰਬੰਧ ਵਿੱਚ ਦਿੱਤੇ ਜਾਂਦੇ ਵਿਗਿਆਪਨਾਂ ਦੀ ਕਿਸਮ, ਰੂਪ ਅਤੇ ਵਾਰਵਾਰਤਾ ਸਮੇਤ ਜੋ ਤੁਸੀਂ ਸਾਡੇ ਵਿਵੇਕ ਅਨੁਸਾਰ ਪ੍ਰੋਗਰਾਮ ਦੇ ਹਿੱਸੇ ਵਜੋਂ ਸਪੁਰਦ ਕਰਦੇ ਹੋ। ਅਸੀਂ ਕਿਸੇ ਵੀ ਕਾਰਨ ਲਈ, ਆਪਣੀ ਮਰਜ਼ੀ ਅਨੁਸਾਰ, ਤੁਹਾਡੇ ਵੱਲੋਂ ਪੋਸਟ ਕੀਤੀ ਕਿਸੇ ਵੀ ਜਨਤਕ ਸਮੱਗਰੀ 'ਤੇ, ਉਸ ਵਿੱਚ ਜਾਂ ਉਸ ਨਾਲ ਵਿਗਿਆਪਨ ਨਹੀਂ ਦਿਖਾਉਣ ਦਾ ਅਧਿਕਾਰ ਵੀ ਰਾਖਵਾਂ ਰੱਖਦੇ ਹਾਂ। ਜੇ ਤੁਸੀਂ ਯੂਨਾਈਟਿਡ ਸਟੇਟਸ ਤੋਂ ਬਾਹਰ ਰਹਿੰਦੇ ਹੋ, ਤਾਂ ਤੁਹਾਨੂੰ (ਅਤੇ ਕੋਈ ਵੀ ਕੋਲਾਬੋਰੇਟਰ, ਯੋਗਦਾਨਦਾਤਾ ਜਾਂ ਪ੍ਰਬੰਧਕ ਜੋ ਤੁਹਾਡੇ ਖਾਤੇ ਤੋਂ ਪੋਸਟ ਕਰਦਾ ਹੈ) ਕਿਸੇ ਵੀ ਸੇਵਾ ਨੂੰ ਦੇਣ ਅਤੇ ਤੁਹਾਡੇ ਯੋਗਤਾਪੂਰਨ ਸਰਗਰਮੀ ਨਾਲ ਜੁੜੇ ਵਿਗਿਆਪਨਾਂ ਦੇ ਵੰਡਣ ਨੂੰ ਸਹਿਯੋਗ ਦੇਣ ਵੇਲੇ ਯੂਨਾਈਟਿਡ ਸਟੇਟਸ ਤੋਂ ਬਾਹਰ ਅਤੇ ਕਿਸੇ ਯੋਗ ਖੇਤਰ ਵਿੱਚ ਭੌਤਿਕ ਤੌਰ 'ਤੇ ਹੋਣਾ ਚਾਹੀਦਾ ਹੈ।

ਸੰਖੇਪ ਵਿੱਚ: ਤੁਸੀਂ ਸਾਨੂੰ Snapchat 'ਤੇ ਪ੍ਰੋਗਰਾਮ ਦੇ ਸਬੰਧ ਵਿੱਚ ਤੁਹਾਡੀ ਪੋਸਟ ਕੀਤੀ ਸਮੱਗਰੀ ਵਿੱਚ ਵਿਗਿਆਪਨਾਂ ਨੂੰ ਦੇਣ ਲਈ ਕਹਿ ਰਹੇ ਹੋ। ਅਸੀਂ ਇਹ ਤੈਅ ਕਰਦੇ ਹਾਂ ਕਿ ਸਮੱਗਰੀ ਵਿੱਚ ਕਿਹੜੇ ਵਿਗਿਆਪਨ ਦੇਣੇ ਜਾਂ ਨਹੀਂ ਦੇਣੇ ਹਨ। ਜੇ ਤੁਸੀਂ ਯੂਨਾਈਟਿਡ ਸਟੇਟਸ ਤੋਂ ਬਾਹਰ ਰਹਿੰਦੇ ਹੋ, ਤਾਂ ਯੋਗਤਾਪੂਰਨ ਸਰਗਰਮੀ ਕਰਨ ਦੌਰਾਨ ਤੁਹਾਡਾ ਭੌਤਿਕ ਸਥਾਨ ਮਾਈਨੇ ਰੱਖਦਾ ਹੈ। 

6. ਹਰਜਾਨੇ ਤੋਂ ਸੁਰੱਖਿਆ

ਸਪਸ਼ਟਤਾ ਲਈ, Snapchat 'ਤੇ ਤੁਹਾਡੇ ਵੱਲੋਂ ਪੋਸਟ ਕੀਤੀ ਸਮੱਗਰੀ (Snap ਸੇਵਾ ਦੀਆਂ ਮਦਾਂ ਵਿੱਚ ਨਿਰਧਾਰਤ) ਨਾਲ ਸੰਬੰਧਿਤ ਕਿਸੇ ਵੀ ਅਤੇ ਸਾਰੀਆਂ ਸ਼ਿਕਾਇਤਾਂ, ਖ਼ਰਚੇ, ਦਾਅਵੇ, ਨੁਕਸਾਨ, ਲਾਗਤਾਂ, ਜ਼ਿੰਮੇਵਾਰੀਆਂ ਅਤੇ ਖਰਚੇ (ਵਕੀਲ ਫੀਸਾਂ ਸਮੇਤ) (‘ਦਾਅਵੇ’) ਦੇ ਸਬੰਧ ਵਿੱਚ, ਤੁਸੀਂ ਕਾਨੂੰਨ ਵੱਲੋਂ ਦਿੱਤੀ ਸਹਿਮਤੀ ਦੇ ਅਨੁਸਾਰ Snap, ਸਾਡੇ ਭਾਗੀਦਾਰਾਂ, ਡਾਇਰੈਕਟਰਾਂ, ਅਧਿਕਾਰੀਆਂ, ਸ਼ੇਅਰ-ਧਾਰਕਾਂ, ਕਰਮਚਾਰੀਆਂ, ਲਾਇਸੰਸਰਾਂ ਅਤੇ ਏਜੰਟਾਂ ਨੂੰ ਉਨ੍ਹਾਂ ਕਿਸੇ ਵੀ ਅਤੇ ਸਾਰੇ ਦਾਅਵਿਆਂ ਤੋਂ ਸੁਰੱਖਿਆ ਦੇਣ, ਬਚਾਅ ਕਰਨ ਅਤੇ ਗੈਰ-ਨੁਕਸਾਨਦੇਹ ਰੱਖਣ ਲਈ ਸਹਿਮਤ ਹੋ, ਜੋ ਕਿਸੇ ਵੀ ਦਾਅਵੇ ਕਾਰਨ, ਉਸ ਤੋਂ ਉਭਰਦੇ, ਜਾਂ ਕਿਸੇ ਤਰ੍ਹਾਂ ਨਾਲ ਸੰਬੰਧਤ ਹਨ (ਜਿਸ ਵਿੱਚ ਤੁਸੀਂ ਕਿਸੇ ਵੀ ਯੂਨੀਅਨ, ਸੰਘ (ਜਿਨ੍ਹਾਂ ਵਿੱਚ ਰੋਯਲਟੀਜ਼, ਬਾਕੀ ਪੈਸੇ, ਅਤੇ ਦੁਬਾਰਾ ਵਰਤਣ ਦੀਆਂ ਫੀਸਾਂ ਸ਼ਾਮਲ ਹਨ), ਸਪਲਾਇਰਾਂ, ਸੰਗੀਤਕਾਰਾਂ, ਰਚਨਾਕਾਰਾਂ (ਸਿੰਕ ਲਾਇਸੈਂਸ ਫੀਸਾਂ ਸਮੇਤ), ਜਨਤਾ ਵਿੱਚ ਪੇਸ਼ਕਾਰੀ ਕਰਨ ਵਾਲੇ ਸਮਾਜਾਂ ਅਤੇ ਪ੍ਰਦਰਸ਼ਨ ਅਧਿਕਾਰ ਸੰਸਥਾਵਾਂ (ਜਿਵੇਂ ASCAP, BMI, SACEM, ਅਤੇ SESAC), ਅਦਾਕਾਰਾਂ, ਕਰਮਚਾਰੀਆਂ, ਆਜ਼ਾਦ ਠੇਕੇਦਾਰਾਂ, ਸੇਵਾ ਪ੍ਰਦਾਤਿਆਂ ਅਤੇ ਸਮੱਗਰੀ ਦੀ ਵੰਡ ਨਾਲ ਜੁੜੇ ਹੋਰ ਕਿਸੇ ਵੀ ਹੱਕ ਧਾਰਕਾਂ ਲਈ ਕਿਸੇ ਵੀ ਰਕਮ ਦਾ ਭੁਗਤਾਨ ਨਹੀਂ ਕੀਤਾ ਹੈ।

ਸੰਖੇਪ ਵਿੱਚ: ਤੁਸੀਂ ਆਪਣੀ ਪੋਸਟ ਕੀਤੀ ਸਮੱਗਰੀ ਨਾਲ ਸਬੰਧਿਤ ਦੂਜਿਆਂ ਨੂੰ ਕੀਤੇ ਜਾਣ ਵਾਲੇ ਕਿਸੇ ਵੀ ਭੁਗਤਾਨ ਲਈ ਜ਼ਿੰਮੇਵਾਰ ਹੋ। ਜੇ ਤੁਸੀਂ ਇਹ ਕਰਨ ਵਿੱਚ ਨਾਕਾਮ ਰਹਿੰਦੇ ਹੋ ਅਤੇ ਇਸ ਨਾਲ ਸਾਨੂੰ ਨੁਕਸਾਨ ਹੁੰਦਾ ਹੈ ਤਾਂ ਤੁਸੀਂ ਸਾਨੂੰ ਹਰਜਾਨੇ ਤੋਂ ਸੁਰੱਖਿਆ ਦੇਵੋਗੇ।

7. ਗਲਤ ਸਰਗਰਮੀ

ਇਹ ਨਿਰਧਾਰਤ ਕਰਨ ਲਈ ਕਿ ਕੋਈ ਸਰਗਰਮੀ ਯੋਗ ਸਰਗਰਮੀ ਦੇ ਤੌਰ 'ਤੇ ਗਿਣੀ ਜਾ ਸਕਦੀ ਹੈ ਜਾਂ ਕਿਸੇ ਭੁਗਤਾਨ ਦੀ ਰਕਮ ਦਾ ਅੰਦਾਜ਼ਾ ਲਗਾਉਣ ਲਈ ਅਸੀਂ ਉਸ ਸਰਗਰਮੀ ਨੂੰ ਬਾਹਰ ਰੱਖ ਸਕਦੇ ਹਾਂ ਜੋ ਤੁਹਾਡੇ ਸਮੱਗਰੀ ਦੇ ਵੇਖੇ ਜਾਣਾ (ਜਾਂ ਹੋਰ ਮਾਪਦੰਡਾਂ) ਨੂੰ ਬਣਾਉਟੀ ਢੰਗ ਨਾਲ ਵਧਾਉਂਦੀਆਂ ਹਨ (‘ਗਲਤ ਸਰਗਰਮੀ’)। ਗਲਤ ਸਰਗਰਮੀ ਦਾ ਫ਼ੈਸਲਾ Snap ਆਪਣੇ ਵਿਵੇਕ ਅਨੁਸਾਰ ਕਰੇਗਾ, ਜਿਸ ਵਿੱਚ ਸਪੈਮ, ਕਲਿੱਕਾਂ, ਪੁੱਛਗਿੱਛਾਂ, ਜਵਾਬ, ਲਾਇਕਾਂ, ਮਨਪਸੰਦ, ਫਾਲੋ, ਗਾਹਕੀਆਂ, ਇੰਪਰੈਸ਼ਨਾਂ ਜਾਂ ਹੋਰ ਕਿਸੇ ਵੀ ਤਰ੍ਹਾਂ ਦਾ ਰੁਝਾਉਣ ਦਾ ਮਾਪਦੰਡ ਸ਼ਾਮਲ ਹੈ:

  • ਜੋ ਕਿਸੇ ਵੀ ਵਿਅਕਤੀ, ਕਲਿੱਕ ਫਾਰਮ ਜਾਂ ਇਸੇ ਤਰ੍ਹਾਂ ਦੀ ਸੇਵਾ, ਬੋਟ, ਆਟੋਮੈਟਿਡ ਪ੍ਰੋਗਰਾਮ ਜਾਂ ਮਿਲਦੇ-ਜੁਲਦੇ ਡੀਵਾਈਸ ਰਾਹੀਂ ਸਿਰਜੀ ਗਈ ਹੋਵੇ, ਜਿਸ ਵਿੱਚ ਤੁਹਾਡੇ ਮੋਬਾਈਲ ਡਿਵਾਈਸ, ਤੁਹਾਡੇ ਕੰਟਰੋਲ ਹੇਠ ਮੋਬਾਈਲ ਡਿਵਾਈਸਾਂ ਜਾਂ ਨਵੇਂ ਜਾਂ ਸ਼ੱਕੀ ਖਾਤਿਆਂ ਵਾਲੇ ਮੋਬਾਇਲ ਡਿਵਾਈਸਾਂ ਤੋਂ ਆ ਰਹੇ ਕਿਸੇ ਵੀ ਕਲਿੱਕ, ਇੰਪਰੈਸ਼ਨ ਜਾਂ ਹੋਰ ਕਿਸੇ ਵੀ ਸਰਗਰਮੀ ਦੇ ਜ਼ਰੀਏ ਸਬੰਧਤ ਸਰਗਰਮੀ ਸ਼ਾਮਲ ਹੈ;

  • ਜੋ ਕਿਸੇ ਤੀਜੀ ਧਿਰ ਨੂੰ ਪੈਸੇ ਜਾਂ ਹੋਰ ਲਾਲਚਾਂ ਦੇ ਭੁਗਤਾਨ, ਗਲਤ ਨੁਮਾਇੰਦਗੀ ਜਾਂ ਵੇਖਣ ਦੇ ਵਪਾਰ ਦੀ ਪੇਸ਼ਕਸ਼ ਰਾਹੀਂ ਸਿਰਜੀ ਗਈ ਹੋਵੇ;

  • ਜੋ ਅਜਿਹੀ ਸਰਗਰਮੀ ਰਾਹੀਂ ਸਿਰਜੀ ਗਈ ਹੋਵੇ ਜੋ ਇਹਨਾਂ ਮੁਦਰੀਕਰਨ ਮਦਾਂ ਦੀ ਉਲੰਘਣਾ ਕਰਦੀ ਹੈ; ਅਤੇ

  • ਉਪਰੋਕਤ ਦਰਜ ਕੀਤੀਆਂ ਕਿਸੇ ਵੀ ਸਰਗਰਮੀਆਂ ਨਾਲ ਰਲਾਈ ਗਈ ਹੋਵੇ।

ਸੰਖੇਪ ਵਿੱਚ: ਜੇ ਤੁਸੀਂ ਕਿਸੇ ਵੀ ਤਰੀਕੇ ਨਾਲ ਆਪਣੀ ਪੋਸਟ ਕੀਤੀ ਸਮੱਗਰੀ ਦੇ ਵੇਖੇ ਜਾਣ ਦੀ ਗਿਣਤੀ ਜਾਂ ਹੋਰ ਮਾਪਦੰਡ ਬਣਾਉਟੀ ਤਰੀਕੇ ਨਾਲ ਵਧਾਉਂਦੇ ਹੋ, ਤਾਂ ਤੁਸੀਂ ਭੁਗਤਾਨ ਲਈ ਯੋਗ ਨਹੀਂ ਰਹੋਗੇ।

8. ਸਮਾਪਤੀ

ਤੁਹਾਨੂੰ ਪ੍ਰੋਗਰਾਮ ਵਿੱਚ ਭਾਗ ਲੈਣ ਲਈ ਇਹਨਾਂ ਮੁਦਰੀਕਰਨ ਮਦਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਜੇ ਤੁਸੀਂ ਇਹਨਾਂ ਮੁਦਰੀਕਰਨ ਮਦਾਂ ਦੀ ਪਾਲਣਾ ਨਹੀਂ ਕਰਦੇ, ਤਾਂ ਤੁਸੀਂ ਪ੍ਰੋਗਰਾਮ ਵਿੱਚ ਭਾਗ ਲੈਣ ਦੇ ਯੋਗ ਨਹੀਂ ਰਹੋਗੇ ਅਤੇ ਅਸੀਂ ਸੇਵਾਵਾਂ ਤੱਕ ਤੁਹਾਡੀ ਪਹੁੰਚ ਨੂੰ ਮੁਅੱਤਲ ਕਰਨ ਜਾਂ ਸਦਾ ਲਈ ਰੱਦ ਕਰਨ ਦਾ ਅਧਿਕਾਰ ਰੱਖਦੇ ਹਾਂ, ਇਸ ਤੋਂ ਇਲਾਵਾ, ਅਸੀਂ ਕੋਈ ਹੋਰ ਕਾਰਵਾਈ ਕਰਨ ਦਾ ਵੀ ਅਧਿਕਾਰ ਰੱਖਦੇ ਹਾਂ ਜੋ ਅਸੀਂ ਢੁਕਵੀਂ ਸਮਝਦੇ ਹਾਂ। ਕਾਨੂੰਨ ਵੱਲੋਂ ਦਿੱਤੀ ਸਹਿਮਤੀ ਦੇ ਅਨੁਸਾਰ ਅਸੀਂ ਹੋਰ ਵੀ ਅਧਿਕਾਰ ਰੱਖਦੇ ਹਾਂ ਕਿ ਇਹਨਾਂ ਮੁਦਰੀਕਰਨ ਮਦਾਂ ਦੀ ਪਾਲਣਾ ਨਾ ਹੋਣ 'ਤੇ ਕਿਸੇ ਵੀ ਭੁਗਤਾਨ ਨੂੰ ਰੋਕ ਸਕਦੇ ਹਾਂ (ਅਤੇ ਤੁਸੀਂ ਸਹਿਮਤ ਹੋ ਕਿ ਤੁਸੀਂ ਭੁਗਤਾਨ ਪ੍ਰਾਪਤ ਕਰਨ ਦੇ ਯੋਗ ਨਹੀਂ ਹੋਵੋਗੇ)। ਜੇ ਕਿਸੇ ਵੀ ਸਮੇਂ ਤੁਸੀਂ ਇਹਨਾਂ ਮੁਦਰੀਕਰਨ ਮਦਾਂ ਦੇ ਕਿਸੇ ਭਾਗ ਨਾਲ ਸਹਿਮਤ ਨਹੀਂ ਹੁੰਦੇ ਤਾਂ ਤੁਹਾਨੂੰ ਤੁਰੰਤ ਸੰਬੰਧਿਤ ਸੇਵਾਵਾਂ ਨੂੰ ਵਰਤਣਾ ਬੰਦ ਕਰਨਾ ਚਾਹੀਦਾ ਹੈ।

ਅਸੀਂ ਕਿਸੇ ਵੀ ਸਮੇਂ ਅਤੇ ਕਿਸੇ ਵੀ ਕਾਰਨ, ਆਪਣੇ ਵਿਵੇਕ ਅਨੁਸਾਰ, ਬਿਨਾਂ ਕਿਸੇ ਪੂਰਵ ਨੋਟਿਸ ਜਾਂ ਦੇਣਦਾਰੀ ਦੇ, ਵੱਧ ਤੋਂ ਵੱਧ ਹੱਦ ਤੱਕ, ਬੰਦ ਕਰਨ, ਸੋਧਣ, ਪੇਸ਼ਕਸ਼ ਨਾ ਕਰਨ, ਜਾਂ ਪੇਸ਼ਕਸ਼ ਕਰਨ ਜਾਂ ਸਮਰਥਨ ਕਰਨ ਦਾ ਅਧਿਕਾਰ ਲਾਗੂ ਕਾਨੂੰਨਾਂ ਮੁਤਾਬਕ ਰਾਖਵਾਂ ਰੱਖਦੇ ਹਾਂ। ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਉਪਰੋਕਤ ਵਿੱਚੋਂ ਕੁਝ ਵੀ ਹਰ ਸਮੇਂ ਜਾਂ ਕਿਸੇ ਵੀ ਸਮੇਂ ਉਪਲਬਧ ਹੋਵੇਗਾ ਜਾਂ ਇਹ ਕਿ ਅਸੀਂ ਕਿਸੇ ਵੀ ਖਾਸ ਸਮੇਂ ਲਈ ਉਪਰੋਕਤ ਵਿੱਚੋਂ ਕਿਸੇ ਦੀ ਪੇਸ਼ਕਸ਼ ਜਾਰੀ ਰੱਖਾਂਗੇ। ਤੁਹਾਨੂੰ ਕਿਸੇ ਵੀ ਕਾਰਨ ਕਰਕੇ ਪ੍ਰੋਗਰਾਮ ਜਾਂ ਕਿਸੇ ਵੀ ਸੇਵਾ ਦੀ ਨਿਰੰਤਰ ਉਪਲਬਧਤਾ 'ਤੇ ਭਰੋਸਾ ਨਹੀਂ ਕਰਨਾ ਚਾਹੀਦਾ।

ਸੰਖੇਪ ਵਿੱਚ: ਅਸੀਂ ਕਿਸੇ ਵੀ ਸਮੇਂ, ਕਿਸੇ ਵੀ ਕਾਰਨ ਲਈ, ਤੁਹਾਡੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ 'ਤੇ ਪਾਬੰਦੀ ਲਗਾ ਸਕਦੇ ਹਾਂ ਜਾਂ ਪ੍ਰੋਗਰਾਮ ਨੂੰ ਬਦਲ, ਮੁਅੱਤਲ ਜਾਂ ਰੱਦ ਕਰ ਸਕਦੇ ਹਾਂ।

9. ਭ੍ਰਿਸ਼ਟਾਚਾਰ-ਵਿਰੋਧੀ; ਵਪਾਰ ਨਿਯੰਤਰਣ

ਤੁਸੀਂ ਅਤੇ Snap (ਇਸ ਭਾਗ ਦੇ ਉਦੇਸ਼ ਲਈ, “ਭਾਗੀਦਾਰ”) ਸਹਿਮਤ ਹੁੰਦੇ ਹੋ ਕਿ ਸਾਰੇ ਲਾਗੂ ਭ੍ਰਿਸ਼ਟਾਚਾਰ-ਵਿਰੋਧੀ ਕਾਨੂੰਨਾਂ, ਨਿਯਮਾਂ ਅਤੇ ਨਿਯਮਾਵਲੀਆਂ ਦੀ ਪਾਲਣਾ ਕਰੋਗੇ, ਅਤੇ ਇਹ ਵੀ ਜ਼ਰੂਰੀ ਹੈ ਕਿ ਭਾਗੀਦਾਰਾਂ ਦੀ ਥਾਂ ਕੰਮ ਕਰ ਰਹੇ ਕਿਸੇ ਵੀ ਵਿਅਕਤੀ ਨੇ ਵੀ ਇਹਨਾਂ ਦੀ ਪਾਲਣਾ ਕੀਤੀ ਹੋਵੇ। ਇਸ ਪਾਲਣਾ ਵਿੱਚ, ਹੋਰ ਬਹੁਤ ਸਾਰੀਆਂ ਚੀਜ਼ਾਂ ਦੇ ਨਾਲ ਇਹ ਸ਼ਾਮਲ ਹੋਵੇਗਾ: ਭਾਗੀਦਾਰ ਅਤੇ ਉਨ੍ਹਾਂ ਦੇ ਪਾਸੇ ਤੋਂ ਕੰਮ ਕਰ ਰਹੇ ਕੋਈ ਵੀ ਵਿਅਕਤੀ ਕਿਸੇ ਨੂੰ ਪੈਸੇ ਜਾਂ ਕੋਈ ਹੋਰ ਕੀਮਤੀ ਚੀਜ਼ ਦੇਣ, ਦੇਣ ਦਾ ਵਾਅਦਾ, ਪੇਸ਼ਕਸ਼, ਸਿੱਧੇ ਜਾਂ ਅਸਿੱਧੇ ਤੌਰ 'ਤੇ ਦੇਣ ਲਈ ਅਧਿਕਾਰਤ ਨਹੀਂ ਕਰਨਗੇ ਤਾਂ ਜੋ ਕਿਸੇ ਨੂੰ ਮਨਚਾਹੀ ਕਾਰਵਾਈ ਕਰਨ, ਕਾਰਵਾਈ ਤੋਂ ਰੋਕਣ ਜਾਂ ਪ੍ਰਭਾਵ ਦੀ ਵਰਤੋਂ ਕਰਨ ਲਈ ਲਾਲਚ ਜਾਂ ਇਨਾਮ ਦਿੱਤਾ ਜਾ ਸਕੇ। ਇਹਨਾਂ ਮਦਾਂ ਦੇ ਕਿਸੇ ਹੋਰ ਉਪਬੰਧ ਦੇ ਬਾਵਜੂਦ, ਇਕਰਾਰਨਾਮਾ ਨਾ ਤੋੜਨ ਵਾਲੀ ਧਿਰ ਨੂੰ ਅਗਲੀ ਪਾਰਟੀ ਦੇ ਇਸ ਉਪਬੰਧ ਦੀ ਉਲੰਘਣਾ ਕਰਨ 'ਤੇ ਨੋਟਿਸ ਦੇ ਨਾਲ ਇਹ ਮੁਦਰੀਕਰਨ ਮਦਾਂ ਰੱਦ ਕਰਨ ਦਾ ਹੱਕ ਹੈ।

ਦੋਵੇਂ ਧਿਰਾਂ ਸਹਿਮਤ ਹਨ ਕਿ ਉਹਨਾਂ ਦੀ ਇਸ ਮਦਾਂ ਦੇ ਤਹਿਤ ਕਾਰਗੁਜ਼ਾਰੀ ਸਾਰੇ ਲਾਗੂ ਆਰਥਿਕ ਜੁਰਮਾਨਿਆਂ, ਨਿਰਯਾਤ ਨਿਯੰਤਰਣ ਕਾਨੂੰਨਾਂ ਅਤੇ ਬੋਈਕੋਟ-ਵਿਰੋਧੀ ਕਾਨੂੰਨਾਂ ਦੀ ਪਾਲਣਾ ਕਰੇਗੀ। ਦੋਵੇਂ ਧਿਰਾਂ ਬਿਆਨ ਦਿੰਦੀਆਂ ਅਤੇ ਵਾਰੰਟੀ ਦਿੰਦੀਆਂ ਹਨ ਕਿ (1) ਕੋਈ ਵੀ ਪਾਰਟੀ (ਜਾਂ ਇਸ ਮਦਾਂ ਨੂੰ ਲਾਗੂ ਕਰਨ ਵਾਲੀ ਕੋਈ ਮੁੱਖ ਕੰਪਨੀ, ਸਹਾਇਕ, ਜਾਂ ਸਾਥੀ) ਕਿਸੇ ਵੀ ਸਬੰਧਿਤ ਸਰਕਾਰੀ ਅਥਾਰਟੀ ਵੱਲੋਂ ਰੱਖੀ ਜਾਂਦੀ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ ਵਿੱਚ ਨਹੀਂ ਹੈ, ਜਿਸ ਵਿੱਚ ਉਦਾਹਰਨ ਵਜੋਂ, ਅਮਰੀਕਾ ਦੀ ਵਿਸ਼ੇਸ਼ ਤੌਰ 'ਤੇ ਨਿਰਧਾਰਤ ਨਾਗਰਿਕਾਂ ਦੀ ਸੂਚੀ, ਵਿਦੇਸ਼ੀ ਜੁਰਮਾਨੇ ਟਾਲਣ ਵਾਲਿਆਂ ਦੀ ਸੂਚੀ, ਅਤੇ ਅਮਰੀਕਾ ਦੇ ਵਿੱਤੀ ਵਿਭਾਗ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫਤਰ ਵੱਲੋਂ ਰੱਖੀ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ, ਗੈਰ-ਮਨਜ਼ੂਰ ਪਾਰਟੀਆਂ ਦੀ ਸੂਚੀ, ਗੈਰ-ਤਸਦੀਕਸ਼ੁਦਾ ਦੀ ਸੂਚੀ ਅਤੇ ਸੰਸਥਾ ਸੂਚੀ ਸ਼ਾਮਲ ਹਨ, ਅਤੇ (2) ਇਹ ਪਾਰਟੀ ਕਿਸੇ ਵੀ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ ਵਿੱਚ ਦਰਜ ਕਿਸੇ ਵਿਅਕਤੀ ਦੀ ਮਲਕੀਅਤ ਜਾਂ ਉਸ ਵੱਲੋਂ ਨਿਯੰਤਰਿਤ ਨਹੀਂ ਹੈ। ਇਹਨਾਂ ਮਦਾਂ ਨੂੰ ਲਾਗੂ ਕਰਨ ਵੇਲੇ ਉਹ ਪਾਰਟੀ ਕਿਸੇ ਵੀ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ ਵਿੱਚ ਸ਼ਾਮਲ ਕਿਸੇ ਵੀ ਵਿਅਕਤੀ ਜਾਂ ਕਿਸੇ ਵੀ ਦੇਸ਼ ਨਾਲ, ਜਿਸ ਨੂੰ ਵਪਾਰ 'ਤੇ ਲਾਗੂ ਕੀਤੀਆਂ ਪਾਬੰਦੀਆਂ ਕਰਕੇ ਰੋਕਿਆ ਗਿਆ ਹੈ, ਸਿੱਧਾ ਜਾਂ ਅਸਿੱਧੇ ਤੌਰ 'ਤੇ ਵਪਾਰ ਨਹੀਂ ਕਰੇਗੀ ਜਾਂ ਕੋਈ ਸਮਾਨ ਜਾਂ ਸੇਵਾਵਾਂ ਪ੍ਰਦਾਨ ਨਹੀਂ ਕਰੇਗੀ। ਤੁਸੀਂ ਸਹਿਮਤ ਹੋ ਕਿ Snap ਨੂੰ ਇਹ ਮਦਾਂ ਲਾਗੂ ਕਰਨ ਦੇ ਸੰਦਰਭ ਵਿੱਚ ਕਿਸੇ ਵੀ ਕਾਰਵਾਈ ਕਰਨ ਜਾਂ ਕਾਰਵਾਈ ਤੋਂ ਰੁਕਣ ਦੀ ਲੋੜ ਨਹੀਂ ਹੋਵੇਗੀ, ਜੇਕਰ ਅਜਿਹਾ ਕਰਨ ਜਾਂ ਰੁਕਣ ਨਾਲ ਕਿਸੇ ਵੀ ਲਾਗੂ ਅਧਿਕਾਰਤਾ ਦੀ ਉਲੰਘਣਾ ਹੋਵੇ।

ਜੇਕਰ ਤੁਸੀਂ (ਜਾਂ ਤੁਹਾਡੇ ਮਾਂ-ਪਿਓ/ਕਾਨੂੰਨੀ ਦੇਖਭਾਲ ਕਰਨ ਵਾਲੇ ਜਾਂ ਕਾਰੋਬਾਰੀ ਇਕਾਈ, ਜੇ ਲਾਗੂ ਹੋਵੇ) ਸਾਡੇ ਜਾਂ ਸਾਡੇ ਭੁਗਤਾਨ ਪ੍ਰਦਾਤਾ ਦੀ ਪਾਲਣਾ ਸਮੀਖਿਆ ਵਿੱਚ ਪਾਸ ਨਹੀਂ ਹੁੰਦੇ, ਤਾਂ ਤੁਸੀਂ ਭੁਗਤਾਨ ਲਈ ਯੋਗਤਾ ਨਹੀਂ ਰੱਖੋਗੇ। ਅਜਿਹੀ ਸਮੀਖਿਆ ਵਿੱਚ ਸ਼ਾਮਲ ਹੋ ਸਕਦਾ ਹੈ, ਪਰ ਇਹ ਇਸ ਤੱਕ ਸੀਮਿਤ ਨਹੀਂ ਹੈ, ਕਿ ਇਹ ਜਾਂਚ ਕੀਤੀ ਜਾ ਸਕਦੀ ਹੈ ਕਿ ਤੁਸੀਂ ਕਿਸੇ ਸੰਬੰਧਿਤ ਸਰਕਾਰੀ ਅਥਾਰਟੀ ਵੱਲੋਂ ਬਰਕਰਾਰ ਰੱਖੀ ਜਾਂਦੀ ਪਾਬੰਦੀਸ਼ੁਦਾ ਪਾਰਟੀਆਂ ਦੀ ਸੂਚੀ 'ਤੇ ਦਰਸਾਏ ਹੋ ਜਾਂ ਨਹੀਂ। ਇਹਨਾਂ ਮੁਦਰੀਕਰਨ ਮਦਾਂ ਵਿੱਚ ਦੱਸੀ ਵਰਤੋਂ ਤੋਂ ਇਲਾਵਾ ਤੁਹਾਡੀ ਪਛਾਣ ਦੀ ਤਸਦੀਕ ਕਰਨ, ਸਾਡੀ ਪਾਲਣਾ ਦੀ ਸਮੀਖਿਆ ਕਰਨ ਅਤੇ ਭੁਗਤਾਨ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਜੋ ਜਾਣਕਾਰੀ ਤੁਸੀਂ ਸਾਨੂੰ ਦਿੰਦੇ ਹੋ ਉਹ ਤੀਜੀ-ਧਿਰਾਂ ਨਾਲ ਸਾਂਝੀ ਕੀਤੀ ਜਾ ਸਕਦੀ ਹੈ।

ਸੰਖੇਪ ਵਿੱਚ: ਤੁਸੀਂ ਅਤੇ Snap ਲਾਗੂ ਭ੍ਰਿਸ਼ਟਾਚਾਰ-ਵਿਰੋਧੀ ਕਾਨੂੰਨਾਂ, ਆਰਥਿਕ ਸਜ਼ਾ, ਨਿਰਯਾਤ ਨਿਯੰਤਰਣ ਕਾਨੂੰਨਾਂ ਅਤੇ ਬੋਏਕੋਟ-ਵਿਰੋਧੀ ਕਾਨੂੰਨਾਂ ਦੀ ਪਾਲਣਾ ਕਰੋਗੇ, ਜਿਵੇਂ ਉੱਪਰ ਦਿੱਤਾ ਗਿਆ ਹੈ। ਭੁਗਤਾਨ ਪ੍ਰਾਪਤ ਕਰਨ ਵਾਸਤੇ ਯੋਗ ਹੋਣ ਲਈ, ਤੁਹਾਨੂੰ ਪਾਲਣਾ ਸਮੀਖਿਆ ਵਿੱਚ ਪਾਸ ਹੋਣਾ ਜ਼ਰੂਰੀ ਹੈ।

10. ਫੁਟਕਲ

ਜੇ ਤੁਸੀਂ ਸੇਵਾਵਾਂ ਦੇ ਹੋਰ ਵਰਤੋਂਕਾਰਾਂ ਨੂੰ ਆਪਣੇ Snapchat ਵਰਤੋਂਕਾਰ ਖਾਤੇ 'ਤੇ ਸਮੱਗਰੀ ਪੋਸਟ ਕਰਨ ਜਾਂ ਆਪਣੇ Snapchat ਵਰਤੋਂਕਾਰ ਖਾਤੇ ਦੇ ਅਧੀਨ ਉਪ-ਖਾਤੇ ਬਣਾਉਣ ਅਤੇ ਪ੍ਰਬੰਧਿਤ ਕਰਨ ਦੀ ਪਹੁੰਚ ਦਿੰਦੇ ਹੋ, ਤਾਂ ਤੁਸੀਂ ਇਹ ਮੰਨਦੇ ਅਤੇ ਸਹਿਮਤ ਹੁੰਦੇ ਹੋ ਕਿ ਆਪਣੇ ਖਾਤੇ ਲਈ ਪਹੁੰਚ ਪੱਧਰ ਨੂੰ ਸੈੱਟ ਅਤੇ ਰੱਦ ਕਰਨਾ ਸਿਰਫ਼ ਤੁਹਾਡੀ ਜਿੰਮੇਵਾਰੀ ਹੈ। ਤੁਸੀਂ ਸਾਰੀ ਸਮੱਗਰੀ ਅਤੇ ਆਪਣੇ ਖਾਤੇ ਵਿੱਚ ਹੋਣ ਵਾਲੀ ਸਰਗਰਮੀ ਲਈ ਜ਼ਿੰਮੇਵਾਰ ਹੋ, ਜਿਸ ਵਿੱਚ ਪ੍ਰਬੰਧਕਾਂ, ਭਾਗੀਦਾਰਾਂ ਅਤੇ ਯੋਗਦਾਨਦਾਤਿਆਂ ਵੱਲੋਂ ਕੀਤੀ ਜਾਣ ਵਾਲੀ ਕੋਈ ਵੀ ਸਰਗਰਮੀ ਵੀ ਸ਼ਾਮਲ ਹੈ। ਸਾਨੂੰ ਸਮੇਂ-ਸਮੇਂ 'ਤੇ ਇਹਨਾਂ ਮੁਦਰੀਕਰਨ ਮਦਾਂ ਨੂੰ ਅੱਪਡੇਟ ਕਰਨ ਦੀ ਲੋੜ ਪੈ ਸਕਦੀ ਹੈ। ਜੇਕਰ ਇਹਨਾਂ ਮੁਦਰੀਕਰਨ ਮਦਾਂ ਵਿੱਚ ਉਹ ਤਬਦੀਲੀਆਂ ਸਮੱਗਰੀ ਆਧਾਰਿਤ ਹਨ ਤਾਂ ਅਸੀਂ ਤੁਹਾਨੂੰ ਢੁਕਵਾਂ ਅਗਾਊਂ ਨੋਟਿਸ ਦਿਆਂਗੇ (ਬਸ਼ਰਤੇ ਤਬਦੀਲੀਆਂ ਦੀ ਲੋੜ ਜਲਦੀ ਨਾ ਹੋਵੇ, ਉਦਾਹਰਨ ਲਈ, ਕਾਨੂੰਨੀ ਲੋੜਾਂ ਵਿੱਚ ਤਬਦੀਲੀ ਦੇ ਨਤੀਜੇ ਵਜੋਂ ਜਾਂ ਜਿੱਥੇ ਅਸੀਂ ਨਵੀਆਂ ਸੇਵਾਵਾਂ ਜਾਂ ਵਿਸ਼ੇਸ਼ਤਾਵਾਂ ਲਾਂਚ ਕਰ ਰਹੇ ਹੋਈਏ)। ਜੇਕਰ ਤੁਸੀਂ ਤਬਦੀਲੀਆਂ ਦੇ ਲਾਗੂ ਹੋਣ ਤੋਂ ਬਾਅਦ ਪ੍ਰੋਗਰਾਮ ਵਿੱਚ ਭਾਗੀਦਾਰੀ ਜਾਰੀ ਰੱਖਦੇ ਹੋ, ਤਾਂ ਅਸੀਂ ਇਸ ਨੂੰ ਤੁਹਾਡੀ ਪ੍ਰਵਾਨਗੀ ਮੰਨਾਂਗੇ। ਜੇ ਕਿਸੇ ਵੇਲੇ ਵੀ ਤੁਸੀਂ ਇਹਨਾਂ ਮੁਦਰੀਕਰਨ ਮਦਾਂ ਵਿੱਚ ਕੀਤੇ ਬਦਲਾਵਾਂ ਨਾਲ ਸਹਿਮਤ ਨਹੀਂ ਹੁੰਦੇ, ਤਾਂ ਤੁਹਾਨੂੰ ਪ੍ਰੋਗਰਾਮ ਵਿੱਚ ਭਾਗੀਦਾਰੀ ਬੰਦ ਕਰਨੀ ਚਾਹੀਦੀ ਹੈ। ਇਹ ਮੁਦਰੀਕਰਨ ਮਦਾਂ ਕਿਸੇ ਵੀ ਤੀਜੀ ਧਿਰ ਦੇ ਲਾਭਪਾਤਰੀ ਅਧਿਕਾਰ ਨਹੀਂ ਬਣਾਉਂਦੀਆਂ ਹਨ ਜਾਂ ਪ੍ਰਦਾਨ ਨਹੀਂ ਕਰਦੀਆਂ ਹਨ। ਇਨ੍ਹਾਂ ਮੁਦਰੀਕਰਨ ਮਦਾਂ ਵਿੱਚ ਕਿਸੇ ਵੀ ਚੀਜ਼ ਦਾ ਅਰਥ ਤੁਹਾਡੇ ਅਤੇ Snap ਜਾਂ Snap ਦੇ ਭਾਗੀਦਾਰਾਂ ਦੇ ਵਿੱਚ ਸੰਯੁਕਤ ਉੱਦਮ, ਮੁੱਖ-ਏਜੰਟ ਜਾਂ ਰੁਜ਼ਗਾਰ ਸੰਬੰਧ ਨੂੰ ਦਰਸਾਉਣ ਲਈ ਨਹੀਂ ਲਿਆ ਜਾਵੇਗਾ। ਜੇ ਅਸੀਂ ਇਹਨਾਂ ਮੁਦਰੀਕਰਨ ਮਦਾਂ ਵਿੱਚ ਉਪਬੰਧ ਲਾਗੂ ਨਹੀਂ ਕਰਦੇ, ਤਾਂ ਇਸਨੂੰ ਰਿਆਇਤ ਨਹੀਂ ਮੰਨਿਆ ਜਾਵੇਗਾ। ਅਸੀਂ ਉਹਨਾਂ ਸਾਰੇ ਅਧਿਕਾਰਾਂ ਨੂੰ ਰਾਖਵਾਂ ਰੱਖਦੇ ਹਾਂ ਜੋ ਸਪੱਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਹਨ। ਇਹ ਮੁਦਰੀਕਰਨ ਮਦਾਂ ਅੰਗਰੇਜ਼ੀ ਵਿੱਚ ਲਿਖੀਆਂ ਗਈਆਂ ਸਨ ਅਤੇ ਜਿਸ ਹੱਦ ਤੱਕ ਇਹਨਾਂ ਮੁਦਰੀਕਰਨ ਮਦਾਂ ਦਾ ਅਨੁਵਾਦ ਕੀਤਾ ਸੰਸਕਰਣ ਅੰਗਰੇਜ਼ੀ ਸੰਸਕਰਣ ਨਾਲ਼ ਟਕਰਾਉਂਦਾ ਹੈ, ਤਾਂ ਅੰਗਰੇਜ਼ੀ ਸੰਸਕਰਣ ਇਸਨੂੰ ਨਿਯੰਤਰਿਤ ਕਰੇਗਾ। ਜੇਕਰ ਇਹਨਾਂ ਮੁਦਰੀਕਰਨ ਮਦਾਂ ਦਾ ਕੋਈ ਵੀ ਉਪਬੰਧ ਲਾਗੂ ਕਰਨਯੋਗ ਨਹੀਂ ਪਾਇਆ ਜਾਂਦਾ ਹੈ, ਤਾਂ ਉਸ ਉਪਬੰਧ ਨੂੰ ਇਹਨਾਂ ਮੁਦਰੀਕਰਨ ਮਦਾਂ ਤੋਂ ਹਟਾ ਦਿੱਤਾ ਜਾਵੇਗਾ ਅਤੇ ਕਿਸੇ ਵੀ ਬਾਕੀ ਉਪਬੰਧ ਦੀ ਵੈਧਤਾ ਅਤੇ ਲਾਗੂ ਹੋਣ 'ਤੇ ਅਸਰ ਨਹੀਂ ਪਵੇਗਾ। ਇਹਨਾਂ ਮੁਦਰੀਕਰਨ ਮਦਾਂ ਦੇ ਭਾਗ 6, 9 ਅਤੇ 10 ਅਤੇ ਕੋਈ ਵੀ ਉਪਬੰਧ ਜੋ ਆਪਣੀ ਫ਼ਿਤਰਤ ਦੇ ਅਨੁਸਾਰ ਲਾਗੂ ਰਹਿਣ ਦੇ ਲਈ ਮਨਜ਼ੂਰ ਕੀਤੇ ਹਨ, ਇਹਨਾਂ ਮੁਦਰੀਕਰਨ ਮਦਾਂ ਦੀ ਸਮਾਪਤੀ ਜਾਂ ਖਤਮ ਹੋਣ 'ਤੇ ਵੀ ਲਾਗੂ ਰਹਿਣਗੇ।

ਸੰਖੇਪ ਵਿੱਚ: ਤੁਸੀਂ ਆਪਣੇ ਖਾਤੇ 'ਤੇ ਹੋ ਰਹੀ ਸਾਰੀ ਸਰਗਰਮੀ ਲਈ ਜ਼ਿੰਮੇਵਾਰ ਹੋ। ਤੁਹਾਨੂੰ ਇਹਨਾਂ ਮੁਦਰੀਕਰਨ ਮਦਾਂ ਦੀ ਸਮੀਖਿਆ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਇਨ੍ਹਾਂ ਵਿੱਚ ਅੱਪਡੇਟ ਕਰ ਸਕਦੇ ਹਾਂ। ਇਹ ਮੁਦਰੀਕਰਨ ਮਦਾਂ ਸਾਡੇ ਵਿਚਕਾਰ ਕਿਸੇ ਵੀ ਕਿਸਮ ਦੇ ਨੌਕਰੀ ਸਬੰਧ ਨੂੰ ਨਹੀਂ ਬਣਾਉਂਦੀਆਂ। ਇਹਨਾਂ ਮੁਦਰੀਕਰਨ ਮਦਾਂ ਦਾ ਅੰਗਰੇਜ਼ੀ ਸੰਸਕਰਣ ਅਧਿਕਾਰ ਰੱਖੇਗਾ ਅਤੇ ਕੁਝ ਧਾਰਾਵਾਂ ਲਾਗੂ ਰਹਿਣਗੀਆਂ, ਭਾਵੇਂ ਇਹ ਖਤਮ ਹੋਣ ਜਾਂ ਰੱਦ ਹੋਣ ਤੋਂ ਬਾਅਦ ਵੀ।

11.  ਸਾਡੇ ਨਾਲ ਸੰਪਰਕ ਕਰੋ

ਜੇ ਇਹਨਾਂ ਮੁਦਰੀਕਰਨ ਮਦਾਂ ਬਾਰੇ ਤੁਹਾਡੇ ਕੋਈ ਸਵਾਲ ਹਨ, ਤਾਂ ਬੱਸ ਸਾਡੇ ਨਾਲ ਸੰਪਰਕ ਕਰੋ