ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੇ ਹੋ, ਤਾਂ ਤੁਸੀਂ Snap Inc. ਦੇ ਭਾਈਚਾਰੇ ਸਬੰਧੀ ਇਲਾਕਾ-ਫਿਲਟਰ ਦੀਆਂ ਮਦਾਂ ਅਤੇ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।

ਜੇਕਰ ਤੁਸੀਂ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਰਹਿੰਦੇ ਹੋ, ਤਾਂ ਤੁਸੀਂ Snap Group Limited ਦੇ ਭਾਈਚਾਰੇ ਸਬੰਧੀ ਇਲਾਕਾ-ਫਿਲਟਰ ਦੀਆਂ ਮਦਾਂ ਅਤੇ ਸ਼ਰਤਾਂ ਨਾਲ ਸਹਿਮਤ ਹੁੰਦੇ ਹੋ।

Snap Inc. ਦੇ ਭਾਈਚਾਰੇ ਸਬੰਧੀ ਇਲਾਕਾ-ਫਿਲਟਰ ਦੀਆਂ ਮਦਾਂ ਅਤੇ ਸ਼ਰਤਾਂ

ਪ੍ਰਭਾਵੀ: 10 ਜਨਵਰੀ 2017

ਕਿਰਪਾ ਕਰਕੇ ਧਿਆਨ ਦਿਓ: ਇਨ੍ਹਾਂ ਮਦਾਂ ਵਿੱਚ ਥੋੜ੍ਹਾ ਹੋਰ ਅੱਗੇ ਸਾਲਸੀ ਧਾਰਾ ਸ਼ਾਮਲ ਹੈ। ਉਸ ਸਾਲਸੀ ਧਾਰਾ ਵਿੱਚ ਜ਼ਿਕਰ ਕੀਤੇ ਕੁਝ ਕਿਸਮਾਂ ਦੇ ਵਿਵਾਦਾਂ ਨੂੰ ਛੱਡ ਕੇ, ਤੁਸੀਂ ਅਤੇ Snap Inc. ਸਹਿਮਤ ਹੁੰਦੇ ਹੋ ਕਿ ਸਾਡੇ ਵਿਚਕਾਰ ਦੇ ਵਿਵਾਦ ਲਾਜ਼ਮੀ ਬੱਝਵੇਂ ਸਾਲਸੀ ਨਾਲ ਹੱਲ ਕੀਤੇ ਜਾਣਗੇ, ਅਤੇ ਤੁਸੀਂ ਅਤੇ Snap Inc. ਕਲਾਸ-ਐਕਟ ਕਾਨੂੰਨੀ ਜਾਂ ਕਲਾਸ-ਵਾਈਡ ਸਾਲਸੀ ਦਾਅਵੇਦਾਰੀ ਵਿੱਚ ਹਿੱਸਾ ਲੈਣ ਦਾ ਕੋਈ ਵੀ ਅਧਿਕਾਰ ਛੱਡਦੇ ਹੋ।

ਜਾਣ-ਪਛਾਣ

ਕਿਰਪਾ ਕਰਕੇ ਭਾਈਚਾਰੇ ਸਬੰਧੀ ਇਲਾਕਾ-ਫਿਲਟਰ ਦੀਆਂ ਇਨ੍ਹਾਂ ਮਦਾਂ ਅਤੇ ਸ਼ਰਤਾਂ ("ਮਦਾਂ") ਨੂੰ ਧਿਆਨ ਨਾਲ ਪੜ੍ਹੋ। ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਵਿੱਚ ਰਹਿੰਦੇ ਹੋ, ਤਾਂ ਇਹ ਮਦਾਂ ਭਾਈਚਾਰੇ ਸਬੰਧੀ ਇਲਾਕਾ-ਫਿਲਟਰ ("ਇਲਾਕਾ-ਫਿਲਟਰ") ਵਜੋਂ ਵਰਤਣ ਦੇਣ ਲਈ Snap Inc. ਨੂੰ ਤੁਹਾਡੀ ਚਿੱਤਰ ਫਾਈਲ ("ਸੰਪਤੀ") ਦੀ ਸਪੁਰਦਗੀ ਨੂੰ ਨਿਯੰਤ੍ਰਿਤ ਕਰਦੀਆਂ ਹਨ। ਇਹ ਮਦਾਂ ਤੁਹਾਡੇ ਅਤੇ Snap Inc. ਵਿਚਕਾਰ ਕਾਨੂੰਨੀ ਤੌਰ 'ਤੇ ਬੱਝਵਾਂ ਇਕਰਾਰਨਾਮਾ ਬਣਾਉਂਦੀਆਂ ਹਨ; ਸੰਪਤੀ ਸਪੁਰਦ ਕਰਕੇ, ਤੁਸੀਂ ਇਨ੍ਹਾਂ ਮਦਾਂ ਨਾਲ ਬੱਝਣ ਲਈ ਸਹਿਮਤ ਹੁੰਦੇ ਹੋ। ਜੇ ਤੁਸੀਂ ਇਨ੍ਹਾਂ ਮਦਾਂ ਨਾਲ ਸਹਿਮਤ ਨਹੀਂ ਹੋ, ਤਾਂ ਸੰਪਤੀ ਸਪੁਰਦ ਨਾ ਕਰੋ।

ਇਹ ਮਦਾਂ ਸਾਡੀ ਸੇਵਾ ਦੀਆਂ ਮਦਾਂਭਾਈਚਾਰੇ ਲਈ ਸੇਧਾਂਪਰਦੇਦਾਰੀ ਬਾਰੇ ਨੀਤੀ, ਅਤੇ ਸਪੁਰਦਗੀ ਸੇਧਾਂ ਦਾ ਹਵਾਲਾ ਦਿੰਦੀਆਂ ਹਨ, ਇਸ ਲਈ ਕਿਰਪਾ ਕਰਕੇ ਇਹਨਾਂ ਵਿੱਚੋਂ ਹਰੇਕ ਨੂੰ ਧਿਆਨ ਨਾਲ ਪੜ੍ਹੋ। ਹੋਰ ਚੀਜ਼ਾਂ ਦੇ ਨਾਲ, ਇਸਦਾ ਮਤਲਬ ਇਹ ਹੈ ਕਿ ਤੁਹਾਡੀ ਸੰਪਤੀ ਦੀ ਸਪੁਰਦਗੀ ਸੇਵਾ ਦੀਆਂ ਮਦਾਂ ਵਿੱਚ ਬੇਦਾਅਵਾ ਅਤੇ ਦੇਣਦਾਰੀ ਦੀਆਂ ਸੀਮਾਵਾਂ ਦੇ ਅਧੀਨ ਹੈ ਅਤੇ ਇਹ ਕਿ ਤੁਹਾਡੀ ਸਪੁਰਦਗੀ ਦੌਰਾਨ ਜੋ ਜਾਣਕਾਰੀ ਅਸੀਂ ਤੁਹਾਡੇ ਤੋਂ ਇਕੱਠੀ ਕਰਦੇ ਹਾਂ ਉਹ ਸਾਡੀ ਪਰਦੇਦਾਰੀ ਬਾਰੇ ਨੀਤੀ ਦੇ ਅਧੀਨ ਹੈ। ਜਿਸ ਹੱਦ ਤੱਕ ਇਹ ਮਦਾਂ ਸੇਵਾ ਦੀਆਂ ਮਦਾਂਭਾਈਚਾਰੇ ਲਈ ਸੇਧਾਂਪਰਦੇਦਾਰੀ ਬਾਰੇ ਨੀਤੀ ਜਾਂ ਸਪੁਰਦਗੀ ਸੇਧਾਂਨਾਲ ਟਕਰਾਉਂਦੀਆਂ ਹਨ, ਇਹ ਮਦਾਂ ਲਾਗੂ ਹੋਣਗੀਆਂ।

ਤੁਸੀਂ ਤਸਦੀਕ ਕਰਦੇ ਹੋ ਕਿ ਤੁਸੀਂ ਘੱਟੋ-ਘੱਟ 18 ਸਾਲ ਦੇ ਹੋ (ਜਾਂ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਕਨੂੰਨ ਅਨੁਸਾਰ ਤੁਸੀਂ ਬਾਲਗ ਹੋ) ਅਤੇ ਇਨ੍ਹਾਂ ਮਦਾਂ ਨਾਲ ਸਹਿਮਤ ਹੋਣ ਅਤੇ ਇਨ੍ਹਾਂ ਦੀ ਪਾਲਣਾ ਕਰਨ ਦੇ ਯੋਗ ਅਤੇ ਅਧਿਕਾਰਤ ਹੋ। ਜੇ ਤੁਸੀਂ ਕੋਈ ਸੰਪਤੀ ਸਪੁਰਦ ਕਰਨਾ ਚਾਹੁੰਦੇ ਹੋ ਅਤੇ ਬਾਲਗ ਨਹੀਂ ਹੋ, ਤਾਂ ਤੁਹਾਡੇ ਕੋਲ ਆਪਣੇ ਮਾਪਿਆਂ ਦੀ ਸਪੱਸ਼ਟ ਇਜਾਜ਼ਤ ਹੋਣੀ ਚਾਹੀਦੀ ਹੈ।

ਜਦੋਂ ਤੁਸੀਂ ਕੋਈ ਸੰਪਤੀ ਸਪੁਰਦ ਕਰਦੇ ਹੋ, ਤਾਂ ਤੁਸੀਂ Snap Inc. ਨੂੰ Snapchat ਐਪਲੀਕੇਸ਼ਨ ਦੇ ਵਰਤੋਂਕਾਰਾਂ ਨੂੰ ਕਿਸੇ ਖਾਸ ਥਾਂ ("ਇਲਾਕਾ-ਸੀਮਾ") ਵਿੱਚ ਆਪਣੀਆਂ Snaps 'ਤੇ ਸੰਪਤੀ ਵਰਤਣ ਦੇਣ ਲਈ ਕਹਿ ਰਹੇ ਹੋ। ਸੰਪਤੀ ਨੂੰ ਸਾਡੀਆਂ ਭਾਈਚਾਰੇ ਲਈ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਾਡੀਆਂ ਸਪੁਰਦਗੀ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਤੁਸੀਂ ਹਾਮੀ ਭਰਦੇ ਅਤੇ ਸਹਿਮਤੀ ਦਿੰਦੇ ਹੋ ਕਿ Snap Inc. ਕੋਲ ਆਪਣੀ ਸਮਝ ਮੁਤਾਬਕ ਇਹ ਤੈਅ ਕਰਨ ਦਾ ਅਸੀਮਤ ਅਧਿਕਾਰ ਹੈ ਕਿ ਸੰਪਤੀ ਨੂੰ ਇਲਾਕਾ-ਫਿਲਟਰ ਵਜੋਂ ਉਪਲਬਧ ਕਰਾਇਆ ਜਾਵੇਗਾ ਅਤੇ ਜੇਕਰ ਅਜਿਹਾ ਹੈ, ਤਾਂ ਕਦੋਂ। ਅਸੀਂ ਆਪਣੀ ਸਮਝ ਮੁਤਾਬਕ ਇਲਾਕਾ-ਸੀਮਾ ਵਿੱਚ ਫ਼ੇਰਬਦਲ ਕਰ ਸਕਦੇ ਹਾਂ।

1. ਸਾਡੇ ਨਾਲ ਤੁਹਾਡੇ ਲਾਇਸੰਸ

ਤੁਸੀਂ Snap Inc. ਅਤੇ ਸਾਡੇ ਭਾਗੀਦਾਰਾਂ ਨੂੰ ਖਾਸ, ਸਦੀਵੀ, ਬਿਨਾਂ ਪਾਬੰਦੀ, ਬਿਨਾਂ ਸ਼ਰਤ, ਅਸੀਮਿਤ, ਤਬਾਦਲਾਯੋਗ, ਉਪ-ਲਸੰਸਯੋਗ, ਅਟੱਲ, ਰਾਇਲਟੀ-ਮੁਕਤ, ਆਰਕਾਈਵ ਲਈ ਵਿਸ਼ਵਵਿਆਪੀ ਲਸੰਸ, ਕਾਪੀ, ਕੈਸ਼, ਏਨਕੋਡ, ਸਟੋਰ, ਨਕਲ ਤਿਆਰ ਕਰਨ ਲਈ, ਰਿਕਾਰਡ, ਵਿਕਰੀ, ਉਪ-ਲਸੰਸ, ਵੰਡਣ, ਦੇਣਯੋਗ, ਪ੍ਰਸਾਰਿਤ, ਸਿੰਕ੍ਰੋਨਾਈਜ਼, ਅਨੁਕੂਲ ਬਣਾਉਣ, ਸੰਪਾਦਨ, ਸੋਧਣ, ਜਨਤਕ ਤੌਰ 'ਤੇ ਦਿਖਾਉਣ, ਜਨਤਕ ਤੌਰ 'ਤੇ ਪ੍ਰਦਰਸ਼ਨ ਕਰਨ, ਪ੍ਰਕਾਸ਼ਿਤ ਕਰਨ, ਮੁੜ ਪ੍ਰਕਾਸ਼ਿਤ ਕਰਨ, ਪ੍ਰਚਾਰ ਕਰਨ, ਪ੍ਰਦਰਸ਼ਿਤ ਕਰਨ, ਮੁੜ ਉਤਪਾਦਿਤ ਕੰਮ ਨੂੰ ਬਨਾਉਣ ਅਤੇ ਸੇਵਾਵਾਂ ਦੇ ਸਬੰਧ ਵਿੱਚ ਸੰਪਤੀਆਂ ਦੀ ਵਰਤੋਂ ਕਰਨ (ਜਿਵੇ ਕਿ ਸੇਵਾ ਦੀਆਂ ਮਦਾਂ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ) ਅਤੇ ਇਸ਼ਤਿਹਾਰਬਾਜ਼ੀ, ਮਾਰਕੀਟਿੰਗ ਅਤੇ ਇਸਦਾ ਪ੍ਰਚਾਰ ਕਰਨ, ਸਾਰੇ ਫਾਰਮੈਟਾਂ ਵਿੱਚ, ਕਿਸੇ ਵੀ ਸਾਧਨ ਜਾਂ ਮੀਡੀਆ ਵੱਲੋਂ ਜੋ ਹੁਣ ਜਾਣਿਆ ਜਾਂ ਬਾਅਦ ਵਿੱਚ ਵਿਕਸਤ ਕੀਤਾ ਗਿਆ ਹੈ, ਅਤੇ ਹੁਣ ਮਾਲੂਮ ਜਾਂ ਇਸ ਤੋਂ ਬਾਅਦ ਵਿਕਸਤ ਕੀਤੀ ਕਿਸੇ ਵੀ ਤਕਨਾਲੋਜੀ ਜਾਂ ਉਪਕਰਨ ਨਾਲ ਵਰਤਣ ਦੀ ਆਗਿਆ ਦਿੰਦੇ ਹੋ। ਇਸ ਲਸੰਸ ਵਿੱਚ Snap Inc. ਅਤੇ ਉਨ੍ਹਾਂ ਦੇ ਭਾਗੀਦਾਰਾਂ ਨੂੰ Snapchat ਵਰਤੋਂਕਾਰਾਂ ਲਈ ਸੰਪਤੀ ਉਪਲਬਧ ਕਰਵਾਉਣ ਦੇਣ, Snapchat ਵਰਤੋਂਕਾਰਾਂ ਵਿਚਕਾਰ ਸਾਂਝਾ ਕਰਨ ਅਤੇ ਉਨ੍ਹਾਂ ਦੀਆਂ ਡਿਵਾਈਸਾਂ ਵਿੱਚ ਸੁਰੱਖਿਅਤ ਕਰਨ ਦਾ ਅਧਿਕਾਰ ਸ਼ਾਮਲ ਹੈ।

ਤੁਸੀਂ ਹਾਮੀ ਭਰਦੇ ਅਤੇ ਸਹਿਮਤੀ ਦਿੰਦੇ ਹੋ ਕਿ Snapchat ਵਰਤੋਂਕਾਰ ਉਨ੍ਹਾਂ Snaps ਨੂੰ ਸੁਰੱਖਿਅਤ ਕਰਨ, ਸਾਂਝਾ ਕਰਨ ਅਤੇ ਦੇਖਣ ਦੇ ਯੋਗ ਹੋ ਸਕਦੇ ਹਨ ਜੋ ਇਲਾਕਾ-ਫਿਲਟਰ ਦੇ ਚੱਲਣ ਦੌਰਾਨ ਅਤੇ ਬਾਅਦ ਵਿੱਚ ਇਲਾਕਾ-ਫਿਲਟਰ ਨੂੰ ਸ਼ਾਮਲ ਕਰਦੀਆਂ ਹਨ। ਤੁਸੀਂ ਹਾਮੀ ਭਰਦੇ ਹੋ ਕਿ Snapchat ਦੇ ਵਰਤੋਂਕਾਰ ਸੰਪਤੀ ਦੀ ਵਰਤੋਂ ਉਦੇਸ਼ਾਂ ਲਈ ਜਾਂ ਤੁਹਾਡੀ ਉਮੀਦ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਕਰ ਸਕਦੇ ਹਨ। ਤੁਸੀਂ ਸਹਿਮਤ ਹੋ ਕਿ ਅਜਿਹੀ ਵਰਤੋਂ ਵਰਤੋਂਕਾਰ ਵੱਲੋਂ ਤਿਆਰ ਸਮੱਗਰੀ ਦਾ ਗਠਨ ਕਰਦੀ ਹੈ ਜਿਸ ਲਈ Snap Inc. ਕੋਈ ਜ਼ਿੰਮੇਵਾਰੀ ਨਹੀਂ ਲੈਂਦਾ ਹੈ। ਤੁਸੀਂ ਸਹਿਮਤ ਹੋ ਕਿ Snap Inc. ਕਿਸੇ ਵੀ ਵਰਤੋਂਕਾਰ ਵੱਲੋਂ ਤਿਆਰ ਕੀਤੀ ਕਿਸੇ ਵੀ ਸਮੱਗਰੀ ਦੇ ਆਧਾਰ 'ਤੇ ਜਾਂ ਉਸ ਤੋਂ ਪੈਦਾ ਹੋਏ ਕਿਸੇ ਵੀ ਦਾਅਵਿਆਂ ਜਾਂ ਨੁਕਸਾਨਾਂ ਲਈ ਜ਼ਿੰਮੇਵਾਰ ਨਹੀਂ ਹੈ, ਜਿਸ ਵਿੱਚ ਸੇਵਾਵਾਂ ਦੇ ਅੰਦਰ ਜਾਂ ਬਾਹਰ ਸੰਪਤੀ ਦੀ ਵਰਤੋਂ ਕਰਨ ਵਾਲੀ ਵਰਤੋਂਕਾਰ ਸਮੱਗਰੀ ਸ਼ਾਮਲ ਹੈ ਪਰ ਇਹ ਇਸ ਤੱਕ ਸੀਮਿਤ ਨਹੀਂ ਹੈ।

ਤੁਸੀਂ ਸਹਿਮਤ ਹੁੰਦੇ ਹੋ ਕਿ ਨਾ ਤਾਂ Snap Inc. ਅਤੇ ਨਾ ਹੀ ਉਨ੍ਹਾਂ ਦੇ ਭਾਗੀਦਾਰ ਤੁਹਾਨੂੰ ਜਾਂ ਕਿਸੇ ਤੀਜੀ ਧਿਰ ਨੂੰ ਸੰਪਤੀ ਜਾਂ ਸੰਪਤੀ ਦੀ ਵਰਤੋਂ ਲਈ ਕੋਈ ਬਦਲ ਜਾਂ ਮੁਆਵਜ਼ਾ ਦੇਣ ਲਈ ਕਿਸੇ ਵੀ ਜ਼ਿੰਮੇਵਾਰੀ ਦੇ ਅਧੀਨ ਹਨ। ਕਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ, ਤੁਸੀਂ ਅਟੱਲ ਦਾਅਵਾ ਕਰਦੇ ਹੋ - Snap Inc., ਅਤੇ ਇਸ ਦੇ ਭਾਗੀਦਾਰਾਂ ਦੇ ਵਿਰੁੱਧ ਉਸ ਹੱਦ ਤੱਕ ਦਾਅਵੇ ਨਾ ਕਰਨ ਲਈ ਸਹਿਮਤ ਹੁੰਦੇ ਹੋ ਜਿਸ ਹੱਦ ਤੱਕ ਰਿਆਇਤ ਦੀ ਇਜਾਜ਼ਤ ਨਹੀਂ ਹੈ— ਤੁਹਾਡੇ ਕੋਲ ਦੁਨੀਆ ਭਰ ਵਿੱਚ ਸੰਪਤੀ ਲਈ ਕੋਈ ਨੈਤਿਕ ਅਧਿਕਾਰ ਜਾਂ ਬਰਾਬਰ ਦੇ ਅਧਿਕਾਰ ਹੋ ਸਕਦੇ ਹਨ। ਤੁਸੀਂ ਸਹਿਮਤੀ ਦਿੰਦੇ ਹੋ ਕਿ Snap Inc. ਆਪਣੀ ਸਮਝ ਮੁਤਾਬਕ ਸੰਪਤੀ ਦਾ ਆਕਾਰ ਬਦਲ ਸਕਦਾ ਹੈ, ਪਾਰਦਰਸ਼ਤਾ ਸੈੱਟ ਕਰ ਸਕਦਾ ਹੈ, ਅਤੇ ਹੋਰ ਬਦਲਾਅ ਕਰ ਸਕਦਾ ਹੈ।

ਜੇ Snap Inc. ਸੇਵਾਵਾਂ 'ਤੇ ਸੰਪਤੀ ਨੂੰ ਉਪਲਬਧ ਕਰਵਾਉਂਦਾ ਹੈ, ਤਾਂ ਤੁਸੀਂ ਹਾਮੀ ਭਰਦੇ ਅਤੇ ਸਹਿਮਤੀ ਦਿੰਦੇ ਹੋ ਕਿ Snap Inc. ਕੋਲ ਤੁਹਾਡੇ ਵੱਲੋਂ ਸਪੁਰਦ ਕੀਤੇ ਜਾਂ ਤੁਹਾਡੇ Snapchat ਖਾਤੇ ਨਾਲ ਸੰਬੰਧਿਤ ਨਾਮ, ਸ਼ਹਿਰ, ਰਾਜ ਅਤੇ ਦੇਸ਼ 'ਤੇ ਪੋਸਟ ਕਰਨ ਸਮੇਤ ਜਨਤਕ ਤੌਰ 'ਤੇ ਤੁਹਾਡੀ ਸੰਪਤੀ ਨੂੰ ਵਿਸ਼ੇਸ਼ਤਾ ਦੇਣ ਦਾ ਅਧਿਕਾਰ ਹੈ (ਪਰ ਕੋਈ ਜ਼ਿੰਮੇਵਾਰੀ ਨਹੀਂ ਹੈ)।

2. ਸਾਡੇ ਵੱਲੋਂ ਸੰਚਾਰ

ਜਦੋਂ ਤੁਸੀਂ ਕੋਈ ਸੰਪਤੀ ਸਪੁਰਦ ਕਰੋਗੇ, ਤਾਂ ਅਸੀਂ ਤੁਹਾਡੇ Snapchat ਖਾਤੇ ਨਾਲ ਜੁੜੇ ਈਮੇਲ ਪਤੇ 'ਤੇ ਸਪੁਰਦਗੀ ਦੀ ਤਸਦੀਕ ਈਮੇਲ ਰਾਹੀਂ ਭੇਜਾਂਗੇ। ਉਸ ਸਪੁਰਦਗੀ ਦੀ ਤਸਦੀਕ ਦਾ ਮਤਲਬ ਇਹ ਨਹੀਂ ਕਿ ਅਸੀਂ ਤੁਹਾਡੀ ਸਪੁਰਦਗੀ ਨੂੰ ਮਨਜ਼ੂਰੀ ਦਿੱਤੀ ਹੈ। ਅਸੀਂ ਕਿਸੇ ਵੀ ਕਾਰਨ ਅਤੇ ਕਿਸੇ ਵੀ ਸਮੇਂ ਤੁਹਾਡੀ ਸਪੁਰਦਗੀ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ, ਜਿਸ ਵਿੱਚ ਇਲਾਕਾ-ਫਿਲਟਰ ਵਰਤਣ ਲਈ ਉਪਲਬਧ ਕਰਵਾਉਣ ਤੋਂ ਬਾਅਦ ਦਾ ਸਮਾਂ ਵੀ ਸ਼ਾਮਲ ਹੈ। ਸਾਨੂੰ ਕਿਸੇ ਵੀ ਸਪੁਰਦਗੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਵਾਧੂ ਪੜਤਾਲ ਜਾਂ ਜਾਣਕਾਰੀ ਦੀ ਲੋੜ ਪੈ ਸਕਦੀ ਹੈ।

ਅਸੀਂ ਤੁਹਾਨੂੰ ਤੁਹਾਡੀ ਸਪੁਰਦਗੀ ਜਾਂ ਇਲਾਕਾ-ਫਿਲਟਰ ਦੇ ਸੰਬੰਧ ਵਿੱਚ ਹੋਰ ਈਮੇਲਾਂ ਭੇਜ ਸਕਦੇ ਹਾਂ, ਜਿਸ ਵਿੱਚ ਇਲਾਕਾ-ਫਿਲਟਰ ਦੀ ਸਥਿਤੀ, ਤਬਦੀਲੀਆਂ, ਅਪਡੇਟ ਜਾਂ ਰੱਦ ਕਰਨਾ ਸ਼ਾਮਲ ਹੈ। ਅਸੀਂ ਤੁਹਾਨੂੰ ਇਲਾਕਾ-ਫਿਲਟਰ ਨਾਲ ਤੁਹਾਡੇ ਤਜ਼ਰਬੇ ਦੇ ਸਬੰਧ ਵਿੱਚ ਈਮੇਲਾਂ ਵੀ ਭੇਜ ਸਕਦੇ ਹਾਂ ਜਾਂ ਤੁਹਾਡੀ ਸਪੁਰਦਗੀ ਬਾਰੇ ਹੋਰ ਸੰਚਾਰ ਭੇਜ ਸਕਦੇ ਹਾਂ। ਸੰਪਤੀ ਸਪੁਰਦ ਕਰਕੇ ਤੁਸੀਂ Snap Inc. ਅਤੇ ਸਾਡੇ ਭਾਗੀਦਾਰਾਂ ਤੋਂ ਇਨ੍ਹਾਂ ਮਦਾਂ ਵਿੱਚ ਦੱਸੇ ਈਮੇਲ ਸੰਚਾਰ ਪ੍ਰਾਪਤ ਕਰਨ ਲਈ ਆਪਣੀ ਸਹਿਮਤੀ ਦਿੰਦੇ ਹੋ।

ਤੁਸੀਂ ਸਹਿਮਤ ਹੋ ਕਿ ਸਾਡੇ ਵੱਲੋਂ ਇਲੈਕਟ੍ਰਾਨਿਕ ਰੂਪ ਵਿੱਚ ਤੁਹਾਨੂੰ ਨਾਲ ਕੀਤੇ ਸਾਰੇ ਸਮਝੌਤੇ, ਨੋਟਿਸ, ਪ੍ਰਗਟਾਵੇ ਅਤੇ ਹੋਰ ਸੰਚਾਰ ਉਨ੍ਹਾਂ ਸਾਰੀਆਂ ਕਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਜਿਵੇਂ ਕਿ ਲਿਖਤੀ ਸੰਚਾਰ ਵਿੱਚ ਹੁੰਦਾ ਹੈ।

3. ਇਲਾਕਾ-ਫਿਲਟਰ ਦੀ ਪੇਸ਼ਕਸ਼

ਜੇ ਸੇਵਾਵਾਂ 'ਤੇ ਇਲਾਕਾ-ਫਿਲਟਰ ਉਪਲਬਧ ਕਰਾਇਆ ਜਾਂਦਾ ਹੈ, ਤਾਂ ਅਸੀਂ ਇਸਨੂੰ ਉਨ੍ਹਾਂ Snapchat ਵਰਤੋਂਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੋ ਕਿਸੇ ਇਲਾਕਾ-ਸੀਮਾ ਦੇ ਅੰਦਰ ਮੌਜੂਦ ਹਨ। ਅਸੀਂ ਪੂਰੀ ਤਰ੍ਹਾਂ ਪੇਸ਼ਕਸ਼ ਕਰਨ ਦੀ ਗਰੰਟੀ ਨਹੀਂ ਦਿੰਦੇ ਹਾਂ ਅਤੇ ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਹਰ Snapchat ਵਰਤੋਂਕਾਰ ਇਲਾਕਾ-ਫਿਲਟਰ ਵਰਤਣਾ ਚੁਣੇਗਾ। ਕੁਝ Snapchat ਵਰਤੋਂਕਾਰਾਂ ਨੂੰ ਸ਼ਾਇਦ ਇਲਾਕਾ-ਫਿਲਟਰ ਇਲਾਕਾ-ਸੀਮਾ ਦੇ ਅੰਦਰ ਨਾ ਦਿਸੇ ਅਤੇ ਕੁਝ ਨੂੰ ਸ਼ਾਇਦ ਇਲਾਕਾ-ਫਿਲਟਰ ਇਲਾਕਾ-ਸੀਮਾ ਦੇ ਬਾਹਰ ਦਿਸੇ। ਪੇਸ਼ਕਸ਼ ਦੀ ਸਟੀਕਤਾ ਕੁਝ ਹੱਦ ਤੱਕ Snapchat ਵਰਤੋਂਕਾਰ ਦੇ ਜੀ.ਪੀ.ਐੱਸ ਜਾਂ ਵਾਈ-ਫ਼ਾਈ ਸਿਗਨਲ ਦੀ ਤਾਕਤ 'ਤੇ ਨਿਰਭਰ ਕਰਦੀ ਹੈ। ਉਹ Snapchat ਵਰਤੋਂਕਾਰ ਇਲਾਕਾ-ਫਿਲਟਰਾਂ ਨੂੰ ਨਹੀਂ ਵੇਖ ਸਕਣਗੇ ਜਿਨ੍ਹਾਂ ਨੇ ਟਿਕਾਣਾ ਸੇਵਾਵਾਂ ਜਾਂ ਫਿਲਟਰਾਂ ਨੂੰ ਅਯੋਗ ਕੀਤਾ ਹੋਇਆ ਹੈ।

ਅਸੀਂ, ਆਪਣੀ ਸਮਝ ਮੁਤਾਬਕ, ਇਲਾਕਾ-ਫਿਲਟਰ ਦੀ ਵਰਤੋਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚੁਣ ਸਕਦੇ ਹਾਂ। ਤੁਸੀਂ ਉਸ ਜਾਣਕਾਰੀ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਤੁਹਾਨੂੰ ਲਿਖਤੀ ਤੌਰ 'ਤੇ ਆਪਣੀ ਸਪੱਸ਼ਟ ਮਨਜ਼ੂਰੀ ਨਹੀਂ ਦਿੰਦੇ।

4. ਪ੍ਰਚਾਰ

ਜੇ ਤੁਸੀਂ ਇਲਾਕਾ-ਫਿਲਟਰ ਜਾਂ ਸੇਵਾਵਾਂ ਦੇ ਕਿਸੇ ਵੀ ਹਿੱਸੇ ਨੂੰ ਘੌੜਦੌੜ ਉੱਤੇ ਰਕਮ ਲਗਾਉਣ, ਮੁਕਾਬਲੇ, ਪੇਸ਼ਕਸ਼, ਜਾਂ ਹੋਰ ਪ੍ਰਚਾਰ (ਹਰੇਕ, "ਪ੍ਰਚਾਰ") ਦੇ ਹਿੱਸੇ ਵਜੋਂ ਵਰਤਦੇ ਹੋ, ਤਾਂ ਜਿੱਥੇ ਵੀ ਤੁਹਾਡੇ ਪ੍ਰਚਾਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਉੱਥੇ ਦੇ ਸਾਰੇ ਕਨੂੰਨਾਂ ਦੇ ਨਾਲ ਸਾਡੇ ਪ੍ਰਚਾਰ ਨਿਯਮਾਂ ਦੀ ਪਾਲਣਾ ਕਰਨ ਲਈ ਤੁਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ। ਜਦੋਂ ਤੱਕ ਅਸੀਂ ਸਪੱਸ਼ਟ ਤੌਰ 'ਤੇ ਲਿਖਤੀ ਰੂਪ ਵਿੱਚ ਸਹਿਮਤ ਨਹੀਂ ਹੁੰਦੇ, ਉਦੋਂ ਤੱਕ Snap Inc. ਤੁਹਾਡੇ ਪ੍ਰਚਾਰ ਨੂੰ ਪ੍ਰਾਯੋਜਿਤ ਜਾਂ ਪ੍ਰਬੰਧਿਤ ਨਹੀਂ ਕਰੇਗਾ।

5. ਤੁਹਾਡੀਆਂ ਨੁਮਾਇੰਦਗੀਆਂ ਅਤੇ ਵਰੰਟੀਆਂ

ਤੁਸੀਂ ਇਸ ਗੱਲ ਦੀ ਨੁਮਾਇੰਦਗੀ ਕਰਦੇ ਅਤੇ ਵਰੰਟੀ ਦਿੰਦੇ ਹੋ ਕਿ (ੳ) ਸੰਪਤੀ ਤੁਹਾਡੇ ਲਈ ਅਸਲੀ ਹੈ ਅਤੇ ਇਸ ਵਿੱਚ ਕੋਈ ਤੀਜੀ ਧਿਰ ਦਾ ਨਾਮ, ਲੋਗੋ, ਵਪਾਰਕ ਚਿੰਨ੍ਹ, ਸੇਵਾ ਚਿੰਨ੍ਹ, ਚਿੱਤਰ ਜਾਂ ਸਮਾਨਤਾ ਸ਼ਾਮਲ ਨਹੀਂ ਹੈ ਅਤੇ ਤੁਹਾਡੇ ਕੋਲ Snap Inc. ਅਤੇ ਉਨ੍ਹਾਂ ਦੇ ਭਾਗੀਦਾਰਾਂ ਨੂੰ ਸੰਪਤੀਆਂ ਦਾ ਲਸੰਸ ਦੇਣ ਦੇ ਸਾਰੇ ਅਧਿਕਾਰ ਹਨ; (ਅ) ਸੰਪਤੀ ਇਨ੍ਹਾਂ ਮਦਾਂ, ਸਾਡੀਆਂ ਭਾਈਚਾਰੇ ਲਈ ਸੇਧਾਂ, ਜਾਂ ਸਾਡੇ ਸਪੁਰਦਗੀ ਸੇਧਾਂ ਦੀ ਉਲੰਘਣਾ ਨਹੀਂ ਕਰਦੀ ਹੈ; (ੲ) ਸੰਪਤੀ ਅਤੇ ਸੇਵਾਵਾਂ ਦੇ ਸੰਬੰਧ ਵਿੱਚ ਇਸਦੀ ਵਰਤੋਂ ਕਿਸੇ ਵੀ ਪੇਟੈਂਟ, ਕਾਪੀਰਾਈਟ, ਵਪਾਰਕ ਚਿੰਨ੍ਹ, ਪਰਦੇਦਾਰੀ ਜਾਂ ਪ੍ਰਚਾਰ ਅਧਿਕਾਰਾਂ ਦੀ ਉਲੰਘਣਾ, ਗਲਤ ਵਰਤੋਂ ਜਾਂ ਭੰਗ ਨਹੀਂ ਕਰਦੀ, ਜਾਂ ਕਿਸੇ ਵਿਅਕਤੀ ਜਾਂ ਸੰਸਥਾ ਦੇ ਕੋਈ ਹੋਰ ਅਧਿਕਾਰ; (ਸ) ਤੁਸੀਂ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਨੂੰ ਸੰਪਤੀ ਨਹੀਂ ਸੌਂਪੀ ਹੈ ਅਤੇ ਨਾ ਹੀ ਲਸੰਸ ਜਾਂ ਕਿਸੇ ਹੋਰ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਹੈ; (ਹ) ਸੰਪਤੀ ਕਨੂੰਨਾਂ ਦੀ ਪਾਲਣਾ ਕਰਦੀ ਹੈ ਅਤੇ 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਦਰਸ਼ਕਾਂ ਲਈ ਢੁਕਵੀਂ ਹੈ; (ਕ) ਸੰਪਤੀ ਕਿਸੇ ਤੀਜੀ ਧਿਰ ਨੂੰ ਬਦਨਾਮ ਨਹੀਂ ਕਰਦੀ ਅਤੇ ਧਮਕੀ ਨਹੀਂ ਦਿੰਦੀ, ਸੱਟ ਨਹੀਂ ਮਾਰਦੀ ਜਾਂ ਨੁਕਸਾਨ ਨਹੀਂ ਕਰਦੀ ਜਾਂ ਭਾਵਨਾਤਮਕ ਪਰੇਸ਼ਾਨੀ ਦਾ ਕਾਰਨ ਨਹੀਂ ਬਣਦੀ; ਅਤੇ (ਖ) ਤੁਸੀਂ ਸੰਪਤੀ ਦੇ ਸਬੰਧ ਵਿੱਚ Snap Inc. ਨੂੰ ਕੋਈ ਵੀ ਅਤੇ ਸਾਰੀ ਜਾਣਕਾਰੀ ਦਿੱਤੀ ਹੈ ਅਤੇ ਤੁਹਾਡੀ ਸਪੁਰਦਗੀ ਸਟੀਕ ਅਤੇ ਸਹੀ ਹੈ। ਜੇ Snap Inc. ਸੰਪਤੀ ਨੂੰ ਮਨਜ਼ੂਰੀ ਦਿੰਦਾ ਅਤੇ ਵਰਤਦਾ ਹੈ, ਤਾਂ ਅਜਿਹੀ ਮਨਜ਼ੂਰੀ ਇਨ੍ਹਾਂ ਮਦਾਂ ਵਿੱਚ ਸ਼ਾਮਲ ਤੁਹਾਡੀਆਂ ਨੁਮਾਇੰਦਗੀਆਂ ਅਤੇ ਵਰੰਟੀਆਂ ਨੂੰ ਘਟਾਵੇਗੀ ਨਹੀਂ ਜਾਂ ਮਾਫ਼ ਨਹੀਂ ਕਰੇਗੀ।

ਤੁਸੀਂ ਅੱਗੇ ਨੁਮਾਇੰਦਗੀ ਕਰਦੇ ਅਤੇ ਵਰੰਟੀ ਦਿੰਦੇ ਹੋ (ੳ) ਕਿ ਤੁਸੀਂ ਅਮਰੀਕੀ ਸਰਕਾਰ ਵੱਲੋਂ ਬਣਾਈ ਕਿਸੇ ਵੀ ਪਾਬੰਦੀਸ਼ੁਦਾ ਧਿਰ ਸੂਚੀ ਵਿੱਚ ਸ਼ਾਮਲ ਨਹੀਂ ਹੋ, ਜਿਸ ਵਿੱਚ ਅਮਰੀਕੀ ਵਿਭਾਗ ਦੇ ਖਜ਼ਾਨੇ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫਤਰ ("OFAC") ਵੱਲੋਂ ਪ੍ਰਬੰਧਿਤ ਵਿਸ਼ੇਸ਼ ਤੌਰ 'ਤੇ ਮਨੋਨੀਤ ਨਾਗਰਿਕਾਂ ਦੀ ਸੂਚੀ ਅਤੇ ਵਿਦੇਸ਼ੀ ਪਾਬੰਦੀਆਂ ਦੀ ਸੂਚੀ ਅਤੇ ਅਮਰੀਕੀ ਸਰਕਾਰ ਵੱਲੋਂ ਅਸਵੀਕਾਰ ਕੀਤੀ ਧਿਰ ਦੀ ਸੂਚੀ, ਗੈਰ-ਤਸਦੀਕੀ ਸੂਚੀ ਅਤੇ ਇਕਾਈ ਸੂਚੀ ਸ਼ਾਮਲ ਹੈ। ਵਣਜ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ; ਅਤੇ (ਅ) ਕਿ ਤੁਸੀਂ ਕਿਸੇ ਅਜਿਹੇ ਦੇਸ਼ ਦੇ ਨਿਵਾਸੀ ਨਹੀਂ ਹੋ ਜਾਂ ਅਜਿਹੇ ਦੇਸ਼ ਵਿੱਚ ਮੌਜੂਦ ਨਹੀਂ ਹੋ ਜਿਸ ਨਾਲ ਵਪਾਰ OFAC ਜਾਂ ਹੋਰ ਲਾਗੂ ਪਾਬੰਦੀਆਂ ਵੱਲੋਂ ਵਰਜਿਤ ਹੈ।

6. ਸਾਡੇ ਮੁਤਾਬਕ ਤੁਹਾਡਾ ਮੁਆਵਜ਼ਾ

ਤੁਸੀਂ ਸਹਿਮਤੀ ਦਿੰਦੇ ਹੋ ਕਿ ਲਾਗੂ ਕਨੂੰਨ ਮੁਤਾਬਕ ਇਸ ਹੱਦ ਤੱਕ, ਨੁਕਸਾਨ ਕਰਨ, ਬਚਾਅ ਕਰਨ ਅਤੇ ਗੈਰ-ਨੁਕਸਾਨਦੇਹ Snap Inc. ਅਤੇ ਸਾਡੇ ਭਾਗੀਦਾਰਾਂ, ਨਿਰਦੇਸ਼ਕਾਂ, ਅਧਿਕਾਰੀਆਂ, ਸ਼ੇਅਰ-ਧਾਰਕਾਂ, ਕਰਮਚਾਰੀਆਂ, ਲਸੰਸੀਆਂ ਅਤੇ ਏਜੰਟਾਂ ਤੋਂ ਕਿਸੇ ਵੀ ਅਤੇ ਸਾਰੀਆਂ ਸ਼ਿਕਾਇਤਾਂ, ਖ਼ਰਚੇ, ਦਾਅਵਿਆਂ, ਹਾਨੀ-ਪੂਰਤੀਆਂ, ਘਾਟੇ, ਲਾਗਤਾਂ, ਦੇਣਦਾਰੀਆਂ, ਅਤੇ ਹੇਠਾਂ ਕਾਰਨਾਂ ਕਰਕੇ, ਪੈਦਾ ਹੋਏ ਜਾਂ ਕਿਸੇ ਵੀ ਤਰੀਕਿਆਂ ਨਾਲ ਸੰਬੰਧਿਤ ਖ਼ਰਚੇ (ਅਟਾਰਨੀ ਦੀਆਂ ਫੀਸਾਂ ਸਮੇਤ) (ੳ) ਸੇਵਾਵਾਂ ਦੇ ਸੰਬੰਧ ਵਿੱਚ ਸੰਪਤੀ ਦੀ ਸਾਡੀ ਵਰਤੋਂ; (ਅ) ਸੇਵਾਵਾਂ ਦੀ ਤੁਹਾਡੀ ਵਰਤੋਂ ਜਾਂ ਸੇਵਾਵਾਂ ਨਾਲ ਸੰਬੰਧਿਤ ਤੁਹਾਡੀਆਂ ਸਰਗਰਮੀਆਂ; (ੲ) ਸੇਵਾਵਾਂ ਦੀ ਤੁਹਾਡੀ ਵਰਤੋਂ ਜਾਂ ਸੇਵਾਵਾਂ ਨਾਲ ਸੰਬੰਧਿਤ ਤੁਹਾਡੀਆਂ ਸਰਗਰਮੀਆਂ ਦੇ ਸਬੰਧ ਵਿੱਚ ਕਿਸੇ ਕਨੂੰਨ ਦੀ ਉਲੰਘਣਾ ਜਾਂ ਕਥਿਤ ਉਲੰਘਣਾ; (ਸ) ਕੋਈ ਵੀ ਦਾਅਵਾ ਜਿਸ ਵਿੱਚ ਸੰਪਤੀ ਕਿਸੇ ਵੀ ਕਾਪੀਰਾਈਟ, ਵਪਾਰਕ ਚਿੰਨ੍ਹ, ਵਪਾਰਕ ਭੇਦ, ਡਿਜ਼ਾਈਨ ਅਧਿਕਾਰ, ਵਪਾਰਕ ਪਹਿਰਾਵੇ, ਪੇਟੈਂਟ, ਪ੍ਰਚਾਰ, ਪਰਦੇਦਾਰੀ, ਜਾਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੇ ਅਧਿਕਾਰਾਂ ਨੂੰ ਸੀਮਿਤ ਕਰਦੀ ਹੈ, ਉਲੰਘਣਾ ਕਰਦੀ ਹੈ ਜਾਂ ਦੁਰਵਰਤੋਂ ਕਰਦੀ ਹੈ; (ਹ) ਤੁਹਾਡੇ ਵੱਲੋਂ ਕੋਈ ਧੋਖਾਧੜੀ ਜਾਂ ਗਲਤ ਪੇਸ਼ਕਾਰੀ; ਜਾਂ (ਕ) ਤੁਹਾਡੇ ਵੱਲੋਂ ਇਨ੍ਹਾਂ ਮਦਾਂ ਦੀ ਕੋਈ ਉਲੰਘਣਾ ਜਾਂ ਕਥਿਤ ਉਲੰਘਣਾ, ਜਿਸ ਵਿੱਚ ਤੁਹਾਡੀਆਂ ਨੁਮਾਇੰਦਗੀਆਂ, ਵਰੰਟੀਆਂ ਅਤੇ ਜ਼ਿੰਮੇਵਾਰੀਆਂ ਦੀ ਕੋਈ ਵੀ ਅਸਲ ਜਾਂ ਕਥਿਤ ਉਲੰਘਣਾ ਸ਼ਾਮਲ ਹੈ।

7. ਸੁਤੰਤਰ ਠੇਕੇਦਾਰ ਵਜੋਂ ਤੁਹਾਡਾ ਕੰਮ

ਤੁਸੀਂ ਹਾਮੀ ਭਰਦੇ ਹੋ ਕਿ ਸੰਪਤੀ ਦੇ ਸਬੰਧ ਵਿੱਚ ਤੁਹਾਡੇ ਵੱਲੋਂ ਕੀਤੇ ਜਾਂਦੇ ਸਾਰੇ ਕੰਮ ਸੁਤੰਤਰ ਠੇਕੇਦਾਰ ਵਜੋਂ ਕੀਤੇ ਜਾਣਗੇ। ਇਨ੍ਹਾਂ ਮਦਾਂ ਵਿੱਚ ਕਿਸੇ ਨੂੰ ਵੀ ਤੁਹਾਡੇ ਅਤੇ Snap Inc. ਵਿਚਕਾਰ ਸਾਂਝਾ ਗੱਠਜੋੜ, ਮੁਖੀ-ਨੁਮਾਇੰਦਗੀ ਜਾਂ ਰੁਜ਼ਗਾਰ ਸੰਬੰਧ ਸਥਾਪਤ ਕਰਨ ਲਈ ਮੰਨਿਆ ਨਹੀਂ ਜਾਵੇਗਾ।

8. ਤੁਹਾਡੇ ਅਤੇ Snap Inc. ਵਿਚਕਾਰ ਕਾਨੂੰਨ ਅਤੇ ਵਿਵਾਦਾਂ ਨੂੰ ਨਿਯੰਤਰਿਤ ਕਰਨਾ

ਇਹ ਮਦਾਂ ਸਾਡੀ ਸੇਵਾ ਦੀਆਂ ਮਦਾਂ ਦੇ ਕਾਨੂੰਨੀ ਉਪਬੰਧ ਦੀ ਚੋਣ ਵੱਲੋਂ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ।

ਸਾਲਸੀ ਸੂਚਨਾ: ਤੁਸੀਂ ਅਤੇ SNAP INC. ਇਸ ਗੱਲ ਨਾਲ ਸਹਿਮਤ ਹੋਵੋ ਕਿ ਇਨ੍ਹਾਂ ਮਦਾਂ ਜਾਂ ਸੇਵਾਵਾਂ ਤੋਂ ਪੈਦਾ ਹੋਣ ਵਾਲੇ ਜਾਂ ਇਨ੍ਹਾਂ ਨਾਲ ਸੰਬੰਧਤ ਕਨੂੰਨੀ ਦਾਅਵਿਆਂ ਅਤੇ ਵਿਵਾਦਾਂ ਸਮੇਤ, ਸਾਰੇ ਦਾਅਵਿਆਂ ਅਤੇ ਵਿਵਾਦਾਂ (ਭਾਵੇਂ ਇਕਰਾਰਨਾਮੇ, ਤਸ਼ੱਦਦ ਜਾਂ ਹੋਰ) ਨੂੰ ਵਿਅਕਤੀਗਤ ਤੌਰ 'ਤੇ ਬੱਝਵੀਂ ਸਾਲਸੀ ਵੱਲੋਂ ਹੱਲ ਕੀਤਾ ਜਾਵੇਗਾ ਅਤੇ ਤੁਸੀਂ ਕਿਸੇ ਵੀ ਸਮੂਹਿਕ ਮੁਕੱਦਮੇ ਜਾਂ ਸਮੂਹਿਕ ਸਾਲਸੀ ਵਿੱਚ ਸ਼ਾਮਲ ਹੋਣ ਜਾਂ ਹੋਰ ਹਿੱਸਾ ਲੈਣ ਦੇ ਕਿਸੇ ਵੀ ਅਧਿਕਾਰ ਨੂੰ ਛੱਡਣ ਲਈ ਸਹਿਮਤ ਹੋ।

ਕਿਰਪਾ ਕਰਕੇ ਇਸ ਸਾਲਸੀ ਸਮਝੌਤੇ ਬਾਰੇ ਵਾਧੂ ਵੇਰਵਿਆਂ ਲਈ ਸਾਡੀ ਸੇਵਾ ਦੀਆਂ ਮਦਾਂ ਵਿੱਚ ਸਾਲਸੀ ਧਾਰਾ ਵੇਖੋ, ਜਿਸਦੀ ਤੁਹਾਨੂੰ ਅਤੇ SNAP INC. ਨੂੰ ਲੋੜ ਹੈ। ਤੁਸੀਂ ਬੱਝਵੀਂ ਵਿਅਕਤੀਗਤ ਸਾਲਸੀ ਰਾਹੀਂ ਸਾਡੇ ਵਿਚਕਾਰ ਸਾਰੇ ਵਿਵਾਦਾਂ ਨੂੰ ਹੱਲ ਕਰਨ ਲਈ ਸਹਿਮਤ ਹੁੰਦੇ ਹੋ ਅਤੇ ਜੋ ਕਿਸੇ ਵੀ ਸਪੁਰਦਗੀ 'ਤੇ ਲਾਗੂ ਹੋਵੇਗੀ।

9. ਇਨ੍ਹਾਂ ਮਦਾਂ ਵਿੱਚ ਤਬਦੀਲੀਆਂ

ਸਮੇਂ-ਸਮੇਂ 'ਤੇ ਅਸੀਂ ਇਨ੍ਹਾਂ ਮਦਾਂ ਵਿੱਚ ਸੋਧ ਵੀ ਕਰ ਸਕਦੇ ਹਾਂ। ਉੱਪਰ ਦਿੱਤੀ “ਪ੍ਰਭਾਵੀ” ਮਿਤੀ ਦੇ ਹਵਾਲੇ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਇਨ੍ਹਾਂ ਮਦਾਂ ਨੂੰ ਪਿਛਲੀ ਵਾਰ ਕਦੋਂ ਸੋਧਿਆ ਗਿਆ ਸੀ। ਇਨ੍ਹਾਂ ਮਦਾਂ ਵਿੱਚ ਕੋਈ ਵੀ ਤਬਦੀਲੀ ਉਦੋਂ ਪ੍ਰਭਾਵੀ ਹੋਵੇਗੀ ਜਦੋਂ ਅਸੀਂ ਸਾਡੀ ਵੈਬਸਾਈਟ 'ਤੇ ਅਪਡੇਟ ਕੀਤੀਆਂ ਮਦਾਂ ਨੂੰ ਪੋਸਟ ਕਰਾਂਗੇ ਅਤੇ ਉਸ ਤੋਂ ਬਾਅਦ ਤਬਦੀਲੀ ਤੁਹਾਡੇ ਵੱਲੋਂ ਸਪੁਰਦ ਕੀਤੀ ਕਿਸੇ ਵੀ ਸੰਪਤੀ 'ਤੇ ਲਾਗੂ ਹੋਵੇਗੀ। ਇਨ੍ਹਾਂ ਮਦਾਂ ਨੂੰ ਅਪਡੇਟ ਕੀਤੇ ਜਾਣ ਤੋਂ ਬਾਅਦ ਕਿਸੇ ਸੰਪਤੀ ਨੂੰ ਸਪੁਰਦ ਕਰਨ 'ਤੇ ਤੁਹਾਨੂੰ ਅਪਡੇਟ ਕੀਤੀਆਂ ਮਦਾਂ ਨਾਲ ਸਹਿਮਤ ਮੰਨਿਆ ਜਾਵੇਗਾ। ਜੇ ਕਦੇ ਵੀ ਤੁਸੀਂ ਇਨ੍ਹਾਂ ਮਦਾਂ ਦੇ ਕਿਸੇ ਵੀ ਹਿੱਸੇ ਨਾਲ ਸਹਿਮਤ ਨਹੀਂ ਹੋ, ਤਾਂ ਸੰਪਤੀ ਸਪੁਰਦ ਨਾ ਕਰੋ।

10. ਅੰਤਮ ਮਦਾਂ

ਇਹ ਮਦਾਂ ਕਿਸੇ ਵੀ ਤੀਜੀ-ਧਿਰ ਦੇ ਲਾਭਪਾਤਰੀ ਅਧਿਕਾਰ ਨਹੀਂ ਬਣਾਉਂਦੀਆਂ ਹਨ ਜਾਂ ਪ੍ਰਦਾਨ ਨਹੀਂ ਕਰਦੀਆਂ ਹਨ। ਜੇ ਅਸੀਂ ਇਹਨਾਂ ਮਦਾਂ ਵਿੱਚ ਕੋਈ ਉਪਬੰਧ ਲਾਗੂ ਨਹੀਂ ਕਰਦੇ, ਤਾਂ ਇਸ ਨੂੰ ਰਿਆਇਤ ਨਹੀਂ ਮੰਨਿਆ ਜਾਵੇਗਾ। ਅਸੀਂ ਉਹਨਾਂ ਸਾਰੇ ਅਧਿਕਾਰਾਂ ਨੂੰ ਰਾਖਵਾਂ ਰੱਖਦੇ ਹਾਂ ਜੋ ਸਪੱਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਗਏ ਹਨ। ਜੇ ਇਨ੍ਹਾਂ ਮਦਾਂ ਦਾ ਕੋਈ ਵੀ ਉਪਬੰਧ ਕਿਸੇ ਵੀ ਕਾਰਨ ਤੋਂ ਅਯੋਗ, ਗੈਰ-ਕਾਨੂੰਨੀ, ਸੁੰਨ, ਜਾਂ ਸਮਰੱਥ ਅਧਿਕਾਰਤਾ ਖੇਤਰ ਦੀ ਕੋਈ ਵੀ ਅਦਾਲਤ ਜਾਂ ਸਾਲਸ ਵੱਲੋਂ ਲਾਗੂ ਕਰਨ ਯੋਗ ਨਹੀਂ ਹੈ ਤਾਂ ਉਸ ਉਪਬੰਧ ਨੂੰ ਇਨ੍ਹਾਂ ਮਦਾਂ ਤੋਂ ਵੱਖ ਕਰਨ ਯੋਗ ਮੰਨਿਆ ਜਾਵੇਗਾ ਅਤੇ ਕਿਸੇ ਵੀ ਉਪਬੰਧ ਦੀ ਅਯੋਗਤਾ ਇਨ੍ਹਾਂ ਮਦਾਂ ਦੇ ਬਾਕੀ ਬਚੇ ਨਿਯਮਾਂ ਦੀ ਵੈਧਤਾ ਜਾਂ ਲਾਗੂ ਕਰਨਯੋਗਤਾ ਨੂੰ ਪ੍ਰਭਾਵਤ ਨਹੀਂ ਕਰੇਗੀ (ਜੋ ਕਿ ਪੂਰੀ ਤਰ੍ਹਾਂ ਲਾਗੂ ਅਤੇ ਪ੍ਰਭਾਵੀ ਰਹੇਗਾ)। ਕਨੂੰਨ ਰਾਹੀਂ ਮਨਜ਼ੂਰਸ਼ੁਦਾ ਹੱਦ ਤੱਕ, ਤੁਸੀਂ ਉਸ ਕਿਸੇ ਵੀ ਲਾਗੂ ਹੋਣ ਵਾਲ਼ੇ ਕਨੂੰਨ ਜਾਂ ਆਮ-ਕਨੂੰਨ ਦੇ ਅਧਿਕਾਰ ਨੂੰ ਛੱਡ ਦਿੰਦੇ ਹੋ ਜੋ ਕਿਸੇ ਸਮਝੌਤੇ ਨੂੰ ਇਸਦੇ ਖਰੜਾ ਤਿਆਰਕਰਤਾ ਦੇ ਵਿਰੁੱਧ ਬਣਾਉਣ ਦੀ ਇਜਾਜ਼ਤ ਦੇ ਸਕਦਾ ਹੈ। Snap Inc. ਇਨ੍ਹਾਂ ਮਦਾਂ ਦੇ ਅਧੀਨ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਕਿਸੇ ਵੀ ਸਮੇਂ ਬਿਨਾਂ ਨੋਟਿਸ ਦੇ ਕਿਸੇ ਵੀ ਧਿਰ ਨੂੰ ਪੂਰੀ ਤਰ੍ਹਾਂ ਜਾਂ ਹਿੱਸੇ ਦੇ ਰੂਪ ਵਿੱਚ ਸੌਂਪ ਸਕਦਾ ਹੈ। Snap Inc. ਦੀ ਪੂਰਵ ਲਿਖਤੀ ਸਹਿਮਤੀ ਤੋਂ ਬਿਨਾਂ, ਇਹ ਮਦਾਂ ਤੁਹਾਡੇ ਵੱਲੋਂ ਸੌਂਪੀਆਂ ਨਹੀਂ ਜਾ ਸਕਦੀਆਂ ਅਤੇ ਤੁਸੀਂ ਇਨ੍ਹਾਂ ਦੇ ਅਧੀਨ ਆਪਣੀ ਜ਼ਿੰਮੇਵਾਰੀਆਂ ਨਹੀਂ ਸੌਂਪ ਸਕਦੇ ਹੋ।

Snap Group Limited ਦੇ ਭਾਈਚਾਰੇ ਸਬੰਧੀ ਇਲਾਕਾ-ਫਿਲਟਰ ਦੀਆਂ ਮਦਾਂ ਅਤੇ ਸ਼ਰਤਾਂ

ਪ੍ਰਭਾਵੀ: 10 ਜਨਵਰੀ 2017

ਜਾਣ-ਪਛਾਣ

ਕਿਰਪਾ ਕਰਕੇ ਭਾਈਚਾਰੇ ਸਬੰਧੀ ਇਨ੍ਹਾਂ ਇਲਾਕਾ-ਫਿਲਟਰ ਮਦਾਂ ਅਤੇ ਸ਼ਰਤਾਂ ("ਮਦਾਂ") ਨੂੰ ਧਿਆਨ ਨਾਲ ਪੜ੍ਹੋ। ਜੇ ਤੁਸੀਂ ਸੰਯੁਕਤ ਰਾਜ ਅਮਰੀਕਾ ਤੋਂ ਬਾਹਰ ਰਹਿੰਦੇ ਹੋ, ਤਾਂ ਇਹ ਮਦਾਂ ਭਾਈਚਾਰੇ ਸਬੰਧੀ ਇਲਾਕਾ-ਫਿਲਟਰ ("ਇਲਾਕਾ-ਫਿਲਟਰ") ਵਜੋਂ ਵਰਤਣ ਦੇਣ ਲਈ Snap Group Limited ਨੂੰ ਤੁਹਾਡੀ ਕਿਸੇ ਚਿੱਤਰ ਫਾਈਲ ("ਸੰਪਤੀ") ਦੀ ਸਪੁਰਦਗੀ ਨੂੰ ਨਿਯੰਤ੍ਰਿਤ ਕਰਦੀਆਂ ਹਨ। ਇਹ ਮਦਾਂ ਤੁਹਾਡੇ ਅਤੇ Snap Group Limited ਵਿਚਕਾਰ ਕਨੂੰਨੀ ਤੌਰ 'ਤੇ ਬੱਝਵਾਂ ਇਕਰਾਰਨਾਮਾ ਬਣਾਉਂਦੀਆਂ ਹਨ; ਸੰਪਤੀ ਸਪੁਰਦ ਕਰਕੇ, ਤੁਸੀਂ ਇਨ੍ਹਾਂ ਮਦਾਂ ਨਾਲ ਬੱਝਣ ਲਈ ਸਹਿਮਤ ਹੁੰਦੇ ਹੋ। ਜੇ ਤੁਸੀਂ ਇਨ੍ਹਾਂ ਮਦਾਂ ਨਾਲ ਸਹਿਮਤ ਨਹੀਂ ਹੋ, ਤਾਂ ਸੰਪਤੀ ਸਪੁਰਦ ਨਾ ਕਰੋ।

ਇਹ ਮਦਾਂ ਸਾਡੀ ਸੇਵਾ ਦੀਆਂ ਮਦਾਂਭਾਈਚਾਰੇ ਲਈ ਸੇਧਾਂਪਰਦੇਦਾਰੀ ਬਾਰੇ ਨੀਤੀ, ਅਤੇ ਸਪੁਰਦਗੀ ਸੇਧਾਂ ਦਾ ਹਵਾਲਾ ਦਿੰਦੀਆਂ ਹਨ, ਇਸ ਲਈ ਕਿਰਪਾ ਕਰਕੇ ਇਨ੍ਹਾਂ ਵਿੱਚੋਂ ਹਰੇਕ ਨੂੰ ਧਿਆਨ ਨਾਲ ਪੜ੍ਹੋ। ਹੋਰ ਚੀਜ਼ਾਂ ਦੇ ਨਾਲ, ਇਸਦਾ ਮਤਲਬ ਇਹ ਹੈ ਕਿ ਤੁਹਾਡੀ ਸੰਪਤੀ ਦੀ ਸਪੁਰਦਗੀ ਸੇਵਾ ਦੀਆਂ ਮਦਾਂ ਵਿੱਚ ਬੇਦਾਅਵਾ ਅਤੇ ਦੇਣਦਾਰੀ ਦੀਆਂ ਸੀਮਾਵਾਂ ਦੇ ਅਧੀਨ ਹੈ ਅਤੇ ਇਹ ਕਿ ਤੁਹਾਡੀ ਸਪੁਰਦਗੀ ਦੌਰਾਨ ਜੋ ਜਾਣਕਾਰੀ ਅਸੀਂ ਤੁਹਾਡੇ ਤੋਂ ਇਕੱਠੀ ਕਰਦੇ ਹਾਂ ਉਹ ਸਾਡੀ ਪਰਦੇਦਾਰੀ ਬਾਰੇ ਨੀਤੀ ਦੇ ਅਧੀਨ ਹੈ। ਜਿਸ ਹੱਦ ਤੱਕ ਇਹ ਮਦਾਂ ਸੇਵਾ ਦੀਆਂ ਮਦਾਂਭਾਈਚਾਰੇ ਲਈ ਸੇਧਾਂਪਰਦੇਦਾਰੀ ਬਾਰੇ ਨੀਤੀ ਜਾਂ ਸਪੁਰਦਗੀ ਸੇਧਾਂ ਨਾਲ ਟਕਰਾਦੀਆਂ ਹਨ, ਇਹ ਮਦਾਂ ਲਾਗੂ ਹੋਣਗੀਆਂ।

ਤੁਸੀਂ ਤਸਦੀਕ ਕਰਦੇ ਹੋ ਕਿ ਤੁਸੀਂ ਘੱਟੋ-ਘੱਟ 18 ਸਾਲ ਦੇ ਹੋ (ਜਾਂ ਤੁਸੀਂ ਜਿੱਥੇ ਰਹਿੰਦੇ ਹੋ ਉੱਥੇ ਕਨੂੰਨ ਅਨੁਸਾਰ ਤੁਸੀਂ ਬਾਲਗ ਹੋ) ਅਤੇ ਇਨ੍ਹਾਂ ਮਦਾਂ ਨਾਲ ਸਹਿਮਤ ਹੋਣ ਅਤੇ ਇਨ੍ਹਾਂ ਦੀ ਪਾਲਣਾ ਕਰਨ ਦੇ ਯੋਗ ਅਤੇ ਅਧਿਕਾਰਤ ਹੋ। ਜੇ ਤੁਸੀਂ ਕੋਈ ਸੰਪਤੀ ਸਪੁਰਦ ਕਰਨਾ ਚਾਹੁੰਦੇ ਹੋ ਅਤੇ ਬਾਲਗ ਨਹੀਂ ਹੋ, ਤਾਂ ਤੁਹਾਡੇ ਕੋਲ ਆਪਣੇ ਮਾਪਿਆਂ ਦੀ ਸਪੱਸ਼ਟ ਇਜਾਜ਼ਤ ਹੋਣੀ ਚਾਹੀਦੀ ਹੈ।

ਜਦੋਂ ਤੁਸੀਂ ਕੋਈ ਸੰਪਤੀ ਸਪੁਰਦ ਕਰਦੇ ਹੋ, ਤਾਂ ਤੁਸੀਂ Snap Group Limited ਨੂੰ Snapchat ਐਪਲੀਕੇਸ਼ਨ ਦੇ ਵਰਤੋਂਕਾਰਾਂ ਨੂੰ ਕਿਸੇ ਖਾਸ ਥਾਂ ("ਇਲਾਕਾ-ਸੀਮਾ") ਵਿੱਚ ਆਪਣੀਆਂ Snaps 'ਤੇ ਸੰਪਤੀ ਵਰਤਣ ਦੇਣ ਲਈ ਕਹਿ ਰਹੇ ਹੋ। ਸੰਪਤੀ ਨੂੰ ਸਾਡੀਆਂ ਭਾਈਚਾਰੇ ਲਈ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਅਤੇ ਸਾਡੀਆਂ ਸਪੁਰਦਗੀ ਸੇਧਾਂ ਦੀ ਪਾਲਣਾ ਕਰਨੀ ਚਾਹੀਦੀ ਹੈ।

ਤੁਸੀਂ ਹਾਮੀ ਭਰਦੇ ਅਤੇ ਸਹਿਮਤੀ ਦਿੰਦੇ ਹੋ ਕਿ Snap Group Limited ਕੋਲ ਆਪਣੀ ਸਮਝ ਮੁਤਾਬਕ ਇਹ ਤੈਅ ਕਰਨ ਦਾ ਅਸੀਮਤ ਅਧਿਕਾਰ ਹੈ ਕਿ ਸੰਪਤੀ ਨੂੰ ਇਲਾਕਾ-ਫਿਲਟਰ ਵਜੋਂ ਉਪਲਬਧ ਕਰਾਇਆ ਜਾਵੇਗਾ ਅਤੇ ਜੇਕਰ ਅਜਿਹਾ ਹੈ, ਤਾਂ ਕਦੋਂ। ਅਸੀਂ ਆਪਣੀ ਸਮਝ ਮੁਤਾਬਕ ਇਲਾਕਾ-ਸੀਮਾ ਵਿੱਚ ਫ਼ੇਰਬਦਲ ਕਰ ਸਕਦੇ ਹਾਂ।

1. ਸਾਡੇ ਨਾਲ ਤੁਹਾਡੇ ਲਾਇਸੰਸ

ਤੁਸੀਂ Snap Group Limited, Snap Inc. ਅਤੇ ਉਨ੍ਹਾਂ ਦੇ ਭਾਗੀਦਾਰਾਂ ਨੂੰ ਖਾਸ, ਬਿਨਾਂ ਪਾਬੰਦੀ, ਬਿਨਾਂ ਸ਼ਰਤ, ਅਸੀਮਿਤ, ਤਬਾਦਲਾਯੋਗ, ਉਪ-ਲਸੰਸਯੋਗ, ਅਟੱਲ, ਰਾਇਲਟੀ-ਮੁਕਤ, ਜਨਤਾ ਨਾਲ ਸੰਚਾਰ ਕਰਨ ਲਈ ਵਿਸ਼ਵਵਿਆਪੀ ਲਸੰਸ, ਆਰਕਾਈਵ, ਕਾਪੀ, ਕੈਸ਼, ਏਨਕੋਡ, ਸਟੋਰ, ਨਕਲ ਤਿਆਰ ਕਰਨ ਲਈ, ਰਿਕਾਰਡ, ਵਿਕਰੀ, ਉਪ-ਲਸੰਸ, ਵੰਡਣ, ਆਦਾਨ-ਪ੍ਰਦਾਨ, ਪ੍ਰਸਾਰਿਤ, ਸਿੰਕ੍ਰੋਨਾਈਜ਼, ਅਨੁਕੂਲ ਬਣਾਉਣ, ਸੰਪਾਦਨ, ਸੋਧਣ, ਜਨਤਕ ਤੌਰ 'ਤੇ ਦਿਖਾਉਣ, ਜਨਤਕ ਤੌਰ 'ਤੇ ਪ੍ਰਦਰਸ਼ਿਤ ਕਰਨ, ਪ੍ਰਕਾਸ਼ਿਤ ਕਰਨ, ਮੁੜ ਪ੍ਰਕਾਸ਼ਿਤ ਕਰਨ, ਪ੍ਰਚਾਰ ਕਰਨ, ਪ੍ਰਗਟਾਵਾ ਕਰਨ, ਮੁੜ ਉਤਪਾਦਿਤ ਕੰਮ ਨੂੰ ਬਣਾਉਣ ਅਤੇ ਸੇਵਾਵਾਂ ਦੇ ਸਬੰਧ ਵਿੱਚ ਸੰਪਤੀਆਂ ਦੀ ਵਰਤੋਂ ਕਰਨ (ਜਿਵੇ ਕਿ ਸੇਵਾ ਦੀਆਂ ਮਦਾਂ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ) ਅਤੇ ਇਸ਼ਤਿਹਾਰਬਾਜ਼ੀ, ਮਾਰਕੀਟਿੰਗ ਅਤੇ ਇਸਨੂੰ ਪ੍ਰਚਾਰਨ, ਸਾਰੇ ਫਾਰਮੈਟਾਂ ਵਿੱਚ, ਕਿਸੇ ਵੀ ਸਾਧਨ ਜਾਂ ਮੀਡੀਆ ਵੱਲੋਂ ਜੋ ਹੁਣ ਜਾਣਿਆ ਜਾਂ ਬਾਅਦ ਵਿੱਚ ਵਿਕਸਤ ਕੀਤਾ ਜਾਂਦਾ ਹੈ, ਅਤੇ ਹੁਣ ਜਾਣੀ ਜਾਂਦੀ ਜਾਂ ਇਸ ਤੋਂ ਬਾਅਦ ਵਿਕਸਤ ਕੀਤੀ ਕਿਸੇ ਵੀ ਤਕਨਾਲੋਜੀ ਜਾਂ ਉਪਕਰਨ ਨਾਲ ਵਰਤਣ ਦੀ ਆਗਿਆ ਦਿੰਦੇ ਹੋ। ਇਸ ਲਸੰਸ ਵਿੱਚ Snap Group Limited, Snap Inc. ਅਤੇ ਉਨ੍ਹਾਂ ਦੇ ਭਾਗੀਦਾਰਾਂ ਨੂੰ Snapchat ਵਰਤੋਂਕਾਰਾਂ ਲਈ ਸੰਪਤੀ ਉਪਲਬਧ ਕਰਵਾਉਣ ਦੇਣ, Snapchat ਵਰਤੋਂਕਾਰਾਂ ਵਿਚਕਾਰ ਸਾਂਝਾ ਕਰਨ ਅਤੇ ਉਨ੍ਹਾਂ ਦੀਆਂ ਡਿਵਾਈਸਾਂ ਵਿੱਚ ਸੁਰੱਖਿਅਤ ਕਰਨ ਦਾ ਅਧਿਕਾਰ ਸ਼ਾਮਲ ਹੈ।

ਤੁਸੀਂ ਹਾਮੀ ਭਰਦੇ ਅਤੇ ਸਹਿਮਤੀ ਦਿੰਦੇ ਹੋ ਕਿ Snapchat ਵਰਤੋਂਕਾਰ ਉਨ੍ਹਾਂ Snaps ਨੂੰ ਸੁਰੱਖਿਅਤ ਕਰਨ, ਸਾਂਝਾ ਕਰਨ ਅਤੇ ਦੇਖਣ ਦੇ ਯੋਗ ਹੋ ਸਕਦੇ ਹਨ ਜੋ ਇਲਾਕਾ-ਫਿਲਟਰ ਦੇ ਚੱਲਣ ਦੌਰਾਨ ਅਤੇ ਬਾਅਦ ਵਿੱਚ ਇਲਾਕਾ-ਫਿਲਟਰ ਨੂੰ ਸ਼ਾਮਲ ਕਰਦੀਆਂ ਹਨ। ਤੁਸੀਂ ਹਾਮੀ ਭਰਦੇ ਹੋ ਕਿ Snapchat ਦੇ ਵਰਤੋਂਕਾਰ ਸੰਪਤੀ ਦੀ ਵਰਤੋਂ ਉਦੇਸ਼ਾਂ ਲਈ ਜਾਂ ਤੁਹਾਡੀ ਉਮੀਦ ਤੋਂ ਇਲਾਵਾ ਹੋਰ ਤਰੀਕਿਆਂ ਨਾਲ ਕਰ ਸਕਦੇ ਹਨ। ਤੁਸੀਂ ਸਹਿਮਤ ਹੋ ਕਿ ਅਜਿਹੀ ਵਰਤੋਂ ਵਰਤੋਂਕਾਰ ਵੱਲੋਂ ਤਿਆਰ ਸਮੱਗਰੀ ਦਾ ਗਠਨ ਕਰਦੀ ਹੈ ਜਿਸ ਲਈ ਨਾ ਤਾਂ Snap Group Limited ਅਤੇ ਨਾ ਹੀ Snap Inc. ਕੋਈ ਜ਼ਿੰਮੇਵਾਰੀ ਲੈਂਦੇ ਹਨ। ਤੁਸੀਂ ਸਹਿਮਤ ਹੋ ਕਿ ਨਾ ਤਾਂ Snap Group Limited ਅਤੇ ਨਾ ਹੀ Snap Inc. ਕਿਸੇ ਵੀ ਵਰਤੋਂਕਾਰ ਵੱਲੋਂ ਤਿਆਰ ਕੀਤੀ ਕਿਸੇ ਵੀ ਸਮੱਗਰੀ ਦੇ ਆਧਾਰ 'ਤੇ ਜਾਂ ਉਸ ਤੋਂ ਪੈਦਾ ਹੋਏ ਕਿਸੇ ਵੀ ਦਾਅਵਿਆਂ ਜਾਂ ਨੁਕਸਾਨਾਂ ਲਈ ਜ਼ਿੰਮੇਵਾਰ ਹੈ, ਜਿਸ ਵਿੱਚ ਸੇਵਾਵਾਂ ਦੇ ਅੰਦਰ ਜਾਂ ਬਾਹਰ ਸੰਪਤੀ ਦੀ ਵਰਤੋਂ ਕਰਨ ਵਾਲੀ ਵਰਤੋਂਕਾਰ ਸਮੱਗਰੀ ਸ਼ਾਮਲ ਹੈ ਪਰ ਇਹ ਇਸ ਤੱਕ ਸੀਮਿਤ ਨਹੀਂ ਹੈ।

ਤੁਸੀਂ ਸਹਿਮਤ ਹੁੰਦੇ ਹੋ ਕਿ ਨਾ ਤਾਂ Snap Group Limited, Snap Inc. ਅਤੇ ਨਾ ਹੀ ਉਨ੍ਹਾਂ ਦੇ ਭਾਗੀਦਾਰ ਤੁਹਾਨੂੰ ਜਾਂ ਕਿਸੇ ਤੀਜੀ ਧਿਰ ਨੂੰ ਸੰਪਤੀ ਜਾਂ ਸੰਪਤੀ ਦੀ ਵਰਤੋਂ ਲਈ ਕੋਈ ਬਦਲ ਜਾਂ ਮੁਆਵਜ਼ਾ ਦੇਣ ਲਈ ਕਿਸੇ ਵੀ ਜ਼ਿੰਮੇਵਾਰੀ ਦੇ ਅਧੀਨ ਹਨ। ਕਨੂੰਨ ਵੱਲੋਂ ਇਜਾਜ਼ਤ ਦਿੱਤੀ ਹੱਦ ਤੱਕ, ਤੁਸੀਂ ਅਟੱਲ ਦਾਅਵਾ ਕਰਦੇ ਹੋ - ਜਾਂ Snap Group Limited, Snap Inc., ਅਤੇ ਇਸ ਦੇ ਭਾਗੀਦਾਰਾਂ ਦੇ ਵਿਰੁੱਧ ਉਸ ਹੱਦ ਤੱਕ ਦਾਅਵੇ ਨਾ ਕਰਨ ਲਈ ਸਹਿਮਤ ਹੁੰਦੇ ਹੋ ਜਿਸ ਹੱਦ ਤੱਕ ਰਿਆਇਤ ਦੀ ਇਜਾਜ਼ਤ ਨਹੀਂ ਹੈ— ਤੁਹਾਡੇ ਕੋਲ ਦੁਨੀਆ ਭਰ ਵਿੱਚ ਸੰਪਤੀ ਲਈ ਕੋਈ ਨੈਤਿਕ ਅਧਿਕਾਰ ਜਾਂ ਬਰਾਬਰ ਦੇ ਅਧਿਕਾਰ ਹੋ ਸਕਦੇ ਹਨ। ਤੁਸੀਂ ਸਹਿਮਤੀ ਦਿੰਦੇ ਹੋ ਕਿ Snap Group Limited ਆਪਣੀ ਸਮਝ ਮੁਤਾਬਕ ਸੰਪਤੀ ਦਾ ਆਕਾਰ ਬਦਲ ਸਕਦਾ ਹੈ, ਪਾਰਦਰਸ਼ਤਾ ਸੈੱਟ ਕਰ ਸਕਦਾ ਹੈ, ਅਤੇ ਹੋਰ ਬਦਲਾਅ ਕਰ ਸਕਦਾ ਹੈ।

ਜੇ Snap Group Limited ਸੇਵਾਵਾਂ 'ਤੇ ਸੰਪਤੀ ਨੂੰ ਉਪਲਬਧ ਕਰਵਾਉਂਦਾ ਹੈ, ਤਾਂ ਤੁਸੀਂ ਹਾਮੀ ਭਰਦੇ ਅਤੇ ਸਹਿਮਤੀ ਦਿੰਦੇ ਹੋ ਕਿ Snap Group Limited ਕੋਲ ਤੁਹਾਡੇ ਵੱਲੋਂ ਸਪੁਰਦ ਕੀਤੇ ਜਾਂ ਤੁਹਾਡੇ Snapchat ਖਾਤੇ ਨਾਲ ਸੰਬੰਧਿਤ ਨਾਮ, ਸ਼ਹਿਰ, ਰਾਜ ਅਤੇ ਦੇਸ਼ 'ਤੇ ਪੋਸਟ ਕਰਨ ਸਮੇਤ ਜਨਤਕ ਤੌਰ 'ਤੇ ਤੁਹਾਡੀ ਸੰਪਤੀ ਨੂੰ ਵਿਸ਼ੇਸ਼ਤਾ ਦੇਣ ਦਾ ਅਧਿਕਾਰ ਹੈ (ਪਰ ਕੋਈ ਜ਼ਿੰਮੇਵਾਰੀ ਨਹੀਂ ਹੈ)।

2. ਸਾਡੇ ਵੱਲੋਂ ਸੰਚਾਰ

ਜਦੋਂ ਤੁਸੀਂ ਕੋਈ ਸੰਪਤੀ ਸਪੁਰਦ ਕਰੋਗੇ, ਤਾਂ ਅਸੀਂ ਤੁਹਾਡੇ Snapchat ਖਾਤੇ ਨਾਲ ਜੁੜੇ ਈਮੇਲ ਪਤੇ 'ਤੇ ਸਪੁਰਦਗੀ ਦੀ ਤਸਦੀਕ ਈਮੇਲ ਰਾਹੀਂ ਭੇਜਾਂਗੇ। ਉਸ ਸਪੁਰਦਗੀ ਦੀ ਤਸਦੀਕ ਦਾ ਮਤਲਬ ਇਹ ਨਹੀਂ ਕਿ ਅਸੀਂ ਤੁਹਾਡੀ ਸਪੁਰਦਗੀ ਨੂੰ ਮਨਜ਼ੂਰੀ ਦਿੱਤੀ ਹੈ। ਅਸੀਂ ਕਿਸੇ ਵੀ ਕਾਰਨ ਅਤੇ ਕਿਸੇ ਵੀ ਸਮੇਂ ਤੁਹਾਡੀ ਸਪੁਰਦਗੀ ਨੂੰ ਸਵੀਕਾਰ ਜਾਂ ਅਸਵੀਕਾਰ ਕਰਨ ਦਾ ਅਧਿਕਾਰ ਰਾਖਵਾਂ ਰੱਖਦੇ ਹਾਂ, ਜਿਸ ਵਿੱਚ ਇਲਾਕਾ-ਫਿਲਟਰ ਵਰਤਣ ਲਈ ਉਪਲਬਧ ਕਰਵਾਉਣ ਤੋਂ ਬਾਅਦ ਦਾ ਸਮਾਂ ਵੀ ਸ਼ਾਮਲ ਹੈ। ਸਾਨੂੰ ਕਿਸੇ ਵੀ ਸਪੁਰਦਗੀ ਨੂੰ ਸਵੀਕਾਰ ਕਰਨ ਤੋਂ ਪਹਿਲਾਂ ਵਾਧੂ ਪੜਤਾਲ ਜਾਂ ਜਾਣਕਾਰੀ ਦੀ ਲੋੜ ਪੈ ਸਕਦੀ ਹੈ।

ਅਸੀਂ ਤੁਹਾਨੂੰ ਤੁਹਾਡੀ ਸਪੁਰਦਗੀ ਜਾਂ ਇਲਾਕਾ-ਫਿਲਟਰ ਦੇ ਸੰਬੰਧ ਵਿੱਚ ਹੋਰ ਈਮੇਲਾਂ ਭੇਜ ਸਕਦੇ ਹਾਂ, ਜਿਸ ਵਿੱਚ ਇਲਾਕਾ-ਫਿਲਟਰ ਦੀ ਸਥਿਤੀ, ਤਬਦੀਲੀਆਂ, ਅਪਡੇਟ ਜਾਂ ਰੱਦ ਕਰਨਾ ਸ਼ਾਮਲ ਹੈ। ਅਸੀਂ ਤੁਹਾਨੂੰ ਇਲਾਕਾ-ਫਿਲਟਰ ਨਾਲ ਤੁਹਾਡੇ ਤਜ਼ਰਬੇ ਦੇ ਸਬੰਧ ਵਿੱਚ ਈਮੇਲਾਂ ਵੀ ਭੇਜ ਸਕਦੇ ਹਾਂ ਜਾਂ ਤੁਹਾਡੀ ਸਪੁਰਦਗੀ ਬਾਰੇ ਹੋਰ ਸੰਚਾਰ ਭੇਜ ਸਕਦੇ ਹਾਂ। ਸੰਪਤੀ ਸਪੁਰਦ ਕਰਕੇ ਤੁਸੀਂ Snap Group Limited, Snap Inc ਅਤੇ ਸਾਡੇ ਭਾਗੀਦਾਰਾਂ ਤੋਂ ਇਨ੍ਹਾਂ ਮਦਾਂ ਵਿੱਚ ਦੱਸੇ ਈਮੇਲ ਸੰਚਾਰ ਪ੍ਰਾਪਤ ਕਰਨ ਲਈ ਆਪਣੀ ਸਹਿਮਤੀ ਦਿੰਦੇ ਹੋ।

ਤੁਸੀਂ ਸਹਿਮਤ ਹੋ ਕਿ ਸਾਡੇ ਵੱਲੋਂ ਇਲੈਕਟ੍ਰਾਨਿਕ ਰੂਪ ਵਿੱਚ ਤੁਹਾਨੂੰ ਨਾਲ ਕੀਤੇ ਸਾਰੇ ਸਮਝੌਤੇ, ਨੋਟਿਸ, ਪ੍ਰਗਟਾਵੇ ਅਤੇ ਹੋਰ ਸੰਚਾਰ ਉਨ੍ਹਾਂ ਸਾਰੀਆਂ ਕਨੂੰਨੀ ਜ਼ਰੂਰਤਾਂ ਨੂੰ ਪੂਰਾ ਕਰਦੇ ਹਨ, ਜਿਵੇਂ ਕਿ ਲਿਖਤੀ ਸੰਚਾਰ ਵਿੱਚ ਹੁੰਦਾ ਹੈ।

3. ਇਲਾਕਾ-ਫਿਲਟਰ ਦੀ ਪੇਸ਼ਕਸ਼

ਜੇ ਸੇਵਾਵਾਂ 'ਤੇ ਇਲਾਕਾ-ਫਿਲਟਰ ਉਪਲਬਧ ਕਰਾਇਆ ਜਾਂਦਾ ਹੈ, ਤਾਂ ਅਸੀਂ ਇਸਨੂੰ ਉਨ੍ਹਾਂ Snapchat ਵਰਤੋਂਕਾਰਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਜੋ ਕਿਸੇ ਇਲਾਕਾ-ਸੀਮਾ ਦੇ ਅੰਦਰ ਮੌਜੂਦ ਹਨ। ਅਸੀਂ ਪੂਰੀ ਤਰ੍ਹਾਂ ਪੇਸ਼ਕਸ਼ ਕਰਨ ਦੀ ਗਰੰਟੀ ਨਹੀਂ ਦਿੰਦੇ ਹਾਂ ਅਤੇ ਅਸੀਂ ਇਸ ਗੱਲ ਦੀ ਗਰੰਟੀ ਨਹੀਂ ਦਿੰਦੇ ਕਿ ਹਰ Snapchat ਵਰਤੋਂਕਾਰ ਇਲਾਕਾ-ਫਿਲਟਰ ਵਰਤਣਾ ਚੁਣੇਗਾ। ਕੁਝ Snapchat ਵਰਤੋਂਕਾਰਾਂ ਨੂੰ ਸ਼ਾਇਦ ਇਲਾਕਾ-ਫਿਲਟਰ ਇਲਾਕਾ-ਸੀਮਾ ਦੇ ਅੰਦਰ ਨਾ ਦਿਸੇ ਅਤੇ ਕੁਝ ਨੂੰ ਸ਼ਾਇਦ ਇਲਾਕਾ-ਫਿਲਟਰ ਇਲਾਕਾ-ਸੀਮਾ ਦੇ ਬਾਹਰ ਦਿਸੇ। ਪੇਸ਼ਕਸ਼ ਦੀ ਸਟੀਕਤਾ ਕੁਝ ਹੱਦ ਤੱਕ Snapchat ਵਰਤੋਂਕਾਰ ਦੇ ਜੀ.ਪੀ.ਐੱਸ ਜਾਂ ਵਾਈ-ਫ਼ਾਈ ਸਿਗਨਲ ਦੀ ਤਾਕਤ 'ਤੇ ਨਿਰਭਰ ਕਰਦੀ ਹੈ। ਉਹ Snapchat ਵਰਤੋਂਕਾਰ ਇਲਾਕਾ-ਫਿਲਟਰਾਂ ਨੂੰ ਨਹੀਂ ਵੇਖ ਸਕਣਗੇ ਜਿਨ੍ਹਾਂ ਨੇ ਟਿਕਾਣਾ ਸੇਵਾਵਾਂ ਜਾਂ ਫਿਲਟਰਾਂ ਨੂੰ ਅਯੋਗ ਕੀਤਾ ਹੋਇਆ ਹੈ।

ਅਸੀਂ, ਆਪਣੀ ਸਮਝ ਮੁਤਾਬਕ, ਤੁਹਾਡੇ ਵੱਲੋਂ ਸਪੁਰਦ ਕੀਤੇ ਇਲਾਕਾ-ਫਿਲਟਰ ਦੀ ਵਰਤੋਂ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨਾ ਚੁਣ ਸਕਦੇ ਹਾਂ। ਤੁਸੀਂ ਉਸ ਜਾਣਕਾਰੀ ਦੀ ਵਰਤੋਂ ਵਪਾਰਕ ਉਦੇਸ਼ਾਂ ਲਈ ਉਦੋਂ ਤੱਕ ਨਹੀਂ ਕਰ ਸਕਦੇ ਜਦੋਂ ਤੱਕ ਅਸੀਂ ਤੁਹਾਨੂੰ ਲਿਖਤੀ ਤੌਰ 'ਤੇ ਆਪਣੀ ਸਪੱਸ਼ਟ ਮਨਜ਼ੂਰੀ ਨਹੀਂ ਦਿੰਦੇ।

4. ਪ੍ਰਚਾਰ

ਜੇ ਤੁਸੀਂ ਇਲਾਕਾ-ਫਿਲਟਰ ਜਾਂ ਸੇਵਾਵਾਂ ਦੇ ਕਿਸੇ ਵੀ ਹਿੱਸੇ ਨੂੰ ਘੌੜਦੌੜ ਉੱਤੇ ਰਕਮ ਲਗਾਉਣ, ਮੁਕਾਬਲੇ, ਪੇਸ਼ਕਸ਼ ਜਾਂ ਹੋਰ ਪ੍ਰਚਾਰ (ਹਰੇਕ, "ਪ੍ਰਚਾਰ") ਦੇ ਹਿੱਸੇ ਵਜੋਂ ਵਰਤਦੇ ਹੋ, ਤਾਂ ਜਿੱਥੇ ਵੀ ਤੁਹਾਡੇ ਪ੍ਰਚਾਰ ਦੀ ਪੇਸ਼ਕਸ਼ ਕੀਤੀ ਜਾਂਦੀ ਹੈ, ਉੱਥੇ ਦੇ ਸਾਰੇ ਕਾਨੂੰਨਾਂ ਦੇ ਨਾਲ ਸਾਡੇ ਪ੍ਰਚਾਰ ਨਿਯਮਾਂ ਦੀ ਪਾਲਣਾ ਕਰਨ ਲਈ ਤੁਸੀਂ ਪੂਰੀ ਤਰ੍ਹਾਂ ਜ਼ਿੰਮੇਵਾਰ ਹੋ। ਜਦੋਂ ਤੱਕ ਅਸੀਂ ਸਪੱਸ਼ਟ ਤੌਰ 'ਤੇ ਲਿਖਤੀ ਰੂਪ ਵਿੱਚ ਸਹਿਮਤ ਨਹੀਂ ਹੁੰਦੇ, ਉਦੋਂ ਤੱਕ Snap Group Limited ਤੁਹਾਡੇ ਪ੍ਰਚਾਰ ਨੂੰ ਪ੍ਰਾਯੋਜਿਤ ਜਾਂ ਪ੍ਰਬੰਧਿਤ ਨਹੀਂ ਕਰੇਗਾ।


5. ਤੁਹਾਡੀਆਂ ਨੁਮਾਇੰਦਗੀਆਂ ਅਤੇ ਵਰੰਟੀਆਂ

ਤੁਸੀਂ ਇਸ ਗੱਲ ਦੀ ਨੁਮਾਇੰਦਗੀ ਕਰਦੇ ਅਤੇ ਵਰੰਟੀ ਦਿੰਦੇ ਹੋ ਕਿ (ੳ) ਸੰਪਤੀ ਤੁਹਾਡੇ ਲਈ ਅਸਲੀ ਹੈ ਅਤੇ ਇਸ ਵਿੱਚ ਕੋਈ ਤੀਜੀ ਧਿਰ ਦਾ ਨਾਮ, ਲੋਗੋ, ਵਪਾਰਕ ਚਿੰਨ੍ਹ, ਸੇਵਾ ਚਿੰਨ੍ਹ, ਚਿੱਤਰ ਜਾਂ ਸਮਾਨਤਾ ਸ਼ਾਮਲ ਨਹੀਂ ਹੈ ਅਤੇ ਤੁਹਾਡੇ ਕੋਲ Snap Group Limited, Snap Inc. ਅਤੇ ਉਨ੍ਹਾਂ ਦੇ ਭਾਗੀਦਾਰਾਂ ਨੂੰ ਸੰਪਤੀਆਂ ਦਾ ਲਸੰਸ ਦੇਣ ਦੇ ਸਾਰੇ ਅਧਿਕਾਰ ਹਨ; (ਅ) ਸੰਪਤੀ ਇਨ੍ਹਾਂ ਮਦਾਂ, ਸਾਡੀਆਂ ਭਾਈਚਾਰੇ ਲਈ ਸੇਧਾਂ ਜਾਂ ਸਾਡੀਆਂ ਸਪੁਰਦਗੀ ਸੇਧਾਂ ਦੀ ਉਲੰਘਣਾ ਨਹੀਂ ਕਰਦੀ ਹੈ; (ੲ) ਸੰਪਤੀ ਅਤੇ ਸੇਵਾਵਾਂ ਦੇ ਸਬੰਧ ਵਿੱਚ ਇਸਦੀ ਵਰਤੋਂ ਕਿਸੇ ਵੀ ਪੇਟੈਂਟ, ਕਾਪੀਰਾਈਟ, ਵਪਾਰਕ ਚਿੰਨ੍ਹ, ਪਰਦੇਦਾਰੀ ਜਾਂ ਪ੍ਰਚਾਰ ਅਧਿਕਾਰਾਂ ਦੀ ਉਲੰਘਣਾ, ਗਲਤ ਵਰਤੋਂ ਜਾਂ ਭੰਗ ਨਹੀਂ ਕਰਦੀ, ਜਾਂ ਕਿਸੇ ਵਿਅਕਤੀ ਜਾਂ ਸੰਸਥਾ ਦੇ ਕੋਈ ਹੋਰ ਅਧਿਕਾਰ; (ਸ) ਤੁਸੀਂ ਕਿਸੇ ਹੋਰ ਵਿਅਕਤੀ ਜਾਂ ਸੰਸਥਾ ਨੂੰ ਸੰਪਤੀ ਨਹੀਂ ਸੌਂਪੀ ਹੈ ਅਤੇ ਨਾ ਹੀ ਲਸੰਸ ਜਾਂ ਕਿਸੇ ਹੋਰ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਹੈ; (ਹ) ਸੰਪਤੀ ਕਨੂੰਨਾਂ ਦੀ ਪਾਲਣਾ ਕਰਦੀ ਹੈ ਅਤੇ 13 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਦਰਸ਼ਕਾਂ ਲਈ ਢੁਕਵੀਂ ਹੈ; (ਕ) ਸੰਪਤੀ ਕਿਸੇ ਤੀਜੀ ਧਿਰ ਨੂੰ ਬਦਨਾਮ ਨਹੀਂ ਕਰਦੀ ਅਤੇ ਧਮਕੀ ਨਹੀਂ ਦਿੰਦੀ, ਸੱਟ ਨਹੀਂ ਮਾਰਦੀ ਜਾਂ ਨੁਕਸਾਨ ਨਹੀਂ ਕਰਦੀ ਜਾਂ ਭਾਵਨਾਤਮਕ ਪਰੇਸ਼ਾਨੀ ਦਾ ਕਾਰਨ ਨਹੀਂ ਬਣਦੀ; ਅਤੇ (ਖ) ਤੁਸੀਂ ਸੰਪਤੀ ਦੇ ਸਬੰਧ ਵਿੱਚ Snap Group Limited ਨੂੰ ਕੋਈ ਵੀ ਅਤੇ ਸਾਰੀ ਜਾਣਕਾਰੀ ਦਿੱਤੀ ਹੈ ਅਤੇ ਤੁਹਾਡੀ ਸਪੁਰਦਗੀ ਸਟੀਕ ਅਤੇ ਸਹੀ ਹੈ। ਜੇ Snap Group Limited ਸੰਪਤੀ ਨੂੰ ਮਨਜ਼ੂਰੀ ਦਿੰਦਾ ਅਤੇ ਵਰਤਦਾ ਹੈ, ਤਾਂ ਅਜਿਹੀ ਮਨਜ਼ੂਰੀ ਇਨ੍ਹਾਂ ਮਦਾਂ ਵਿੱਚ ਸ਼ਾਮਲ ਤੁਹਾਡੀਆਂ ਨੁਮਾਇੰਦਗੀਆਂ ਅਤੇ ਵਰੰਟੀਆਂ ਨੂੰ ਘਟਾਵੇਗੀ ਨਹੀਂ ਜਾਂ ਮਾਫ਼ ਨਹੀਂ ਕਰੇਗੀ।

ਤੁਸੀਂ ਅੱਗੇ ਨੁਮਾਇੰਦਗੀ ਕਰਦੇ ਅਤੇ ਵਰੰਟੀ ਦਿੰਦੇ ਹੋ (ੳ) ਕਿ ਤੁਸੀਂ ਅਮਰੀਕੀ ਸਰਕਾਰ ਵੱਲੋਂ ਬਣਾਈ ਕਿਸੇ ਵੀ ਪਾਬੰਦੀਸ਼ੁਦਾ ਧਿਰ ਸੂਚੀ ਵਿੱਚ ਸ਼ਾਮਲ ਨਹੀਂ ਹੋ, ਜਿਸ ਵਿੱਚ ਅਮਰੀਕੀ ਵਿਭਾਗ ਦੇ ਖਜ਼ਾਨੇ ਦੇ ਵਿਦੇਸ਼ੀ ਸੰਪਤੀ ਨਿਯੰਤਰਣ ਦਫਤਰ ("OFAC") ਵੱਲੋਂ ਪ੍ਰਬੰਧਿਤ ਵਿਸ਼ੇਸ਼ ਤੌਰ 'ਤੇ ਮਨੋਨੀਤ ਨਾਗਰਿਕਾਂ ਦੀ ਸੂਚੀ ਅਤੇ ਵਿਦੇਸ਼ੀ ਪਾਬੰਦੀਆਂ ਦੀ ਸੂਚੀ ਅਤੇ ਅਮਰੀਕੀ ਸਰਕਾਰ ਵੱਲੋਂ ਅਸਵੀਕਾਰ ਕੀਤੀ ਧਿਰ ਦੀ ਸੂਚੀ, ਗੈਰ-ਤਸਦੀਕੀ ਸੂਚੀ ਅਤੇ ਇਕਾਈ ਸੂਚੀ ਸ਼ਾਮਲ ਹੈ। ਵਣਜ ਵਿਭਾਗ ਦੇ ਉਦਯੋਗ ਅਤੇ ਸੁਰੱਖਿਆ ਬਿਊਰੋ; ਅਤੇ (ਅ) ਕਿ ਤੁਸੀਂ ਕਿਸੇ ਅਜਿਹੇ ਦੇਸ਼ ਦੇ ਨਿਵਾਸੀ ਨਹੀਂ ਹੋ ਜਾਂ ਅਜਿਹੇ ਦੇਸ਼ ਵਿੱਚ ਮੌਜੂਦ ਨਹੀਂ ਹੋ ਜਿਸ ਨਾਲ ਵਪਾਰ OFAC ਜਾਂ ਹੋਰ ਲਾਗੂ ਪਾਬੰਦੀਆਂ ਵੱਲੋਂ ਵਰਜਿਤ ਹੈ।

6. ਸਾਡੇ ਮੁਤਾਬਕ ਤੁਹਾਡਾ ਮੁਆਵਜ਼ਾ

ਤੁਸੀਂ ਸਹਿਮਤੀ ਦਿੰਦੇ ਹੋ ਕਿ ਲਾਗੂ ਕਨੂੰਨ ਮੁਤਾਬਕ ਇਸ ਹੱਦ ਤੱਕ, ਨੁਕਸਾਨ ਕਰਨ, ਬਚਾਅ ਕਰਨ ਅਤੇ ਗੈਰ-ਨੁਕਸਾਨਦੇਹ Snap Group Limited, Snap Inc. ਅਤੇ ਸਾਡੇ ਭਾਗੀਦਾਰਾਂ, ਨਿਰਦੇਸ਼ਕਾਂ, ਅਧਿਕਾਰੀਆਂ, ਸ਼ੇਅਰ-ਧਾਰਕਾਂ, ਕਰਮਚਾਰੀਆਂ, ਲਸੰਸੀਆਂ ਅਤੇ ਏਜੰਟਾਂ ਤੋਂ ਕਿਸੇ ਵੀ ਅਤੇ ਸਾਰੀਆਂ ਸ਼ਿਕਾਇਤਾਂ, ਖ਼ਰਚੇ, ਦਾਅਵਿਆਂ, ਹਾਨੀ-ਪੂਰਤੀਆਂ, ਘਾਟੇ, ਲਾਗਤਾਂ, ਦੇਣਦਾਰੀਆਂ, ਅਤੇ ਹੇਠਾਂ ਕਾਰਨਾਂ ਕਰਕੇ, ਪੈਦਾ ਹੋਏ ਜਾਂ ਕਿਸੇ ਵੀ ਤਰੀਕਿਆਂ ਨਾਲ ਸੰਬੰਧਿਤ ਖ਼ਰਚੇ (ਅਟਾਰਨੀ ਦੀਆਂ ਫੀਸਾਂ ਸਮੇਤ) (ੳ) ਸੇਵਾਵਾਂ ਦੇ ਸੰਬੰਧ ਵਿੱਚ ਸੰਪਤੀ ਦੀ ਸਾਡੀ ਵਰਤੋਂ; (ਅ) ਸੇਵਾਵਾਂ ਦੀ ਤੁਹਾਡੀ ਵਰਤੋਂ ਜਾਂ ਸੇਵਾਵਾਂ ਨਾਲ ਸੰਬੰਧਿਤ ਤੁਹਾਡੀਆਂ ਸਰਗਰਮੀਆਂ; (ੲ) ਸੇਵਾਵਾਂ ਦੀ ਤੁਹਾਡੀ ਵਰਤੋਂ ਜਾਂ ਸੇਵਾਵਾਂ ਨਾਲ ਸੰਬੰਧਿਤ ਤੁਹਾਡੀਆਂ ਸਰਗਰਮੀਆਂ ਦੇ ਸਬੰਧ ਵਿੱਚ ਕਿਸੇ ਕਨੂੰਨ ਦੀ ਉਲੰਘਣਾ ਜਾਂ ਕਥਿਤ ਉਲੰਘਣਾ; (ਸ) ਕੋਈ ਵੀ ਦਾਅਵਾ ਜਿਸ ਵਿੱਚ ਸੰਪਤੀ ਕਿਸੇ ਵੀ ਕਾਪੀਰਾਈਟ, ਵਪਾਰਕ ਚਿੰਨ੍ਹ, ਵਪਾਰਕ ਭੇਦ, ਡਿਜ਼ਾਈਨ ਅਧਿਕਾਰ, ਵਪਾਰਕ ਪਹਿਰਾਵੇ, ਪੇਟੈਂਟ, ਪ੍ਰਚਾਰ, ਪਰਦੇਦਾਰੀ, ਜਾਂ ਕਿਸੇ ਵੀ ਵਿਅਕਤੀ ਜਾਂ ਸੰਸਥਾ ਦੇ ਅਧਿਕਾਰਾਂ ਨੂੰ ਸੀਮਿਤ ਕਰਦੀ ਹੈ, ਉਲੰਘਣਾ ਕਰਦੀ ਹੈ ਜਾਂ ਦੁਰਵਰਤੋਂ ਕਰਦੀ ਹੈ; (ਹ) ਤੁਹਾਡੇ ਵੱਲੋਂ ਕੋਈ ਧੋਖਾਧੜੀ ਜਾਂ ਗਲਤ ਪੇਸ਼ਕਾਰੀ; ਜਾਂ (ਕ) ਤੁਹਾਡੇ ਵੱਲੋਂ ਇਨ੍ਹਾਂ ਮਦਾਂ ਦੀ ਕੋਈ ਉਲੰਘਣਾ ਜਾਂ ਕਥਿਤ ਉਲੰਘਣਾ, ਜਿਸ ਵਿੱਚ ਤੁਹਾਡੀਆਂ ਨੁਮਾਇੰਦਗੀਆਂ, ਵਰੰਟੀਆਂ ਅਤੇ ਜ਼ਿੰਮੇਵਾਰੀਆਂ ਦੀ ਕੋਈ ਵੀ ਅਸਲ ਜਾਂ ਕਥਿਤ ਉਲੰਘਣਾ ਸ਼ਾਮਲ ਹੈ।

7. ਸੁਤੰਤਰ ਠੇਕੇਦਾਰ ਵਜੋਂ ਤੁਹਾਡਾ ਕੰਮ

ਤੁਸੀਂ ਹਾਮੀ ਭਰਦੇ ਹੋ ਕਿ ਸੰਪਤੀ ਦੇ ਸਬੰਧ ਵਿੱਚ ਤੁਹਾਡੇ ਵੱਲੋਂ ਕੀਤੇ ਜਾਂਦੇ ਸਾਰੇ ਕੰਮ ਸੁਤੰਤਰ ਠੇਕੇਦਾਰ ਵਜੋਂ ਕੀਤੇ ਜਾਣਗੇ। ਇਨ੍ਹਾਂ ਮਦਾਂ ਵਿੱਚ ਕਿਸੇ ਨੂੰ ਵੀ ਤੁਹਾਡੇ ਅਤੇ Snap Group Limited ਵਿਚਕਾਰ ਸਾਂਝਾ ਗੱਠਜੋੜ, ਮੁਖੀ-ਨੁਮਾਇੰਦਗੀ ਜਾਂ ਰੁਜ਼ਗਾਰ ਸੰਬੰਧ ਸਥਾਪਤ ਕਰਨ ਲਈ ਮੰਨਿਆ ਨਹੀਂ ਜਾਵੇਗਾ।

8. ਤੁਹਾਡੇ ਅਤੇ Snap Group Limited ਵਿਚਕਾਰ ਕਾਨੂੰਨ ਅਤੇ ਵਿਵਾਦਾਂ ਨੂੰ ਨਿਯੰਤਰਿਤ ਕਰਨਾ

ਇਹ ਮਦਾਂ ਸਾਡੀ ਸੇਵਾ ਦੀਆਂ ਮਦਾਂ ਦੇ ਕਾਨੂੰਨ ਉਪਬੰਧ ਦੀ ਚੋਣ ਅਤੇ ਸਾਡੀ ਸੇਵਾ ਦੀਆਂ ਮਦਾਂ ਦੇ ਵਿਵਾਦ ਨਿਪਟਾਰੇ ਦੇ ਉਪਬੰਧ ਵੱਲੋਂ ਨਿਯੰਤਰਿਤ ਕੀਤੀਆਂ ਜਾਂਦੀਆਂ ਹਨ।

9. ਇਨ੍ਹਾਂ ਮਦਾਂ ਵਿੱਚ ਤਬਦੀਲੀਆਂ

ਸਮੇਂ-ਸਮੇਂ 'ਤੇ ਅਸੀਂ ਇਨ੍ਹਾਂ ਮਦਾਂ ਵਿੱਚ ਸੋਧ ਵੀ ਕਰ ਸਕਦੇ ਹਾਂ। ਉੱਪਰ ਦਿੱਤੀ “ਪ੍ਰਭਾਵੀ” ਮਿਤੀ ਦੇ ਹਵਾਲੇ ਨਾਲ ਤੁਸੀਂ ਇਹ ਜਾਣ ਸਕਦੇ ਹੋ ਕਿ ਇਨ੍ਹਾਂ ਮਦਾਂ ਨੂੰ ਪਿਛਲੀ ਵਾਰ ਕਦੋਂ ਸੋਧਿਆ ਗਿਆ ਸੀ। ਇਨ੍ਹਾਂ ਮਦਾਂ ਵਿੱਚ ਕੋਈ ਵੀ ਤਬਦੀਲੀ ਉਦੋਂ ਪ੍ਰਭਾਵੀ ਹੋਵੇਗੀ ਜਦੋਂ ਅਸੀਂ ਸਾਡੀ ਵੈਬਸਾਈਟ 'ਤੇ ਅਪਡੇਟ ਕੀਤੀਆਂ ਮਦਾਂ ਨੂੰ ਪੋਸਟ ਕਰਾਂਗੇ ਅਤੇ ਉਸ ਤੋਂ ਬਾਅਦ ਤਬਦੀਲੀ ਤੁਹਾਡੇ ਵੱਲੋਂ ਸਪੁਰਦ ਕੀਤੀ ਕਿਸੇ ਵੀ ਸੰਪਤੀ 'ਤੇ ਲਾਗੂ ਹੋਵੇਗੀ। ਇਨ੍ਹਾਂ ਮਦਾਂ ਨੂੰ ਅਪਡੇਟ ਕੀਤੇ ਜਾਣ ਤੋਂ ਬਾਅਦ ਕਿਸੇ ਸੰਪਤੀ ਨੂੰ ਸਪੁਰਦ ਕਰਨ 'ਤੇ ਤੁਹਾਨੂੰ ਅਪਡੇਟ ਕੀਤੀਆਂ ਮਦਾਂ ਨਾਲ ਸਹਿਮਤ ਮੰਨਿਆ ਜਾਵੇਗਾ। ਜੇ ਕਦੇ ਵੀ ਤੁਸੀਂ ਇਨ੍ਹਾਂ ਮਦਾਂ ਦੇ ਕਿਸੇ ਵੀ ਹਿੱਸੇ ਨਾਲ ਸਹਿਮਤ ਨਹੀਂ ਹੋ, ਤਾਂ ਸੰਪਤੀ ਸਪੁਰਦ ਨਾ ਕਰੋ।

10. ਅੰਤਮ ਮਦਾਂ

ਇਹ ਮਦਾਂ ਕਿਸੇ ਵੀ ਤੀਜੀ-ਧਿਰ ਦੇ ਲਾਭਪਾਤਰੀ ਅਧਿਕਾਰ ਨਹੀਂ ਬਣਾਉਂਦੀਆਂ ਹਨ ਜਾਂ ਪ੍ਰਦਾਨ ਨਹੀਂ ਕਰਦੀਆਂ ਹਨ। ਜੇ ਅਸੀਂ ਇਹਨਾਂ ਮਦਾਂ ਵਿੱਚ ਕੋਈ ਉਪਬੰਧ ਲਾਗੂ ਨਹੀਂ ਕਰਦੇ, ਤਾਂ ਇਸ ਨੂੰ ਰਿਆਇਤ ਨਹੀਂ ਮੰਨਿਆ ਜਾਵੇਗਾ। ਅਸੀਂ ਉਹਨਾਂ ਸਾਰੇ ਅਧਿਕਾਰਾਂ ਨੂੰ ਰਾਖਵਾਂ ਰੱਖਦੇ ਹਾਂ ਜੋ ਸਪੱਸ਼ਟ ਤੌਰ 'ਤੇ ਤੁਹਾਨੂੰ ਨਹੀਂ ਦਿੱਤੇ ਗਏ ਹਨ। ਜੇ ਇਨ੍ਹਾਂ ਮਦਾਂ ਦਾ ਕੋਈ ਵੀ ਉਪਬੰਧ ਕਿਸੇ ਵੀ ਕਾਰਨ ਤੋਂ ਅਯੋਗ, ਗੈਰ-ਕਾਨੂੰਨੀ, ਸੁੰਨ, ਜਾਂ ਸਮਰੱਥ ਅਧਿਕਾਰਤਾ ਖੇਤਰ ਦੀ ਕੋਈ ਵੀ ਅਦਾਲਤ ਜਾਂ ਸਾਲਸ ਵੱਲੋਂ ਲਾਗੂ ਕਰਨ ਯੋਗ ਨਹੀਂ ਹੈ ਤਾਂ ਉਸ ਉਪਬੰਧ ਨੂੰ ਇਨ੍ਹਾਂ ਮਦਾਂ ਤੋਂ ਵੱਖ ਕਰਨ ਯੋਗ ਮੰਨਿਆ ਜਾਵੇਗਾ ਅਤੇ ਕਿਸੇ ਵੀ ਉਪਬੰਧ ਦੀ ਅਯੋਗਤਾ ਇਨ੍ਹਾਂ ਮਦਾਂ ਦੇ ਬਾਕੀ ਬਚੇ ਨਿਯਮਾਂ ਦੀ ਵੈਧਤਾ ਜਾਂ ਲਾਗੂ ਕਰਨਯੋਗਤਾ ਨੂੰ ਪ੍ਰਭਾਵਤ ਨਹੀਂ ਕਰੇਗੀ (ਜੋ ਕਿ ਪੂਰੀ ਤਰ੍ਹਾਂ ਲਾਗੂ ਅਤੇ ਪ੍ਰਭਾਵੀ ਰਹੇਗਾ)। ਕਨੂੰਨ ਰਾਹੀਂ ਮਨਜ਼ੂਰਸ਼ੁਦਾ ਹੱਦ ਤੱਕ, ਤੁਸੀਂ ਉਸ ਕਿਸੇ ਵੀ ਲਾਗੂ ਹੋਣ ਵਾਲ਼ੇ ਕਨੂੰਨ ਜਾਂ ਆਮ-ਕਨੂੰਨ ਦੇ ਅਧਿਕਾਰ ਨੂੰ ਛੱਡ ਦਿੰਦੇ ਹੋ ਜੋ ਕਿਸੇ ਸਮਝੌਤੇ ਨੂੰ ਇਸਦੇ ਖਰੜਾ ਤਿਆਰਕਰਤਾ ਦੇ ਵਿਰੁੱਧ ਬਣਾਉਣ ਦੀ ਇਜਾਜ਼ਤ ਦੇ ਸਕਦਾ ਹੈ। Snap Group Limited ਇੰਨ੍ਹਾਂ ਮਦਾਂ ਦੇ ਅਧੀਨ ਆਪਣੇ ਅਧਿਕਾਰਾਂ ਅਤੇ ਜ਼ਿੰਮੇਵਾਰੀਆਂ ਨੂੰ ਕਿਸੇ ਵੀ ਸਮੇਂ ਬਿਨਾਂ ਨੋਟਿਸ ਦੇ ਕਿਸੇ ਵੀ ਧਿਰ ਨੂੰ ਪੂਰੀ ਤਰ੍ਹਾਂ ਜਾਂ ਹਿੱਸੇ ਦੇ ਰੂਪ ਵਿੱਚ ਸੌਂਪ ਸਕਦਾ ਹੈ। Snap Group Limited ਦੀ ਪੂਰਵ ਲਿਖਤੀ ਸਹਿਮਤੀ ਤੋਂ ਬਿਨਾਂ, ਇਹ ਮਦਾਂ ਤੁਹਾਡੇ ਵੱਲੋਂ ਸੌਂਪੀਆਂ ਨਹੀਂ ਜਾ ਸਕਦੀਆਂ ਅਤੇ ਤੁਸੀਂ ਇਨ੍ਹਾਂ ਦੇ ਅਧੀਨ ਆਪਣੀ ਜ਼ਿੰਮੇਵਾਰੀਆਂ ਨਹੀਂ ਸੌਂਪ ਸਕਦੇ ਹੋ।